ਪਿੰਡ ਅਮਲਾ ਸਿੰਘ ਵਾਲਾ ਦੇ ਰੂਪ ਸਿੰਘ ਇੰਸਾਂ ਬਣੇ ਪਿੰਡ ਦੇ 5ਵੇਂ ਸਰੀਰਦਾਨੀ

Roop Singh , Village ,Amla Singh Wala , BodyDonation

ਪਰਿਵਾਰ ਨੇ ਮ੍ਰਿਤਕ ਸਰੀਰ ਨੂੰ ਖੋਜ ਕਾਰਜਾਂ ਲਈ ਦਾਨ ਕਰਕੇ ਕੀਤਾ ਸ਼ਲਾਘਾਯੋਗ ਉਪਰਾਲਾ

ਜਸਵੀਰ ਸਿੰਘ/ਬਰਨਾਲਾ। ਬਲਾਕ ਬਰਨਾਲਾ/ਧਨੌਲਾ ਅਧੀਨ ਪੈਂਦੇ ਪਿੰਡ ਅਮਲਾ ਸਿੰਘ ਵਾਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਆਪਣੇ ਪਰਿਵਾਰਕ ਮੈਂਬਰ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖ਼ੋਜ ਕਾਰਜਾਂ ਹਿੱਤ ਦਾਨ ਕਰਕੇ ਨਾ ਸਿਰਫ਼ ਸਮਾਜ ਵਿਚਲੀਆਂ ਬਿਮਾਰੀਆਂ ਨੂੰ ਖ਼ਤਮ ਕਰਨ ‘ਚ ਸ਼ਲਾਘਾਯੋਗ ਯੋਗਦਾਨ ਪਾਇਆ ਸਗੋਂ ਪ੍ਰੇਰਨਾ ਸਰੋਤ ਬਣ ਕੇ ਹੋਰਨਾਂ ਨੂੰ ਵੀ ਅਜਿਹੇ ਸਮਾਜ ਭਲਾਈ ਦੇ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਹੈ।

ਇਸ ਸਬੰਧੀ ਬਲਾਕ ਬਰਨਾਲਾ/ ਧਨੌਲਾ ਦੇ ਬਲਾਕ ਭੰਗੀਦਾਸ ਠੇਕੇਦਾਰ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਅਮਲਾ ਸਿੰਘ ਵਾਲਾ ਦੇ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗ ਪ੍ਰੇਮੀ ਰੂਪ ਸਿੰਘ ਇੰਸਾਂ ਦੀ ਬਿਮਾਰੀ ਕਾਰਨ ਹੋਈ ਮੌਤ ਪਿੱਛੋਂ ਉਹਨਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਮੈਡੀਕਲ ਖ਼ੋਜ ਕਾਰਜਾਂ ਵਾਸਤੇ ਦਾਨ ਕਰਕੇ ਸਮਾਜ ਨੂੰ ਸੇਧ ਦੇਣ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ।

ਇਸ ਮੌਕੇ ਮ੍ਰਿਤਕ ਦੇਹ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਭਾਈ-ਭੈਣਾਂ ਦੀ ਅਗਵਾਈ ਹੇਠ ਤੇ ਸਰਪੰਚ ਜਸ਼ਨਦੀਪ ਸਿੰਘ ਵੱਲੋਂ ਹਰੀ ਝੰਡੀ ਦਿਖਾਏ ਜਾਣ ਪਿੱਛੋਂ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ, ਭੁੱਚੋ ਮੰਡੀ (ਬਠਿੰਡਾ) ਨੂੰ ਦਾਨ ਕੀਤਾ ਗਿਆ ਉਹਨਾਂ ਦੱਸਿਆ ਕਿ ਰਿਸ਼ਤੇਦਾਰਾਂ, ਸਨੇਹੀਆਂ ਤੇ ਸਾਧ-ਸੰਗਤ ਦੇ ਭਰਵੇਂ ਇਕੱਠ ਨੇ ‘ਸਰੀਰਦਾਨੀ ਪ੍ਰੇਮੀ ਰੂਪ ਸਿੰਘ ਇੰਸਾਂ, ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪ੍ਰੇਮੀ ਜੀ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜ਼ੀ ਵੈਨ ਰਾਹੀਂ ਮੈਡੀਕਲ ਕਾਲਜ ਨੂੰ ਰਵਾਨਾ ਕੀਤਾ।

4 ਸਰੀਰ ਮੈਡੀਕਲ ਖ਼ੋਜ ਕਾਰਜਾਂ ਵਾਸਤੇ ਦਾਨ ਕੀਤੇ ਜਾ ਚੁੱਕੇ

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪਿੰਡ ਵਿੱਚੋਂ 4 ਸਰੀਰ ਮੈਡੀਕਲ ਖ਼ੋਜ ਕਾਰਜਾਂ ਵਾਸਤੇ ਦਾਨ ਕੀਤੇ ਜਾ ਚੁੱਕੇ ਹਨ ਪ੍ਰੇਮੀ ਰੂਪ ਸਿੰਘ ਇੰਸਾਂ ਨੇ ਇਸੇ ਲੜੀ ਦੇ ਚੱਲਦਿਆਂ ਪਿੰਡ ਦੇ 5ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ ਜਿਸ ਨੂੰ ਸਮੁੱਚੀ ਬਲਾਕ ਕਮੇਟੀ ਤੇ ਸਾਧ-ਸੰਗਤ ਸਲਾਮ ਕਰਦੀ ਹੈ। ਇਸ ਮੌਕੇ ਮ੍ਰਿਤਕ ਦਾ ਬੇਟਾ ਕੁਲਦੀਪ ਸਿੰਘ, ਮਹਿਲ ਕਲਾਂ ਭੰਗੀਦਾਸ ਹਜ਼ੂਰਾ ਸਿੰਘ ਵਜੀਦਕੇ, ਸੁਖਦੇਵ ਸਿੰਘ ਅਮਲਾ ਸਿੰਘ ਵਾਲਾ, ਜਸਵੀਰ ਸਿੰਘ ਜੋਧਪੁਰ, ਸੰਜੀਵ ਬਰਨਾਲਾ, ਸੁਖਦੀਪ ਸਿੰਘ ਕਰਮਗੜ੍ਹ, ਹਰਬੰਸ ਸਿੰਘ, ਸਾਬਕਾ ਪੰਚ ਗੁਰਦੇਵ ਸਿੰਘ ਆਦਿ ਤੋਂ ਇਲਾਵਾ ਰਿਸ਼ਤੇਦਾਰ ਤੇ ਸਾਧ-ਸੰਗਤ ਹਾਜਰ ਸੀ।

ਸਮਾਜ ਭਲਾਈ ਦਾ ਮੌਕਾ ਨਹੀਂ ਗਵਾਉਂਦੇ ਡੇਰਾ ਪ੍ਰੇਮੀ: ਸਰਪੰਚ

ਡੇਰਾ ਪ੍ਰੇਮੀਆਂ ਦੇ ਇਸ ਉੱਦਮ ਦੀ ਪ੍ਰਸੰਸਾ ਕਰਦਿਆਂ ਪਿੰਡ ਦੇ ਸਰਪੰਚ ਜਸ਼ਨਜੀਤ ਸਿੰਘ ਨੇ ਸੰਤ ਡਾ. ਐੱਮਐੱਸਜੀ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਨੂੰ ਜਨ ਕਲਿਆਣ ਲਈ ਅਤਿ ਉੱਤਮ ਦੱਸਦਿਆਂ ਕਿਹਾ ਕਿ ਘਰ ਵਿੱਚ ਬੇਸ਼ੱਕ ਖੁਸ਼ੀ ਹੋਵੇ ਬੇਸ਼ੱਕ ਗਮੀ ਹੋਵੇ, ਡੇਰਾ ਸ਼ਰਧਾਲੂ ਸਮਾਜ ਭਲਾਈ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਗਵਾਉਂਦੇ, ਜਿਸ ਨੂੰ ਸਲਾਮ ਕਰਨਾ ਬਣਦਾ ਹੈ ਉਹਨਾਂ ਕਿਹਾ ਕਿ ਅਜਿਹੇ ਭਲਾਈ ਕਾਰਜਾਂ ਦੀ ਸਮਾਜ ਨੂੰ ਅੱਜ ਬੇਹੱਦ ਲੋੜ ਹੈ ਕਿਉਂਕਿ ਸਮਾਜ ਅੰਦਰ ਭਿਆਨਕ ਬਿਮਾਰੀਆਂ ਪਨਪ ਰਹੀਆਂ ਹਨ, ਜਿਨ੍ਹਾਂ ਤੋਂ ਅਗੇਤੇ ਬਚਾਅ ਲਈ ਮੈਡੀਕਲ ਖੋਜਾਂ ਅਤਿ ਜ਼ਰੂਰੀ ਹਨ ਉਹਨਾਂ ਕਿਹਾ ਕਿ ਮੈਡੀਕਲ ਖੇਤਰ ਵਿੱਚ ਖੋਜਾਂ ਤਦ ਹੀ ਹੋ ਸਕਦੀਆਂ ਹਨ ਜੇ ਸਮਾਜ ਜਾਗਰੂਕ ਹੋ ਕੇ ਅਜਿਹੇ ਭਲਾਈ ਕਾਰਜ ਨੂੰ ਅੰਜਾਮ ਦੇਣ ਲਈ ਅੱਗੇ ਆਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।