ਸਰੀਰਦਾਨੀ ਗੇਜ ਸਿੰਘ ਇੰਸਾਂ ਦੀ ਅੰਤਿਮ ਵਿਦਾਇਗੀ ‘ਤੇ ਗੂੰਜੇ ਨਾਅਰੇ

Slogan , Sardinian ,Gage Singh, BodyDonation , Humanity

ਪੱਕਾ ਕਲਾਂ ਵਿਖੇ ਹੋਇਆ ਤੀਜਾ ਸਰੀਰਦਾਨ

ਪਿੰਡ ਪੱਕਾ ਕਲਾਂ ਦੇ ਗੇਜ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ,

ਪੁਸ਼ਪਿੰਦਰ ਸਿੰਘ/ਪੱਕਾ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਰਾਮਾਂ-ਨਸੀਬਪੁਰਾ ਅਧੀਨ ਪੈਂਦੇ ਪਿੰਡ ਪੱਕਾ ਕਲਾਂ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਸੱਚ ਕਹੂੰ ਦੇ ਸੇਵਾਦਾਰ ਪਿਆਰਾ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਚਾਚਾ ਜੀ ਗੇਜ ਸਿੰਘ ਇੰਸਾਂ ਵਾਸੀ ਪੱਕਾ ਕਲਾਂ ਬੀਤੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇਜ ਕੌਰ, ਰਾਣੀ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ ਇੰਸਾਂ, ਗੁਰਮੀਤ ਕੌਰ, ਬੇਅੰਤ ਕੌਰ ਬੂਟਾ ਸਿੰਘ ਇੰਸਾਂ (ਸੇਵਾਦਾਰ ਟਰੈਫਿਕ ਸੰਮਤੀ) ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਹੈਰੀਟੇਜ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਾਰਾਨਸੀ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। Humanity

‘ਗੇਜ ਸਿੰਘ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਬਲਾਕ ਦੀ ਸਾਧ-ਸੰਗਤ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਬੱਸ ਅੱਡੇ ਤੱਕ ਕਾਫਲੇ ਦੇ ਰੂਪ ‘ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਬਲਾਕ ਦੇ ਹਰਪਾਲ ਚੰਦ ਇੰਸਾਂ 15 ਮੈਂਬਰ, ਭੋਲਾ ਸਿੰਘ ਇੰਸਾਂ, ਹਰਬੰਸ ਲਾਲ ਇੰਸਾਂ, ਗੁਰਪ੍ਰੀਤ ਸਿੰਘ ਗਿਆਨਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ, ਰਿਸ਼ਤੇਦਾਰ, ਪਿੰਡ ਵਾਸੀ ਤੇ ਹੋਰ ਸਾਧ-ਸੰਗਤ ਹਾਜ਼ਰ ਸੀ।

ਪਿੰਡ ਪੱਕਾ ਕਲਾਂ ਦੇ ਤਿੰਨ ਇੰਸਾਂ ਲੱਗੇ ਮਾਨਵਤਾ ਲੇਖੇ

ਪਿੰਡ ਪੱਕਾ ਕਲਾਂ ਵਿਖੇ ਤਿੰਨ ਇੰਸਾਂ ਮਾਨਵਤਾ ਦੇ ਲੇਖੇ ਲੱਗ ਗਏ ਇਸ ਤੋਂ ਪਹਿਲਾਂ ਪਿੰਡ ਵਾਸੀ ਰੁਲਦੂ ਰਾਮ ਇੰਸਾਂ ਅਤੇ ਨਿਰਮਲਾ ਰਾਣੀ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਹੋਇਆ ਹੈ ਜੋ ਦੋਵੇਂ ਇੱਕੋ ਹੀ ਪਰਿਵਾਰ ਦੇ ਮੈਂਬਰ ਸਨ ਜਦੋਂ ਗੇਜ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਰਵਾਨਾ ਕੀਤੀ ਜਾ ਰਹੀ ਸੀ ਤਾਂ ਪਿੰਡ ਦੇ ਲੋਕ ਕਾਫਲਾ ਦੇਖ ਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਜਿਹੇ ਮਾਨਵਤਾ ਭਲਾਈ ਕਾਰਜਾਂ ਦੀ ਕਾਫੀ ਸ਼ਲਾਘਾ ਕਰ ਰਹੇ ਸਨ

ਸਰੀਰਦਾਨ ਕਰਨਾ ਸ਼ਲਾਘਾਯੋਗ ਉਪਰਾਲਾ

ਪਿੰਡ ਦੇ ਸਾਬਕਾ ਸਰਪੰਚ ਬਲਕਰਨ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਡੇਰਾ ਸ਼ਰਧਾਲੂ ਜੋ ਆਪਣੇ ਗੁਰੂ ਜੀ ਵੱਲੋਂ ਦਿੱਤੀ ਪ੍ਰੇਰਣਾ ‘ਤੇ ਰੂੜੀਵਾਦੀ ਸੋਚ ਛੱਡ ਕੇ ਸਰੀਰਦਾਨ ਵਰਗੇ ਮਹਾਨ ਕਾਰਜ ਕਰ ਰਹੇ ਹਨ ਜੋ ਮੈਡੀਕਲ ਖੋਜਾਂ ਲਈ ਵਰਦਾਨ ਸਾਬਤ ਹੋ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।