ਕੈਂਪ ਲਈ ਮਰੀਜਾਂ ਦੀ ਰਜਿਸਟਰੇਸ਼ਨ ਸ਼ੁਰੂ | Yaad-e-Murshid Eye Camp
Sirsa News: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਤੋਂ 15 ਦਸੰਬਰ ਤੱਕ 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰੀ ਆਈ ਕੈਂਪ ਲਾਇਆ ਜਾ ਰਿਹਾ ਹੈ। ਇਹ ਕੈਂਪ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਲਾਇਆ ਜਾ ਰਿਹਾ ਹੈ। ਕੈਂਪ ਦਾ ਸਮਾਂ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਇਸ ਕੈਂਪ ’ਚ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
Read Also : Blood Donation: ਨਵਜੰਮੇ ਬੱਚਿਆਂ ਨੂੰ ਖੂਨ ਦੀ ਲੋੜ ਪੈਣ ’ਤੇ ਦੌੜੇ ਆਏ ਡੇਰਾ ਸ਼ਰਧਾਲੂ
ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਚਿੱਟਾ ਮੋਤੀਆ ਦੇ ਲੈਂਸ ਵਾਲੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਕੈਂਪ ਸਬੰਧੀ ਪਰਚੀਆਂ 10 ਦਸੰਬਰ ਤੋਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਅਤੇ 12 ਦਸੰਬਰ ਵੀਰਵਾਰ ਤੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਨੇੜੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਆਪ੍ਰੇਸ਼ਨ ਹੋਣਗੇ। ਦੱਸ ਦੇਈਏ ਕਿ ਇਹ ਕੈਂਪ 1992 ਤੋਂ ਲੈ ਕੇ 2023 ਤੱਕ 27819 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਹਨੇਰੀ ਜ਼ਿੰਦਗੀ ’ਚ ਰੌਸ਼ਨੀ ਭਰ ਚੁੱਕੇ ਹਨ ਅਤੇ ਇਹ ਕਾਰਜ ਲਗਾਤਾਰ ਜਾਰੀ ਹੈ। Yaad-e-Murshid Eye Camp
ਮਰੀਜ਼ਾਂ ਲਈ ਜ਼ਰੂਰੀ ਹਦਾਇਤਾਂ : ਕੈਂਪ ’ਚ ਆਉਣ ਵਾਲੇ ਮਰੀਜ਼ਾਂ ਨਾਲ ਪਰਿਵਾਰ ਦਾ ਇੱਕ ਮੈਂਬਰ/ਵਾਰਸ ਦਾ ਹੋਣਾ ਜ਼ਰੂਰੀ ਹੈ। ਮਰੀਜ਼ ਆਪਣੇ ਨਾਲ ਕੋਈ ਵੀ ਇੱਕ ਸਰਕਾਰੀ ਪਛਾਣ ਪੱਤਰ/ਆਈਡੀ ਪਰੂਫ ਜ਼ਰੂਰ ਲੈ ਕੇ ਆਵੇ। ਮਰੀਜ਼ ਆਪਣੇ ਨਾਲ ਪੁਰਾਣੀਆਂ ਪਰਚੀਆਂ ਵੀ ਜ਼ਰੂਰ ਲੈ ਕੇ ਪਹੁੰਚੇ। ਇਸ ਤੋਂ ਇਲਾਵਾ ਜਿਸ ਮਰੀਜ਼ ਨੂੰ ਸ਼ੂੁਗਰ, ਦਿਲ ਜਾਂ ਦਮੇ ਦੀ ਬਿਮਾਰੀ ਹੈ, ਉਨ੍ਹਾਂ ਦੇ ਆਪ੍ਰੇਸ਼ਨ ਇਸ ਕੈਂਪ ’ਚ ਨਹੀਂ ਕੀਤੇ ਜਾਣਗੇ। ਜ਼ਿਆਦਾ ਜਾਣਕਾਰੀ ਲਈ 82955-91519, 70828-91519 ’ਤੇ ਸੰਪਰਕ ਕਰੋ। Sirsa News
ਸੇਵਾਦਾਰ 11 ਸ਼ਾਮ ਤੱਕ ਪਹੁੰਚਣ: ਕੈਂਪ ਪ੍ਰਬੰਧਕ ਕਮੇਟੀ | Yaad-e-Murshid Eye Camp
ਕੈਂਪ ’ਚ ਹਰ ਸਾਲ ਸੇਵਾ ਕਰਨ ਵਾਲੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅੱਜ ਸ਼ਾਮ (11 ਦਸੰਬਰ) ਤੱਕ ਆਪਣੀ ਵਰਦੀ ਅਤੇ ਗਰਮ ਕੱਪੜੇ ਸਮੇਤ ਜ਼ਰੂਰ ਪਹੁੰਚ ਜਾਣ।