ਸ਼ਹਿਬਾਜ਼ ਸ਼ਰੀਫ਼ ਦਾ ਕਸ਼ਮੀਰ ਦਾ ਰਾਗ ਮੰਦਭਾਗਾ

Shahbaz Sharif Sachkahoon

ਸ਼ਹਿਬਾਜ਼ ਸ਼ਰੀਫ਼ ਦਾ ਕਸ਼ਮੀਰ ਦਾ ਰਾਗ ਮੰਦਭਾਗਾ

ਪਾਕਿਸਤਾਨ ’ਚ ਇੱਕ ਹੋਰ ਸੱਤਾ ਦੇ ਤਖ਼ਤਾ ਪਲਟ ਦਾ ਨਾਟਕ ਪੂਰੀ ਦੁਨੀਆ ਨੇ ਦੇਖਿਆ ਸੱਤਾ ’ਚ ਬਣੇ ਰਹਿਣ ਦੇ ਇਮਰਾਨ ਖਾਨ ਦੇ ਸਾਰੇ ਦਾਅ-ਪੇਚ ਬੇਕਾਰ ਸਾਬਤ ਹੋਏ ਸ਼ਨਿੱਚਰਵਾਰ ਦੇਰ ਰਾਤ ਨੈਸ਼ਨਲ ਐਸੰਬਲੀ ’ਚ ਬਹੁਮਤ ਗੁਆ ਦੇਣ ਤੋਂ ਬਾਅਦ ਸਰਕਾਰ ਡਿੱਗ ਗਈ ਫ਼ਿਲਹਾਲ ਵਿਰੋਧੀ ਧਿਰ ਜਿੱਤ ਗਿਆ ਹੈ ਸੱਤਾ ਦੀ ਕਮਾਨ ਹੁਣ ਦੇਸ਼ ਦੇ ਮੰਜੇ ਹੋਏ ਰਾਜਨੇਤਾ ਸ਼ਾਹਬਾਜ਼ ਸ਼ਰੀਫ਼ (Shahbaz Sharif) ਦੇ ਹੱਥਾਂ ’ਚ ਆ ਗਈ ਹੈ ਉਹ ਤਿੰਨ ਵਾਰ ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਨਵਾਜ਼ ਸ਼ਰੀਫ਼ ਦੀ ਗੈਰ-ਮੌਜੂਦਗੀ ’ਚ ਪਾਰਟੀ ਦੀ ਅਗਵਾਈ ਕਰਦੇ ਰਹੇ ਹਨ ਪਾਕਿਸਤਾਨ ਦੇ ਇਸ ਘਟਨਾਕ੍ਰਮ ਤੋਂ ਬਾਅਦ ਦੇਸ਼ ਦੇ ਸਿਆਸੀ ਆਗੂਆਂ ’ਚ ਜ਼ਿਆਦਾ ਸਮਝਦਾਰੀ ਆਵੇਗੀ ਜਾਂ ਦਿਸ਼ਾ ਗੁਆ ਦੇਣਗੇ? ਪਤਾ ਨਹੀਂ ਸੱਤਾਧਾਰੀ ਅਤੇ ਵਿਰੋਧੀ ਧਿਰ ਦਾ ਇਹ ਸਾਰਾ ਰੌਲਾ ਦੂਜੇ ਨੂੰ ਦੋਸ਼ੀ ਠਹਿਰਾਉਣ ਦਾ ਸੀ ਅਤੇ ਚੁੱਪ ਆਪਣੇ ਦਾਮਨ ਦੇ ਦਾਗ ਛੁਪਾਉਣ ਦੀ ਸੀ।

ਇਹ ਘਟਨਾਕ੍ਰਮ ਸਿਰਫ਼ ਕਿਸੇ ਨੂੰ ਸੱਤਾ ਤੋਂ ਬੇਦਖਲ ਕਰਨ ਅਤੇ ਕਿਸੇ ਨੂੰ ਸੱਤਾ ਹਾਸਲ ਹੋਣ ਦੇ ਸੰਦਰਭ ’ਚ ਹੀ ਨਹੀਂ ਦੇਖਿਆ ਜਾਣਾ ਚਾਹੀਦਾ ਇਸ ਵਿਚ ਇਮਰਾਨ ਖਾਨ ਨੇ ਆਪਣੇ ਨਾਲ-ਨਾਲ ਪਾਕਿਸਤਾਨ ਦੀ ਵੀ ਖੂਬ ਫਜੀਹਤ ਕਰਵਾਈ ਉਹ ਇਸ ਤਰ੍ਹਾਂ ਬੇਇੱਜਤ ਹੋ ਕੇ ਅਹੁਦਿਓਂ ਲੱਥਣ ਵਾਲੇ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਉਹ ਕਿਉਂਕਿ ਆਪਣੀ ਪੂਰੀ ਫਜੀਹਤ ਕਰਵਾ ਕੇ ਰੁਖਸਤ ਹੋਏ ਹਨ, ਇਸ ਲਈ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ’ਚ ਸਿਆਸੀ ਮੋਰਚਿਆਂ ਦੇ ਨਾਲ-ਨਾਲ ਪ੍ਰਸ਼ਾਸਨਿਕ ਮੋਰਚਿਆਂ ’ਤੇ ਵੀ ਖੂਬ ਸੰਕਟਾਂ ਦਾ ਸਾਹਮਣਾ ਕਰਨਾ ਪਵੇਗਾ ਉਨ੍ਹਾਂ ਦੇ ਵਿਦੇਸ਼ ਜਾਣ ’ਤੇ ਇੱਕ ਤਰ੍ਹਾਂ ਰੋਕ ਲੱਗ ਗਈ ਹੈ ਅਤੇ ਉਨ੍ਹਾਂ ਆਪਣੀਆਂ ਕਮਜ਼ੋਰੀਆਂ, ਗਲਤ ਨੀਤੀਆਂ ਅਤੇ ਲੋਕਤੰਤਰਿਕ ਮੁੱਲਾਂ ਦੀ ਅਣਦੇਖੀ ਦੀ ਵਜ੍ਹਾ ਨਾਲ ਆਪਣੇ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ਹੈ ।

ਦਰਅਸਲ, ਜਦੋਂ ਤੁਸੀਂ ਲੋਕਤੰਤਰਿਕ ਅਤੇ ਸੰਵਿਧਾਨਕ ਸੰਸਥਾਵਾਂ ’ਤੇ ਵਿਸ਼ਵਾਸ ਕਰਦੇ ਹੋ, ਉਦੋਂ ਇਹ ਸੰਸਥਾਵਾਂ ਵੀ ਤੁਹਾਡੇ ’ਤੇ ਵਿਸ਼ਵਾਸ ਕਰਦੀਆਂ ਹਨ ਅਤੇ ਮਜ਼ਬੂਤੀ ਦਿੰਦੀਆਂ ਹਨ ਪਰ ਜਿਸ ਤਰ੍ਹਾਂ ਇਮਰਾਨ ਨੇ ਖੁਦ ਨੂੰ ਬਚਾਉਣ ਲਈ ਸੱਤਾ ਦੀ ਦੁਰਵਰਤੋਂ ਕੀਤੀ ਹੈ, ਅਦਾਲਤ ਦੇ ਆਦੇਸ਼ ਦੇ ਬਾਵਜੂਦ ਸੰਸਦ ਤੋਂ ਬਚਣ ਦੀ ਆਖਰੀ ਸਮੇਂ ਤੱਕ ਕੋਸ਼ਿਸ਼ ਕੀਤੀ ਹੈ, ਉਸ ਨਾਲ ਉਨ੍ਹਾਂ ਨੇ ਖੁਦ ਆਪਣੇ ਲਈ ਕੰਡੇ ਵਿਛਾ ਲਏ ਹਨ ਪਿਛਲੇ ਕੁਝ ਮਹੀਨਿਆਂ ਦੇ ਘਟਨਾਕ੍ਰਮ ਅਤੇ ਖਾਸ ਤੌਰ ’ਤੇ ਹਾਲ ਦੇ ਇੱਕ ਹਫ਼ਤੇ ਦੀਆਂ ਗਤੀਵਿਧੀਆਂ ਦੱਸ ਰਹੀਆਂ ਹਨ ਕਿ ਪਾਕਿਸਤਾਨ ਦੇ ਅੰਦਰ ਦਰਅਸਲ ਚੱਲ ਕੀ ਰਿਹਾ ਹੈ ਸਰਕਾਰ ਡੇਗਣ ਲਈ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਵਿਦੇਸ਼ੀ ਤਾਕਤਾਂ ’ਤੇ ਦੋਸ਼ ਲਾ ਰਹੀ ਹੈ ਫੌਜ ਨੇ ਪੂਰੇ ਸਿਆਸੀ ਘਟਨਾਕ੍ਰਮ ਤੋਂ ਖੁਦ ਨੂੰ ਵੱਖ ਰੱਖਣ ਦੀ ਗੱਲ ਕਹੀ ਅਤੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਕਾਨੂੰਨੀ ਤੰਤਰ ਦੇ ਘਟਨਾਕ੍ਰਮ ਨੂੰ ਲੈ ਕੇ ਦੇਸ਼ ਦਾ ਸੁਪਰੀਮ ਕੋਰਟ ਇੱਕ ਸੁਚੇਤ ਪਹਿਰੇਦਾਰ ਦੇ ਰੂਪ ’ਚ ਖੜ੍ਹਾ ਰਿਹਾ ਨਹੀਂ ਤਾਂ ਕੀ ਬੇਭਰੋਸਗੀ ਮਤੇ ’ਤੇ ਵੋਟਿੰਗ ਹੋ ਸਕਦੀ ਸੀ?

ਪਾਕਿਸਤਾਨ ਦੀ ਰਾਜਨੀਤੀ ’ਚ ਕਈ ਆਗੂ ਬੈਕ-ਸਟੇਜ ’ਤੇ ਚਲੇ ਗਏ ਹਨ ਪਰ ਮਹਿਸੂਸ ਇਹੀ ਕਰਵਾ ਰਹੇ ਹਨ ਕਿ ਅਸੀਂ ਮੰਚ ’ਤੇ ਹਾਂ ਕਈ ਮੰਚ ’ਤੇ ਖੜ੍ਹੇ ਹਨ ਪਰ ਲੱਗਦਾ ਹੈ। ਉਨ੍ਹਾਂ ਨੂੰ ਕੋਈ ‘ਪ੍ਰੋਂਪਟ’ ਕਰ ਰਿਹਾ ਹੈ ਗੱਲ ਕਿਸੇ ਦੀ ਹੈ, ਕਹਿ ਕੋਈ ਰਿਹਾ ਹੈ ਇਸ ਤੋਂ ਤਾਂ ਕਠਪੁਤਲੀ ਚੰਗੀ ਜੋ ਆਪਣੇ ਵੱਲੋਂ ਕੁਝ ਨਹੀਂ ਕਰਦੀ ਜੋ ਕਰਵਾਉਂਦਾ ਹੈ, ਉਹੀ ਕਰਦੀ ਹੈ, ਕਠਪੁਤਲੀ ਤੋਂ ਇਲਾਵਾ ਕੁਝ ਹੋਰ ਹੋਣ ਦਾ ਉਹ ਦਾਅਵਾ ਵੀ ਨਹੀਂ ਕਰਦੀ ਪਰ ਪਾਕਿਸਤਾਨ ਦੀ ਸੱਤਾ ਦੀ ਸਥਿਤੀ ਹਰ ਦੌਰ ’ਚ ਕਿਸੇ ਕਠਪੁਤਲੀ ਤੋਂ ਘੱਟ ਨਹੀਂ ਹੁੰਦੀ ਕਿਉਂਕਿ ਕਹਿਣ ਨੂੰ ਉੱਥੇ ਲੋਕਤੰਤਰਿਕ ਸਰਕਾਰਾਂ ਬਣਦੀਆਂ ਹਨ, ਪਰ ਉਨ੍ਹਾਂ ’ਤੇ ਕੰਟਰੋਲ ਫੌਜ ਅਤੇ ਅੱਤਵਾਦੀ ਸੰਗਠਨਾਂ ਦਾ ਹੀ ਰਹਿੰਦਾ ਆਇਆ ਹੈ ।

ਉਂਜ ਵੀ ਪਾਕਿਸਤਾਨ ਦਾ ਇਤਿਹਾਸ ਇਹੀ ਰਿਹਾ ਹੈ ਕਿ ਉੱਥੇ ਫੌਜ ਕਿਸੇ ਦੀ ਸਕੀ ਨਹੀਂ ਰਹੀ ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਹਬਾਜ਼ ਵੀ ਸੱਤਾ ’ਚ ਉਦੋਂ ਤੱਕ ਟਿਕਣਗੇ, ਜਦੋਂ ਤੱਕ ਫੌਜ ਚਾਹੇਗੀ ਉਂਜ ਵੀ ਪਾਕਿਸਤਾਨ ’ਚ ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ ਸ਼ਾਹਬਾਜ਼ ਨੂੰ ਸੱਤਾ ਬੇਸ਼ੱਕ ਮਿਲ ਗਈ ਹੋਵੇ, ਪਰ ਉਨ੍ਹਾਂ ਦੇ ਸਾਹਮਣੇ ਵੀ ਉਹੀ ਮੁਸ਼ਕਲਾਂ ਅਤੇ ਚੁਣੌਤੀਆਂ ਹਨ ਜੋ ਪਾਕਿਸਤਾਨ ’ਚ ਹਰ ਪ੍ਰਧਾਨ ਮੰਤਰੀ ਨੂੰ ਵਿਰਾਸਤ ’ਚ ਮਿਲਦੀਆਂ ਰਹੀਆਂ ਹਨ ਸ਼ਾਹਬਾਜ਼ ਦੇ ਸਾਹਮਣੇ ਚੁਣੌਤੀਆਂ ਜ਼ਿਆਦਾ ਇਸ ਲਈ ਵੀ ਹਨ ਕਿ ਉੱਥੋਂ ਦੀਆਂ ਆਰਥਿਕ ਸਥਿਤੀਆਂ ਖਿੱਲਰੀਆਂ ਹੋਈਆਂ ਹਨ, ਅਮਰੀਕਾ ਦੀ ਸਰਪ੍ਰਸਤੀ ਵੀ ਖਿੱਲਰ ਚੁੱਕੀ ਹੈ ਜਨਤਾ ਮਹਿੰਗਾਈ ਕਾਰਨ ਤ੍ਰਾਹ-ਤ੍ਰਾਹ ਕਰ ਰਹੀ ਹੈ।

ਕਹਿਣ ਨੂੰ ਪਾਕਿਸਤਾਨ ’ਚ ਲੋਕਤੰਤਰ ਹੈ, ਪਰ ਲੋਕਤੰਤਰਿਕ ਸਰਕਾਰ ਚਲਾਉਣ ਲਈ ਜਿਸ ਦੁਵੱਲੇ ਬੁਨਿਆਦੀ ਵਿਸ਼ਵਾਸ ਦੀ ਜ਼ਰੂਰਤ ਪੈਂਦੀ ਹੈ, ਇਸ ਦੀ ਘਾਟ ਪਾਕਿਸਤਾਨ ’ਚ ਨਵੀਂ ਨਹੀਂ ਹੈ ਕੀ ਇਸ ਬੇਭਰੋਸਗੀ ਨੂੰ ਅਗਲੇ ਪ੍ਰਧਾਨ ਮੰਤਰੀ ਦੂਰ ਕਰ ਸਕਣਗੇ? ਜਿਨ੍ਹਾਂ ਵਿਰੋਧੀ ਪਾਰਟੀਆਂ ਨੇ ਇੱਕ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ, ਉਨ੍ਹਾਂ ’ਤੇ ਹੁਣ ਜਿੰਮੇਵਾਰੀ ਹੈ ਕਿ ਮਿਲ ਕੇ ਦੇਸ਼ ਨੂੰ ਚੰਗੀ ਸਰਕਾਰ ਦੇਣ, ਸੁਸ਼ਾਸਨ ਦੇਣ, ਲੋਕਤੰਤਰ ਨੂੰ ਸ਼ੁੱਧ ਸਾਹ ਦੇਣ ਕੀ ਅਜਿਹਾ ਹੋ ਸਕੇਗਾ? ਆਉਣ ਵਾਲੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਬਹੁਮਤ ਦਿਵਾਉਣ ਤੋਂ ਇਲਾਵਾ ਫੌਜ ਨੂੰ ਵੀ ਵਿਸ਼ਵਾਸ ’ਚ ਲੈ ਕੇ ਚੱਲਣ ਦੀ ਮਜ਼ਬੂਰੀ ਕਦਮ-ਕਦਮ ’ਤੇ ਝੱਲਣੀ ਪਵੇਗੀ ਪਾਕਿਸਤਾਨ ਦੀ ਅਰਥਵਿਵਸਥਾ ਜੇਕਰ ਚੌਪਟ ਨਾ ਹੁੰਦੀ, ਤਾਂ ਸ਼ਾਇਦ ਇਮਰਾਨ ਖਾਨ ਨੂੰ ਏਦਾਂ ਨਾ ਜਾਣਾ ਪੈਂਦਾ ਹੁਣ ਸ਼ਾਹਬਾਜ਼ ਸ਼ਰੀਫ਼ ਕਹਿ ਰਹੇ ਹਨ ਕਿ ਪਾਕਿਸਤਾਨ ਦੇ ਮੁਸਕਰਾਉਣ ਦੇ ਦਿਨ ਆ ਗਏ ਹਨ, ਕੀ ਵਾਕਈ ਅਜਿਹਾ ਹੈ?

ਬਿਡੰਬਨਾ ਤਾਂ ਪਾਕਿਸਤਾਨ ਦੀ ਹਮੇਸ਼ਾ ਤੋਂ ਇਹੀ ਰਹੀ ਹੈ ਕਿ ਅੰਦਰੂਨੀ ਸੰਕਟਾਂ ਦਾ ਹੱਲ ਕਰਨ ਦੀ ਬਜਾਇ ਉਹ ਹਮੇਸ਼ਾ ਕਸ਼ਮੀਰ ਦਾ ਰਾਗ ਅਲਾਪਦਾ ਰਿਹਾ ਹੈ ਆਮ ਲੋਕਾਂ ਦੇ ਸੰਕਟਾਂ ਅਤੇ ਘਾਟਾਂ ਨੂੰ ਦੂਰ ਕਰਨ ਦੀ ਬਜਾਇ ਉਸ ਦਾ ਧਿਆਨ ਕਸ਼ਮੀਰ ’ਤੇ ਹੀ ਲੱਗਾ ਰਹਿੰਦਾ ਹੈ ਅੱਜ ਉਸ ਦੀ ਦੁਰਦਸ਼ਾ ਦਾ ਕਾਰਨ ਵੀ ਇਹੀ ਹੈ ਸ਼ਾਹਬਾਜ਼ ਸ਼ਰੀਫ਼ ਨੇ ਵੀ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਕਸ਼ਮੀਰ ਰਾਗ ਛੇੜਿਆ, ਉਸ ਨਾਲ ਜੇਕਰ ਕੁਝ ਸਪੱਸ਼ਟ ਹੋ ਰਿਹਾ ਹੈ ਤਾਂ ਇਹੀ ਕਿ ਉਹ ਵੀ ਇਮਰਾਨ ਖਾਨ ਦੇ ਰਾਹ ’ਤੇ ਹੀ ਚੱਲਣਗੇ ਅਤੇ ਉਨ੍ਹਾਂ ਦੇ ਸ਼ਾਸਨ ’ਚ ਕਿਸੇ ਰੌਸ਼ਨੀ ਦੀ ਕਿਰਨ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਕਸ਼ਮੀਰ ਦਾ ਰਾਗ ਬੇਸ਼ੱਕ ਹੀ ਉੱਥੋਂ ਦੀਆਂ ਸਰਕਾਰਾਂ ਦੀ ਮਜ਼ਬੂਰੀ ਹੋਵੇ, ਅਜਿਹਾ ਨਾ ਕਰਨ ’ਤੇ ਪਾਕਿਸਤਾਨ ਦਾ ਗੱਦਾਰ ਕਰਾਰ ਦਿੱਤਾ ਜਾਂਦਾ ਹੋਵੇ, ਪਰ ਹੁਣ ਭਾਰਤ ਪਹਿਲਾਂ ਵਾਲਾ ਭਾਰਤ ਨਹੀਂ ਰਿਹਾ ਕਸ਼ਮੀਰ ਵੱਲ ਅੱਖ ਚੁੱਕਣ ਦਾ ਕੀ ਹਰਸ਼ ਹੁੰਦਾ ਹੈ, ਇਮਰਾਨ ਦੀ ਰਫ਼ਤਾਰਤੋਂ ਸਹਿਜ਼ੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਸ਼ਮੀਰ ਦਾ ਰਾਗ ਅਲਾਪਣ ਵਾਲੇ ਇਨ੍ਹਾਂ ਇਮਰਾਨ ਨੇ ਆਪਣੇ ਆਖ਼ਰੀ ਭਾਸ਼ਣ ’ਚ ਕਰੀਬ ਦੋ ਦਰਜਨ ਵਾਰ ਭਾਰਤ ਦੇ ਗੁਣ ਗਾਏ, ਉਸ ਨੂੰ ਮਜ਼ਬੂਤ ਦੱਸਿਆ, ਉਸ ਵੱਲ ਕਿਸੇ ਵੀ ਰਾਸ਼ਟਰ ਦੀ ਅੱਖ ਚੁੱਕਣ ਦੀ ਹਿੰਮਤ ਨਾ ਕਰਨ ਦੀ ਗੱਲ ਕਹੀ ।

ਪਾਕਿਸਤਾਨ ਕਈ ਸੰਕਟਾਂ ਨਾਲ ਘਿਰਿਆ ਹੈ ਉਂਜ ਵੀ ਪਾਕਿਸਤਾਨ ’ਚ ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ ਸ਼ਾਹਬਾਜ਼ ਨੂੰ ਸੱਤਾ ਭਾਵੇਂ ਮਿਲ ਗਈ ਹੋਵੇ, ਪਰ ਉਨ੍ਹਾਂ ਦੇ ਸਾਹਮਣੇ ਵੀ ਉੱਥੇ ਵੱਡੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਹਨ ਜੋ ਪਾਕਿਸਤਾਨ ’ਚ ਹਰ ਪ੍ਰਧਾਨ ਮੰਤਰੀ ਨੂੰ ਵਿਰਾਸਤ ’ਚ ਮਿਲਦੀਆਂ ਰਹੀਆਂ ਹਨ, ਸਗੋਂ ਇਸ ਵਾਰ ਉਹ ਜ਼ਿਆਦਾ ਭਖੀਆਂ ਹਨ ਮਹਿੰਗਾਈ ਨਾਲ ਮੁਲਕ ਬੇਹਾਲ ਹਨ। ਅਰਥਵਿਵਸਥਾ ਦਮ ਤੋੜ ਚੁੱਕੀ ਹੈ ਭਿ੍ਰਸ਼ਟਾਚਾਰ ਸਿਖਰ ’ਤੇ ਹੈ ਦੁਨੀਆ ਭਰ ’ਚ ਪਾਕਿਸਤਾਨ ਨੂੰ ਸਹਿਯੋਗ ਦੇ ਨਾਂਅ ’ਤੇ ਸੰਨਾਟਾ ਪਸਰਿਆ ਹੈ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ਼ਾਹਬਾਜ਼ ਵੀ ਉਨ੍ਹਾਂ ਨਵਾਜ ਸ਼ਰੀਫ਼ ਦੇ ਭਾਈ ਹਨ ਜਿਨ੍ਹਾਂ ’ਤੇ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ ਹਨ ਅਤੇ ਪਨਾਮਾ ਪੇਪਰਸ ਮਾਮਲੇ ’ਚ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਹੋਣਾ ਪਿਆ ਸੀ।

ਇਸ ਤੋਂ ਇਲਾਵਾ ਦੇਸ਼ ’ਤੇ ਲੱਗਾ ਅੱਤਵਾਦ ਦਾ ਗੜ੍ਹ ਹੋਣ ਦਾ ਠੱਪਾ ਵੀ ਵੱਖ ਤਰ੍ਹਾਂ ਦੇ ਸੰਕਟ ਖੜ੍ਹੇ ਕੀਤੇ ਹੋਏ ਹੈ ਸਾਫ਼ ਹੈ, ਸ਼ਾਹਬਾਜ਼ ਦੀ ਰਾਹ ’ਚ ਵੀ ਕੰਡੇ ਹੀ ਕੰਡੇ ਹਨ ਇਨ੍ਹਾਂ ਕੰਡਿਆਂ ਵਿਚਕਾਰ ਜੇਕਰ ਉਹ ਭਾਰਤ ਵੱਲ ਅੱਖ ਚੁੱਕਦੇ ਹਨ ਜਾਂ ਕਸ਼ਮੀਰ ਰਾਗ ਅਲਾਪਦੇ ਹਨ ਤਾਂ ਉਨ੍ਹਾਂ ਦੇ ਸੰਕਟ ਡੂੰਘੇ ਹੀ ਹੋਣ ਵਾਲੇ ਹਨ ਇਸ ਲਈ ਪਾਕਿਸਤਾਨ ’ਚ ਸਿਆਸੀ ਸਥਿਰਤਾ ਅਤੇ ਸ਼ਾਂਤੀ ਕਿਵੇਂ ਕਾਇਮ ਹੋਵੇ, ਫ਼ਿਲਹਾਲ ਇਹੀ ਸਰਕਾਰ, ਫੌਜ ਅਤੇ ਸੁਪਰੀਮ ਕੋਰਟ ਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ ਨਵੀਂ ਅਗਵਾਈ ਆਪਣੇ ਅਵਾਮ ਪ੍ਰਤੀ ਫ਼ਰਜ਼ ਨਿਭਾਵੇ ਤਾਂ ਦੇਸ਼ ਦੇ ਕਰੋੜਾਂ ਲੋਕਾਂ ਪ੍ਰਤੀ ਇੱਕ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਵਧੇਗੀ ਇਸੇ ਨਾਲ ਪਾਕਿਸਤਾਨ ਨੂੰ ਬਹੁਤ ਵੱਡਾ ਸਮਾਜਿਕ, ਆਰਥਿਕ ਲਾਭ ਹੋਵੇਗਾ ਉਸ ਦੇ ਨਾਲ ਵਿਹਾਰ ਅਤੇ ਵਪਾਰ ਵਧੇਗਾ ਨਹੀਂ ਤਾਂ ਸੰਕਟ ਹੀ ਸੰਕਟ ਹੈ।

ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ