ਭਿਆਨਕ ਸੜਕ ਹਾਦਸੇ ਵਿੱਚ 4 ਸਾਲਾਂ ਬੱਚੇ ਸਮੇਤ 6 ਦੀ ਮੌਤ

Road Accident

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਬੀਤੀ ਰਾਤ ਇਕ ਵਜੇ ਦੇ ਕਰੀਬ ਮਹਿਲਾਂ ਚੌਂਕ ਦੇ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਇਕ 4 ਸਾਲ ਦੇ ਬੱਚੇ ਸਮੇਤ 6 ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਸੁਨਾਮ ਸ਼ਹਿਰ ਦੇ ਰਹਿਣ ਵਾਲੇ ਉਕਤ ਸਾਰੇ ਜਣੇ ਇਕ ਸਵਿਫਟ ਕਾਰ ਵਿਚ ਸਵਾਰ ਹੋ ਕੇ ਮਲੇਰਕੋਟਲਾ ਵਿਖੇ ਇਕ ਧਾਰਮਿਕ ਸਥਾਨ ਤੋਂ ਵਾਪਸ ਘਰ ਪਰਤ ਰਹੇ ਸਨ ਕਿ ਜਦੋਂ ਇਹ ਮਹਿਲਾਂ ਚੌਂਕ ਤੋਂ ਸੁਨਾਮ ਰੋਡ ‘ਤੇ ਆ ਰਹੇ ਸੀ ਤਾਂ ਅਚਾਨਕ ਇਕ ਵੱਡੇ ਤੇ ਦੇ ਟੈਂਕਰ ਅਤੇ ਇਕ ਵੱਡੇ ਸ਼ਿਪਿੰਗ ਕੰਟੇਨਰ ਨੇ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ।ਹਾਦਸ ਇੰਨਾ ਭਿਆਨਕ ਸੀ ਕਿ ਸਾਰੇ ਕਾਰ ਸਵਾਰਾਂ ਦੀ ਮੌਕੇ ‘ਤੇ ਹੀ ਮੋਤ ਹੋ ਗਈ। ਸ਼ਿਪਿੰਗ ਕੰਟੇਨਰ ਦਾ ਡਰਾਇਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ ਜਦੋਂ ਕਿ ਤੇਲ ਟੈਂਕਰ ਦਾ ਡਰਾਇਵਰ ਮੌਕੇ ‘ਤੇ ਫ਼ਰਾਰ ਹੋ ਗਿਆ। (Road Accident)

LPG Price: ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀ ਹੋਈ ਕੀਮਤ

LEAVE A REPLY

Please enter your comment!
Please enter your name here