ਸ਼ਰਦ ਤੇ ਕੇਜਰੀਵਾਲ ਨੇ ਨਾਇਡੂ ਨਾਲ ਕੀਤੀ ਮੁਲਾਕਾਤ

Sharad Yadav, Kejriwal, Meet, Naidu

ਮੁਲਾਕਾਤ ‘ਚ ਹੋਈ ਰਾਸ਼ਟਰੀ ਮੁੱਦਿਆਂ  ‘ਤੇ ਚਰਚਾ

ਏਜੰਸੀ, ਨਵੀਂ ਦਿੱਲੀ

ਆਗਾਮੀ ਲੋਕਸਭਾ ਚੋਣ ਦੇ ਮੱਦੇਨਜ਼ਰ ਰਾਜਨੀਤਿਕ ਵਿਕਲਪ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੋਕਤਾਂਤਰਿਕ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਅੱਜ ਆਂਧ੍ਰ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ। ਨਾਇਡੂ ਦੀ ਕੇਜਰੀਵਾਲ ਤੇ ਯਾਦਵ ਇਹ ਇਹ ਮੁਲਾਕਾਤ ਅਜਿਹੇ ਸਮੇਂ ‘ਚ ਹੋਈ ਜਦੋਂ ਆਂਧਰਾ ਪ੍ਰਦੇਸ਼ ਦੇ ਨਾਲ ਚਾਰ ਹੋਰ ਸੂਬਿਆਂ ‘ਚ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ। ਸੂਤਰਾਂ ਦੇ ਅਨੁਸਾਰ ਯਾਦਵ ਤੇ ਕੇਜਰੀਵਾਲ ਨਾਇਡੂ ਨਾਲ ਮਿਲਣ ਅੱਜ ਸਵੇਰੇ ਆਂਧਰਾ ਭਵਨ ਗਏ ਜਿੱਥੇ ਦੋਵਾਂ ਨੇ ਕਰੀਬ ਅੱਧੇ ਘੰਟੇ ਤੱਕ ਗੱਲਬਾਤ ਕੀਤੀ। ਤਿੰਨਾਂ ਆਗੂਆਂ ਨੇ ਪੰਜ ਸੂਬਿਆਂ ਦੇ ਵਿਧਾਨਸਭਾ ਚੋਣ ਨੂੰ ਦੇਖਦਿਆਂ ਭਾਜਪਾ ਨੂੰ ਪਰਾਸਤ ਕਰਨ ਲਈ ਵਿਕਲਪ ਰਾਜਨੀਤਿਕ ਸ਼ਕਤੀਆਂ ਨੂੰ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ ਤੇ ਅਗਲੀਆਂ ਲੋਕਸਭਾ ਚੋਣਾਂ ‘ਚ ਕਮਿਊਨਲ ਤਾਕਤਾਂ ਨੂੰ ਪਰਾਸਤ ਕਰਨ ਦੀਆਂ ਰਣਨੀਤੀਆਂ ‘ਤੇ ਵੀ ਚਰਚਾ ਕੀਤੀ।

ਕੇਜਰੀਵਾਲ ਨੇ ਨਾਇਡੂ ਨਾਲ ਮਿਲਣ ਤੋਂ ਬਾਅਦ ਟਵੀਟ ਕਰਕੇ ਆਪਣੀ ਮੁਲਾਕਾਤ ਦੀ ਜਾਣਕਾਰੀ ਦਿੱਤੀ ਅਤੇ ਕਿਹਾ, ਸਾਡੀ ਮੁਲਾਕਾਤ ਕਾਫ਼ੀ ਚੰਗੀ ਰਹੀ ਅਤੇ ਕਈ ਰਾਸ਼ਟਰੀ ਮੁੱਦਿਆਂ ‘ਤੇ ਅਸੀਂ ਚਰਚਾ ਕੀਤੀ। ਕੁੱਝ ਦੇਰ ਲਈ ਯਾਦਵ ਵੀ ਸਾਡੇ ਨਾਲ ਰਹੇ। ਕੇਜਰੀਵਾਲ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਸੰਵਿਧਾਨ ਨੂੰ ਬਚਾਉਣ ਅਤੇ ਕਮਿਊਨਲ ਤਾਕਤਾਂ ਨੂੰ ਹਰਾਉਣ ਲਈ ਅੱਗੇ ਆਓ।  ਲੋਕਸਭਾ ਚੋਣ ‘ਚ ਵਿਰੋਧੀ ਪਾਰਟੀਆਂ ਦਾ ਰਾਸ਼ਟਰੀ ਗੰਠ-ਜੋੜ ਬਨਣ ਦੀ ਸੰਭਾਵਨਾ ਹੁਣ ਘੱਟ ਹੋ ਗਈ ਹੈ ਕਿਉਂਕਿ ਵਿਰੋਧੀ ਪਾਰਟੀਆਂ ਦਾ ਵੀ ਕਹਿਣਾ ਹੈ ਕਿ ਹੁਣ ਵਿਰੋਧੀ ਪਾਰਟੀਆਂ ਦਾ ਗੰਠ-ਜੋੜ ਰਾਸ਼ਟਰੀ ਪੱਧਰ ਦੀ ਬਜਾਏ ਸੂਬੇ ਪੱਧਰ ‘ਤੇ ਖੇਤਰੀ ਪਾਰਟੀਆਂ ਦੀ ਹਾਲਤ ਤੇ ਰਾਜਨੀਤਿਕ ਪ੍ਰਸਥਤੀਆਂ ਦੇ ਸਮਾਨ ਹੋਵਾਂਗੇ। ਆਂਧਰਾ ਪ੍ਰਦੇਸ਼ ‘ਚ ਆਮ ਆਦਮੀ ਪਾਰਟੀ ਅਤੇ ਲੋਕਤਾਂਤਰਿਕ ਜਨਤਾ ਦਲ ਦਾ ਕੋਈ ਮੈਨ ਬੈਸ ਨਹੀਂ ਹੈ ਪਰ ਅਜਿਹੇ ‘ਚ ਰਾਸ਼ਟਰੀ ਰਾਜਨੀਤੀ ‘ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਇਹ ਮੁਲਾਕਾਤ ਰਾਜਨੀਤਿਕ ਗਲਿਆਰੇ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।