ਪੁਲਾੜ : ਵਧਦੇ ਕਦਮ ਤੇ ਪ੍ਰਗਟ ਹੁੰਦੀਆਂ ਸੰਭਾਵਨਾਵਾਂ

Space

ਲੰਘੀ 14 ਜੁਲਾਈ ਨੂੰ ਚੰਦਰਯਾਨ-3 ਮਿਸ਼ਨ ਦੇ ਰੂਪ ’ਚ ਭਾਰਤ ਨੇ ਚੰਦਰਮਾ ਵੱਲ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਵੀ ਸਾਲ 2008 ਅਤੇ ਸਾਲ 2019 ’ਚ ਲੜੀਵਾਰ ਪਹਿਲੇ ਅਤੇ ਦੂਜੇ ਚੰਦਰਯਾਨ ਮਿਸ਼ਨ ਦੁਆਰਾ ਭਾਰਤ ਨੇ ਸੰਪੂਰਨ ਵਿਸ਼ਵ ਨੂੰ ਇਹ ਦੱਸ ਦਿੱਤਾ ਕਿ ਹੁਣ ਸਾਡੇ ਕਦਮਾਂ ’ਚ ਵੀ ਚੰਦ ਤੱਕ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਆ ਗਈ ਹੈ। ਚੰਦਰਯਾਨ-1 ਮਿਸ਼ਨ ਨਾਲ ਇੱਕ ਬੇਹੱਦ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਸੀ ਕਿ ਚੰਦ ’ਤੇ ਕਦੇ ਪਾਣੀ ਮੌਜੂਦ ਸੀ। ਚੰਦਰਯਾਨ-2 ਮਾੜੀ ਕਿਸਮਤ ਨੂੰ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮਿਸ਼ਨ ਅਸਫ਼ਲ ਹੋ ਗਿਆ। (Space)

ਇਸ ਅਧੂਰੇ ਮਿਸ਼ਨ ਦਾ ਬੀੜਾ ਚੁੱਕਦਿਆਂ ਚੰਦਰਯਾਨ-3 ਨੇ ਚੰਦ ਵੱਲ ਉਡਾਨ ਭਰੀ ਹੈ। ਇੱਥੇ ਇੱਕ ਹੋਰ ਵਿਸ਼ੇਸ਼ ਜ਼ਿਕਰਯੋਗ ਗੱਲ ਹੈ ਕਿ ਚੰਦਰਯਾਨ-1 ਨਾਲ ਸਾਨੂੰ ਚੰਦਰਮਾ ਦੇ ਵਿਸ਼ੇ ’ਚ ਜਾਣਕਾਰੀ ਤਾਂ ਮਿਲੀ ਪਰ ਉਸ ਮਿਸ਼ਨ ’ਚ ਚੰਦਰਮਾ ਦੀ ਸਤ੍ਹਾ ਤੋਂ ਸੂਚਨਾਵਾਂ ਇਕੱਠੀਆਂ ਕਰਨ ਦਾ ਤਰੀਕਾ ਚੰਦਰਯਾਨ-2 ਅਤੇ ਚੰਦਰਯਾਨ-3 ਤੋਂ ਬਿਲਕੁਲ ਵੱਖ ਸੀ। ਚੰਦਰਯਾਨ-1 ਮਿਸ਼ਨ ’ਚ ਇੱਕ ਉਪਕਰਨ ਮੂਨ ਇੰਪੈਕਟ ਪ੍ਰੋਬ ਨੂੰ ਚੰਦ ਦੇ ਦੱਖਣੀ ਹਿੱਸੇ ’ਤੇ ਸੁੱਟਿਆ ਗਿਆ ਸੀ ਜਦੋਂ ਕਿ ਚੰਦਰਯਾਨ-3 ’ਚ ਚੰਦਰਮਾ ਦੀ ਸਤ੍ਹਾ ’ਤੇ ਸੌਫ਼ਟ ਲੈਂਡਿਗ ਹੋਣੀ ਹੈ। (Space)

ਇਹ ਵਿਵਸਥਾ ਚੰਦਰਯਾਨ-2 ’ਚ ਵੀ ਸੀ ਪਰ ਲੈਂਡਿੰਗ ਕਰਦੇ ਸਮੇਂ ਰੋਵਰ ਹਾਦਸਾਗ੍ਰਸਤ ਹੋ ਗਿਆ ਸੀ। ਚੰਦਰਯਾਨ-3 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਖੇਤਰ ’ਚ ਸੌਫਟ ਲੈਂਡਿੰਗ ਕਰੇਗਾ। ਸੌਫ਼ਟ ਲੈਂਡਿੰਗ ਸਫਲ ਹੁੰਦਿਆਂ ਹੀ ਭਾਰਤ ਵੀ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੰਦ ’ਤੇ ਲੈਂਡਰ ਉਤਾਰਨ ਵਾਲਾ ਵਿਸ਼ਵ ਦਾ ਚੌਥਾ ਦੇਸ਼ ਬਣ ਜਾਵੇਗਾ।

ਚੰਦਰਯਾਨ-3 ਦੀ ਤੁਲਨਾ ’ਚ ਲੂਨਾ-25 ਬੇਹੱਦ ਸ਼ਕਤੀਸ਼ਾਲੀ ਲਾਂਚਿੰਗ ਰਾਕੇਟ

ਇਸ ਮਿਸ਼ਨ ਦੇ ਨਾਲ ਇੱਕ ਖਾਸ ਗੱਲ ਇਹ ਹੈ ਕਿ ਚੰਦਰਮਾ ਦੇ ਦੱਖਣੀ ਧਰੁਵ ਵੱਲ ਰਵਾਨਾ ਹੋਣ ਵਾਲਾ ਇਹ ਵਿਸ਼ਵ ਦਾ ਪਹਿਲਾ ਮਿਸ਼ਨ ਹੈ। ਪਰ ਸਾਡਾ ਮਿਸ਼ਨ ਚੰਦ ਦੇ ਦੱਖਣੀ ਧਰੁਵ ’ਤੇ ਲੈਂਡਿੰਗ ਕਰਨ ਵਾਲਾ ਵਿਸ਼ਵ ਦਾ ਪਹਿਲਾ ਮਿਸ਼ਨ ਬਣ ਸਕੇਗਾ ਜਾਂ ਨਹੀਂ, ਇਸ ਵਿਸ਼ੇ ’ਚ ਪੂਰੇ ਯਕੀਨੀ ਦੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਇਸ ਦਾ ਕਾਰਨ ਇਹ ਹੈ ਕਿ ਰੂਸ ਨੇ ਵੀ 11 ਅਗਸਤ ਨੂੰ ਆਪਣਾ ਮੂਨ ਮਿਸ਼ਨ ਲੂਨਾ-25 ਲਾਂਚ ਕੀਤਾ ਹੈ।

ਜ਼ਿਕਰਯੋਗ ਹੈ ਕਿ ਚੰਦਰਯਾਨ-3 ਦੀ ਤੁਲਨਾ ’ਚ ਲੂਨਾ-25 ਬੇਹੱਦ ਸ਼ਕਤੀਸ਼ਾਲੀ ਲਾਂਚਿੰਗ ਰਾਕੇਟ ਨਾਲ ਸਬੰਧਿਤ ਹੈ ਜਿਸ ਵਜ੍ਹਾ ਨਾਲ ਲੂਨਾ-25 ਨੂੰ ਧਰਤੀ ਦੇ ਗੁਰਤਾਕਰਸ਼ਣ ਖੇਤਰ ਨੂੰ ਪਾਰ ਕਰਕੇ ਚੰਦਰਮਾ ਦੀ ਜ਼ਮਾਤ ’ਚ ਸਥਾਪਿਤ ਹੋਣ ’ਚ ਸਿਰਫ਼ ਇੱਕ ਹਫ਼ਤੇ ਦਾ ਸਮਾਂ ਲੱਗਾ, ਜਦੋਂਕਿ ਚੰਦਰਯਾਨ-3 ਨੂੰ ਧਰਤੀ ਦੀ ਜਮਾਤ ਛੱਡ ਕੇ ਚੰਦ ਦੀ ਆਰਬਿਟ ਫੜ੍ਹਨ ’ਚ 22 ਦਿਨ ਦਾ ਸਮਾਂ ਲੱਗ ਗਿਆ। ਇੱਥੇ ਜ਼ਿਕਰਯੋਗ ਹੈ ਕਿ ਬਿਨਾਂ ਸ਼ੱਕ ਭਾਰਤ ਵੱਲੋਂ ਚੰਦਰ ਮਿਸ਼ਨ ਲਈ ਅਣਥੱਕ ਮਿਹਨਤ ਕਰਦਿਆਂ ਇੱਕ ਚੰਗਾ ਸਮਾਂ ਖਰਚ ਕੀਤਾ ਗਿਆ। ਪਰ ਤਕਨੀਕ ਦੇ ਮਾਮਲੇ ’ਚ ਹਾਲੇ ਅਸੀਂ ਕਿਤੇ ਨਾ ਕਿਤੇ ਰੂਸ ਦੇ ਮੁਕਾਬਲੇ ਪਿੱਛੇ ਖੜ੍ਹੇ ਹਾਂ।

ਚੰਦਰਮਾ ਤੱਕ ਪਹੰੁਚਣ ਲਈ ਐਨੀ ਊਰਜਾ ਅਤੇ ਗਤੀ | Space

ਤਕਨੀਕ ਦਾ ਇਹ ਫਰਕ ਲੂਨਾ-25 ਅਤੇ ਚੰਦਰਯਾਨ-3 ਦੀ ਤੁਲਨਾ ਕਰਦਿਆਂ ਸਪੱਸ਼ਟ ਦਿਖਾਈ ਦੇਂਦਾ ਹੈ ਭਾਵੇਂ ਕਿ ਲੂਨਾ-25 ਵੀ ਆਪਣੇ ਮਿਸ਼ਨ ’ਚ ਸਫਲਤਾ ਪ੍ਰਾਪਤ ਨਹੀਂ ਕਰ ਸਕਿਆ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਧਰਤੀ ਤੋਂ ਚੰਦ ਤੱਕ ਦੀ ਯਾਤਰਾ ’ਚ ਚੰਦਰਸਾਨ-3 ਲਈ ਚਾਲੀ ਦਿਨ ਦਾ ਸਮਾਂ ਨਿਰਧਾਰਿਤ ਹੈ ਜਦੋਂਕਿ ਲੂਨਾ-25 ਵੱਲੋਂ ਇਹੀ ਯਾਤਰਾ ਦਸ ਦਿਨ ’ਚ ਪੂਰੀ ਕਰ ਲਈ ਜਾਵੇਗੀ। ਵਜ੍ਹਾ ਇਹ ਹੈ ਕਿ ਲੂਨਾ-25 ਆਪਣੀ ਯਾਤਰਾ ਲਈ ਇੱਕ ਬੇਹੱਦ ਸ਼ਕਤੀਸ਼ਾਲੀ ਰਾਕੇਟ ਸੋਯੁਜ ’ਤੇ ਸਵਾਰ ਸੀ ਜਦੋਂ ਕਿ ਚੰਦਰਯਾਨ-3 ਦੇ ਨਾਲ ਐਨੀ ਸਮਰੱਥਾਯੁਕਤ ਵਿਵਸਥਾ ਨਹੀਂ ਹੈ।

ਰੂਸ ਕੋਲ ਮੌਜੂਦ ਲਾਂਚਿੰਗ ਰਾਕੇਟ ਇਸ ਹੱਦ ਤੱਕ ਸਮਰੱਥ ਹੈ ਕਿ ਉਸ ਦੇ ਚੰਦਰ ਮਿਸ਼ਨ ਨੂੰ ਚੰਦਰਮਾ ਤੱਕ ਪਹੰੁਚਣ ਲਈ ਐਨੀ ਊਰਜਾ ਅਤੇ ਗਤੀ ਪ੍ਰਾਪਤ ਹੋ ਜਾਂਦੀ ਹੈ ਕਿ ਉਹ ਸਿੱਧੇ ਰਸਤੇ ਦਾ ਪਾਲਣ ਕਰਦਿਆਂ ਚੰਦਰਮਾ ਦੀ ਜਮਾਤ ’ਚ ਸਥਾਪਿਤ ਹੋ ਸਕਦਾ ਸੀ। ਦੂਜੇ ਪਾਸੇ ਭਾਰਤ ਦੇ ਸਪੇਸਕ੍ਰਾਫਟ ਨੂੰ ਸਲਿੰਗ ਸ਼ਾਟ ਤਕਨੀਕ ਜ਼ਰੀਏ ਚੰਦਰਮਾ ਦੀ ਜਮਾਤ ’ਚ ਸਥਾਪਿਤ ਕੀਤਾ ਜਾਂਦਾ ਹੈ। ਇਸ ਨੂੰ ਅਸੀਂ ਇੱਕ ਵਿਹਾਰਕ ਉਦਾਹਰਨ ਨਾਲ ਸਮਝ ਸਕਦੇ ਹਾਂ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜਿਲ੍ਹੇ ‘ਚ ਛੁੱਟੀ ਦਾ ਐਲਾਨ

ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਕਿ ਇੱਕ ਪੱਥਰ ਨੂੰ ਕਿਸੇ ਡੋਰੀ ਨਾਲ ਬੰਨ੍ਹ ਕੇ ਉਸ ਨੂੰ ਬੰਦ ਰਾਹ ’ਤੇ ਵਾਰ-ਵਾਰ ਘੁਮਾਉਣਾ ਅਤੇ ਹਰੇਕ ਘੁਮਾਅ ਤੋਂ ਬਾਅਦ ਰਾਹ ਨੂੰ ਵੱਡਾ ਕਰਦਿਆਂ ਆਖ਼ਰ ’ਚ ਉਸ ਟੀਚੇ ਵੱਲ ਛੱਡ ਦੇਣਾ। ਇਸ ਪ੍ਰਕਿਰਿਆ ’ਚ ਪੱਥਰ ਅਭਿਕੇਂਦਰ ਬਲ ਦਾ ਸਹਾਰਾ ਲੈਂਦੇ ਹੋਏ ਊਰਜਾ ਪ੍ਰਾਪਤ ਕਰਦਾ ਹੈ ਅਤੇ ਹੌਲੀ-ਹੌਲੀ ਉਸ ਦੀ ਜ਼ਮਾਤ ਵੱਡੀ ਹੰੁਦੀ ਜਾਂਦੀ ਹੈ।

ਚੰਦਰਯਾਨ-3 ’ਚ ਧਰਤੀ ਦੇ ਗੁਰਤਾਕਰਸ਼ਣ ਬਲ ਨਾਲ ਪੈਦਾ ਅਭਿਕੇਂਦਰ ਬਲ ਦੀ ਵਰਤੋਂ ਕਰਦੇ ਹੋਏ ਉਸ ਨੂੰ ਉਤਰੋਤਰ ਵੱਡੇ ਆਕਾਰ ਦੀ ਅਰਥ ਆਰਬਿਟ ’ਚ ਘੁਮਾਇਆ ਗਿਆ ਅਤੇ ਆਖ਼ਰ ’ਚ ਉਸ ਨੂੰ ਭਰਪੂਰ ਊਰਜਾ ਦੇ ਕੇ ਧਰਤੀ ਤੋਂ ਪਲਾਇਨ ਕਰਾਉਂਦਿਆਂ ਚੰਦਰਮਾ ਦੀ ਜਮਾਤ ’ਚ ਸਥਾਪਿਤ ਕੀਤਾ ਗਿਆ। ਦੂਜਾ ਬਦਲ ਇਹ ਹੁੰਦਾ ਹੈ ਕਿ ਧਰਤੀ ਦੇ ਚੱਕਰ ਘੱਟ ਕੱਟਣੇ ਪੈਣ ਅਤੇ ਸਿੱਧਾ ਚੰਦਰਮਾ ਦੀ ਜ਼ਮਾਤ ਵਿਚ ਪ੍ਰਵੇਸ਼ ਹੋਇਆ ਜਾਵੇ, ਜੋ ਕਿ ਫ਼ਿਰ ਸੰਭਵ ਹੈ ਜਦੋਂ ਕਿ ਲਾਂਚਿੰਗ ਰਾਕੇਟ ਬਹੁਤ ਸ਼ਕਤੀਸ਼ਾਲੀ ਹੋਵੇ। ਫ਼ਿਲਹਾਲ ਸਾਡੀ ਰਾਕੇਟ ਤਕਨੀਕ ਐਨੀ ਉੱਨਤ ਹਾਲਤ ’ਚ ਨਹੀਂ ਹੈ, ਲਿਹਾਜ਼ਾ ਅਸੀਂ ਲੰਮੇ ਅਤੇ ਘੁਮਾਅਦਾਰ ਰਸਤੇ ਦਾ ਪਾਲਣ ਕਰਨ ਲਈ ਮਜ਼ਬੂਰ ਹਾਂ।

ਚੰਦਰਮਾ ’ਤੇ ਕਦੇ ਪਾਣੀ ਦੀ ਮੌਜੂਦਗੀ ਸੀ

ਚੰਦਰਯਾਨ-3 ਦੀ ਅਤੇ ਲੂਨਾ-25 , ਦੋਵਾਂ ਦੇ ਕਈ ਟੀਚੇ ਅਤੇ ਸੁਫ਼ਨੇ ਜੁੜੇ ਹੋਏ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ ’ਤੇ ੳੱੁਤਰੇਗਾ ਜੋ ਕਿ ਭੂਗੋਲਿਕ ਰੂਪ ਨਾਲ ਵਿਭਿੰਨਤਾਪੂਰਨ ਅਤੇ ਅਦਭੁੱਤ ਖੇਤਰ ਹੈ। ਸੂਰਜ ਦੀ ਰੌਸ਼ਨੀ ਸਿੱਧੀ ਪੈਣ ਕਾਰਨ ਇੱਥੋਂ ਦਾ ਤਾਪਮਾਨ ਮੁਕਾਬਲਾਤਨ ਜ਼ਿਆਦਾ ਰਹਿੰਦਾ ਹੈ। ਚੰਦ ਦੀ ਸਤ੍ਹਾ ’ਤੇ ਰੋਵਰ ਪ੍ਰਗਿਆਨ ਚੌਦਾਂ ਦਿਨ ਤੱਕ ਆਪਣਾ ਖੋਜ ਕਾਰਜ ਕਰੇਗਾ ਜਦੋਂਕਿ ਲੂਨਾ-25 ਮਿਸ਼ਨ ਦੀ ਮਿਆਦ ਇੱਕ ਸਾਲ ਸੀ। ਜਿਵੇਂ ਕਿ ਚੰਦਰਯਾਨ-1 ਮਿਸ਼ਨ ਤੋਂ ਜਾਣਕਾਰੀ ਮਿਲੀ ਸੀ ਕਿ ਚੰਦਰਮਾ ’ਤੇ ਕਦੇ ਪਾਣੀ ਦੀ ਮੌਜੂਦਗੀ ਸੀ।

ਇਸ ਤੱਥ ਦੀ ਸੱਚਾਈ ਦੀ ਜਾਂਚ ਲਈ ਚੰਦਰਯਾਨ-3 ਚੰਦਰਮਾ ’ਤੇ ਮੌਜ਼ੂਦ ਖੱਡਿਆਂ ਤੇ ਚੱਟਾਨਾਂ ਨੂੰ ਬਰੀਕੀ ਨਾਲ ਪਰਖ ਕੇ ਇਹ ਦੱਸਣ ਦਾ ਯਤਨ ਕਰੇਗਾ ਕਿ ਚੰਦ ’ਤੇ ਬਰਫ਼ ਜਾਂ ਪਾਣੀ ਦੀ ਮੌਜ਼ੂਦਗੀ ਦੀ ਗੱਲ ਕਿੰਨੇ ਫੀਸਦੀ ਸੱਚ ਹੈ।
ਇਸ ਤੋਂ ਇਲਾਵਾ ਇੱਕ ਹੋਰ ਬੇਹੱਦ ਮਹੱਤਵਪੂਰਨ ਮਕਸਦ ਇਹ ਹੈ ਕਿ ਚੰਦਰਮਾ ’ਤੇ ਹੀਲੀਅਮ-3 ਦੀ ਮੌਜ਼ੂਦਗੀ ਦੀਆਂ ਅਥਾਹ ਸੰਭਾਵਨਾਵਾਂ ਹਨ। ਹੀਲੀਅਮ-3 ਊਰਜਾ ਦਾ ਇੱਕ ਅਸੀਮਿਤ ਅਤੇ ਅਤੱੁਲ ਸਰੋਤ ਹੈ। ਜੇਕਰ ਕਿਸੇ ਤਰ੍ਹਾਂ ਭਵਿੱਖ ’ਚ ਹੀਲੀਅਮ-3 ਨੂੰ ਚੰਦਰਮਾ ਤੋਂ ਧਰਤੀ ਤੱਕ ਲਿਆਉਣਾ ਸੰਭਵ ਹੋ ਸਕਿਆ, ਤਾਂ ਸੰਪੂਰਨ ਵਿਸ਼ਵ ਦੀ ਊਰਜਾ ਜ਼ਰੂਰਤ ਲਈ ਇੱਕ ਉੱਤਮ ਸਪਲਾਈ ਦਾ ਸਰੋਤ ਮੁਹੱਈਆ ਹੋ ਜਾਵੇਗਾ।

ਪੁਲਾੜ ਦੀ ਸੈਰ ਇੱਕ ਹਰਮਨਪਿਆਰਾ ਸੈਰ-ਸਪਾਟਾ ਬਨਣ ਦੀ ਉਮੀਦ

ਚੰਦਰਮਾ ’ਤੇ ਧਰਤੀ ਤੋਂ 100 ਗੁਣਾ ਜ਼ਿਆਦਾ ਹੀਲੀਅਮ-3 ਮੌਜ਼ੂਦ ਹੈ ਮੈਗਨੀਸ਼ੀਅਮ, ਸਿੱਲੀਕਾਨ, ਪੋਟੇਸ਼ੀਅਮ, ਕੈਲਸ਼ੀਅਮ, ਟਾਈਟੇਨੀਅਮ, ਆਇਰਨ, ਐਲੂਮੀਨੀਅਮ ਵਰਗੀਆਂ ਧਾਤੂਆਂ ਅਤੇ ਹੋਰ ਬਹੁਮੁੱਲੇ ਖਣਿੱਜਾਂ ਦੀ ਮੌਜ਼ੂਦਗੀ ਦਾ ਪਤਾ ਲਾਉਣਾ ਵੀ ਚੰਦਰਯਾਨ-3 ਦੇ ਮਕਸਦਾਂ ’ਚ ਸ਼ਾਮਲ ਹੈ। ਕੁੱਲ ਮਿਲਾ ਕੇ ਇਹ ਮਿਸ਼ਨ ਸਾਡੇ ਲਈ ਭਵਿੱਖ ਦੀ ਇੱਕ ਆਸ ਦੀ ਕਿਰਨ ਹੈ। ਇਸ ਦੀ ਸਫ਼ਲਤਾ ਨਿਸ਼ਚਿਤ ਤੌਰ ’ਤੇ ਭਾਰਤ ਦੀ ਪੁਲਾੜ ਤਕਨੀਕ ਦੇ ਵਿਸਥਾਰ ਅਤੇ ਵਿਸ਼ਵ ਪੱਧਰ ’ਤੇ ਭਾਰਤ ਦੇ ਕੱਦ ਦੇ ਵਾਧੇ ਦੇ ਦਰਵਾਜੇ ਖੋਲੇ੍ਹਗੀ।

ਅਮਰੀਕਾ ਦੇ ਨਿਊ ਰਿਸਰਚ ਸੈਂਟਰ ਦੀ ਇੱਕ ਸਰਵੇਖਣ ਰਿਪੋਰਟ ਅਨੁਸਾਰ ਹੁਣ ਉਹ ਦਿਨ ਦੂਰ ਨਹੀਂ ਹੈ ਜਦੋਂ ਪੁਲਾੜ ਦੀ ਸੈਰ ਇੱਕ ਹਰਮਨਪਿਆਰਾ ਸੈਰ-ਸਪਾਟਾ ਹੋ ਜਾਵੇਗਾ। ਧਰਤੀ ਦੀ ਯਾਤਰਾ ਅਸਲ ’ਚ ਸਮੇਂ ਸੂਚੀ ਦੇ ਪੈਮਾਨੇ ’ਤੇ ਬਹੁਤ ਛੋਟੀ ਹੋ ਗਈ ਹੈ ਕਿਉਂਕਿ ਆਵਾਜਾਈ ਦੇ ਸਾਧਨਾਂ ਨੇ ਵਿਕਾਸ ਦੇ ਮੁਕਾਮਾਂ ਨੂੰ ਛੂਹ ਲਿਆ ਹੈ। ਜਦੋਂਕਿ ਪੁਲਾੜ ਸੈਰ-ਸਪਾਟੇ ਦਾ ਸੁਫ਼ਨਾ ਸਾਕਾਰ ਹੋਣ ’ਚ ਕਈ ਦਹਾਕੇ ਲੱਗਣਗੇ ਪਰ ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਚੰਦ ਅਤੇ ਮੰਗਲ ਦੀ ਸੈਰ ਇੱਕ ਆਮ ਗੱਲ ਹੋਵੇਗੀ।

ਸ਼ਿਸ਼ਿਰ ਸ਼ੁਕਲਾ
(ਇਹ ਲੇਖਕ ਦੇ ਆਪਣੇ ਵਿਚਾਰ ਹਨ)