ਭੈਣ ਹਨੀਪ੍ਰੀਤ ਇੰਸਾਂ ਨੇ ‘ਹਰ ਘਰ ਤਿਰੰਗਾ’ ਮੁਹਿੰਮ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ

honery preet

ਭੈਣ ਹਨੀਪ੍ਰੀਤ ਇੰਸਾਂ ਨੇ ਸਥਾਪਿਤ ਕੀਤਾ ਡੇਰਾ ਸੱਚਾ ਸੌਦਾ ’ਚ ਤਿਰੰਗਾ

ਚੰਡੀਗੜ੍ਹ (ਐਮਕੇ ਸਾਇਨਾ)। ਭਾਰਤ ਦੇ ਲੋਕ ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਨੂੰ ਮਨਾ ਰਹੇ ਹਨ। ਬੱਚੇ-ਬੱਚੇ ਦੀ ਜੁਬਾਨ ਤੋਂ ਜੈ ਹਿੰਦ ਦੇ ਨਾਅਰੇ ਸੁਣਾਈ ਦੇ ਰਹੇ ਹਨ। ਪੂਰੇ ਦੇਸ਼ ’ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਆਪਣੇ ਘਰਾਂ ’ਤੇ ਤਿਰੰਗੇ ਸਥਾਪਿਤ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ 75 ਵੇਂ ਆਜ਼ਾਦੀ ਅੰਮ੍ਰਿਤ ਮਹਾਂਉਤਸ਼ਵ ਦੀ ਧੂਮ ਮਚਾ ਰਹੀ ਹੈ। ਇਸ ਦਰਮਿਆਨ ਅੱਜ ਭੈਣ ਹਨੀਪ੍ਰੀਤ ਇੰਸਾਂ ਨੇ ਵੀ ਟਵਿੱਟਰ ’ਤੇ ਪੋਸਟ ਸ਼ੇਅਰ ਕਰਦਿਆਂ ਲੋਕਾਂ ’ਚ ਦੇਸ਼ ਭਗਤੀ ਦਾ ਜਨੂੰਨ ਭਰਦਿਆਂ ਲਿਖਿਆ ਹੈ, “ ਡੇਰਾ ਸੱਚਾ ਸੌਦਾ ’ਚ ਅੰਦੋਲਨ ਦਾ ਹਿੱਸਾ ਬਣਨ ’ਤੇ ਮਾਣ ਹੈ। ਆਓ ਇਸ ਆਜ਼ਾਦੀ ਦਿਵਸ ’ਤੇ ਆਪਣੇ ਦੇਸ਼ ਦੀ ਸ਼ਾਂਤੀ ਤੇ ਏਕਤਾ ਦੀ ਰੱਖਿਆ ਕਰਨ ਦਾ ਪ੍ਰਣ ਲਈਏ।” (Har Ghar Tiranga)

ਭੈਣ ਹਨੀਪ੍ਰੀਤ ਇੰਸਾਂ ਨੇ ਤਿਰੰਗਾ ਲਹਿਰਾਉਂਦਿਆਂ ਇੰਸਟਾਗ੍ਰਾਮ ’ਤੇ ਰੀਲ ਤੇ ਸਟੋਰੀਜ਼ ਵੀ ਸ਼ੇਅਰ ਕੀਤੀ ਹੈ ਜਿਸ ’ਚ ਸਾਹਿਬਜ਼ਾਦੀ ਭੈਣ ਡੇਰਾ ਸੱਚਾ ਸੌਦਾ ’ਚ ਤਿਰੰਗਾ ਸਥਾਪਿਤ ਕਰ ਰਹੀ ਹੈ ਤੇ ਤਿਰੰਗੇ ਨੂੰ ਸੈਲੂਟ ਕਰ ਰਹੀ ਹੈ ਤੇ ਰਾਸ਼ਟਰੀ ਗਾਨ ਜਨ ਗਨ ਮਨ ਦੇ ਸਨਮਾਨ ’ਚ ਖੜੀ ਹੋਈ ਨਜ਼ਰ ਆ ਰਹੀ ਹੈ। ਸਟੋਰੀ ’ਚ ਲੱਗਿਆ ਪੂਜਨੀਕ ਗੁਰੂ ਜੀ ਦਾ ਗਾਣਾ “ਜੀਏਂਗੇ ਮਰੇਂਗੇ ਮਰ ਮੀਟੇਂਗੇ ਦੇਸ਼ ਕੇ ਲੀਏ” ਲੋਕਾਂ ’ਚ ਦੇਸ਼ ਭਗਤੀ ਦਾ ਜੋਸ਼ ਭਰ ਰਿਹਾ ਹੈ। ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੀ ਇੰਸਟਾਗ੍ਰਾਮ ਸਟੋਰੀ, ਰੀਲ ਤੇ ਟਵੀਟ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ ਤੇ ਦੇਸ਼ ਦੇ ਸਨਮਾਨ ’ਚ ਕਮੈਂਟ ਲਿਖ ਰਹੇ ਹਨ।

ਦੱਸ ਦੇਈਏ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਆਪਣੇ-ਆਪਣੇ ਘਰਾਂ ’ਤੇ ਤਿਰੰਗਾ ਸਥਾਪਿਤ ਕਰ ਰਹੀ ਹੈ। ਇਸ ਕੜੀ ’ਚ ਡੇਰਾ ਸੱਚਾ ਸੌਦਾ ਸਰਸਾ ’ਚ ਭੈਣ ਹਨੀਪ੍ਰੀਤ ਇੰਸਾਂ ਤੇ ਹੋਰ ਡੇਰਾ ਸ਼ਰਧਾਲੂਆਂ ਨੇ ਤਿਰੰਗਾ ਸਥਾਪਿਤ ਕੀਤਾ ਤੇ ਸਲੂਟ ਕੀਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਭੈਣ ਹਨੀਪ੍ਰੀਤ ਇੰਸਾਂ ਹਮੇਸ਼ਾ ਤੋਂ ਹੀ ਲੋਕਾਂ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।

https://twitter.com/insan_honey/status/1558383184999432194?ref_src=twsrc%5Etfw%7Ctwcamp%5Etweetembed%7Ctwterm%5E1558383184999432194%7Ctwgr%5Ef974bcad42be91df0b0e31eda2681d31340624a4%7Ctwcon%5Es1_c10&ref_url=https%3A%2F%2Fwww.sachkahoon.com%2Fsister-honeypreet-insan-did-twitter%2F

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ