ਨਹੀਂ ਗਲੀ ਦਾਲ ਤਾਂ ਦਿੱਲੀ ਪੁੱਜੇ ਸਿੱਧੂ, ਰਾਹੁਲ ਨਾਲ ਅੱਜ ਕਰਨਗੇ ਮੁਲਾਕਾਤ

Sidhu, Rahul, Meet, Delhi today

ਪਿਛਲੇ ਹਫ਼ਤੇ ਹੀ ਕੀਤੀ ਸੀ ਮੁਲਾਕਾਤ, ਸਮਝੌਤੇ ਲਈ ਅਹਿਮਦ ਪਟੇਲ ਦੀ ਲੱਗੀ ਸੀ ਡਿਊਟੀ

ਅਸ਼ਵਨੀ ਚਾਵਲਾ, ਚੰਡੀਗੜ੍ਹ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਨਵਜੋਤ ਸਿੱਧੂ ਦੀ ਪੰਜਾਬ ਵਿੱਚ ਦਾਲ ਨਹੀਂ ਗਲ ਰਹੀ, ਜਿਸ ਕਾਰਨ ਇੱਕ ਵਾਰ ਫਿਰ ਉਹ ਦਿੱਲੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਪੁੱਜ ਗਏ ਹਨ। ਹਾਲਾਂਕਿ ਅੱਜ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਨਵਜੋਤ ਸਿੱਧੂ ਨਾ ਹੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰ ਸਕੇ ਅਤੇ ਨਾ ਹੀ ਰਾਹੁਲ ਗਾਂਧੀ ਨਾਲ ਜਿਸ ਕਾਰਨ ਹੁਣ ਵੀਰਵਾਰ ਨੂੰ ਉਨ੍ਹਾਂ ਦੀ ਮੁਲਾਕਾਤ ਗਾਂਧੀ ਪਰਿਵਾਰ ਨਾਲ ਹੋਣ ਦੀ ਉਮੀਦ ਹੈ, ਜਿਥੇ ਕਿ ਅਹਿਮਦ ਪਟੇਲ ਦੀ ਮੌਜੂਦਗੀ ਹੋਣ ਦੀ ਵੀ ਗੱਲ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਪਿਛਲੇ ਸੋਮਵਾਰ ਨੂੰ ਦਿੱਲੀ ਵਿਖੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਗਏ ਸਨ, ਜਿੱਥੇ ਅਹਿਮਦ ਪਟੇਲ ਦੀ ਡਿਊਟੀ ਲਾ ਕੇ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਨਿਪਟਾਉਣ ਲਈ ਕਿਹਾ ਸੀ ਪਰ ਪਿਛਲੇ 1 ਹਫ਼ਤੇ ਦੇ ਵਕਫ਼ੇ ਦੌਰਾਨ ਵੀ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਹੋਇਆ । ਜਿਸ ਕਾਰਨ ਨਰਾਜ਼ ਨਵਜੋਤ ਸਿੱਧੂ ਇੱਕ ਵਾਰ ਫਿਰ ਤੋਂ ਦਿੱਲੀ ਦਰਬਾਰ ਪੁੱਜੇ ਹਨ।

ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਜੰਗ ਚਲ ਰਹੀਂ ਹੈ, ਜਿਸ ਕਾਰਨ 6 ਜੂਨ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਵੀ ਨਵਜੋਤ ਸਿੱਧੂ ਸ਼ਾਮਲ ਨਹੀਂ ਹੋਏ। ਜਿਸ ਤੋਂ ਬਾਅਦ ਉਨਾਂ ਦਾ ਵਿਭਾਗ ਖੋਂਹਦੇ ਹੋਏ ਬਿਜਲੀ ਵਿਭਾਗ ਦੇ ਦਿੱਤਾ ਗਿਆ। ਇਸ ਤੋਂ ਬਾਅਦ ਨਵਜੋਤ ਸਿੱਧੂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਸ ਕਦਰ ਨਰਾਜ਼ ਹੋਏ ਕਿ ਉਹ ਸ਼ਿਕਾਇਤ ਕਰਨ ਲਈ ਨਾ ਸਿਰਫ਼ ਦਿੱਲੀ ਦਰਬਾਰ ਪੁੱਜੇ, ਸਗੋਂ ਪਿਛਲੇ 13 ਦਿਨ ਦੌਰਾਨ ਬਿਜਲੀ ਵਿਭਾਗ ਦਾ ਚਾਰਜ ਵੀ ਨਹੀਂ ਸੰਭਾਲਿਆ।ਉਨ੍ਹਾਂ ਨੂੰ ਆਸ ਸੀ ਕਿ ਪਿਛਲੇ ਹਫ਼ਤੇ ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਉਨਾਂ ਦੇ ਹੱਕ ਵਿੱਚ ਕੁਝ ਫੈਸਲਾ ਆਏਗਾ ਪਰ ਇਨਾਂ 10 ਦਿਨਾਂ ਦੌਰਾਨ ਕੁਝ ਵੀ ਨਹੀਂ ਹੋਇਆ ਅਤੇ ਮੁੜ ਤੋਂ ਨਵਜੋਤ ਸਿੱਧੂ ਨੂੰ ਦਿੱਲੀ ਵਲ ਦਾ ਰੁਖ ਕਰਨਾ ਪਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।