ਪਾਬੰਦੀ ਬਾਅਦ ਪਹਿਲੀ ਵਾਰ ਇਕੱਠੇ ਖੇਡੇ ਸਮਿੱਥ-ਵਾਰਨਰ

ਸਮਿੱਥ ਨੇ 48 ਅਤੇ ਵਾਰਨਰ ਨੇ ਬਣਾਈਆਂ 13 ਦੌੜਾਂ

 

ਵੱਖ ਵੱਖ ਟੀਮਾਂ ਵੱਲੋਂ ਖੇਡੇ ਕਪਤਾਨ ਅਤੇ ਉਪਕਪਤਾਨ

 
ਸਿਡਨੀ, 10 ਨਵੰਬਰ
ਮਾਰਚ ‘ਚ ਗੇਂਦ ਨਾਲ ਛੇੜਖਾਨੀ ਤੋਂ ਬਾਅਦ ਪਾਬੰਦੀ ਝੱਲ ਰਹੇ ਡੇਵਿਡ ਵਾਰਨਰ ਅਤੇ ਸਟੀਵ ਸਮਿੱਥ ਪਹਿਲੀ ਵਾਰ ਆਸਟਰੇਲੀਆ ‘ਚ ਇਕੱਠੇ ਖੇਡੇ ਕੂਗੀ ਓਵਰ ‘ਚ ਹੋਏ ਮੈਚ ‘ਚ ਇਹ ਦੋਵੇਂ ਸਿਡਨੀ ਦੀਆਂ ਆਪਣੀ ਆਪਣੀ ਕਲੱਬ ਟੀਮਾਂ ਵੱਲੋਂ ਨਿੱਤਰੇ ਸ਼ੇਨ ਵਾਟਸਨ ਵੀ ਇਸ ਮੈਚ ਦਾ ਹਿੱਸਾ ਸਨ ਜਦੋਂਕਿ ਦਰਸ਼ਕਾਂ ‘ਚ ਸਾਬਕਾ ਕਪਤਾਨ ਸਟੀਵ ਵਾ ਅਤੇ ਧੁਰੰਦਰ ਗੇਂਦਬਾਜ਼ ਮਿਸ਼ੇਲ ਜਾਨਸਨ ਮੌਜ਼ੂਦ ਸਨ

 
ਵਾਰਨਰ ਦੀ ਰੇਂਡਵਿਕ ਪੀਟਰਸ਼ੈਮ ਟੀਮ ਨੂੰ ਸਮਿੱਥ ਦੀ ਸਦਰਲੈਂਡ ਨੇ ਪਹਿਲਾ ਬੱਲੇਬਾਜ਼ੀ ਦਾ ਸੱਦਾ ਦਿੱਤਾ ਵਾਰਨਰ ਨੇ ਦੋ ਚੌਕੇ ਜੜੇ, ਪਰ 13 ਦੌੜਾਂ ‘ਤੇ ਸਟੀਵ ਵਾ ਦੇ ਬੇਟੇ ਆਸਟਿਨ ਵਾ ਦੀ ਗੇਂਦ ‘ਤੇ ਪੁਆਇੰਟ ‘ਤੇ ਕੈਚ ਦੇ ਬੈਠੇ

 
ਸਮਿੱਥ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਸਟੰਪ ਹੋਣ ਤੋਂ ਪਹਿਲਾਂ 48 ਦੌੜਾਂ ਦੀ ਪਾਰੀ ਖੇਡੀ ਇਹਨਾਂ ਦੋਵਾਂ ‘ਤੇ ਹਾਲਾਂਕਿ ਸਾਬਕਾ ਟੈਸਟ ਹਰਫ਼ਨਮੌਲਾ ਵਾਟਸਨ ਦਾ ਪ੍ਰਦਰਸ਼ਨ ਭਾਰੂ ਰਿਹਾ ਜਿੰਨ੍ਹਾਂ 41 ਗੇਂਦਾਂ ‘ਚ 63 ਦੌੜਾਂ ਬਣਾਉਣ ਤੋਂ ਇਲਾਵਾ ਤਿੰਨ ਵਿਕਟਾਂ ਝਟਕਾ ਕੇ ਸਦਰਲੈਂਡ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।