ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ ਦੀ ਸੜਕ ਹਾਦਸੇ ’ਚ ਮੌਤ

Singer Ranjit Bawa

ਸ਼ੋਅ ਤੋਂ ਬਾਅਦ ਜਾ ਰਿਹਾ ਸੀ ਘਰ ਵਾਪਸ

ਜਲੰਧਰ (ਸੱਚ ਕਹੂੰ ਨਿਊਜ਼)। ਅੰਮਿ੍ਰਤਸਰ ਮਾਰਗ ’ਤੇ ਪੈਂਦੇ ਪਿੰਡ ਲਿੱਧੜਾਂ ’ਚ ਅੱਧੀ ਰਾਤ ਤੋਂ ਬਾਅਦ ਵਾਪਰੇ ਹਾਦਸੇ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ (Singer Ranjit Bawa) ਦੇ ਪੀਏ ਡਿਪਟੀ ਵੋਹਰਾ (42) ਪੁੱਤਰ ਸਵਰਗੀ ਰੌਸਨ ਲਾਲ ਵਾਸੀ ਗੁਰੂ ਨਾਨਕ ਨਗਰ, ਗੁਰਦਾਸਪੁਰ ਰੋਡ, ਬਟਾਲਾ ਦੀ ਮੌਤ ਹੋ ਗਈ। ਮਿ੍ਰਤਕ ਦੇ ਭਰਾ ਰਾਜਨ ਵੋਹਰਾ ਨੇ ਦੱਸਿਆ ਡਿਪਟੀ ਵੋਹਰਾ ਰਣਜੀਤ ਬਾਵਾ ਦਾ ਸਮਾਗਮ ਕਰਵਾ ਕੇ ਆਪਣਾ ਜਨਮ ਦਿਨ ਮਨਾਉਣ ਲਈ ਆਪਣੀ ਕਾਰ ਵਿੱਚ ਸਵਾਰ ਹੋ ਕੇ ਖੰਨਾ ਤੋਂ ਬਟਾਲੇ ਆਪਣੇ ਘਰ ਆ ਰਿਹਾ ਸੀ।

ਉਸ ਨੇ ਅਜੇ ਉਨ੍ਹਾਂ ਨੂੰ ਸੂਚਿਤ ਹੀ ਕੀਤਾ ਸੀ ਕਿ ਉਹ ਵਾਪਸ ਆਉਣ ਲਈ ਜਲੰਧਰ ਪੁੱਜ ਗਿਆ ਹੈ ਤੇ ਕੁਝ ਸਮੇਂ ਬਾਅਦ ਉਸ ਨਾਲ ਹਾਦਸਾ ਵਾਪਰਣ ਦੀ ਉਨ੍ਹਾਂ ਨੂੰ ਸੂਚਨਾ ਮਿਲ ਗਈ। ਥਾਣਾ ਮਕਸੂਦਾਂ ਦੇ ਐੱਸ ਆਈ ਕੁਲਬੀਰ ਸਿੰਘ ਨੇ ਦੱਸਿਆ ਹੈ ਸੂਚਨਾ ਮਿਲਣ ’ਤੇ ਜਦੋਂ ਉਹ ਮੌਕੇ ’ਤੇ ਪੁੱਜੇ ਜਾਣਕਾਰੀ ਮਿਲੀ ਕਿ ਸੜਕ ਕਿਨਾਰੇ ਪਏ ਪਿਲਰ ਨਾਲ ਉਸ ਦੀ ਕਾਰ ਟਕਰਾਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਕਾਰ ਵਿੱਚ ਫਸੇ ਡਿੰਪੀ ਨੂੰ ਖਿੱਚ ਕੇ ਬਾਹਰ ਕੱਢਿਆ

ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਜਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਤੇ ਰਾਹਗੀਰਾਂ ਵੱਲੋਂ ਕਾਰ ਵਿੱਚ ਫਸੇ ਡਿਪਟੀ ਵੋਹਰਾ ਨੂੰ ਖਿੱਚ ਕੇ ਬਾਹਰ ਕੱਢ ਕੇ ਨਿਜੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਵੱਲੋਂ ਉਸ ਨੂੰ ਮਿ੍ਰਤਕ ਕਰਾਰ ਦੇ ਦਿੱਤਾ ਗਿਆ। ਜਿਸ ਉਪਰੰਤ ਉਨ੍ਹਾਂ ਵੱਲੋਂ ਮਿ੍ਰਤਕ ਦੇਹ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਜਾ ਰਹੀ ਹੈ। Singer Ranjit Bawa

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ