ਜਿੱਤ ਦੀ ਹੈਟ੍ਰਿਕ ਨਾਲ ਸਿੰਧੂ ਸੈਮੀਫਾਈਨਲ ‘ਚ

ਸੈਮੀਫਾਈਨਲ ‘ਚ ਗਰੁੱਪ ਬੀ ‘ਚ ਦੂਸਰੇ ਸਥਾਨ ‘ਤੇ ਰਹਿਣ ਵਾਲੀ ਖਿਡਾਰੀ ਨਾਲ ਹੋਵੇਗਾ ਮੁਕਾਬਲਾ

 

ਸਮੀਰ ਵੀ ਜਿੱਤੇ ਲਗਾਤਾਰ ਦੂਸਰਾ ਮੈਚ

ਗਵਾਂਗਝੂ, 14 ਦਸੰਬਰ 
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ  ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਰੀਕਾ ਦੀ ਬੇਈਵੇਨ ਝਾਂਗ ਨੂੰ 21-9, 21-15 ਨਾਲ ਹਰਾ ਕੇ ਗਰੁੱਪ ਏ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰਦੇ ਹੋਏ ਸਾਲ ਦੇ ਆਖ਼ਰੀ ਵਿਸ਼ਵ ਟੂਰ ਫਾਈਨਲਜ਼ ਦੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ ਇਸ ਦੌਰਾਨ ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਵਰਮਾ ਨੇ ਗਰੁੱਪ ਬੀ ‘ਚ ਥਾਈਲੈਂਡ ਦੇ ਕਾਂਤਾਫੋਨ ਵਾਂਗਚੇਰੋਨ ਨੂੰ 45 ਮਿੰਟ ‘ਚ 21-9, 21-8 ਨਾਲ ਹਰਾ ਕੇ ਗਰੁੱਪ ‘ਚ ਆਪਣੀ ਦੂਸਰੀ ਜਿੱਤ ਦਰਜ ਕੀਤੀ ਪਰ ਸੈਮੀਫਾਈਨਲ ਦੀਆਂ ਆਪਣੀਆਂ ਆਸਾਂ ਲਈ ਉਹਨਾਂ ਨੂੰ ਅਜੇ ਆਪਣੇ ਗਰੁੱਪ ਦੇ ਸਾਰੇ ਮੈਚ ਪੂਰੇ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ

 
2018 ‘ਚ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਵਿਸ਼ਵ ਦੀ ਛੇਵੇਂ ਨੰਬਰ ਦੀ ਸਿੰਧੂ ਨੇ 12ਵੀਂ ਰੈਂਕਿੰਗ ਦੀ ਝਾਂਗ ਨੂੰ 35 ਮਿੰਟ ‘ਚ ਹਰਾ ਦਿੱਤਾ ਸਿੰਧੂ ਨੇ ਇਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿਗ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕੀਤਾ ਸੀ

 

ਝਾਂਗ ਵਿਰੁੱਧ ਸਿੰਧੂ ਨੇ ਪਹਿਲੀ ਗੇਮ ‘ਚ ਹਾਲਾਂਕਿ ਲੜਖੜਾਉਂਦੀ ਸ਼ੁਰੂਆਤ ਕੀਤੀ ਅਤੇ 0-4 ਅਤੇ 2-6 ਨਾਲ ਪੱਛੜ ਗਈ ਪਰ ਸਿੰਧੂ ਨੇ ਫਿਰ ਲਗਾਤਾਰ 6 ਅੰਕ ਲੈ ਕੇ 8-6 ਦਾ ਵਾਧਾ ਬਣਾਇਆ ਸਿੰਧੂ ਨੇ ਇਸ ਤੋਂ ਬਾਅਦ 9-8 ਦੇ ਸਕੋਰ ‘ਤੇ ਲਗਾਤਾਰ 9 ਅੰਕ ਹਾਸਲ ਕੀਤੇ ਅਤੇ 18-8 ਦਾ ਵਾਧਾ ਬਣਾ ਕੇ ਪਹਿਲੀ ਗੇਮ 21-9 ‘ਤੇ ਸਮਾਪਤ ਕਰ ਦਿੱਤੀ ਸਿੰਧੂ ਨੇ ਦੂਸਰੀ ਗੇਮ ਦੀ ਸ਼ੁਰੂਆਤ 5-0 ਦੇ ਵਾਧੇ ਨਾਲ ਕੀਤੀ ਸਕੋਰ 7-7 ‘ਤੇ ਬਰਾਬਰ ਹੋਇਆ ਪਰ ਇਸ ਤੋਂ ਬਾਅਦ ਸਿੰਧੂ ਨੇ ਅੰਕਾਂ ਦਾ ਸਿਲਸਿਲਾ ਜਾਰੀ ਰੱਖਦਿਆਂ 20-12 ਦੇ ਵਾਧੇ ਤੋਂ ਬਾਅਦ 21-15 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।