ਸ਼ੇਰਪੁਰ ਦੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦਾ ਖੂਨਦਾਨ ਦੇ ਖ਼ੇਤਰ ’ਚ ਵੱਡਾ ਮਾਅਰਕਾ

Sherpur-1
  • ਨਿਰੰਤਰ ਖੂਨਦਾਨ ਕਰਕੇ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਕਰਵਾਇਆ ਨਾਂਅ ਦਰਜ਼

  • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਹੋਇਆ ਇਹ ਸੰਭਵ : ਫਨੀ ਇੰਸਾਂ

(ਰਵੀ ਗੁਰਮਾ) ਸ਼ੇਰਪੁਰ। ਜ਼ਿਲ੍ਹਾ ਸੰਗਰੂਰ ਦੇ ਪਛੜੇ ਸਮਝੇ ਜਾਂਦੇ ਕਸਬਾ ਸ਼ੇਰਪੁਰ ਦੇ ਡੇਰਾ ਪ੍ਰੇਮੀ ਨੇ ਖੂਨਦਾਨ ਦੇ ਖੇਤਰ ਵਿੱਚ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ਕਾਰਨ ਉਸ ਦਾ ਨਾਂਅ ਭਾਰਤ ਦੇ ਵੱਕਾਰੀ ਰਿਕਾਰਡਾਂ ਵਾਲੀ ਕਿਤਾਬ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ’ਚ ਦਰਜ਼ ਹੋ ਗਿਆ ਹੈ ਬਲਾਕ ਸ਼ੇਰਪੁਰ ਦੇ ਫਨੀ ਗੋਇਲ ਇੰਸਾਂ ਪੁੱਤਰ ਪਵਨ ਕੁਮਾਰ ਦੇ ਅੰਦਰ ਇਨਸਾਨੀਅਤ ਨੂੰ ਲੈ ਕੇ ਅਜਿਹਾ ਜਨੂੰਨ ਪੈਦਾ ਹੋਇਆ ਕਿ ਉਸ ਦੇ ਜਨੂੰਨ ਨੇ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ’ਚ ਦਰਜ ਕਰਵਾ ਗਿਆ।

ਫਨੀ ਇੰਸਾਂ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਉਸ ਨੇ 10 ਜਨਵਰੀ 2021 ਤੋਂ 19 ਅਕਤੂਬਰ 2021 ਤੱਕ ਲਗਾਤਾਰ ਚਾਰ ਵਾਰ ਖੂਨਦਾਨ ਕੀਤਾ ਗਿਆ ਜਿਸ ਨੂੰ ਲੈ ਕੇ ਉਸ ਦਾ ਨਾਂਅ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ ਹੈ। ਫਨੀ ਹੁਣ ਤੱਕ 30 ਵਾਰ ਖੂਨਦਾਨ ਕਰ ਚੁੱਕਿਆ ਹੈ। (Blood Donation Record)

ਗੱਲਬਾਤ ਦੌਰਾਨ ਫਨੀ ਇੰਸਾਂ ਨੇ ਦੱਸਿਆ ਕਿ ਮੈਂ ਲਗਾਤਾਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰਦਾ ਹਾਂ, ਮੈਨੂੰ ਉਡੀਕ ਰਹਿੰਦੀ ਹੈ ਕਿ ਮੇਰੇ ਖੂਨਦਾਨ ਕਰਨ ਦੇ ਤਿੰਨ ਮਹੀਨੇ ਕਦੋਂ ਪੂਰੇ ਹੋਣਗੇ ’ਤੇ ਮੈਂ ਕਿਸੇ ਲੋੜਵੰਦ ਦੀ ਖੂਨ ਦਾਨ ਕਰਕੇ ਜਾਨ ਬਚਾ ਸਕਾਂ। ਉਸ ਨੇ ਦੱਸਿਆ ਕਿ ਮੈਂ ਜ਼ਿਆਦਾਤਰ ਖੂਨਦਾਨ ਕਰਨ ਲਈ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਿਰਸਾ ਵਿੱਚ ਹੀ ਜਾਂਦਾ ਹਾਂ।

ਫਨੀ ਇੰਸਾਂ ਨੇ ਅੱਗੇ ਦੱਸਿਆ ਕਿ ਖੂਨਦਾਨ ਕਰਨ ਉਪਰੰਤ ਉਸ ਨੂੰ ਕਦੇ ਵੀ ਕੋਈ ਸਰੀਰਕ ਸਮੱਸਿਆ ਨਹੀਂ ਆਈ ਸਗੋਂ ਹਰ ਵਾਰ ਪਹਿਲਾਂ ਨਾਲੋਂ ਵੀ ਤੰਦਰੁਸਤ ਮਹਿਸੂਸ ਹੋਇਆ। ਫਨੀ ਇੰਸਾਂ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਅਜਿਹੇ ਕਾਰਜ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਕਿਉਂਕਿ ਇੱਕ ਯੂਨਿਟ ਖੂਨਦਾਨ ਕਰਨ ਨਾਲ ਤਿੰਨ ਤੋਂ ਚਾਰ ਵਿਅਕਤੀਆਂ ਦੀ ਜਾਨ ਬਚ ਸਕਦੀ ਹੈ। ਜੇਕਰ ਸਾਡੇ ਖੂਨਦਾਨ ਕਰਨ ਨਾਲ ਕਿਸੇ ਵਿਅਕਤੀ ਦੀ ਜਾਨ ਬਚਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਦਾ ਕਾਰਜ ਕੋਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੂਜ਼ਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਵਚਨਾਂ ਅਨੁਸਾਰ ਹੀ ਮੈਂ ਇਸ ਸੇਵਾ ਕਾਰਜ ਵਿੱਚ ਕੁੱਦਿਆਂ ਹਾਂ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ।

ਨਿਵੇਕਲੀ ਪਹਿਲ ਲਈ ਮੈਂ ਦਿਲੋਂ ਸਤਿਕਾਰ ਕਰਦਾ ਹਾਂ : ਐਸਐਮਓ

ਸਰਕਾਰੀ ਕਮਿਊਨਟੀ ਹੈਲਥ ਸੈਂਟਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਪਾਲ ਸਿੰਘ ਨੇ ਫਨੀ ਇੰਸਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮੈਂ ਅਜਿਹੇ ਇਨਸਾਨ ਦਾ ਦਿਲੋਂ ਸਤਿਕਾਰ ਕਰਦਾ ਹਾਂ ਜੋ ਇਸ ਨੇ ਨਿਵੇਕਲੀ ਪਹਿਲ ਕੀਤੀ ਹੈ। ਕਰੋਨਾ ਕਾਲ ਦੌਰਾਨ ਜਦੋਂ ਲੋਕ ਆਪਣੇ ਘਰਾਂ ਵਿੱਚੋਂ ਨਹੀਂ ਨਿਕਲਦੇ ਸਨ ਤਾਂ ਇਸ ਵੱਲੋਂ ਉਸ ਸਮੇਂ ਵੀ ਖੂਨਦਾਨ ਕੀਤਾ ਗਿਆ। ਇਹ ਮਨੁੱਖਤਾ ਦੀ ਸੇਵਾ ਦਾ ਵੱਡਾ ਸਬੂਤ ਹੈ। ਇਸ ਲੜਕੇ ਨੂੰ ਮਿਲਣ ਲਈ ਮੈਂ ਖੁਦ ਜਾਵਾਂਗਾ ਅਤੇ ਆਪਣੇ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਤੇ ਡੀਸੀ ਸਾਹਿਬ ਨੂੰ ਲਿਖਤੀ ਪੱਤਰ ਭੇਜ ਕੇ ਪ੍ਰਸ਼ੰਸਾ ਪੱਤਰ ਦੇਣ ਲਈ ਬੇਨਤੀ ਕਰਾਂਗਾ।

ਅਜਿਹੇ ਨੌਜਵਾਨ ਤੋਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ : ਵਿੱਕੀ

ਲੋਕ ਸੇਵਾ ਖੂਨਦਾਨ ਕਲੱਬ ਦੇ ਪ੍ਰਧਾਨ ਅੰਮਿ੍ਰਤਪਾਲ ਵਿੱਕੀ ਨੰਗਲ ਨੇ ਕਿਹਾ ਕਿ ਅਜਿਹੇ ਨੌਜਵਾਨ ਤੋਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਇਸ ਨੇ ਲਗਾਤਾਰ ਚਾਰ ਵਾਰ ਖੂਨਦਾਨ ਕੀਤਾ ਹੈ। ਜਦੋਂ ਇਸ ਨੌਜਵਾਨ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਈ ਤਾਂ ਹੋਰਾਂ ਨੂੰ ਕਿਵੇਂ ਆ ਸਕਦੀ ਹੈ। ਲੋਕ ਕਈ ਵਾਰ ਖੂਨਦਾਨ ਕਰਨ ਤੋਂ ਘਬਰਾਉਂਦੇ ਹਨ। ਪਰ ਇਸ ਨੌਜਵਾਨ ਤੋਂ ਸਿੱਖਿਆ ਲੈ ਕੇ ਲੋਕਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here