ਰੂਹਾਨੀ ਸਥਾਪਨਾ ਦਿਵਸ ਦੇ ਭੰਡਾਰੇ ਦਾ ਮਹਾਂਕੁੁੰਭ, ਪਹੁੰਚੇ ਕਰੋੜਾਂ ਸ਼ਰਧਾਲੂ

Foundation Day

1000 ਏਕੜ ਜ਼ਮੀਨ ’ਚ ਨਜ਼ਰ ਆਇਆ ਸਾਧ-ਸੰਗਤ ਦਾ ਸਮੁੰਦਰ

(ਸੱਚ ਕਹੂੰ ਨਿਊਜ਼) ਸਰਸਾ। ਸਰਸਾ ’ਚ ਸ਼ਨਿੱਚਰਵਾਰ ਨੂੰ ਸ਼ਰਧਾ ਦਾ ਸਮੁੰਦਰ ਅਜਿਹਾ ਵਗਿਆ ਕਿ ਮਹਾਂਕੁੰਭ ਦਾ ਨਜ਼ਾਰਾ ਬਣ ਗਿਆ। ਵਧਾਈਆਂ, ਵਧਾਈਆਂ, ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਅੱਜ ਅਸਮਾਨ ’ਚ ਗੂੰਜ ਰਹੇ ਸਨ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ’ਚ ਅੱਜ ਡੇਰੇ ਦਾ 75ਵਾਂ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਦਾ 16ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਭੰਡਾਰੇ ਦੇ ਰੂਪ ’ਚ ਮਨਾਇਆ ਗਿਆ। (Foundation Day ) ਕਰੋੜਾਂ ਦੀ ਗਿਣਤੀ ’ਚ ਪੁੱਜੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਸਰਵਣ ਕੀਤੇ।

ਭੰਡਾਰੇ ’ਤੇ ਸੰਗਤ ਦੀ ਵੱਡੀ ਆਮਦ ਨੂੰ ਵੇਖਦਿਆਂ ਪ੍ਰਬੰਧਕੀ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ ਪ੍ਰਬੰਧ ਛੋਟੇ ਪੈ ਗਏ। ਮੁੱਖ ਪੰਡਾਲ ਤੋਂ ਇਲਾਵਾ ਵੀ ਪੰਡਾਲ ਬਣਾਏ ਗਏ ਪਰ ਸਾਰੇ ਪੰਡਾਲ ਭਰਦੇ ਗਏ ਤਾਂ ਕਣਕ ਦੀ ਵਾਢੀ ਕਾਰਨ ਖਾਲੀ ਪਏ ਖੇਤਾਂ ’ਚ ਵੀ ਛਾਇਆਵਾਨ ਲਾ ਕੇ ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ।

Foundation Day
ਤਸਵੀਰਾਂ: ਸੁਸ਼ੀਲ ਕੁਮਾਰ

Foundation Day Foundation Day

ਸੰਗਤ ਦੇ ਇਕੱਠ ਅੱਗੇ ਪ੍ਰਬੰਧ ਛੋਟੇ ਪਏ

ਆਖਰ ਸੱਤ ਪੰਡਾਲ ਬਣ ਗਏ ਫਿਰ ਵੀ ਸੰਗਤ ਦੇ ਇਕੱਠ ਅੱਗੇ ਪ੍ਰਬੰਧ ਛੋਟੇ ਪੈ ਗਏ। ਸੰਗਤ ਨੇ ਸੜਕਾਂ ’ਤੇ ਖੜ੍ਹੇ ਹੋ ਕੇ ਵੀ ਭੰਡਾਰਾ ਸੁਣਿਆ। ਸ਼ੁੱਕਰਵਾਰ ਦੀ ਪੂਰੀ ਰਾਤ ਸੰਗਤ ਆਉਦੀ ਰਹੀ ਤੇ ਸਵੇਰ ਤੱਕ ਸੜਕਾਂ ’ਤੇ ਪੈਰ ਰੱਖਣ ਦੀ ਥਾਂ ਨਹੀਂ ਸੀ। ਭੰਡਾਰਾ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਪੰਡਾਲ ਭਰ ਗਏ ਅਤੇ ਭੰਡਾਰੇ ਦੀ ਸਮਾਪਤੀ ਤੋਂ ਬਾਅਦ ਤੱਕ ਸਾਧ-ਸੰਗਤ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਰੂਹਾਨੀ ਚਿੱਠੀ ਭੇਜੀ ਗਈ,ਜੋ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ 157ਵਾਂ ਮਾਨਵਤਾ ਭਲਾਈ ਕਾਰਜ ‘ਉੱਤਮ ਸੰਸਕਾਰ’ ਸ਼ੁਰੂ ਕਰਵਾਇਆ, ਜਿਸ ਤਹਿਤ ਸਾਧ-ਸੰਗਤ ਰੋਜ਼ਾਨਾ ਜਾਂ ਹਫਤੇ ’ਚ ਤਿੰਨ ਵਾਰ ਆਪਣੇ ਬੱਚਿਆਂ ਨੂੰ ਮਾਨਵਤਾ ਤੇ ਮਾਨਵਤਾ ਭਲਾਈ, ਸਿ੍ਰਸ਼ਟੀ ਦੀ ਭਲਾਈ ਬਾਰੇ ਸਿੱਖਿਆ ਦੇਵੇਗੀ ਤੇ ਪਿਆਰ ਨਾਲ ਸਮਝਾਵੇਗੀ।

Foundation Day

ਪੂਜਨੀਕ ਗੁਰੂ ਜੀ ਨੇ ਚਿੱਠੀ ਰਾਹੀਂ ਸਾਧ-ਸੰਗਤ ਨੂੰ ਏਕਤਾ ’ਚ ਰਹਿਣ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਵੀ ਭੰਡਾਰੇ ਦੇ ਰੂਪ ’ਚ ਮਨਾਉਣ ਦੇ ਬਚਨ ਕੀਤੇ। ਚਿੱਠੀ ’ਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ 1948 ਦੇ ਮਈ ਮਹੀਨੇ ’ਚ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਹਿਲਾ ਸਤਿਸੰਗ ਡੇਰੇ ’ਚ ਫ਼ਰਮਾਇਆ ਸੀ, ਇਸ ਲਈ ਇਸ ਮਹੀਨੇ ਦੇ ਆਖਰੀ ਐਤਵਾਰ ਨੂੰ ਵੀ ਸਾਧ-ਸੰਗਤ ਭੰਡਾਰੇ ਦੇ ਰੂਪ ’ਚ ਮਨਾਇਆ ਕਰੇਗੀ।

157 ਮਾਨਵਤਾ ਭਲਾਈ ਕਾਰਜਾਂ ਨੂੰ ਦਿੱਤੀ ਗਤੀ  (Foundation Day )

Foundation Day

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦਿੰਦੇ ਹੋਏ 75 ਲੋੜਵੰਦ ਪਰਿਵਾਰਾਂ ਨੂੰ ਫੂਡ ਬੈਂਕ ਮੁਹਿੰਮ ਤਹਿਤ ਰਾਸ਼ਨ, ਕਲਾਥ ਬੈਂਕ ਮੁਹਿੰਮ ਤਹਿਤ 75 ਬੱਚਿਆਂ ਨੂੰ ਮੌਸਮ ਅਨੁਸਾਰ ਕੱਪੜੇ ਦਿੱਤੇ ਗਏ। ਨਾਲ ਹੀ ਭਿਆਨਕ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਪੰਛੀ ਉਧਾਰ ਮੁਹਿੰਮ ਤਹਿਤ ਪੰਛੀਆਂ ਦੇ ਰਹਿਣ ਲਈ ਆਲ੍ਹਣੇ ਵੰਡੇ ਗਏ, ਤਾਂ ਕਿ ਭਿਆਨਕ ਗਰਮੀ ਕਾਰਨ ਕਿਸੇ ਪੰਛੀ ਦੀ ਜਾਨ ਨਾ ਚੱਲੀ ਜਾਵੇ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾ ਕੇ ਹਜ਼ਾਰਾਂ ਲੋੜਵੰਦਾਂ ਦੀ ਮੁਫਤ ਜਾਂਚ ਕਰਕੇ ਉਹਨਾਂ ਨੂੰ ਸਹੀ ਸਲਾਹ ਦਿੱਤੀ ਗਈ। ਇਸ ਮੌਕੇ ਹੀ ’ਕਰੀਅਰ ਐਂਡ ਗਾਈਡੈਂਸ ਕੈਂਪ’ (ਸਲਾਹ ਕੈਂਪ) ਲਗਾ ਕੇ ਹਜ਼ਾਰਾਂ ਬੱਚਿਆਂ ਨੂੰ ਸਹੀ ਕਰੀਅਰ ਚੁਣਨ ਲਈ ਮਾਰਗਦਰਸ਼ਨ ਕੀਤਾ ਗਿਆ।

ਨਾਮ ਚਰਚਾ ਦੀ ਸ਼ੁਰੂਆਤ ’ਚ ਹਾਜ਼ਰ ਸਾਧ-ਸੰਗਤ ਨੇ ਇਕੱਠਿਆ ਉੱਚੀ ਆਵਾਜ ’ਚ ਇਲਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਕੇ ਪੂਜਨੀਕ ਗੁਰੂ ਜੀ ਨੂੰ ਰੂਹਾਨੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਕਵੀਰਾਜਾਂ ਵੱਲੋਂ ਸ਼ਬਦਬਾਣੀ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਵੱਡੀਆਂ-ਵੱਡੀਆਂ ਐਲਈਡੀ ਸਕਰੀਨਾਂ ਰਾਹੀਂ ਚਲਾਇਆ ਗਿਆ। ਜਿਸ ਨੂੰ ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਸਰਵਣ ਕੀਤਾ। ਇਸ ਤੋਂ ਬਾਅਦ ਆਈ ਹੋਈ ਸਾਧ-ਸੰਗਤ ਨੂੰ ਹਜ਼ਾਰਾਂ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਅਤੇ ਪ੍ਰਸ਼ਾਦ ਵੰਡਿਆ।

ਸੰਤਾਂ ਦਾ ਮਕਸਦ ਬੁਰਾਈਆਂ ਦੂਰ ਕਰਨਾ : ਪੂਜਨੀਕ ਗੁਰੂ ਜੀ

Foundation Day

 

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਬਚਨ ਸਾਧ-ਸੰਗਤ ਨੂੰ ਸੁਣਾਏ ਗਏ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸੰਤਾਂ ਦਾ ਕੰਮ ਇਸ ਸਮਾਜ ਵਿੱਚ ਆ ਕੇ ਬੁਰਾਈਆਂ ਦੂਰ ਕਰਨਾ ਹੁੰਦਾ ਹੈ। ਸੰਤ ਕਦੇ ਕਿਸੇ ਦੇ ਧਰਮ, ਮਜ੍ਹਬ ’ਚ ਦਖਲ ਨਹੀਂ ਦਿੰਦੇ ਸਗੋਂ ਉਹ ਤਾਂ ਸਿਖਾਉਂਦੇ ਹਨ ਕਿ ਆਪਣੇ ਆਪਣੇ ਧਰਮ ਵਿੱਚ ਰਹਿੰਦੇ ਹੋਏ ਆਪਣੇ ਆਪਣੇ ਧਰਮ ਨੂੰ ਮੰਨ ਲਓ, ਤੇ ਅਸੀਂ ਕਿੰਨੇ ਵਾਰ ਆਖ ਚੁੱਕੇ ਹਾਂ ਕਿ ਸਾਰੇ ਧਰਮਾਂ ਦੇ ਭਗਤ ਜੇਕਰ ਇਸ ਮਿੰਟ ਧਰਮਾਂ ਨੂੰ ਮੰਨਣਾ ਸ਼ੁਰੂ ਕਰ ਦੇਣਗੇ ਤਾਂ ਅਗਲੇ ਮਿੰਟ ਧਰਤੀ ’ਤੇ ਪਿਆਰ ਮੁਹੱਬਤ ਦੀ ਗੰਗਾ ਵਗਣ ਲੱਗੇਗੀ ਕਿਉਂਕਿ ਧਰਮਾਂ ’ਚ ਬੇਗਰਜ਼, ਨਿਸਵਾਰਥ ਪਿਆਰ ਮੁਹੱਬਤ ਦੀ ਗੱਲ ਆਖੀ ਗਈ ਹੈ।

ਕਿਸੇ ਦੀ ਨਿੰਦਿਆ ਨਾ ਕਰੋ

ਫਜੂਲ ਦੀ ਬਹਿਸ ਨਾ ਕਰੋ, ਕਿਸੇ ਨੂੰ ਗਲਤ ਨਾ ਬੋਲੋ, ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦਾ ਅਪਮਾਨ ਨਾ ਕਰੋ, ਸਾਰਿਆਂ ਦਾ ਸਤਿਕਾਰ ਕਰੋ, ਸਾਰਿਆਂ ਦੀ ਇੱਜਤ ਕਰੋ, ਨਸ਼ੇ ਨਾ ਕਰੋ, ਮਾਸਾਹਾਰ ਨੂੰ ਤਿਆਗ ਦਿਓ ਕਿਉਂਕਿ ਇਸ ਨਾਲ ਆਦਮੀ ਦੇ ਅੰਦਰੋਂ ਦਇਆ-ਰਹਿਮ ਨਾਂਅ ਦੀ ਚੀਜ਼ ਚਲੀ ਜਾਂਦੀ ਹੈ। ਸੋ ਅਜਿਹੀਆਂ ਭਗਤੀ ਦੀਆਂ ਗੱਲਾਂ ਸਾਡੇ ਸੰਤ, ਪੀਰ-ਫਕੀਰਾਂ ਨੇ ਦੱਸੀਆਂ ਅਤੇ ਉਹੀ ਗੱਲਾਂ ਦਾਤਾ, ਰਹਿਬਰ ਨੇ ਬਹੁਤ ਸਾਰੇ ਭਜਨਾਂ ਦੁਆਰਾਂ ਆਖੀਆਂ, ਕਿ ਕਦੇ ਕਿਸੇ ਦਾ ਬੁਰਾ ਨਾ ਸੋਚੋ, ਕਦੇ ਕਿਸੇ ਦਾ ਦਿਲ ਨਾ ਦੁਖਾਓ। ‘ਦਿਲ ਨਾ ਕਿਸੀ ਕਾ ਦੁਖਾਨਾ ਭਾਈ, ਦਿਲ ਨਾ ਕਿਸੀ ਕਾ ਦੁਖਾਨਾ, ਹਰ ਦਿਲ ਮੇਂ ਪ੍ਰਭੂ ਕਾ ਠਿਕਾਨਾ ਭਾਈ, ਹਰ ਦਿਲ ’ਚ ਪ੍ਰਭੂ ਕਾ ਠਿਕਾਨਾ।’’ ਕਦੇ ਕਿਸੇ ਦਾ ਦਿਲ ਨਾ ਦੁਖਾਓ, ਹਾਂ ਬਚਨਾਂ ’ਤੇ ਪੱਕਾ ਰਹਿਣਾ ਜ਼ਰੂਰੀ ਹੈ। ਉਸ ਤੋਂ ਬਾਅਦ ਕਿਸੇ ’ਤੇ ਟੌਂਟ ਨਾ ਕਸੋ, ਕਿਸੇ ਦਾ ਬੁਰਾ ਨਾ ਤੱਕਿਓ, ਕਿਸੇ ਨੂੰ ਬੁਰਾ ਆਖੋ ਨਾ, ਕਿਉਕਿ ਜਦੋਂ ਤੁਸੀਂ ਦੂਜਿਆਂ ਦਾ ਦਿਲ ਦੁਖਾਉਦੇ ਹੋ ਤਾਂ ਭਗਵਾਨ ਦੀ ਪ੍ਰਾਪਤੀ ਬਾਰੇ ਸੋਚ ਵੀ ਨਹੀਂ ਸਕਦੇ।

Foundation Day

ਕਣ-ਕਣ ’ਚ, ਜ਼ਰੇ-ਜ਼ਰੇ ’ਚ ਪ੍ਰਭੂ ਮੌਜ਼ੂਦ

ਕਿਉਕਿ ਹਰ ਦਿਲ ’ਚ ਉਹ ਰਹਿੰਦਾ ਹੈ। ਕਣ-ਕਣ ’ਚ, ਜ਼ਰੇ-ਜ਼ਰੇ ’ਚ ਪ੍ਰਭੂ ਮੌਜ਼ੂਦ ਹੈ। ਸੋ ਜੇਕਰ ਤੁਹਾਡਾ ਮੂਡ ਖਰਾਬ ਹੈ, ਤੁਹਾਨੂੰ ਕੋਈ ਟੈਨਸ਼ਨ ਹੈ, ਕੋਈ ਪਰੇਸ਼ਾਨੀ ਹੈ ਤਾਂ ਤੁਸੀ ਉਸ ਪਰੇਸ਼ਾਨੀ ਨੂੰ, ਉਸ ਟੈਨਸ਼ਨ ਨੂੰ ਸਿਮਰਨ ਦੁਆਰਾ, ਭਗਤੀ-ਇਬਾਦਤ ਦੁਆਰਾ ਦੂਰ ਕਰੋ, ਨਾ ਕਿ ਕਿਸੇ ’ਤੇ ਗੁੱਸਾ ਕਰਕੇ ਜਾਂ ਕਿਸੇ ਨੂੰ ਬੁਰਾ ਆਖ ਕੇ। ਕਈ ਵਾਰ ਹੁੰਦਾ ਹੈ ਕਿ ਘਰ ’ਚ ਕੋਈ ਪਰੇਸ਼ਾਨ ਆ ਜਾਂਦੀ ਹੈ। ਕੋਈ ਮੁਸ਼ਕਲ ਹੰੁਦੀ ਹੈ। ਤੁਸੀਂ ਘਰ ’ਚ ਕਹਿਣ ਦੀ ਬਜਾਇ ਬਾਹਰ ਸਮਾਜ ’ਚ ਜਾ ਕੇ ਉਹ ਗੱਲ ਆਖਦੇ ਹੋ। ਗਲਤ ਬੋਲਦੇ ਹੋ ਤਾਂ ਇੱਕ ਤਰ੍ਹਾਂ ਨਾਲ ਪ੍ਰਭੂ ਦੀ ਔਲਾਦ ਦਾ ਦਿਲ ਦੁਖਾਉਦੇ ਹੋ। ਅਸੀਂ ਤੁਹਾਨੂੰ ਕਿੰਨੀ ਵਾਰ ਬੋਲੀ ਹੈ ਇਹ ਗੱਲ, ਬੇਪਰਵਾਹ ਜੀ ਵੀ ਫ਼ਰਮਾਇਆ ਕਰਦੇ, ਹਰ ਸਰੀਰ ’ਚ ਉਨ੍ਹਾਂ ਨੇ ਬੋਲਿਆ ਕਿ ਪਹਿਲਾਂ ਤੋਲੋ ਅਤੇ ਫਿਰ ਬੋਲੋ। ਬੋਲਣ ਤੋਂ ਪਹਿਲਾਂ ਥੋੜਾ ਬ੍ਰੇਕ ਲਿਆ ਕਰੋ, ਤੁਨਕਮਿਜਾਜੀ ਚੰਗੀ ਨਹੀਂ ਹੁੰਦੀ। ਤੁਹਾਨੂੰ ਕੋਈ ਗੱਲ ਆਖੀ ਗਈ ਅਤੇ ਝੱਟ ਨਾਲ ਤੁਸੀਂ ਉਸ ’ਤੇ ਰਿਏਕਟ ਕਰ ਦਿੱਤਾ।

Foundation Day

ਖਾਸ ਕਰਕੇ ਗੁੱਸੇ ਵਾਲਾ ਜਾਂ ਕੌੜਾ ਕਿਸੇ ਨੂੰ ਬੋਲ ਦਿੱਤਾ, ਇਹ ਗਲਤ ਗੱਲ ਹੈ। ਤੁਹਾਨੂੰ ਕੋਈ ਕਿਸੇ ਬਾਰੇ ਗਲਤ ਕਹਿੰਦਾ ਹੈ, ਕਿਸੇ ਬਾਰੇ ਗਲਤ ਬੋਲਦਾ ਹੈ ਜਾਂ ਤੁਹਾਡੇ ਕੋਲ ਆ ਕੇ ਕੋਈ ਕਿਸੇ ਦੀ ਚੁਗਲੀ ਕਰਦਾ ਹੈ, ਕਿ ਫਲਾਂ ਆਦਮੀ ਤੁਹਾਡੇ ਬਾਰੇ ’ਚ ਬਹੁਤ ਬੁਰਾ ਬੋਲਦਾ ਹੈ। ਫਲਾਂ ਆਦਮੀ ਤੁਹਾਨੂੰ ਗਾਲਾਂ ਦਿੰਦਾ ਹੈ ਤਾਂ ਤੁਸੀਂ ਉਸੇ ਵਕਤ ਉਸ ਨਾਲ ਲੜਨ ਨਾ ਚਲੇ ਜਾਓ, ਸਗੋਂ ਵਿਰਾਮ ਦੇਓ, ਇੱਕ ਦਿਨ ਘੱਟ ਤੋਂ ਘੱਟ। ਤੁਸੀਂ ਉਸ ਨਾਲ ਗੱਲ ਨਾ ਕਰੋ। ਇੱਕ ਦਿਨ ’ਚ ਤੁਹਾਡਾ ਗੁੱਸਾ ਉਂਝ ਹੀ 50 ਫੀਸਦੀ ਤਾਂ ਚਲਾ ਹੀ ਜਾਵੇਗਾ ਅਤੇ ਫਿਰ ਜਾ ਕੇ ਜਦੋਂ ਪੁੱਛੋਂਗੇ ਪਿਆਰ ਨਾਲ ਕਿ ਕੀ ਭਾਈ ਤੂੰ ਅਜਿਹਾ ਬੋਲਿਆ। ਤਾਂ ਯਕੀਨ ਮਨੋ ਜੋ ਉਸ ਨੇ ਦੱਸਿਆ ਹੋਵੇਗਾ, ਉਸ ਨੇ 5-10 ਫੀਸਦੀ ਹੀ ਬੋਲਿਆ ਹੋਵੇਗਾ। ਪਰ ਤੀਜੇ ਵਿਅਕਤੀ ਨੇ 100 ਫੀਸਦੀ ਉਸ ਨੂੰ ਪਾਲਸ ਕਰਕੇ, ਜਾਂ ਮਸਾਲਾ ਲਾ ਕੇ ਤੁਹਾਡੇ ਤੱਕ ਪਹੁੰਚਾਇਆ ਤਾਂ ਤੁਸੀਂ ਸਮਝ ਜਾਓਂਗੇ ਕਿ ਉਹ ਆਦਮੀ ਤੁਹਾਨੂੰ ਲੜਾਉਣਾ ਚਾਹੁੰਦਾ ਹੈ। ਤਾਂ ਫਿਰ ਉਸ ਦੀ ਗੱਲ ’ਤੇ ਜਲਦੀ ਨਾਲ ਯਕੀਨ ਨਾ ਕਰੋ।

ਪਵਿੱਤਰ ਭੰਡਾਰੇ ਦੀਆਂ ਝਲਕੀਆਂ (Foundation Day )

  • ਖਚਾਖਚ ਭਰੇ 7 ਵਿਸ਼ਾਲ ਪੰਡਾਲ
  •  41 ਵੱਡੀਆਂ ਸਕਰੀਨਾਂ ’ਤੇ ਵਿਖਾਇਆ ਗਿਆ ਪਵਿੱਤਰ ਭੰਡਾਰਾ
  •  ਹਜ਼ਾਰਾਂ ਸਪੀਕਰਾਂ ਦਾ ਰਿਹਾ ਪ੍ਰਬੰਧ
  •  ਢੋਲ ਦੇ ਡੱਗੇ ’ਤੇ ਨੱਚਦੇ ਹੋਏ ਪਹੁੰਚੀ ਸਾਧ-ਸੰਗਤ
  •  ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਲੋਕ-ਨਾਚਾਂ ਦੀ ਦਿਖੀ ਝਲਕ
  •  ਭੰਡਾਰੇ ਦੀ ਸਮਾਪਤੀ ਤੋਂ ਬਾਅਦ ਵੀ ਸਾਧ-ਸੰਗਤ ਦਾ ਆਉਣਾ ਲਗਾਤਾਰ ਰਿਹਾ ਜਾਰੀ
  •  ਜਗ੍ਹਾ-ਜਗ੍ਹਾ ਲਾਈਆਂ ਗਈਆਂ ਪਾਣੀ ਦੀਆਂ ਸਟਾਲਾਂ
  •  ਕੁਝ ਹੀ ਮਿੰਟਾਂ ’ਚ ਸੇਵਾਦਾਰਾਂ ਨੇ ਸਾਧ-ਸੰਗਤ ਨੂੰ ਛਕਾਇਆ ਲੰਗਰ ਤੇ ਪ੍ਰਸ਼ਾਦ ਵੰਡਿਆ
  •  ਜਗ੍ਹਾ-ਜਗ੍ਹਾ ’ਤੇ ਮੁੱਢਲੀ ਮੈਡੀਕਲ ਵਿਵਸਥਾ ਅਤੇ ਐਂਬੂਲੈਂਸ ਰਹੀ ਤਾਇਨਾਤ
  •  ਡੇਰਾ ਸੱਚਾ ਸੌਦਾ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਨਲਾਈਨ 70 ਦੇਸ਼ਾਂ ਦੀ ਸਾਧ-ਸੰਗਤ ਨੇ ਵੀ ਸੁਣਿਆ ਭੰਡਾਰਾ
  •  ਪੂਜਨੀਕ ਗੁਰੂ ਜੀ ਦੇ ਭਜਨਾਂ ’ਤੇ ਝੂਮੀ ਸਾਧ-ਸੰਗਤ
  •  ਸਾਧ-ਸੰਗਤ ਨੇ ਏਕਤਾ ’ਚ ਰਹਿਣ ਦਾ ਲਿਆ ਪ੍ਰਣ
  •  ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਸਬੰਧੀ ਦਿਖਾਈ ਡਾਕਿਊਮੈਂਟ੍ਰੀ

Foundation Day Foundation Day

ਸਾਧ-ਸੰਗਤ ਦੀ ਸਹੂਲਤ ਲਈ ਕੀਤੇ ਗਏ ਪੁਖਤਾ ਪ੍ਰਬੰਧ (Foundation Day )

Foundation Day

(ਰਵੀ ਗੁਰਮਾ) । ਲੱਖਾਂ ਦੀ ਤਦਾਦ ਵਿੱਚ ਪਹੁੰਚੀ ਸਾਧ-ਸੰਗਤ ਲਈ ਲੰਗਰ ਪਾਣੀ ਦਾ ਪੁਖਤਾ ਪ੍ਰਬੰਧ ਦੇਖਣ ਨੂੰ ਮਿਲਿਆ। ਲੰਗਰ ਸੰਮਤੀ ਦੇ ਜਿੰਮੇਵਾਰ ਨਿਰਮਲ ਇੰਸਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਤੋਂ ਲਗਾਤਾਰ ਲੰਗਰ ਤੇ ਦਾਲਾ ਬਣਾਉਣ ਦੀ ਸੇਵਾ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਲੰਗਰ ਤੇ ਦਾਲਾ ਬਣਾਉਣ ਦੀ ਮਾਤਰਾ ਟਰੱਕਾਂ ਦੇ ਹਿਸਾਬ ਨਾਲ ਹੈ। ਲੰਗਰ ਤੇ ਦਾਲਾਂ ਬਣਾਉਣ ਲਈ ਤਕਰੀਬਨ 12000 ਭੈਣਾਂ -ਭਾਈਆਂ ਦਾ ਸਹਿਯੋਗ ਰਿਹਾ। ਲੰਗਰ ਤੇ ਪ੍ਰਸਾਦ ਸਾਧ-ਸੰਗਤ ਨੂੰ ਛਕਾਉਣ ਲਈ 15000 ਭੈਣਾਂ -ਭਾਈਆਂ ਨੇ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ ਹੈ ਤਾਂ ਹੀ ਇਹ ਸਭ ਸੰਭਵ ਹੋ ਰਿਹਾ ਹੈ। ਇੰਨੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੂੰ ਕੁਝ ਕੁ ਮਿੰਟਾਂ ਵਿੱਚ ਹੀ ਲੰਗਰ ਛਕਾਇਆ ਗਿਆ। (Foundation Day )

ਸ਼ਰਧਾ ਦਾ ਹੜ੍ਹ, ਸੇਵਾਦਾਰਾਂ ਨੂੰ ਖੜ੍ਹੀ ਫ਼ਸਲ ’ਚ ਬਣਾਉਣੇ ਪਏ ਪੰਡਾਲ

Foundation Day

ਦੇਸ਼-ਵਿਦੇਸ਼ ਦੀ ਸਾਧ-ਸੰਗਤ ਦਾ ਹੜ੍ਹ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਦਿਵਸ ਦਾ ਪਵਿੱਤਰ ਭੰਡਾਰਾ ਸਰਸਾ ’ਚ ਮਨਾਉਣ ਲਈ ਆਇਆ। ਸਾਧ-ਸੰਗਤ ਦਾ ਉਤਸ਼ਾਹ ਐਨਾ ਸਿਖਰਾਂ ’ਤੇ ਸੀ ਕਿ ਕਿਤੇ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ। ਨਾਮ ਚਰਚਾ ਦੌਰਾਨ ਵੱਖਰੇ ਹੀ ਨਜ਼ਾਰੇ ਵੇਖਣ ਨੂੰ ਮਿਲ ਰਹੇ ਸਨ। ਹੈਰਾਨ ਕਰਨ ਵਾਲਾ ਨਜ਼ਾਰਾ ਤਾਂ ਉਦੋਂ ਸਾਹਮਣੇ ਆਇਆ ਜਦੋਂ ਸ਼ਰਧਾਲੂਆਂ ਦੇ ਵੱਡੀ ਗਿਣਤੀ ’ਚ ਹੋਏ ਇਕੱਠ ਨੂੰ ਦੇਖਦੇ ਹੋਏ ਸੇਵਾਦਾਰਾਂ ਨੂੰ ਡੇਰਾ ਸੱਚਾ ਸੌਦਾ ਦੇ ਦਰਜ਼ਨਾਂ ਏਕੜ ’ਚ ਬੀਜੀ ਗਈ ਗਵਾਰੇ ਦੀ ਫ਼ਸਲ ਨੂੰ ਵਾਹੁਣਾ ਪਿਆ। ਤਾਂ ਕਿ ਦੂਰ-ਦਰਾਡੇ ਤੋਂ ਆਈ ਹੋਈ ਸਾਧ-ਸੰਗਤ ਨੂੰ ਬੈਠਣ ਲਈ ਕੋਈ ਦਿੱਕਤ ਨਾ ਆਵੇ।

ਗਵਾਰੇ ਦੀ ਫ਼ਸਲ ਨੂੰ ਵਾਹ ਕੇ ਉੱਥੇ ਛਮਿਆਨਾ ਲਾ ਕੇ ਪੰਡਾਲ ਬਣਾਏ ਗਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਧ-ਸੰਗਤ ਲਈ ਕਈ ਪੰਡਾਲ ਬਣਾਏ ਗਏ ਜੋ ਖਚਾਖਚ ਭਰ ਚੁੱਕੇ ਸਨ।। ਅਜਿਹੇ ’ਚ ਇੱਕ ਗੱਲ ਤਾਂ ਸਾਫ਼ ਹੈ ਕਿ ਆਪਣੇ ਮੁੁਰਸ਼ਿਦ ਦੇ ਪ੍ਰਤੀ ਪ੍ਰੇਮ ਤੇ ਦਿ੍ਰੜ ਵਿਸ਼ਵਾਸ ਦੀ ਮਿਸਾਲ ਅੱਜ ਜੋ ਡੇਰਾ ਸ਼ਰਧਾਲੂਆਂ ਨੇ ਪੇਸ਼ ਕੀਤੀ ਹੈ ਉਹ ਕਿਤੇ ਹੋਰ ਨਹੀਂ ਦੇਖੀ ਜਾ ਸਕਦੀ।

ਮੈਡੀਕਲ ਸਹੂਲਤਾਂ ਦੇ ਉਚਿਤ ਪ੍ਰਬੰਧ (Foundation Day )

Foundation Day
ਤਸਵੀਰਾਂ: ਸੁਸ਼ੀਲ ਕੁਮਾਰ
Foundation Day
ਤਸਵੀਰਾਂ: ਸੁਸ਼ੀਲ ਕੁਮਾਰ

ਸਾਧ-ਸੰਗਤ ਲਈ ਜਿੱਥੇ ਖਾਣ-ਪੀਣ ਦੀਆਂ ਵਸਤਾਂ ਦਾ ਉਚਿਤ ਪ੍ਰਬੰਧ ਦੇਖਣ ਨੂੰ ਮਿਲਿਆ, ਉਥੇ ਹੀ ਡਾਕਟਰੀ ਸਹੂਲਤਾਂ ਦੇ ਉਚਿਤ ਪ੍ਰਬੰਧ ਵੀ ਸਨ। ਸਾਧ-ਸੰਗਤ ਨੂੰ ਮੈਡੀਕਲ ਸਹੂਲਤਾਂ ਲਈ ਮਾਹਿਰ ਡਾਕਟਰਾਂ ਨੇ ਸਤਿਸੰਗ ਪੰਡਾਲ ’ਚ ਜਗ੍ਹਾ- ਜਗ੍ਹਾ ਸਟਾਲਾਂ ਲਗਾਕੇ ਆਪਣੀ ਡਿਊਟੀ ਦਿੱਤੀ। ਪੰਡਾਲ ਵਿੱਚ ਮੁੱਢਲੀਆਂ ਦਵਾਈਆਂ ਦੇ ਨਾਲ-ਨਾਲ ਐਂਬੂਲੈਂਸ ਤੱਕ ਦੀ ਸਹੂਲਤ ਸਾਧ-ਸੰਗਤ ਲਈ ਉਪਲੱਬਧ ਸੀ।

ਰੂਹਾਨੀ ਸਥਾਪਨਾ ਦਿਵਸ ਦੇ ਪਵਿੱਤਰ ਭੰਡਾਰੇ ਨੂੰ ਮੁੱਖ ਰਖਦੇ ਹੋਏ ਸੇਵਾਦਾਰਾਂ ਵੱਲੋਂ ਵੱਖ-ਵੱਖ ਦਿਸ਼ਾਵਾਂ ਵਿੱਚ 13 ਟਰੈਫਿਕ ਗਰਾਊਂਡ ਬਣਾਏ ਗਏ ਸਨ। ਹਜ਼ਾਰਾਂ ਏਕੜ ਟਰੈਫਿਕ ਗਰਾਊਂਡ ਬਣਾਉਣ ਦੇ ਬਾਵਜੂਦ ਸਾਰੇ ਟਰੈਫਿਕ ਗਰਾਊਂਡ ਛੋਟੇ ਪਏ ਨਜ਼ਰ ਆਏ।ਟਰੈਫਿਕ ਗਰਾਊਂਡ ਵਿੱਚ ਮੈਡੀਕਲ ਸਹੂਲਤਾਂ ਤੇ ਪਾਣੀ ਦੇ ਪੁਖਤਾ ਪ੍ਰਬੰਧ ਦੇਖਣ ਨੂੰ ਮਿਲੇ। ਉਥੇ ਹੀ ਬਜ਼ੁਰਗ ਤੇ ਲਾਚਾਰ ਵਿਅਕਤੀਆਂ ਨੂੰ ਸਤਿਸੰਗ ਪੰਡਾਲ ਤੱਕ ਲਿਆਉਣ ਲਈ ਈ. ਰਿਕਸ਼ਾ ਦਾ ਇੰਤਜਾਮ ਕੀਤਾ ਹੋਇਆ ਸੀ। ਟਰੈਫਿਕ ਗਰਾਊਂਡ ਛੋਟੇ ਪੈਣ ਕਰਕੇ ਸੇਵਾਦਾਰਾਂ ਨੂੰ ਨਵੇਂ ਟਰੈਫਿਕ ਗਰਾਊਂਡ ਬਣਾਉਂਦੇ ਦੇਖਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।