ਜ਼ਿੰਦਗੀ ਬੜੀ ਖੂਬਸੂਰਤ ਹੈ, ਪਰ ਜਿਉਣਾ ਏਨਾ ਸੌਖਾ ਨਹੀਂ ਸਫ਼ਲਤਾਵਾਂ ਅਤੇ ਅਸਫ਼ਲਤਾਵਾਂ ਦੇ ਵਿਚਕਾਰ ਜਦੋਂ ਸਾਡੇ ਖੁਆਬ ਪੂਰੇ ਨਹੀਂ ਹੁੰਦੇ ਤਾਂ ਸਥਿਤੀ ਉਲਟ ਹੁੰਦੀ ਹੈ। ਫ਼ਿਰ ਜ਼ਿੰਦਗੀ ਤੋਂ ਨਿਰਾਸ਼ ਵਿਅਕਤੀ ਲੜਨ ਦੀ ਬਜਾਇ ਹਾਰ ਜਾਂਦਾ ਹੈ। ਇਨਸਾਨ ਅਨੁਕੂਲ ਹਾਲਾਤਾਂ ’ਚ ਜ਼ਿੰਦਗੀ ਦੇ ਖੂਬ ਮਜ਼ੇ ਲੈਂਦਾ ਹੈ ਪਰ ਜਦੋਂ ਹਾਲਾਤ ਉਲਟ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਨਾਲ ਲੜਨ ਦੀ ਬਜਾਇ ਟੁੱਟ ਕੇ ਬਿਖਰ ਜਾਂਦੇ ਹਾਂ ਸਮਾਜ ’ਚ ਖੁਦਕੁਸ਼ੀ ਦੀ ਸਥਿਤੀ ਤੇਜ਼ੀ ਨਾਲ ਵਧ ਰਹੀ ਹੈ ਇਹ ਸਥਿਤੀ ਸਮਾਜ ਦੇ ਹਰ ਵਰਗ ਦੀ ਹੈ ਐਨਸੀਆਰਬੀ ਵੱਲੋਂ ਜਾਰੀ ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਹਨ ਅੰਕੜਿਆਂ ’ਤੇ ਕੋਵਿਡ-19 ਸੰਕਰਮਣ ਦਾ ਅਸਰ ਸਿੱਧਾ ਦੇਖਿਆ ਜਾ ਰਿਹਾ ਹੈ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਦੇਖਿਆ ਜਾਵੇ ਤਾਂ ਪੂਰਾ ਜੀਵਨ ਹੀ ਚੁਣੌਤੀਆਂ ਅਤੇ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ।
ਜੀਵਨ ’ਚ ਕੁਝ ਅਜਿਹੀ ਸਥਿਤੀਆਂ ਆਉਂਦੀਆਂ ਹਨ ਜਦੋਂ ਇਨਸਾਨ ਪੂਰੀ ਤਰ੍ਹਾਂ ਟੁੱਟ ਕਰਕੇ ਬਿਖਰ ਜਾਂਦਾ ਹੈ ਪਰ ਇਹੀ ਸਥਿਤੀ ਸਾਡੇ ਲਈ ਸੰਭਲਣ ਅਤੇ ਲੜਨ ਦੀ ਹੁੰਦੀ ਹੈ। ਭਾਰਤ ’ਚ ਖੁਦਕੁਸ਼ੀ ਦੇ ਮਾਮਲਿਆਂ ’ਚ ਸਭ ਤੋਂ ਮੋਹਰੀ ਮਹਾਂਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ ਹਨ ਜਦੋਂਕਿ ਅਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ’ਚ ਅਜਿਹੀ ਸਥਿਤੀ ਨਹੀਂ ਹੈ ਪੂਰੇ ਦੇਸ਼ ’ਚ ਜਿੰਨੇ ਲੋਕ ਖੁਦਕੁਸ਼ੀ ਕਰਦੇ ਹਨ ਉਸ ਦਾ 50.4 ਫੀਸਦੀ ਸਿਰਫ਼ ਇਨ੍ਹਾਂ ਪੰਜ ਸੂਬਿਆਂ ’ਚ ਖੁਦਕੁਸ਼ੀ ਦੀਆਂ ਘਟਨਾਵਾਂ ਹੰੁਦੀਆਂ ਹਨ ਸਾਲ 2020 ਦੇ ਮੁਕਾਬਲੇ ਖੁਦਕੁਸ਼ੀ ਦੇ ਮਾਮਲਿਆਂ ’ਚ 7.2 ਫੀਸਦੀ ਦਾ ਵਾਧਾ ਹੋਇਆ ਹੈ 2021 ’ਚ ਦੇਸ਼ ਭਰ ’ਚ 1, 64, 033 ਲੋਕਾਂ ਨੇ ਖੁਦਕੁਸ਼ੀ ਕੀਤੀ ਜਦੋਂਕਿ 2020 ’ਚ 1,53,052 ਲੋਕਾਂ ਨੇ ਆਪਣੀ ਜੀਵਨ ਲੀਲਾ ਨੂੰ ਖਤਮ ਕੀਤਾ ਚਾਲੂ ਸਾਲ ’ਚ ਇਹ ਵਾਧਾ 6.2 ਫੀਸਦੀ ਦੇਖਿਆ ਗਿਆ ਹੈ।
ਮਹਾਂਰਾਸ਼ਟਰ ਖੁਦਕੁਸ਼ੀ ਦੇ ਮਾਮਲੇ ’ਚ ਦੇਸ਼ ’ਚ ਸਭ ਤੋਂ ਉੱਪਰ ਹੈ ਦੂਜੇ ਨੰਬਰ ’ਤੇ ਤਾਮਿਲਨਾਡੂ ਅਤੇ ਤੀਜੇ ’ਤੇ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ ਅਨੁਸਾਰ 2021 ’ਚ ਮਹਾਂਰਾਸ਼ਟਰ ’ਚ 22,207 ਖੁਦਕੁਸ਼ੀ ਦੀਆਂ ਘਟਨਾਵਾਂ ਹੋਈਆਂ ਤਾਮਿਲਨਾਡੂ 18,925 ਅਤੇ ਮੱਧ ਪ੍ਰਦੇਸ਼ ’ਚ 14,965 ਖੁਦਕੁਸ਼ੀ ਦੀਆਂ ਘਟਨਾਵਾਂ ਹੋਈਆਂ ਪੱਛਮੀ ਬੰਗਾਲ ’ਚ 13,500 ਅਤੇ ਕਰਨਾਟਕ ’ਚ 13,056 ਲੋਕਾਂ ਨੇ ਖੁਦਕੁਸ਼ੀ ਕੀਤੀ ਖੁਦਕੁਸ਼ੀਆਂ ਦਾ ਫੀਸਦੀ ਦੇਖੀਏ ਤਾਂ ਮਹਾਂਰਾਸ਼ਟਰ ’ਚ 13.5 ਤਾਮਿਲਨਾਡੂ ’ਚ 11, ਮੱਧ ਪ੍ਰਦੇਸ਼ ’ਚ 9.1, ਪੱਛਮੀ ਬੰਗਾਲ 8.2 ਅਤੇ ਕਰਨਾਟਕ ਸੂਬੇ ’ਚ 8 ਫੀਸਦੀ ਲੋਕਾਂ ਨੇ ਖੁਦਕੁਸ਼ੀ ਕੀਤੀ 23 ਸੂਬੇ ਅਤੇ ਅੱਠ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਜਿੰਨੇ ਲੋਕਾਂ ਨੇ ਖੁਦਕੁਸ਼ੀ ਕੀਤੀ ਉੋਸ ਦਾ 50.4 ਫੀਸਦੀ ਸਿਰਫ਼ ਇਨ੍ਹਾਂ ਪੰਜ ਸੂਬਿਆਂ ਦੇ ਲੋਕਾਂ ਨੇ ਖੁਦਕੁਸ਼ੀ ਕੀਤੀ।
ਉੱਤਰ ਪ੍ਰਦੇਸ਼ ਸੰਘਣੀ ਅਬਾਦੀ ਦਾ ਸੂਬਾ ਹੈ ਇਸ ਲਿਹਾਜ਼ ਨਾਲ ਦੇਖੀਏ ਤਾਂ ਇੱਥੇ ਖੁਦਕੁਸ਼ੀ ਦੇ ਮਾਮਲੇ ਪੰਜ ਰਾਜਾਂ ਦੇ ਮੁਕਾਬਲੇ ਘੱਟ ਹਨ ਦੇਸ਼ ਦੀ ਤਕਰੀਬਨ 17 ਫੀਸਦੀ ਅਬਾਦੀ ਉੱਤਰ ਪ੍ਰਦੇਸ਼ ’ਚ ਨਿਵਾਸ ਕਰਦੀ ਹੈ ਇੱਥੇ ਖੁਦਕੁਸ਼ੀ ਦਾ ਅੰਕੜਾ ਸਿਰਫ਼ 3. 6 ਫੀਸਦੀ ਹੈ ਅਬਾਦੀ ਦੇ ਲਿਹਾਜ ਨਾਲ ਇੱਥੇ ਵੀ ਬੇਰੁਜ਼ਗਾਰੀ ਦੀ ਸਮੱਸਿਆ ਸਭ ਤੋਂ ਜਿਆਦਾ ਹੈ ਬਾਕੀ ਸਮੱਸਿਆਵਾਂ ਦੇਸ਼ ਦੇ ਬਰਾਬਰ ਹੀ ਹਨ। ਕੇਂਦਰ ਸ਼ਾਸਿਤ ਸੂਬਿਆਂ ਦੀ ਗੱਲ ਕਰੀਏ ਤਾਂ ਦੇਸ਼ ’ਚ ਸਭ ਤੋਂ ਜਿਆਦਾ ਖੁਦਕੁਸ਼ੀਆਂ 2021 ’ਚ ਦਿੱਲੀ ’ਚ ਹੋਈਆਂ ਜਦੋਂ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਇੱਥੇ 2840 ਮਾਮਲੇ ਦਰਜ ਕੀਤੇ ਗਏ ਦੂਜੇ ਪਾਇਦਾਨ ’ਤੇ ਪਾਂਡੀਚੇਰੀ ’ਚ 504 ਮਾਮਲੇ ਦਰਜ਼ ਹੋਏ ਅੰਡਮਾਨ ਅਤੇ ਨਿਕੋਬਾਰ ’ਚ ਸਥਿਤੀ ਦਾ ਆਲਮ ਇਹ ਹੈ ਕਿ ਇੱਥੇ 40 ਫੀਸਦੀ ਖੁਦਕੁਸ਼ੀ ਦੀ ਦਰ ਦੇਖੀ ਗਈ ਇਸ ਤੋਂ ਬਾਅਦ ਸਿੱਕਿਮ, ਤੇਲੰਗਾਨਾ ਅਤੇ ਕੇਰਲ ਸੂਬੇ ਆਉਂਦੇ ਹਨ ਸਾਲ 2021 ’ਚ ਭਾਰਤ ਦੇ 53 ਵੱਡੇ ਸ਼ਹਿਰਾਂ ’ਚ 25,891 ਲੋਕਾਂ ਨੇ ਖੁਦਕੁਸ਼ੀ ਕੀਤੀ ਜਦੋਂਕਿ ਰਾਸ਼ਟਰੀ ਪੱਧਰ ’ਤੇ ਖੁਦਕੁਸ਼ੀ ਦੀ ਦਰ ਤਕਰੀਬਨ 12 ਫੀਸਦੀ ਰਹੀ ਹੈ।
ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ ਭਾਵ ਐਨਸੀਆਰਬੀ ਦੇ ਅੰਕੜੇ ਦੱਸਦੇ ਹਨ ਕਿ ਕੋਰੋਨਾ ਕਾਲ ਦਿਹਾੜੀ ਮਜ਼ਦੂਰਾਂ ਅਤੇ ਖੁਦ ਦਾ ਰੁਜ਼ਗਾਰ ਕਰਨ ਵਾਲੇ ਲੋਕਾਂ ਲਈ ਦੁਖਦਾਈ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਇਸ ਤਬਕੇ ਨੇ ਸਭ ਤੋਂ ਜ਼ਿਆਦਾ ਖੁਦੁਕਸ਼ੀ ਕੀਤੀ ਹੈ ਦੇਸ਼ ’ਚ ਖੁਦਕੁਸ਼ੀ ਕਰਨ ਵਾਲਾ ਹਰ ਚੌਥਾ ਵਿਅਕਤੀ ਦਿਹਾੜੀ ਕਰਨ ਵਾਲਾ ਮਜ਼ਦੂਰ ਹੈ ਸਾਲ 2021 ’ਚ 42,004 ਭਾਵ 25.6 ਫੀਸਦੀ ਦਿਹਾੜੀ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਸਾਲ 2020 ’ਚ ਇਹ ਗਿਣਤੀ 31,666 ਰਹੀ ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ 24.6 ਫੀਸਦੀ ਲੋਕਾਂ ਨੇ ਖੁਦਕੁਸ਼ੀ ਕੀਤੀ ਦੇਸ਼ ’ਚ ਦਿਹਾੜੀ ਮਜ਼ਦੂਰਾਂ ਦਾ ਤਬਕਾ ਅਜਿਹਾ ਹੈ ਜੋ ਰੋਜ ਕਮਾਉਦਾ ਹੈ ਅਤੇ ਰੋਜ਼ ਖਾਂਦਾ ਹੈ ਸਮਾਜ ਦੇ ਸਭ ਤੋਂ ਕਮਜ਼ੋਰ ਤਬਕੇ ’ਚ 11.52 ਫੀਸਦੀ ਖੁਦਕੁਸ਼ੀ ਦੀਆਂ ਘਟਨਾਵਾਂ ਵਧੀਆਂ ਹਨ। ਖੁਦ ਦਾ ਰੁਜ਼ਗਾਰ ਕਰਨ ਵਾਲੇ ਲੋਕਾਂ ’ਚ ਵੀ ਖੁਦਕੁਸ਼ੀ ਦਾ ਰੁਝਾਨ ਤੇਜ਼ੀ ਨਾਲ ਵਧਦਾ ਦੇਖਿਆ ਗਿਆ ਹੈ ਸਾਲ 2021 ’ਚ 20,231 ਜਦੋਂ ਕਿ 2020 ’ਚ 17,332 ਲੋਕਾਂ ਨੇ ਖੁਦਕੁਸ਼ੀ ਕੀਤੀ ਇਹ ਕੁੱਲ ਖੁਦਕੁਸ਼ੀ ਦਾ 16.73 ਫੀਸਦੀ ਹੈ ਪਰ ਐਨਸੀਆਰਬੀ ਦੇ ਅੰਕੜੇ ਬੇਰੁਜ਼ਗਾਰਾਂ ਸਬੰਧੀ ਇੱਕ ਨਵਾਂ ਉਤਸ਼ਾਹ ਵੀ ਪੈਦਾ ਕਰਦੇ ਹਨ।
ਬੇਰੁਜ਼ਗਾਰਾਂ ’ਚ ਖੁਦਕੁਸ਼ੀ ਦਾ ਰੁਝਾਨ ਘਟਿਆ ਹੈ ਸਾਲ 2020 ’ਚ ਜਿੱਥੇ 15, 652 ਲੋਕਾਂ ਨੇ ਖੁਦਕੁਸ਼ੀ ਕੀਤੀ ਜਦੋਂ ਕਿ ਸਾਲ 2021 ’ਚ 13, 714 ਬੇਰੁਜ਼ਗਾਰ ਇਸ ਦੁਖ਼ਦਾਈ ਘਟਨਾ ਦਾ ਸ਼ਿਕਾਰ ਹੋਏ ਵਧਦੀਆਂ ਖੁਦਕੁਸ਼ੀ ਦੀਆਂ ਘਟਨਾਵਾਂ ਦੇ ਪਿੱਛੇ ਤਮਾਮ ਸਥਿਤੀਆਂ ਹਨ। ਵਰਤਮਾਨ ਮਾਹੌਲ ’ਚ ਜ਼ਿੰਦਗੀ ਦੇ ਸਾਹਮਣੇ ਕਰੀਅਰ ਸਬੰਧੀ ਉਲਝਣਾਂ ਹਨ ਆਰਥਿਕ ਉਲਝਣਾਂ ਮੁੱਖ ਕਾਰਨ ਹਨ ਜਿਸ ਦੀ ਵਜ੍ਹਾ ਨਾਲ ਆਦਮੀ ਮਾਨਸਿਕ ਤੌਰ ’ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਕਈ ਵਾਰ ਜ਼ਿੰਦਗੀ ਦੀ ਜੱਦੋ-ਜਹਿਦ ’ਚ ਗਲਤ ਫੈਸਲੇ ਲੈਣ ’ਤੇ ਉੱਤਰ ਆਉਂਦਾ ਹੈ ਇਸ ਤੋਂ ਇਲਾਵਾ ਸਮਾਜਿਕ ਅਤੇ ਪਰਿਵਾਰਕ ਸਥਿਤੀਆਂ ਦੇ ਨਾਲ ਨਸ਼ੇ ਦੀ ਆਦਤ ਵੀ ਅਹਿਮ ਹੈ ਕੋਵਿਡ ਕਾਲ ਦੌਰਾਨ ਆਮ ਆਦਮੀ ਨੇ ਬਹੁਤ ਵੱਡਾ ਸੰਘਰਸ਼ ਕੀਤਾ ਹੈ ਇਸ ’ਚ ਨੌਕਰੀਪੇਸ਼ਾ ਤੋਂ ਲੈ ਕੇ ਸਮਾਜ ਦਾ ਹਰ ਵਰਗ ਸ਼ਾਮਲ ਹੈ ਸਭ ਤੋਂ ਜ਼ਿਆਦਾ ਮਾਰ ਦਿਹਾੜੀ ਮਜ਼ਦੂਰਾਂ ਅਤੇ ਸਵੈ-ਰੁਜ਼ਗਾਰ ਕਰਨ ਵਾਲਿਆਂ ਨੂੰ ਪਈ ਹੈ।
ਜਿਨ੍ਹਾਂ ਜਿਨ੍ਹਾਂ ਸੂਬਿਆਂ ’ਚ ਸਭ ਤੋਂ ਜਿਆਦਾ ਖੁਦਕੁਸ਼ੀ ਦੇ ਮਾਮਲੇ ਹਨ ਉਨ੍ਹਾਂ ’ਤੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਖੁਦਕੁਸ਼ੀ ਦੀਆਂ ਸਥਿਤੀਆਂ ਕਿਉਂ ਹਨ ਇਸ ਦੇ ਕਾਰਨ ਲੱਭਣੇ ਚਾਹੀਦੇ ਹਨ ਅਤੇ ਸਮਾਂ ਰਹਿੰਦੇ ਉਨ੍ਹਾਂ ਦਾ ਹੱਲ ਹੋਣਾ ਚਾਹੀਦਾ ਹੈ ਇਹ ਸਰਕਾਰਾਂ ਦੀ ਨੈਤਿਕ ਜਿੰਮੇਵਾਰੀ ਹੈ ਮਨੁੱਖੀ ਵਸੀਲੇ ਸਭ ਤੋਂ ਵੱਡੀ ਪੂੰਜੀ ਹਨ ਫ਼ਿਲਹਾਲ ਕੁਝ ਵੀ ਹੋਵੇ ਸਾਨੂੰ ਖੂਬਸੂਰਤ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਹੈ ਅਤੇ ਚੁਣੌਤੀਆਂ ਦਾ ਚੰਗੇ ਤਰੀਕੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ।
ਪ੍ਰਭੂਨਾਥ ਸ਼ੁਕਲ