ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਖ ਹੋਣ ਦੇ ਰਾਹ ‘ਤੇ!

Shiromani Akali Dal and, Bharatiya Janata Party, on the Verge, of Separation!

ਲੌਂਗੋਵਾਲ ‘ਚ ਭਾਜਪਾ ਦਾ ਕੋਈ ਮੰਤਰੀ ਤੇ ਲੀਡਰ ਕਾਨਫਰੰਸ ‘ਚ ਨਾ ਪੁੱਜਾ

ਲੌਂਗੋਵਾਲ (ਗੁਰਪ੍ਰੀਤ ਸਿੰਘ)। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਨੂੰ ਭਾਵੇਂ ਕਈ ਸਾਲ ਹੋ ਗਏ ਹਨ ਪਰ ਹੁਣ ਜਿਹੜੇ ਹਾਲਾਤ ਬਣਦੇ ਜਾ ਰਹੇ ਹਨ, ਉਸ ਤੋਂ ਲੱਗ ਰਿਹਾ ਹੈ ਕਿ ਭਵਿੱਖ ‘ਚ ਦੋਵੇਂ ਪਾਰਟੀਆਂ ਇੱਕ-ਦੂਜੇ ਤੋਂ ਵੱਖ ਹੋ ਸਕਦੀਆਂ ਹਨ ਇਸ ਗਠਜੋੜ ਦੇ ਸੁਖਾਵੇਂ ਸਬੰਧਾਂ ਦੀ ਪੋਲ ਲੌਂਗੋਵਾਲ ‘ਚ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਖੁੱਲ੍ਹੀ ਜਿੱਥੇ ਭਾਜਪਾ ਦਾ ਇੱਕ ਵੀ ਆਗੂ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਇਆ ਜਦੋਂ ਕਿ ਸ਼ੁਰੂ ਤੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਭਾਜਪਾ ਦੇ ਕੇਂਦਰੀ ਆਗੂ ਸੋਮ ਪ੍ਰਕਾਸ਼ ਕਾਨਫਰੰਸ ਵਿੱਚ ਪੁੱਜ ਰਹੇ ਹਨ ਪਰ ਉਹ ਕਾਨਫਰੰਸ ਵਿੱਚ ਨਾ ਪੁੱਜੇ ਇੱਥੋਂ ਤੱਕ ਕਿ ਜ਼ਿਲ੍ਹਾ ਪੱਧਰ ਦਾ ਵੀ ਕੋਈ ਆਗੂ ਕਾਨਫਰੰਸ ਵਿੱਚ ਸ਼ਾਮਲ ਨਾ ਹੋਇਆ।

ਇਹ ਵੀ ਪੜ੍ਹੋ : ਮੀਂਹ ਕਾਰਨ ਘਰ ਦੀ ਛੱਤ ਡਿਗੀ, ਜਾਨੀ ਨੁਕਸਾਨ ਤੋਂ ਬਚਾਅ

ਜਾਣਕਾਰੀ ਮੁਤਾਬਕ ਅੱਜ ਲੌਂਗੋਵਾਲ ਵਿਖੇ ਭਾਵੇਂ ਅਕਾਲੀ-ਭਾਜਪਾ ਵੱਲੋਂ ਇਕੱਠੇ ਕਾਨਫਰੰਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਭਾਜਪਾ ਆਗੂਆਂ ਦੇ ਕਾਨਫਰੰਸ ਵਿੱਚ ਸ਼ਾਮਲ ਨਾ ਹੋਣ ‘ਤੇ ਅਕਾਲੀ ਆਗੂਆਂ ਨੂੰ ਝਟਕਾ ਲੱਗਾ ਇੱਥੇ ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਪਾਰਟੀਆਂ ਵਿੱਚ ਆਈ ਅੰਦਰੂਨੀ ਕੁੜੱਤਣ ਦੀਆਂ ਗੱਲਾਂ ਕਾਫ਼ੀ ਸਮੇਂ ਤੋਂ ਸੁਣਨ ਨੂੰ ਮਿਲ ਰਹੀਆਂ ਸਨ ਜਿਨ੍ਹਾਂ ‘ਤੇ ਅੱਜ ਭਾਜਪਾ ਦੀ ਗ਼ੈਰ ਹਾਜ਼ਰੀ ਨੇ ਮੋਹਰ ਲਾ ਦਿੱਤੀ ਹਾਲਾਂਕਿ ਕਾਨਫਰੰਸ ਦੇ ਮੁੱਖ ਬੈਨਰ ਤੇ ਭਾਜਪਾ ਆਗੂ ਸੋਮ ਪ੍ਰਕਾਸ਼ ਦੀ ਤਸਵੀਰ ਵੀ ਲਾਈ ਗਈ ਸੀ ਤੇ ਪੰਡਾਲ ਵਿੱਚ ਭਾਜਪਾ ਦੀਆਂ ਝੰਡੀਆਂ ਲਾਈਆਂ ਗਈਆਂ ਸਨ ਪਰ ਭਾਜਪਾ ਦੇ ਸ਼ਾਮਲ ਨਾ ਹੋਣ ‘ਤੇ ਇਹ ਨਿਰੋਲ ਅਕਾਲੀ ਕਾਨਫਰੰਸ ਹੀ ਹੋ ਨਿੱਬੜੀ।

ਜ਼ਿਲ੍ਹਾ ਸੰਗਰੂਰ ਦੇ ਭਾਜਪਾ ਆਗੂਆਂ ਵਿੱਚੋਂ ਕੋਈ ਆਗੂ ਵੀ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਇਆ ਜਦੋਂ ਕਿ ਭਾਜਪਾ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਆਪਣੀ ਪਾਰਟੀ ਦੇ ਦੋ ਜ਼ਿਲ੍ਹਾ ਪ੍ਰਧਾਨ ਲਾਏ ਗਏ ਹਨ ਭਾਜਪਾ ਆਗੂਆਂ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਕੋਈ ਸੁਨੇਹਾ ਨਹੀਂ ਭੇਜਿਆ ਗਿਆ ਜਿਸ ਕਾਰਨ ਉਹ ਕਾਨਫਰੰਸ ਵਿੱਚ ਨਹੀਂ ਗਏ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਕਿਸੇ ਵੀ ਪਾਰਟੀ ਆਗੂ ਨੂੰ ਕਾਨਫਰੰਸ ਵਿੱਚ ਸ਼ਾਮਲ ਹੋਣ ਬਾਰੇ ਸੱਦਾ ਪੱਤਰ ਨਹੀਂ ਭੇਜਿਆ ਗਿਆ ਜਿਸ ਕਾਰਨ ਕੋਈ ਆਗੂ ਉੱਥੇ ਸ਼ਾਮਿਲ ਨਹੀਂ ਹੋਇਆ  ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਆਪਣੇ ਪੱਧਰ ‘ਤੇ ਮੈਂਬਰਸ਼ਿਪ ਮੁਹਿੰਮ ਚਲਾਈ ਹੋਈ ਹੈ ਅਤੇ ਭਾਜਪਾ ਵੱਲੋਂ ਆਪਣੇ ਬਲਬੂਤੇ ‘ਤੇ ਮਜ਼ਬੂਤ ਹੋਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹਿਮਾਚਲ ਘੁੰਮਣ ਗਏ ਨੌਜਵਾਨ ਦੀ ਝਰਨੇ ’ਚ ਵਹਿਣ ਕਾਰਨ ਮੌਤ, ਵੀਡੀਓ ਆਈ ਸਾਹਮਣੇ 

ਉੱਧਰ ਸੁਖਬੀਰ ਬਾਦਲ ਨੇ ਵੀ ਸਟੇਜ ਤੋਂ ਇਸ਼ਾਰੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਵੀ ਪੁਰਾਣੀ ਪਾਰਟੀ ਹੈ, ਇਸ ਕਾਰਨ ਸਾਨੂੰ ਕੋਈ ਖ਼ਤਰਾ ਨਹੀਂ ਇਸ ਦੇ ਬਾਵਜੂਦ ਉਨ੍ਹਾਂ ਅਕਾਲੀ ਆਗੂਆਂ ਨੂੰ ਸਪੱਸ਼ਟ ਕਿਹਾ ਕਿ ਹੁਣ ਪਾਰਟੀ ਵਿੱਚ ਅਹੁਦੇ ਹਾਸਲ ਕਰਨ ਲਈ ਕਿਸੇ ਲੀਡਰ ਦੀ ਹਮਾਇਤ ਦੀ ਨਹੀਂ, ਸਗੋਂ ਪਾਰਟੀ ਡੈਲੀਗੇਟ ਬਣਨਾ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਡੈਲੀਗੇਟ ਬਣਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਮੈਂਬਰ ਭਰਤੀ ਕਰਨੇ ਹੋਣਗੇ ਹੁਣ ਪਾਰਟੀ ਵਿੱਚ ਅਹੁਦੇ ਭਰਤੀ ਦੇ ਆਧਾਰ ‘ਤੇ ਹੀ ਦਿੱਤੇ ਜਾਣਗੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਤੇਜ਼ੀ ਨਾਲ ਚੱਲ ਰਹੀ ਹੈ, ਸਾਨੂੰ ਆਸ ਹੈ 50-55 ਲੱਖ ਮੈਂਬਰ ਭਰਤੀ ਹੋਣਗੇ।

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਦੱਬਵੀਂ ਆਵਾਜ਼ ਵਿੱਚ ਇਹ ਕਿਹਾ ਕਿ ਭਾਜਪਾ ਨਾਲ ਅਕਾਲੀ ਦਲ ਦਾ ਕੋਈ ਰੌਲਾ ਨਹੀਂ ਹੈ ਤੇ ਨਾ ਹੀ ਹੋਵੇਗਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇੰਨੀ ਪੁਰਾਣੀ ਪਾਰਟੀ ਨੂੰ ਹੁਣ ਮੈਂਬਰਸ਼ਿਪ ਕਰਨ ਦੀ ਕੀ ਲੋੜ ਪੈ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਵਿਧਾਨ ਹੈ ਕਿ ਹਰ 5 ਸਾਲ ਬਾਅਦ ਨਵੇਂ ਮੈਂਬਰ ਭਰਤੀ ਕੀਤੇ ਜਾਂਦੇ ਹਨ।