ਟੀਚਾ ਹਾਸਲ ਕਰਨ ’ਚ ਕਿੰਨਾ ਕਾਰਗਰ ਹੋਵੇਗਾ ਕਵਾਡ-2

ਟੀਚਾ ਹਾਸਲ ਕਰਨ ’ਚ ਕਿੰਨਾ ਕਾਰਗਰ ਹੋਵੇਗਾ ਕਵਾਡ-2

ਅਮਰੀਕਾ, ਭਾਰਤ, ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਆਰਥਿਕ ਸਹਿਯੋਗ ਦੇ ਖੇਤਰ ’ਚ ਅੰਤਰਰਾਸ਼ਟਰੀ ਗਠਜੋੜ ਬਣਾਉਣ ਲਈ ਸਹਿਮਤ ਹੋਏ ਹਨ ਇਸ ਲਈ ਜ਼ਰੂਰੀ ਰੋਡਮੈਪ ਵੀ ਤਿਆਰ ਕਰ ਲਿਆ ਗਿਆ ਹੈ ਗਠਜੋੜ ਨੂੰ ਫਿਲਹਾਲ ਆਰਥਿਕ ਸਹਿਯੋਗ ਤੱਕ ਹੀ ਸੀਮਤ ਰੱਖਿਆ ਜਾਵੇਗਾ ਪਰ ਆਉਣ ਵਾਲੇ ਸਮੇਂ ’ਚ ਇਸ ਦਾ ਵਿਸਥਾਰ ਮੁਦਰਿਕ ਸਹਿਯੋਗ ਦੇ ਖੇਤਰ ਤੱਕ ਕੀਤਾ ਜਾ ਸਕਦਾ ਹੈ ਗਠਜੋੜ ਤਹਿਤ ਚਾਰੇ ਦੇਸ਼ਾਂ ਬੁਨਿਆਦੀ ਢਾਂਚਿਆਂ ਦੇ ਵਿਕਾਸ, ਡਿਜ਼ੀਟਲ ਇੰਫ਼੍ਰਾਸਟ੍ਰਕਚਰ, ਆਵਾਜਾਈ, ਮੁਦਰਿਕ ਸੁਰੱਖਿਆ ਅਤੇ ਹੋਰ ਜ਼ਰੂਰੀ ਖੇਤਰਾਂ ’ਚ ਮਿਲ ਕੇ ਕੰਮ ਕਰਨਗੇ ਖਾੜੀ ਖੇਤਰ ਖਾਸ ਤੌਰ ’ਤੇ ਇਰਾਨ ਖਿਲਾਫ਼ ਬਣੇ

ਇਸ ਚਿਕੋਣੀ ਸਾਂਝੇਦਾਰੀ ਦਾ ਵਿਚਾਰ ਪਿਛਲੇ ਦਿਨੀਂ ਅਮਰੀਕਾ ਦੀ ਯਾਤਰਾ ’ਤੇ ਗਏ ਇਜ਼ਰਾਇਲ ਦੇ ਵਿਦੇਸ਼ ਮੰਤਰੀ ਨੇ ਦਿੱਤਾ ਸੀ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਸੱਤਾ ਸਥਾਪਿਤ ਹੋਣ ਅਤੇ ਮੱਧ ਏਸ਼ੀਆ ਦੇ ਬਦਲਦੇ ਸਿਆਸੀ ਸਮੀਕਰਨਾਂ ਵਿਚਕਾਰ ਦੁਨੀਆ ਦੇ ਦੇਸ਼ਾਂ ’ਚ ਨਵੀਂ ਤਰ੍ਹਾਂ ਦੀਆਂ ਰਣਨੀਤਿਕ ਅਤੇ ਜੰਗੀ ਸਾਂਝੇਦਾਰੀਆਂ ਦੇ ਨਿਰਮਾਣ ਦੀ ਹੋੜ ਸ਼ੁਰੂ ਹੋ ਗਈ ਹੈ ਅਜਿਹੇ ’ਚ ਚਾਰੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਠੀਕ ਪਹਿਲਾਂ ਹੀ ਇਸ ਗੱਲ ਦੇ ਕਿਆਸ ਲਾਏ ਜਾਣ ਲੱਗੇ ਸਨ ਕਿ ਕੀ ਕਵਾਡ ਦੀ ਤਰਜ਼ ’ਤੇ ਚਾਰੇ ਦੇਸ਼ ਕਿਸੇ ਨਵੇਂ ਸਮੂਹ ਦੇ ਨਿਰਮਾਣ ਦੀ ਤਿਆਰੀ ਕਰ ਰਹੇ ਹਨ

ਇੰਡੋ-ਪੈਸੀਫ਼ਿਕ ਅਤੇ ਸਾਊਥ ਚਾਈਨਾ ਸੀ ’ਚ ਚੀਨ ਦੇ ਵਿਸਥਾਰਵਾਦ ਨੂੰ ਰੋਕਣ ਲਈ ਪਹਿਲਾਂ ਕਵਾਡ ਅਤੇ ਹੁਣੇ ਹਾਲ ਹੀ ’ਚ ਆਕਸ ਦਾ ਗਠਨ ਕੀਤਾ ਗਿਆ ਉਸ ਤਰ੍ਹਾਂ ਮੱਧ ਪੂਰਵ ’ਚ ਚੀਨ-ਇਰਾਨ ਅਲਾਇੰਸ ਅਤੇ ਇਰਾਨ ਦੀਆਂ ਪਰਮਾਣੂ ਇੱਛਾਵਾਂ ’ਤੇ ਕੰਟਰੋਲ ਲਈ ਕਵਾਡ ਵਰਗੇ ਚਿਕੋਣੇ ਗਠਜੋੜ ਦੀ ਜ਼ਰੂਰਤ ਅਮਰੀਕਾ ਸਮੇਤ ਮੱਧ ਪੂਰਵ ਦੇ ਹੋਰ ਦੇਸ਼ਾਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਸੀ ਅਜਿਹੇ ’ਚ ਰਣਨੀਤਿਕ ਹਲਕਿਆਂ ’ਚ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਇਰਾਨ ਦੇ ਖਿਲਾਫ਼ ਬਣਨ ਵਾਲੇ ਖੇਤਰੀ ਗਠਜੋੜ ’ਚ ਭਾਰਤ ਨੂੰ ਸ਼ਾਮਲ ਕੀਤੇ ਜਾਣ ਦੀ ਵਜ੍ਹਾ ਕੀ ਹੈ ਜਾਂ ਇਰਾਨ ਦੇ ਖਿਲਾਫ਼ ਬਣਨ ਵਾਲੇ ਕਿਸੇ ਵੀ ਤਰ੍ਹਾਂ ਦੇ ਗਠਜੋੜ ’ਚ ਭਾਰਤ ਸ਼ਾਮਲ ਕਿਉਂ ਹੋ ਰਿਹਾ ਮੱਧ ਪੂਰਵੀ ਦੇਸ਼ਾਂ ਨਾਲ ਸੰਗਠਨ ਬਣਾ ਕੇ ਭਾਰਤ ਨੇ ਵਿਦੇਸ਼ ਨੀਤੀ ਦੇ ਮੋਰਚਿਆਂ ’ਤੇ ਇਹ ਤਾਂ ਜ਼ਰੂਰ ਸਾਬਤ ਕਰ ਦਿੱਤਾ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ’ਚ ਬਣਨ ਵਾਲੀ ਖੇਤਰੀ ਨੀਤੀ ਦਾ ਹਿੱਸਾ ਬਣ ਸਕਦਾ ਹੈ,

ਪਰ ਸਵਾਲ ਇਹ ਹੈ ਕਿ ਉਸ ਦੀ ਨੀਤੀ ’ਚ ਭਾਰਤ-ਇਰਾਨ ਸਬੰਧਾਂ ਦਾ ਕੀ ਹੋਵੇਗਾ? ਅਗਸਤ 2020 ’ਚ ਹੋਏ ਚੀਨ-ਇਰਾਨ ਸਮਝੌਤੇ ਦੇ ਸਮੇਂ ਵੀ ਲੇਖਕ ਨੇ ਇਹ ਕਿਹਾ ਸੀ ਕਿ ਭਾਰਤ ਨੂੰ ਇਸ ਗਠਜੋੜ ਨੂੰ ਸਾਧਣ ਲਈ ਅਮਰੀਕਾ, ਇਜ਼ਰਾਇਲ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨਾਲ ਮਿਲ ਕੇ ਮੱਧ ਪੂਰਵ ’ਚ ਚੀਨ ਖਿਲਾਫ਼ ਮੋਰਚਾ ਖੋਲ੍ਹਣ ਲਈ ਅੱਗੇ ਵਧਣਾ ਚਾਹੀਦਾ ਹੈ ਚੀਨ ਅਤੇ ਇਰਾਨ ਅਮਰੀਕਾ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਹਨ ਅਜਿਹੇ ’ਚ ਭਾਰਤ ਨੂੰ ਇਹ ਨੈਰੇਟਿਵ ਵੀ ਵਿਕਸਿਤ ਕਰਨਾ ਚਾਹੀਦਾ ਹੈ ਕਿ ਦੋ ਧੁਰ ਵਿਰੋਧੀ ਸ਼ਕਤੀਆਂ ਦੇ ਇੱਕਠੇ ਆਉਣ ਨਾਲ ਪੱਛਮੀ ਏਸ਼ੀਆ ’ਚ ਅਮਰੀਕਾ, ਇਜ਼ਰਾਇਲ ਅਤੇ ਸਾਊਦੀ ਅਰਬ ਨੂੰ ਚੁਣੌਤੀ ਦੇਣ ਵਾਲਾ ਸ਼ਕਤੀ ਦਾ ਨਵਾਂ ਕੇਂਦਰ ਵਿਕਸਿਤ ਹੋਵੇਗਾ

ਦਰਅਸਲ, ਅਮਰੀਕਾ, ਇਜ਼ਰਾਇਲ ਅਤੇ ਯੂਏਈ ਨੇ ਮੱਧ ਏਸ਼ੀਆ ’ਚ ਇਰਾਨ ਖਿਲਾਫ਼ ਮਜ਼ਬੂਤ ਸਾਂਝੇਦਾਰੀ ਦੇ ਯਤਨ ਉਸ ਸਮੇਂ ਹੀ ਸ਼ੁਰੂ ਕਰ ਦਿੱਤੇ ਸਨ ਜਦੋਂ ਅਗਸਤ 2020 ’ਚ ਚੀਨ ਨੇ ਇਰਾਨ ਨਾਲ 400 ਅਰਬ ਡਾਲਰ ਦਾ ਸਟ੍ਰੈਟੇਜਿਕ ਸਮਝੌਤਾ ਕਰਕੇ ਪੱਛਮੀ ਏਸ਼ੀਆ ’ਚ ਧਮਾਕੇਦਾਰ ਐਂਟਰੀ ਕੀਤੀ ਸੀ ਇਸ ਐਂਟਰੀ ਤੋਂ ਬਾਅਦ ਪੱਛਮੀ ਏਸ਼ੀਆ ’ਚ ਚੀਨੀ ਵਿਸਥਾਰਵਾਦ ਦੇ ਨਵੇਂ ਕੇਂਦਰ ਦੇ ਰੂਪ ’ਚ ਉੱਭਰਨ ਦੀ ਸੰਭਾਵਨਾ ਵਧਣ ਲੱਗੀ ਸੀ ਅਜਿਹੇ ਵਿਚ ਅਮਰੀਕਾ ਅਤੇ ਇਜ਼ਰਾਇਲ ਪਿਛਲੇ ਇੱਕ ਸਾਲ ਤੋਂ ਭਾਰਤ ਨੂੰ ਇਸ ਗਠਜੋੜ ’ਚ ਸ਼ਾਮਲ ਹੋਣ ਲਈ ਰਾਜ਼ੀ ਕਰ ਰਹੇ ਸਨ ਪਰ ਇਰਾਨ ਦੇ ਨਾਲ ਰਿਸ਼ਤਿਆਂ ਸਬੰਧੀ ਭਾਰਤ ਹੁਣ ਤੱਕ ਦੁਚਿੱਤੀ ਦੀ ਸਥਿਤੀ ’ਚ ਸੀ ਕਵਾਡ-2 ਦੀ ਦੂਜੀ ਵੱਡੀ ਵਜ੍ਹਾ ਇਰਾਨ ਦਾ ਪਰਮਾਣੂ ਪ੍ਰੋਗਰਾਮ ਵੀ ਹੈ

ਸੱਚ ਤਾਂ ਇਹ ਹੈ ਕਿ ਅਜ਼ਾਦੀ ਤੋਂ ਬਾਅਦ ਭਾਰਤ ਨੇ ਜਿਸ ਸਟ੍ਰੈਟੇਜਿਕ ਅਟਾਨਮੀ ਦੀ ਨੀਤੀ ਨੂੰ ਅਪਣਾਇਆ ਸੀ ਉਸ ਦਾ ਰੰਗ ਹੌਲੀ-ਹੌਲੀ ਉੁਤਰਨ ਲੱਗਾ ਹੈ ਗੁਟਨਿਰਲੇਪਤਾ ਦਾ ਸਾਡਾ ਸਿਧਾਂਤ ਕਮਜ਼ੋਰ ਪੈ ਚੁੱਕਾ ਹੈ ਸਾਲ 2016 ’ਚ ਭਾਰਤ-ਅਮਰੀਕਾ ਰੱਖਿਆ ਸਮਝੌਤਾ (ਲੇਮੋਆ) ਤੋਂ ਬਾਅਦ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਮਨ ’ਚ ਇਹ ਵਿਸ਼ਵਾਸ ਹੋਰ ਡੂੰਘਾ ਹੋਇਆ ਹੈ ਕਿ ਭਾਰਤ ਕਿਤੇ ਨਾ ਕਿਤੇ ਅਮਰੀਕੀ ਪ੍ਰਭਾਵ ’ਚ ਆ ਰਿਹਾ ਹੈ ਇੱਕ ਹੱਦ ਤੱਕ ਇਹ ਸਹੀ ਵੀ ਹੈ ਲੇਮੋਆ ਤੋਂ ਬਾਅਦ ਭਾਰਤ-ਰੂਸ ਸਬੰਧਾਂ ’ਚ ਵੀ ਬਦਲਾਅ ਆਇਆ ਹੈ ਰੂਸ ਦੀ ਸ਼ਰਤ ’ਤੇ ਅਮਰੀਕਾ ਨਾਲ ਸਬੰਧ ਵਧਣ ਦੀ ਨੀਤੀ ਨਾਲ ਭਾਰਤ ਸੰਸਾਰਿਕ ਮੋਰਚੇ ’ਤੇ ਕਮਜ਼ੋਰ ਹੀ ਹੋਇਆ ਹੈ ਭਾਰਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਦੇ ਵਿਕਾਸ ਦਾ ਇੱਕ ਰਸਤਾ ਯੂਰੇਸ਼ੀਆ ਨਾਲ ਵੀ ਜੁੜਿਆ ਹੋਇਆ ਹੈ ਸਗੋਂ ਰੂਸ ਅਤੇ ਇਰਾਨ ਨੂੰ ਵੀ ਨਾਲ ਲੈ ਕੇ ਅੱਗੇ ਵਧਣ ਦੀ ਨੀਤੀ ’ਤੇ ਚੱਲਣਾ ਚਾਹੀਦਾ ਹੈ

ਭਾਰਤ ਨੇ ਅਜ਼ਾਦੀ ਪ੍ਰਾਪਤੀ ਦੇ ਬਾਅਦ ਤੋਂ ਹੀ ਇਰਾਨ ਨਾਲ ਕੂਟਨੀਤਿਕ ਸਬੰਧਾਂ ਦੀ ਸ਼ੁਰੂਆਤ ਕਰ ੂਦਿੱਤੀ ਸੀ 1979 ’ਚ ਇਰਾਨ ’ਚ ਸ਼ਾਹ ਸ਼ਾਸਨ ਦੀ ਸਮਾਪਤੀ ਅਤੇ ਧਾਰਮਿਕ ਮੁਖੀਆਂ ਦੀ ਸ਼ਕਤੀ ਵਧਣ ਉਪਰੰਤ ਇਰਾਨ ਅਤੇ ਅਮਰੀਕਾ ਦੇ ਸਬੰਧਾਂ ’ਚ ਤੇਲ ਕੰਪਨੀਆਂ ਦੇ ਰਾਸ਼ਟਰੀਕਰਨ ਦੇ ਮੁੱਦੇ ’ਤੇ ਤਣਾਅ ਵਧ ਗਿਆ ਪਰ ਭਾਰਤ ਨਾਲ ਸਬੰਧਾਂ ਦੀ ਸਥਿਤੀ ਉਹੋ-ਜਿਹੀ ਹੀ ਰਹੀ ਕਿਉਂਕਿ ਇਰਾਨ ਨੇ ਭਾਰਤ ’ਤੇ ਕਸ਼ਮੀਰ ’ਚ ਮੁਸਲਿਮ ਅਬਾਦੀ ਨਾਲ ਅਣਮਨੁੱਖੀ ਵਿਹਾਰ ਦਾ ਦੋਸ਼ ਲਾਇਆ ਸੀ ਸਗੋਂ ਇਸ ਦੌਰਾਨ ਵੀ ਭਾਰਤ ਆਪਣੀ ਊਰਜਾ ਜ਼ਰੂਰਤ ਦੀ ਪੂਰਤੀ ਲਈ ਇਰਾਨ ਤੋਂ ਤੇਲ ਆਯਾਤ ਕਰ ਰਿਹਾ ਸੀ ਅਤੇ ਇਰਾਨ ਨਾਲ ਸਬੰਧਿਤ ਹੋਰ ਮਾਮਲਿਆਂ ’ਤੇ ਨਿਰਪੱਖਤਾ ਦੀ ਨੀਤੀ ਦਾ ਪਾਲਣ ਕਰ ਰਿਹਾ ਸੀ

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬÇਲੰਕਨ, ਇਜ਼ਰਾਇਲ ਦੇ ਵਿਦੇਸ਼ ਮੰਤਰੀ ਯੇਰ ਲਾਪਿਡ, ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸੰਕਰ ਅਤੇ ਯੂਏਈ ਦੇ ਵਿਦੇਸ਼ ਮੰਤਰੀ ਏਬੀ ਜਾਵੇਦ ਵਿਚਕਾਰ ਵਰਚੁਅਲ ਬੈਠਕ ’ਚ ਬਣੇ ਇਸ ਗਠਜੋੜ ਦਾ ਏਜੰਡਾ ਬਹੁਤ ਹੱਦ ਤੱਕ ਹਿੰਦ ਪ੍ਰਸ਼ਾਂਤ ਖੇਤਰ ’ਚ ਸਥਾਪਿਤ, ਅਮਰੀਕਾ, ਜਾਪਾਨ ਭਾਰਤ ਅਤੇ ਆਸਟਰੇਲੀਆ ਦੇ ਕਵਾਡ ਵਰਗਾ ਹੀ ਹੈ ਅਜਿਹੇ ’ਚ ਦੇਖਣਾ ਹੈ ਇਹ ਹੈ ਕਿ ਚੀਨ ਅਤੇ ਇਰਾਨ ਖਿਲਾਫ ਖਾੜੀ ਖੇਤਰ ਦਾ ‘ਨਵਾਂ ਕਵਾਡ ’ ਆਪਣੇ ਟੀਚੇ ਨੂੰ ਹਾਸਲ ਕਰਨ ’ਚ ਕਿੰਨਾ ਕਾਰਗਰ ਸਾਬਤ ਹੁੰਦਾ ਹੈ
ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ