ਰੋਹਿਤ ਦਾ ਸੈਂਕੜਾ, ਭਾਰਤ ਦੀਆਂ 314 ਦੌੜਾਂ

Rohit Sharma, Sangakkara's, India's, 314Runs

ਖਬਰ ਲਿਖੇ ਜਾਣ ਤੱਕ 315 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ 23.4 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 124 ਦੌੜਾਂ ਬਣਾ ਲਈਆਂ ਸਨ

ਰੋਹਿਤ ਸ਼ਰਮਾ ਨੇ ਸੰਗਾਕਾਰਾ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ

ਬਰਮਿੰਘਮ ਹਿਟਮੈਨ ਦੇ ਨਾਂਅ ਤੋਂ ਮਸ਼ਹੂਰ ਰੋਹਿਤ ਸ਼ਰਮਾ ਨੇ ਇੱਕ ਵਿਸ਼ਵ ਕੱਪ ‘ਚ ਚਾਰ ਸੈਂਕੜੇ ਬਣਾਉਣ ਦੇ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਹਾਸਲ ਕਰ ਲਈ ਹੈ ਰੋਹਿਤ ਨੇ ਬੰਗਲਾਦੇਸ਼ ਖਿਲਾਫ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਮੰਗਲਵਾਰ ਨੂੰ 92 ਗੇਂਦਾਂ ‘ਚ 104 ਦੌੜਾਂ ਬਣਾਈਆਂ ਇਹ ਟੂਰਨਾਮੈਂਟ ‘ਚ ਉਨ੍ਹਾਂਘ ਦਾ ਲਗਾਤਾਰ ਦੂਜਾ ਅਤੇ ਕੁੱਲ ਚੌਥਾ ਸੈਂਕੜਾ ਹੈ ਇਸ ਦੇ ਨਾਲ ਹੀ ਉਹ ਸੰਗਾਕਾਰਾ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ‘ਤੇ ਪਹੁੰਚ ਗਏ ਹਨ ਜਿਨ੍ਹਾਂ ਨੇ 2015 ਦੇ ਵਿਸ਼ਵ ਕੱਪ ‘ਚ ਚਾਰ ਸੈਂਕੜੇ ਬਣਾਏ ਸਨ ਰੋਹਿਤ ਨੇ ਇਸ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਖਿਲਾਫ ਨਾਬਾਦ 122, ਪਕਿਸਤਾਨ ਖਿਲਾਫ 140, ਇੰਗਲੈਂਡ ਖਿਲਾਫ 102 ਅਤੇ ਬੰਗਲਾਦੇਸ਼ ਖਿਲਾਫ 104 ਦੌੜਾਂ ਬਣਾਈਆਂ ਹਨ ਉਹ ਵਿਸ਼ਵ ਕੱਪ ਇਤਿਹਾਸ ‘ਚ ਸਭ ਤੋਂ ਜ਼ਿਆਦਾ ਸੈਂਕੜ ਬਣਾਉਣ ਦੇ ਮਾਮਲੇ ‘ਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ ਭਾਰਤ ਦੇ ਸਚਿਨ ਤੇਂਦੁਲਕਰ ਵਿਸ਼ਵ ਕੱਪ ‘ਚ 44 ਪਾਰੀਆਂ ‘ਚ ਸਭ ਤੋਂ ਜ਼ਿਆਦਾ ਛੇ ਸੈਂਕੜੇ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਰੱਖਦੇ ਹਨ ਅਸਟਰੇਲੀਆ ਦੇ ਰਿਕੀ ਪੋਂਟਿੰਗ ਨੇ 42 ਪਾਰੀਆਂ ‘ਚ ਪੰਜ ਸੈਂਕੜੇ ਅਤੇ ਸੰਗਾਕਾਰਾਂ ਨੇ 35 ਪਾਰੀਆਂ ‘ਚ ਪੰਜ ਸੈਂਕੜੇ ਬਣਾਏ ਸਨ ਜਦੋਂਕਿ ਰੋਹਿਤ ਨੇ ਸਿਰਫ 15 ਪਾਰੀਆਂ ‘ਚ ਪੰਜ ਸੈਂਕੜਾ ਬਣਾ ਦਿੱਤੇ ਹਨ ਰੋਹਿਤ ਦੇ ਕਰੀਅਰ ਦਾ ਇਹ 26ਵਾਂ ਸੈਂਕੜਾ ਹੈ ਅਤੇ ਹੁਣ ਉਹ ਵਨਡੇ ‘ਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਦੇ ਮਾਮਲੇ ‘ਚ ਛੇਵੇਂ ਨੰਬਰ ‘ਤੇ ਪਹੁੰਚ ਗਏ ਹਨ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਏਬੀ ਡਿਵੀਲੀਅਰਜ਼, ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਸ੍ਰੀਲੰਕਾ ਦੇ ਸੰਗਾਕਾਰਾ ਨੂੰ ਪਿੱਛੇ ਛੱਡਿਆ ਹੈ ਜਿਨ੍ਹਾਂ ਦੇ ਨਾਂਅ 25-25 ਸੈਂਕੜੇ ਹਨ ਰੋਹਿਤ ਤੋਂ ਅੱਗੇ ਹੁਣ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ (27), ਸ੍ਰੀਲੰਕਾ ਦੇ ਸਨਥ ਜੈਸੂਰਿਆ (28), ਪੋਂਟਿੰਗ (30), ਭਾਰਤ ਦੇ ਵਿਰਾਟ ਕੋਹਲੀ (41) ਅਤੇ ਸਚਿਨ (49) ਹਨ।
ਰਾਹੁਲ ਨੇ ਖੇਡੀ 77 ਦੌੜਾਂ ਦੀ ਪਾਰੀ, ਮੁਸਤਾਫਿਜੁਰ ਨੇ ਹਾਸਲ ਕੀਤੀਆਂ ਪੰਜ ਵਿਕਟਾਂ

ਏਜੰਸੀ
ਬਰਮਿੰਘਮ, 2 ਜੁਲਾਈ
ਹਿਟਮੈਨ ਰੋਹਿਤ ਸ਼ਰਮਾ (104) ਦੇ ਰਿਕਾਰਡ ਸੈਂਕੜੇ ਅਤੇ ਉਨ੍ਹਾਂ ਦੀ ਲੋਕੇਸ਼ ਰਾਹੁਲ (77) ਨਾਲ ਪਹਿਲੀ ਵਿਕਟ ਲਈ 180 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਖਿਲਾਫ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਅੱਜ 50 ਓਵਰਾਂ ‘ਚ 9 ਵਿਕਟਾਂ ‘ਤੇ 314 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਰੋਹਿਤ ਅਤੇ ਰਾਹੁਲ ਨੇ ਓਪਨਿੰਗ ਸਾਂਝੇਦਾਰੀ ‘ਚ 29.2 ਓਵਰਾਂ ‘ਚ 180 ਦੌੜਾਂ ਜੋੜੀਆਂ ਰੋਹਿਤ ਨੇ ਸਿਰਫ 92 ਗੇਂਦਾਂ ‘ਚ ਸੱਤ ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 104 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਰੋਹਿਤ ਦਾ ਟੂਰਨਾਮੈਂਟ ‘ਚ ਇਹ ਲਗਾਤਾਰ ਦੂਜਾ ਅਤੇ ਕੁੱਲ ਚੌਥਾ ਸੈਂਕੜਾ ਹੈ ਰਾਹੁਲ ਨੇ ਵੀ ਆਪਣੀ ਲੈਅ ਵਿਖਾਈ ਅਤੇ ਪਿਛਲੇ ਮੈਚ ਦੀ ਨਾਕਾਮੀ ਨੂੰ ਪਿੱਛੇ ਛੱਡਦਿਆਂ 92 ਗੇਂਦਾਂ ‘ਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 77 ਦੌੜਾਂ ਬਣਾਈਆਂ ਇਸ ਸਾਂਝੇਦਾਰੀ ਦੇ ਸਮੇਂ ਲੱਗ ਰਿਹਾ ਸੀ ਕਿ ਭਾਰਤ 350 ਦੇ ਆਸਪਾਸ ਦਾ ਸਕੋਰ ਬਣਾਵੇਗਾ ਪਰ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਇਸ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਭਾਰਤ ਆਖਰ ‘ਚ 314 ਤੱਕ ਹੀ ਪਹੁੰਚ ਸਕਿਆ ਪਿਛਲੇ ਪੰਜ ਮੈਚਾਂ ‘ਚ ਲਗਾਤਾਰ ਅਰਧ ਸੈਂਕੜੇ ਬਣਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਇਸ ਵਾਰ 26 ਦੌੜਾਂ ਬਣਾ ਕੇ ਆਊਟ ਹੋ ਗਏ ਉਨ੍ਹਾਂ ਨੇ 27 ਗੇਂਦਾਂ ਦੀ ਪਾਰੀ ‘ਚ ਤਿੰਨ ਚੌਕੇ ਲਾਏ ਆਲਰਾਊਂਡਰ ਹਾਰਦਿਕ ਪਾਂਡਿਆ ਖਾਤਾ ਖੋਲ੍ਹੇ ਬਿਨਾ ਆਊਟ ਹੋਏ ਭਾਰਤ ਨੇ ਆਪਣੀ ਪਹਿਲੀ ਵਿਕਟ 180, ਦੂਜੀ 195 ਅਤੇ ਤੀਜੀ ਅਤੇ ਚੌਥੀ 237 ਦੌੜਾਂ ਦੇ ਸਕੋਰ ‘ਤੇ ਗਵਾਈ ਰੋਹਿਤ ਨੂੰ ਸੌਮਿਆ ਸਰਕਾਰ, ਰਾਹੁਲ ਨੂੰ ਰੁਬੈਲ ਹੁਸੈਨ, ਵਿਰਾਟ ਨੂੰ ਮੁਸਤਾਫਿਜੁਰ ਰਹਿਮਾਨ ਅਤੇ ਪਾਂਡਿਆ ਨੂੰ ਮੁਸਤਾਫਿਜੁਰ ਨੇ ਆਊਟ ਕਤਾ ਆਪਣਾ ਦੂਜਾ ਵਿਸ਼ਵ ਕੱਪ ਖੇਡ ਰਹੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੇ ਹਮਲਾਵਰ ਅੰਦਾਜ਼ ਵਿਖਾਇਆ ਅਤੇ 48 ਦੌੜਾਂ ਦੀ ਪਾਰੀ ਖੇਡੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

Rohit Sharma, Sangakkara’s,  India’s, 314Runs