ਆਤਮਿਕ ਚਿੰਤਨ ਸਿਰਫ਼ ਸਿਮਰਨ ਰਾਹੀਂ ਸੰਭਵ : ਪੂਜਨੀਕ ਗੁਰੂ ਜੀ

Spiritual Meditation, Possible Only Through Simran, Guru Ji

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਸ ਕਲਿਯੁਗੀ ਸੰਸਾਰ ‘ਚ ਜੀਵ ਸੁੱਖ-ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇਨਸਾਨ ਦੇ ਅੰਦਰ ਆਤਮ ਵਿਸ਼ਵਾਸ ਹੋਣਾ ਜ਼ਰੂਰੀ ਹੈ, ਜਿਸ ਇਨਸਾਨ ‘ਚ ਆਤਮ-ਵਿਸ਼ਵਾਸ ਹੁੰਦਾ ਹੈ, ਉਹੀ ਬੁਲੰਦੀਆਂ ਨੂੰ ਛੂਹ ਸਕਦਾ ਹੈ ਤੇ ਇਹ ਆਤਮ ਵਿਸ਼ਵਾਸ ਕਿਸੇ ਪੈਸੇ, ਕੱਪੜੇ-ਲੀੜੇ, ਮਾਂ-ਬਾਪ ਜਾਂ ਟੀਚਰ-ਮਾਸਟਰ, ਲੈਕਚਰਾਰ ਦੀ ਸਿੱਖਿਆ ਤੋਂ ਪ੍ਰਾਪਤ ਨਹੀਂ ਹੋ ਸਕਦਾ ਇਸ ਆਤਮਬਲ ਨੂੰ ਪ੍ਰਾਪਤ ਕਰਨ ਲਈ ਆਤਮਿਕ ਚਿੰਤਨ ਜ਼ਰੂਰੀ ਹੈ ਤੇ ਇਹ ਆਤਮਿਕ ਚਿੰਤਨ ਸਿਰਫ਼ ਉਸ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ-ਇਬਾਦਤ ਨਾਲ ਹੋ ਸਕਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਮਾਲਕ ਦਾ ਨਾਮ ਜਪਦੇ ਹਨ, ਉਹੀ ਆਤਮਬਲ ਨੂੰ ਪ੍ਰਾਪਤ ਕਰ ਸਕਦੇ  ਹਨ ਆਤਮਿਕ ਚਿੰਤਨ ਸਿਰਫ਼ ਸਿਮਰਨ ਰਾਹੀਂ ਹੀ ਸੰਭਵ ਹੈ, ਸਿਮਰਨ ਕਰਨ ਨਾਲ ਹੀ ਆਤਮਬਲ ‘ਚ ਵਾਧਾ ਹੋ ਸਕਦਾ ਹੈ ਤੇ ਜਦੋਂ ਜੀਵ ‘ਚ ਆਤਮਬਲ ਆ ਜਾਂਦਾ ਹੈ ਤਾਂ ਉਸ ਦੀ ਸ਼ਹਿਣਸ਼ਕਤੀ ਆਪਣੇ-ਆਪ ਹੀ ਵਧ ਜਾਂਦੀ ਹੈ ਆਤਮਬਲ ਨਾਲ ਜੀਵ ਦਾ ਮਨ ਫਜ਼ੂਲ ਦੀਆਂ ਗੱਲਾਂ ‘ਚ ਆਉਣਾ ਬੰਦ ਕਰ ਦਿੰਦਾ ਹੈ ਤੇ ਆਤਮਾ ਦਾ ਮਾਲਕ ਨਾਲ ਪ੍ਰੇਮ ਵਧਣ ਲੱਗਦਾ ਹੈ ਜਿਉਂ-ਜਿਉਂ ਇਨਸਾਨ ਸਿਮਰਨ ਕਰਦਾ ਜਾਂਦਾ ਹੈ ਆਤਮਾ ਨੂੰ ਖ਼ੁਰਾਕ ਮਿਲਦੀ ਜਾਂਦੀ ਹੈ ਤੇ ਉਹ ਹੋਰ ਜ਼ਿਆਦਾ ਬਲਵਾਨ ਹੁੰਦੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸ਼੍ਰੀ ਬਰਾੜ ਹਸਪਤਾਲ ’ਚ ਦਾਖਲ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਦਿਨ ਆਤਮਾ ਤੇ ਪਰਮਾਤਮਾ ਦਾ ਮੇਲ ਜ਼ਰੂਰ ਹੁੰਦਾ ਹੈ ਇਸ ਲਈ ਸਿਮਰਨ ਦੇ ਪੱਕੇ ਬਣੋ, ਭਲਾਂ ਹੀ ਤੁਹਾਡੇ ‘ਚ ਕੋਈ ਵੀ ਗੁਣ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਦੇ ਹੋ, ਮਨ ਦਾ ਕੋਈ ਭਰੋਸਾ  ਨਹੀਂ ਕਿ ਉਹ ਕਦੋਂ ਡਾਵਾਂ-ਡੋਲ ਹੋ ਜਾਵੇ ਮਨ ਨਾਲ ਲੜਨ ਦਾ ਇੱਕੋ-ਇੱਕ ਉਪਾਅ ਸਿਰਫ਼ ਸਿਮਰਨ ਹੀ ਹੈ, ਪਰ ਇਸ ਦੇ ਨਾਲ ਜੇਕਰ ਤੁਸੀਂ ਸੇਵਾ ਵੀ ਕਰਦੇ ਹੋ ਤਾਂ ਬਹੁਤ ਵੱਡੀ ਗੱਲ ਹੈ ਸੇਵਾ ਨਾਲ ਸਿਮਰਨ ‘ਚ ਮਨ ਜਲਦੀ ਲੱਗਦਾ ਹੈ।

ਤੇ ਉਸ ਮਾਲਕ ਦੀ ਧੁਨ ਨੂੰ ਤੁਹਾਡਾ ਮਨ ਜਲਦੀ ਫੜਨ ਲੱਗ ਜਾਵੇਗਾ ਉਹ ਬੁਰਾਈਆਂ ਵੱਲ ਜਾਣਾ ਬੰਦ ਕਰ ਦੇਵੇਗਾ ਜਦੋਂ ਉਸ ਦੀ ਆਤਮਾ ਰਾਮ-ਨਾਮ ਦੀ ਧੁਨ ਨੂੰ ਫੜ੍ਹਦੀ ਹੋਈ ਮਾਲਕ ਦੇ ਨਜ਼ਾਰੇ ਲੁੱਟੇਗੀ ਤਾਂ ਮਨ ਵੀ ਉਸ ਦੇ ਨਾਲ ਹੋਵੇਗਾ ਇਸ ਤੋਂ ਬਾਅਦ ਮਨ ਬੁਰਾਈ ਵੱਲ ਨਹੀਂ, ਸਗੋਂ ਨੇਕੀ ਵੱਲ ਚਲਦਾ ਹੈ ਮਨ ਸਵਾਦ ਦਾ ਆਸ਼ਿਕ ਹੈ ਉਸ ਨੂੰ ਜਿੱਥੇ ਜ਼ਿਆਦਾ ਸਵਾਦ ਮਿਲਦਾ ਹੈ ਉਹ ਉਥੇ ਦੌੜ ਕੇ ਜਾਂਦਾ ਹੈ।

ਪੂਜਨੀਕ ਗੁਰੂ ਫ਼ਰਮਾਉਂਦੇ ਹਨ ਕਿ ਰਾਮ ਨਾਮ ‘ਚ ਜੋ ਲੱਜ਼ਤ ਤੇ ਸਵਾਦ ਹੈ ਉਹ ਦੁਨੀਆਂ ‘ਚ ਕਿਤੇ ਵੀ ਨਹੀਂ ਇਸ ਲਈ ਮਾਲਕ ਦੇ ਨਾਮ ਦਾ ਸਿਮਰਨ, ਭਗਤੀ, ਇਬਾਦਤ ਕਰਿਆ ਕਰੋ ਤਾਂਕਿ ਤੁਸੀਂ ਮਾਲਕ ਦੀਆਂ ਖੁਸ਼ੀਆਂ ਦੇ ਕਾਬਲ ਬਣ ਸਕੋ ਇਨਸਾਨ ਨੂੰ ਮਾਲਕ ਨਾਲ ਮਿਲਾਉਣ ਲਈ ਸਿਮਰਨ ਤੋਂ ਇਲਾਵਾ ਹੋਰ ਕੋਈ ਵੀ ਉਪਾਅ ਨਹੀਂ ਹੈ ਤੇ ਹੋਰ ਸਾਰੀਆਂ ਗੱਲਾਂ ਫ਼ਜੂਲ ਹਨ ਉਸ ਮਾਲਕ ਨਾਲ ਮਿਲਣ ਲਈ ਇਹ ਗੱਲਾਂ ਸਮਾਜ ‘ਚ, ਘਰ ਪਰਿਵਾਰ ‘ਚ ਇਨਸਾਨ ਨੂੰ ਇੱਜ਼ਤ-ਸ਼ੁਹਰਤ ਤਾਂ ਦਵਾ ਸਕਦੀਆਂ ਹਨ ਪਰ ਇਨ੍ਹਾਂ ਨਾਲ ਤੁਸੀਂ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ  ਸਕਦੇ ਜੇਕਰ ਉਸ ਪ੍ਰਭੂ-ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਤਾਂ ਉਸ ਲਈ ਸਿਮਰਨ ਕਰਨਾ ਹੀ ਹੋਵੇਗਾ ਤੇ ਔਗੁਣਾਂ ਨੂੰ ਅੰਦਰੋਂ ਮਿਟਾਉਣਾ ਹੋਵੇਗਾ ਜਦੋਂ ਤੱਕ ਇਨਸਾਨ ਆਪਣੇ ਅੰਦਰੋਂ ਔਗੁਣਾਂ ਨੂੰ ਨਹੀਂ ਮਿਟਾ ਦਿੰਦਾ ਉਦੋਂ ਤੱਕ ਉਸ ‘ਤੇ ਮਾਲਕ ਦੀ ਕਿਰਪਾ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਪਰਮਿੰਦਰ ਕੌਰ ਦੇ ਸਬ.ਇੰਸਪੈਕਟਰ ਬਣਨ ’ਤੇ ਪਰਿਵਾਰ ਅਤੇ ਪਿੰਡ ਚ ਖੁਸ਼ੀ ਦੀ ਲਹਿਰ

ਆਪ ਜੀ ਨੇ ਫ਼ਰਮਾਇਆ ਕਿ ਇਹ ਔਗੁਣ ਉਦੋਂ ਮਿਟਣਗੇ ਜਦੋਂ ਜੀਵ ਦੀ ਆਤਮਾ ਬਲਵਾਨ ਹੋਵੇਗੀ ਇਨਸਾਨ ਦੀ ਆਤਮਾ ਸਿਰਫ਼ ਸਿਮਰਨ ਰਾਹੀਂ ਹੀ ਬਲਵਾਨ ਹੋ ਸਕਦੀ ਹੈ, ਨਹੀਂ ਤਾਂ ਤੁਸੀਂ ਮਨ ਦੀ ਖ਼ੁਰਾਕ ਹੀ ਖਾਂਦੇ ਰਹਿੰਦੇ ਹੋ ਜਿਵੇਂ ਚੁਗਲੀ ਕਰ ਲਈ, ਨਿੰਦਿਆ ਕਰ ਲਈ, ਲੜਾਈ ਕਰ ਲਈ, ਖਾ-ਪੀ ਲਿਆ, ਸੌਂ ਗਏ ਆਦਿ ਸਭ ਮਨ ਦੀ ਖ਼ੁਰਾਕ ਹੈ ਸਿਰਫ਼ ਪਰਮਾਤਮਾ ਦਾ ਨਾਮ ਤੇ ਪਰਮਾਰਥ, ਦੀਨ-ਦੁਖੀਆਂ ਦੀ ਮੱਦਦ ਕਰਨਾ ਸੇਵਾ ਕਰਨਾ ਤੇ ਨਾਮ ਜਪਣਾ ਇਹ ਅਜਿਹੀਆਂ ਗੱਲਾਂ ਹਨ ਜੋ ਇਨਸਾਨ ਨੂੰ ਮਾਲਕ ਨਾਲ ਬਹੁਤ ਜਲਦੀ ਮਿਲਾ ਦਿੰਦੀਆਂ ਹਨ ਜੇਕਰ ਇਨਸਾਨ ਲਗਾਤਾਰ ਸੇਵਾ, ਭਜਨ ਸਿਮਰਨ ਕਰੇ ਤੇ ਮਾਲਕ ਤੋਂ ਡਰ ਕੇ ਰਹੇ, ਬੁਰਾਈਆਂ ਤੋਂ ਤੌਬਾ ਕਰ ਲਵੇ ਤਾਂ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਤਾਂ ਦੂਰ ਹੋਣਗੀਆਂ ਹੀ, ਇਸ ਦੇ ਨਾਲ ਹੀ ਇਨਸਾਨ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਵੀ ਬਣੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਇਸ ਕਲਿਯੁੱਗੀ ਸੰਸਾਰ ‘ਚ ਹਰ ਇੱਕ ਇਨਸਾਨ ਆਪਣੀ ਵੱਖਰੀ ਪਹਿਚਾਣ ਬਣਾਉਣਾ ਚਾਹੁੰਦਾ ਹੈ, ਭਲਾਂ ਹੀ ਇਸ ਲਈ ਉਸ ਨੂੰ ਕੋਈ ਵੀ ਰਾਹ ਕਿਉਂ ਨਾ ਅਪਣਾਉਣਾ ਪਵੇ ਪਰ ਅਸਲੀਅਤ ਤਾਂ ਇਹ ਹੈ ਕਿ ਜੇਕਰ ਕੋਈ ਇਨਸਾਨ ਝੂਠ ਬੋਲ ਕੇ ਇਹ ਕਹੇ ਕਿ ਮੈਨੂੰ ਉਸ ਮਾਲਕ ਦੇ ਦਰਸ਼ਨ ਹੁੰਦੇ ਹਨ ਤਾਂ ਕਈ ਉਸ ਦੀ ਗੱਲ ਦਾ ਭਰੋਸਾ ਕਰ ਲੈਂਦੇ ਹਨ ਉਹ ਜਾਣ-ਬੁੱਝ ਕੇ ਝੂਠ ਬੋਲਦਾ ਰਹਿੰਦਾ ਹੈ ਤਾਂਕਿ ਲੋਕਾਂ ਦਰਮਿਆਨ ਉਸ ਦੀ ਭਗਤ ਹੋਣ ਦੀ ਛਵ੍ਹੀ ਬਣ ਜਾਵੇ ਇਸ ਲਈ ਇਨਸਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਮਨ ਦਾ ਕੋਈ ਭਰੋਸਾ ਨਹੀਂ। (Dera Sacha Sauda)

ਇਹ ਵੀ ਪੜ੍ਹੋ : Earth : ਨਾਸਾ ਨੇ ਰਚੀ ਇਤਿਹਾਸ ਦੀ ਨਵੀਂ ਕਹਾਣੀ, ਧਰਤੀ ਦੇ ਇਸ ਵੱਡੇ ਗ੍ਰਹਿ ‘ਤੇ ਵੀ ਹੈ ਜੀਵਨ-ਪਾਣੀ!

ਕਿ ਕਦੋਂ ਉਹ ਦਾਅ ਚਲਾ ਦੇਵੇ ਤੇ ਕਦੋਂ ਉਸ ਨੂੰ ਲੈਣੇ ਦੇ ਦੇਣੇ ਪੈ ਜਾਣ ਇਸ ਲਈ ਇਨਸਾਨ ਪਹਿਲਾਂ ਸਿਮਰਨ ਕਰੇ, ਅੰਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ, ਫਿਰ ਉਸ ਮਾਲਕ ਦੀ ਚਰਚਾ ਕਰੇ ਜਦੋਂ ਤੱਕ ਇਨਸਾਨ ਨੂੰ ਅੰਦਰ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੁੰਦੀਆਂ, ਇਨਸਾਨ ਦੇ ਚਿਹਰੇ ‘ਤੇ ਤਦ ਤੱਕ ਨੂਰ ਨਹੀਂ ਆਉਂਦਾ ਉਸ ਦੇ ਗ਼ਮ, ਦੁੱਖ, ਚਿੰਤਾ ਤੇ ਪ੍ਰੇਸ਼ਾਨੀਆਂ ਦੂਰ ਨਹੀਂ ਹੁੰਦੀਆਂ ਤੇ ਉਹ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਨਹੀਂ ਬਣ ਸਕਦਾ ਇਸ ਲਈ ਭਜਨ-ਸਿਮਰਨ, ਸੇਵਾ ਕਰਿਆ ਕਰੋ, ਸਾਰਿਆਂ ਦੇ ਭਲੇ ਲਈ ਦੁਆ ਮੰਗੋ।