ਸੈਦੇਕੇ ਮੋਹਨ ਦੇ ਨਾਮ ਚਰਚਾ ਘਰ ’ਚ ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

sadka maohan

Har Ghar Tiranga

(ਵਿਜੈ ਹਾਂਡਾ) ਗੁਰੂਹਰਸਹਾਏ। ਆਜ਼ਾਦੀ ਦੀ 75ਵੇਂ ਅੰਮ੍ਰਿਤ ਮਹਾਂਉਤਸ਼ਵ ਨੂੰ ਸਾਰਾ ਦੇਸ਼ ਮਨਾ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਖੁਸ਼ੀਆਂ ਦੇ ਇਹਨਾਂ ਪਲਾਂ ਨੂੰ ਇਕ ਦੂਸਰੇ ਨਾਲ ਸਾਂਝੇ ਕਰ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਰ ਘਰ ਚਲਾਈ ਤਿਰੰਗਾ ਮੁਹਿੰਮ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਤੇ ਘਰਾਂ ਦੀਆਂ ਛੱਤਾਂ ਉੱਪਰ ਤਿਰੰਗੇ ਝੰਡੇ ਝੂਲਦੇ ਦਿਖਾਈ ਦੇਣ ਲੱਗੇ ਹਨ। ਸਾਡੇ ਦੇਸ਼ ਦੀ ਆਨ,ਬਾਨ ਤੇ ਸ਼ਾਨ ਤਿਰੰਗਾ ਝੰਡਾ ਸੈਦੇਕੇ ਮੋਹਨ ਦੇ ਸਥਾਨਕ ਨਾਮ ਚਰਚਾ ਘਰ ਅੰਦਰ ਵੀ ਡੇਰਾ ਸ਼ਰਧਾਲੂਆਂ ਤੇ ਜ਼ਿੰਮੇਵਾਰਾਂ ਵੱਲੋਂ ਨਾਮ ਚਰਚਾ ਘਰ ਅੰਦਰ ਲਹਿਰਾਇਆ ਗਿਆ ਤੇ ਸਲੂਟ ਕੀਤਾ ਗਿਆ। (Har Ghar Tiranga)

sadka maohan
ਗੁਰੂਹਰਸਹਾਏ : ਨਾਮ ਚਰਚਾ ਘਰ ਅੰਦਰ ਤਿਰੰਗਾ ਝੰਡਾ ਲਹਿਰਾਉਣ ਮੌਕੇ ਡੇਰਾ ਸ਼ਰਧਾਲੂ।‌ ਤਸਵੀਰ : ਵਿਜੈ ਹਾਂਡਾ

ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਦੇ ਜ਼ਿੰਮੇਵਾਰਾਂ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਘੁਲਾਟੀਆਂ ਵੱਲੋਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਗਈਆਂ ਜਿਸ ਤੋਂ ਬਾਅਦ ਸ਼ਾਨੂੰ ਇਹ ਆਜ਼ਾਦੀ ਨਸੀਬ ਹੋਈ ਹੈ ਤੇ ਸਾਰਾ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫ਼ਿਲਮਾਏ ਗਏ ਸ਼ਬਦ “ਜੀਏਂਗੇ ਮਰੇਂਗੇ ਮਰ ਮੀਟੇਂਗੇ ਦੇਸ਼ ਕੇ ਲੀਏ” ਦੀਆਂ ਧੁਨਾਂ ਤੇ ਸਾਧ‌-ਸੰਗਤ ਨੱਚਦੀ ਦਿਖਾਈ ਦੇ ਰਹੀ ਹੈ। ਇਸ ਮੌਕੇ ਬਲਾਕ ਭੰਗੀਦਾਸ ਨਾਨਕ ਸਿੰਘ, 15 ਮੈਂਬਰ ਰਮੇਸ਼ ਕੁਮਾਰ ਲੱਡੂ ਇੰਸਾਂ, ਗੁਰਦੀਪ ਸਿੰਘ,ਸ਼ਿਵ ਕੁਮਾਰ,ਦੁਨੀ ਚੰਦ, ਜੋਗਿੰਦਰ ਇੰਸਾਂ, ਭੰਗੀਦਾਸ ਰਜਵੰਤ ਇੰਸਾਂ, ਤੇਜਿੰਦਰ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ,ਦੇਸਾ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ