ਭਗਵਾਨ ਸ਼ਿਵ ਜੀ ਦਾ ਮੰਦਰ ਢਾਹੇ ਜਾਣ ਨੂੰ ਲੈ ਕੇ ਜੀ. ਟੀ. ਰੋਡ ਕੀਤਾ ਜਾਮ, ਨਾਅਰੇਬਾਜ਼ੀ ਕੀਤੀ

ਮੰਦਰ ਦੀ ਦੁਬਾਰਾ ਉਸਾਰੀ ਅਤੇ ਬੇਅਦਬੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਸੰਘਰਸ਼ ਖਤਮ ਹੋਵੇਗਾ- ਆਗੂ

(ਅਨਿਲ ਲੁਟਾਵਾ) ,ਫਤਿਹਗੜ੍ਹ ਸਾਹਿਬ। ਬੀਤੀ ਰਾਤ ਸਿਵਲ ਹਸਪਤਾਲ ਦੇ ਸਾਹਮਣੇ ਭਗਵਾਨ ਸ਼ਿਵ ਜੀ ਦਾ ਮੰਦਰ ਅਤੇ ਸੌਲ ਗੋਤਰ ਦੇ ਸਤੀ ਮਾਤਾ ਦੇ ਮੰਦਰ ਤੋੜ ਦਿੱਤੇ ਜਾਣ ‘ਤੇ ਅੱਜ ਦੁਸਰੇ ਦਿਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਵੇਰੇ ਲਗਭਗ 11 ਵਜੇ ਜੀ. ਟੀ. ਰੋਡ ‘ਤੇ ਜਾਮ ਲਗਾ ਦਿੱਤਾ ਗਿਆ ਅਤੇ ਮੰਦਰ ਤੋੜਨ ਵਾਲੇ ਵਿਅਕਤੀਆਂ ਸਮੇਤ ਸਿਆਸੀ ਆਗੂ ਦੀ ਪਤਨੀ ਖਿਲਾਫ ਮਾਮਲਾ ਦਰਜ ਕਰਨ ਅਤੇ ਮੰਦਰ ਨੂੰ ਦੁਬਾਰਾ ਉਸੇ ਸਥਾਨ ਤੇ ਸਥਾਪਿਤ ਕਰਨ ਦੀ ਮੰਗ ਕੀਤੀ।

ਇਸ ਮੌਕੇ ਸਰਕਾਰ ਤੇ ਪ੍ਰਸਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਆਪ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਲਖਵੀਰ ਸਿੰਘ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਡਾ. ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ, ਸਰਬਜੀਤ ਸਿੰਘ ਮੱਖਣ, ਜਿਲ੍ਹਾ ਭਾਜਪਾ ਪ੍ਰਧਾਨ ਪ੍ਰਦੀਪ ਗਰਗ, ਆਪ ਆਗੂ ਗੁਰਵਿੰਦਰ ਢਿਲੋ, ਪ੍ਰਦੀਪ ਮਲਹੋਤਰਾ, ਅਮਰਿੰਦਰ ਸਿੰਘ ਮੰਡੋਫਲ, ਭਾਜਪਾ ਸਰਹਿੰਦ ਦੇ ਮੰਡਲ ਪ੍ਰਧਾਨ ਅੰਕੂਰ ਸ਼ਰਮਾ ਅਤੇ ਹੋਰ ਆਗੂ ਪਹੁੰਚੇ। ਜੀ. ਟੀ. ਰੋਡ ‘ਤੇ ਜਾਮ ਲਗਾ ਦਿੱਤੇ ਜਾਣ ਤੋਂ ਬਾਅਦ ਐਸ.ਪੀ. ਨਵਰੀਤ ਵਿਰਕ, ਡੀਐਸਪੀ ਮਨਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਪੁਲਿਸ ਧਰਨੇ ਵਾਲੇ ਥਾਂ ‘ਤੇ ਪਹੁੰਚੇ।

ਇਸ ਮੌਕੇ ਪਹਿਲਾ ਐਸਡੀਐਮ ਹਿਮਾਸ਼ੂ ਗੁਪਤਾ ਅਤੇ ਨਗਰ ਕੌਂਸਲ ਸਰਹਿੰਦ ਦੇ ਕਾਰਜਸਾਧਕ ਅਫ਼ਸਰ ਗੁਰਪਾਲ ਸਿੰਘ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲ ਕੀਤੀ, ਪਰ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮੰਦਰ ਤੋੜਣ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਮੰਦਰ ਸਥਾਪਿਤ ਕੀਤਾ ਜਾਵੇ ਤਾਂ ਹੀ ਧਰਨਾ ਚੁੱਕਣਗੇ। ਇਸ ਮੌਕੇ ਸਮਾਜ ਸੇਵੀ ਅਤੇ ਧਾਰਮਿਕ ਆਗੂਆ ਦੀ 8 ਮੈਂਬਰੀ ਕਮੇਟੀ ਦੀ ਗਠਨ ਕੀਤਾ ਗਿਆ ਜੋ ਸਰਕਾਰ ਤੇ ਪ੍ਰਸਾਸ਼ਨ ਨਾਲ ਗੱਲ ਕਰੇਗੀ।

ਇਸ ਕਮੇਟੀ ਵਿਚ ਦੀਪਕ ਬਾਤਿਸ਼, ਸ਼ਸ਼ੀ ਉੱਪਲ, ਮਨੀਸ਼ ਧੀਮਾਨ, ਜਗਦੀਸ਼ ਵਰਮਾ, ਅਖਿਲ ਭਾਰਤੀਆ ਹਿੰਦੂ ਸੁਰਕਸ਼ਾ ਸੰਮਤੀ ਦੇ ਨਿਤਿਨ ਸੂਦ, ਰਾਮਪਾਲ ਸੌਲ, ਚਰਨਜੀਤ ਸਹਿਦੇਵ ਸ਼ਾਮਲ ਹਨ। ਉਨ੍ਹਾ ਮੰਗ ਕੀਤੀ ਕਿ ਮੰਦਰਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਮੰਦਰ ਦੁਬਾਰਾ ਉਸੇ ਤਰਾਂ ਸਥਾਪਿਤ ਕੀਤੇ ਜਾਣ। ਦੇਰ ਸ਼ਾਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ 8 ਮੈਂਬਰੀ ਕਮੇਟੀ ਨੂੰ ਮਾਮਲਾ ਦਰਜ ਕਰਨ ਅਤੇ ਮੰਦਰ ਦੀ ਜਾਂਚ ਉਪਰੰਤ 10 ਦਸਬੰਰ ਨੂੰ 12 ਵਜੇ ਤੱਕ ਮੰਦਰ ਦੀ ਉਸਾਰੀ ਕਰਵਾਏ ਜਾਣ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ ਗਿਆ।

ਇਸ ਮੌਕੇ ਵਰਿੰਦਰ ਕੌਰ, ਚੈਤਨ ਬਵੇਜਾ ਲੁਧਿਆਣਾ, ਸੰਜੇ ਕੁਮਾਰ ਸਾਬਕਾ ਕੌਸਲਰ, ਭੁਪਿੰਦਰ ਸਿੰਘ ਨੰਬਰਦਾਰ, ਜਤਿੰਦਰ ਗੋਰੀਆਂ, ਵਿਨੈ ਗੁਪਤਾ, ਵਿੱਕੀ ਰਾਏ, ਰਮੇਸ਼ ਕੁਮਾਰ ਸੋਨੂੰ, ਕਮਲ ਪੰਡਤ, ਬਲਵੀਰ ਸਿੰਘ ਸੌਢੀ, ਪਿ੍ਰਤਪਾਲ ਜੱਸੀ, ਮਨੋਜ ਗੁਪਤਾ, ਸੁਨੀਲ ਕੁਮਾਰ, ਹੈਪੀ ਸਿੰਗਲਾ, ਐਡਵੋਕੇਟ ਹਰਸ਼ਿਤ ਸਿੰਗਲਾ, ਅਜੈ ਮੋਦੀ,  ਹਰਵਿੰਦਰ ਸੂਦ, ਮੋਹਿਤ ਸੂਦ, ਕੁਲਵਿੰਦਰ ਸਿੰਘ ਹਰਬੰਸਪੁਰਾ, ਹਰਿੰਦਰ ਸਿੰਘ ਬਾੜਾ, ਭਾਜਪਾ ਦੀ ਜਿਲ੍ਹਾ ਜਰਨਲ ਸਕੱਤਰ ਕੁਲਵੰਤ ਕੌਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ