ਰੂਹਾਨੀਅਤ: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ

Dr. MSG Sachkahoon

ਰੂਹਾਨੀਅਤ: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ

ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਿਹੋ ਜਿਹੀ ਆਦਤ ਪੈ ਜਾਂਦੀ ਹੈ ਤਾਂ ਉਸ ਨੂੰ ਛੱਡਣਾ ਬਹੁਤ ਵੱਡੀ ਗੱਲ ਹੁੰਦੀ ਹੈ ਮਨ ਜਿਹੋ-ਜਿਹੀ ਗੱਲ ਇੱਕ ਵਾਰ ਫੜ ਲੈਂਦਾ ਹੈ ਤਾਂ ਇਨਸਾਨ ਨੂੰ ਉਨ੍ਹਾਂ ਖਿਆਲਾਂ ’ਚ ਸਾਰੀ ਉਮਰ ਲਾਈ ਰੱਖਦਾ ਹੈ ਪਰ ਆਪਣੀਆਂ ਆਦਤਾਂ ਦੀ ਵਜ੍ਹਾ ਨਾਲ ਇਨਸਾਨ ਨੂੰ ਬਹੁਤ ਵਾਰ ਸੰਸਾਰ ’ਚ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਅੱਲ੍ਹਾ, ਮਾਲਕ ਤੋਂ ਦੂਰ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਬੁਰੀਆਂ ਆਦਤਾਂ ਹੁੰਦੀਆਂ ਹਨ ਅਤੇ ਇਹ ਹੋ ਹੀ ਨਹੀਂ ਸਕਦਾ ਕਿ ਸਤਿਸੰਗੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਅੰਦਰ ਕੀ ਬੁਰਾ ਹੈ, ਕੀ ਸਹੀ? ਅਤੇ ਅੰਦਰੋਂ ਉਸ ਦੀ ਜ਼ਮੀਰ, ਉਸ ਦਾ ਸਤਿਗੁਰੂ ਅਵਾਜ਼ ਨਾ ਦੇਵੇ ਕਿ ਹੁਣ ਤੂੰ ਸਹੀ ਕਰ ਰਿਹਾ ਹੈਂ ਅਤੇ ਹੁਣ ਤੂੰ ਗਲਤ ਕਰ ਰਿਹਾ ਹੈਂ

100 ਫੀਸਦੀ ਮਾਲਕ ਅੰਦਰੋਂ ਖਿਆਲ਼ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਲੋਕ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦਬਾ ਦਿੰਦੇ ਹਨ ਇਨਸਾਨ ਅਜਿਹਾ ਕਰਦਾ ਹੈ ਤਾਂ ਉਸ ਨੂੰ ਪੂਰੀਆਂ ਖੁਸ਼ੀਆਂ ਵੀ ਨਹੀਂ ਮਿਲਦੀਆਂ ਫਿਰ ਇਨਸਾਨ ਰੋਂਦਾ, ਤੜਫ਼ਦਾ ਹੈ ਇਸ ਲਈ ਭਾਈ! ਆਪਣੇ ਅੰਦਰ ਨਿਗ੍ਹਾ ਮਾਰੋ ਤੁਹਾਡੇ ਅੰਦਰੋਂ ਛੱਡਣ ਵਾਲੀ ਚੀਜ਼ ਹੈ ਤੁਹਾਡੇ ਔਗੁਣ, ਬੁਰਾਈਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਦੂਜਿਆਂ ਦੀ ਬਜਾਇ ਆਪਣੇ ਅੰਦਰ ਦੀਆਂ ਬੁਰਾਈਆਂ, ਔਗੁਣਾਂ ਨੂੰ ਵੇਖਣਾ ਚਾਹੀਦਾ ਹੈ ਅਤੇ ਦੂਜਿਆਂ ਅੰਦਰ ਗੁਣ ਵੇਖਣੇ ਚਾਹੀਦੇ ਹਨ,

ਕਿਉਂਕਿ ਜੋ ਤੁਸੀਂ ਬਾਹਰੋਂ ਵੇਖਦੇ ਹੋ ਉਹ ਤੁਹਾਡੇ ਅੰਦਰ ਆਉਂਦਾ ਹੈ ਅਤੇ ਜੋ ਅੰਦਰੋਂ ਵੇਖਦੇ ਹੋ ਉਹ ਨਿਕਲ ਜਾਂਦਾ ਹੈ ਇਸ ਲਈ ਅੰਦਰ ਦੀਆਂ ਬੁਰਾਈਆਂ ਨੂੰ ਵੇਖੋ ਤਾਂ ਕਿ ਉਹ ਬੁਰਾਈਆਂ ਨਿੱਕਲ ਜਾਣ ਜੇਕਰ ਤੁਸੀਂ ਆਪਣੇ ਗੁਣਾਂ ’ਤੇ ਇਤਰਾਉਣ ਲੱਗੇ, ਮਾਣ-ਵਡਿਆਈ ਕਰਨ ਲੱਗੇ ਤਾਂ ਉਹ ਗੁਣ ਚਲੇ ਜਾਣਗੇ, ਕਿਉਂਕਿ ਤੁਸੀਂ ਹੰਕਾਰ ’ਚ ਆ ਜਾਓਗੇ ਇਸ ਲਈ ਆਪਣੇ ਅੰਦਰ ਦੀਆਂ ਬੁਰਾਈਆਂ ’ਤੇ ਨਿਗ੍ਹਾ ਮਾਰੋ ਬੁਰਾਈਆਂ ਨੂੰ ਕੱਢ ਦਿਓ ਅਤੇ ਦੂਜਿਆਂ ਦੇ ਗੁਣਾਂ ਨੂੰ ਗ੍ਰਹਿਣ ਕਰ ਲਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ