ਖੇਡ : ਵਿਸ਼ਵ ਰੋਲਰ ਗੇਮਸ ਲਈ ਭਾਰਤੀ ਟੀਮ ਬਾਰਸੀਲੋਨਾ ਰਵਾਨਾ

Sports, Indian Team, World Roller Games, Barcelona

ਸੱਚ ਕਹੂੰ ਨਿਊਜ਼
ਸਰਸਾ, 2 ਜੁਲਾਈ

ਇਨ ਲਾਈਨ ਹਾਕੀ ‘ਚ ਦੇਸ਼ ਦੀ ਅਗਵਾਈ ਕਰੇਗਾ ਸੇਂਟ ਐਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਦਾ ਹੋਣਹਾਰ ਕੁਲਵੰਸ਼ ਇੰਸਾਂ
ਵਿਸ਼ਵ ਰੋਲਰ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀਆਂ 4 ਖਿਡਾਰਨਾਂ ।

ਸਿੱਖਿਆ ਦੇ ਨਾਲ-ਨਾਲ ਖੇਡਾਂ ‘ਚ ਮੋਹਰੀ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ ਇਨ੍ਹਾਂ ਸੰਸਥਾਵਾਂ ਦੇ ਖਿਡਾਰੀ ਦੇਸ਼ ਨੂੰ ਹੁਣ ਤੱਕ ਕੌਮਾਂਤਰੀ ਪੱਧਰ ‘ਤੇ ਸੈਂਕੜੇ ਤਮਗੇ ਦਿਵਾ ਚੁੱਕੇ ਹਨ ਇਸੇ ਕ੍ਰਮ ਨੂੰ ਅੱਗੇ ਵਧਾਉਂਦਿਆਂ ਵਿਸ਼ਵ ਰੋਲਰ ਸਕੇਟਿੰਗ ਖੇਡਾਂ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀਆਂ ਚਾਰ ਖਿਡਾਰਨਾਂ ਤੋਂ ਇਲਾਵਾ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦਾ ਸਕੇਟਿੰਗ ਖਿਡਾਰੀ ਕੁਲਵੰਸ਼ ਇੰਸਾਂ ਜੂਨੀਅਰ ਇਨਲਾਈਨ ਹਾਕੀ ‘ਚ ਭਾਰਤ ਦੀ ਅਗਵਾਈ ਕਰਦਿਆਂ ਆਪਣੀ ਪ੍ਰਤਿਭਾ ਦਾ ਜੌਹਰ ਦਿਖਾਵੇਗਾ ਦੇਸ਼ ਵਾਸੀਆਂ ਦੀਆਂ ਸ਼ੁੱਭਕਾਮਨਾਵਾਂ ਦੇ ਨਾਲ ਇਹ ਖਿਡਾਰੀ ਆਪਣੀਆਂ ਟੀਮਾਂ ਸਮੇਤ 2 ਜੁਲਾਈ ਨੂੰ ਨਵੀਂ ਦਿੱਲੀ ਤੋਂ ਬਾਰਸੀਲੋਨਾ (ਸਪੇਨ) ਦੇ ਲਈ ਰਵਾਨਾ ਹੋ ਗਏ।

ਵਿਸ਼ਵ ਰੋਲਰ ਗੇਮਸ 4 ਜੁਲਾਈ ਤੋਂ 14 ਜੁਲਾਈ ਤੱਕ ਸਪੇਨ ਦੇ ਸ਼ਹਿਰ ਬਾਰਸੀਲੋਨਾ ‘ਚ ਕਰਵਾਈਆਂ ਜਾਣਗੀਆਂ ਇਨ੍ਹਾਂ ਖੇਡਾਂ ‘ਚ ਸਪੇਨ, ਚੀਨ, ਫਰਾਂਸ, ਇੰਗਲੈਂਡ, ਜਾਪਾਨ, ਕੈਨੈਡਾ, ਅਸਟਰੇਲੀਆ ਤੇ ਅਮਰੀਕਾ ਸਮੇਤ 106 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਮੁਕਾਬਲੇ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਤੋਂ ਚਾਰ ਮਹਿਲਾ ਖਿਡਾਰਨ ਤੇ ਸੇਂਟ ਐੱਮਐੱਸਜੀ ਗਲੋਰੀਅਰ ਇੰਟਰਨੈਸ਼ਨਲ ਸਕੂਲ ਦਾ ਸਕੇਟਿੰਗ ਖਿਡਾਰੀ ਕੁਲਵੰਸ਼ ਇੰਸਾਂ ਜੂਨੀਅਰ ਇਨਲਾਈਨ ਹਾਕੀ ‘ਚ ਭਾਰਤ ਦੀ ਅਗਵਾਈ ਕਰੇਗਾ ਇਸ ਤੋਂ ਪਹਿਲਾਂ ਭਾਰਤੀ ਮਹਿਲਾ  ਰੋਲਰ ਸਕੇਟਿੰਗ ਹਾਕੀ ਟੀਮ ਪ੍ਰੀਖਣ ਕੈਂਪ ਕੋਚ ।

ਖੇਡ : ਵਿਸ਼ਵ ਰੋਲਰ…

ਪੂਜਾ ਇੰਸਾਂ ਦੀ ਦੇਖ-ਰੇਖ ‘ਚ ਚੰਡੀਗੜ੍ਹ ‘ਚ ਸਫ਼ਲਤਾਪੂਰਵਕ ਸਮਾਪਤ ਹੋਇਆ ਜਿਸ ‘ਚ ਟੀਮ ਦੇ ਖਿਡਾਰੀਆਂ ਦੀ ਪ੍ਰਦਰਸ਼ਨ ਸਮਰੱਥਾ ਨੂੰ ਬਿਹਤਰੀਨ ਬਣਾਉਣ ਲਈ ਖੇਡ ਦੀ ਗਤੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਇਸ ਤੋਂ ਪਹਿਲਾਂ ਮਹਾਂਰਾਸ਼ਟਰ ਦੇ ਨੰਦੂਰਬਾਰ ‘ਚ 1 ਮਈ ਤੋਂ 5 ਮਈ ਤੱਕ ਚੱਲੇ ਟਰਾਈਨ ‘ਚ ਮਹਿਲਾ ਖਿਡਾਰਨਾਂ ਦੀ ਚੋਣ ਕੀਤੀ ਗਈ ਚੋਣ ਕਮੇਟੀ ‘ਚ ਸ਼ਾਮਲ ਕੌਮਾਂਤਰੀ ਖਿਡਾਰਨ ਰਹੀ ਤੇ ਟੀਮ ਦੀ ਕੋਚ ਪੂਜਾ ਇੰਸਾਂ ਨੇ ਖਿਡਾਰੀਆਂ ਦੀਆਂ ਖੂਬੀਆਂ ਪਰਖਿਆ ਤੇ ਚੋਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।