ਜਿਸ ਮਰੀਜ਼ ਨੂੰ ਪੱਥਰ ਦੀ ਅੱਖ ਲਗਵਾਉਣ ਦੀ ਦਿੱਤੀ ਸੀ ਸਲਾਹ, ਉਸ ਨੂੰ ਡੇਰੇ ਦੇ ਹਸਪਤਾਲ ’ਚ ਮਿਲੀ ਅੱਖਾਂ ਦੀ ਰੋਸ਼ਨੀ

‘ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ’ ਹਨ੍ਹਰੀ ਜ਼ਿੰਦਗੀ ’ਚ ਲਿਆ ਰਿਹਾ ਹੈ ਉਜਾਲਾ

  • ਡਾ. ਮੋਨਿਕਾ ਗਰਗ ਨੇ ਪੁਤਲੀ ਬਦਲ ਕੇ ਅੱਖਾਂ ਦੀ ਰੋਸ਼ਨੀ ਸਫ਼ਲਤਾਪੂਰਵਕ ਵਾਪਸ ਲਿਆਂਦੀ
  • ਰੋਜ਼ਾਨਾ 8 ਤੋਂ 10 ਮਰੀਜ਼ਾਂ ਦੀਆਂ ਅੱਖਾਂ ਦੇ ਸਫਲ ਆਪ੍ਰੇਸ਼ਨ ਕੀਤੇ ਜਾ ਰਹੇ ਹਨ
  • ਹੁਣ ਤੱਕ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਦੇ ਭਰੇ ਰੰਗ

ਸਰਸਾ (ਸੱਚ ਕਹੂੰ / ਸੁਨੀਲ ਬਜਾਜ)। ਰੂਹਾਨੀ ਪ੍ਰੇਰਨਾ ਅਤੇ ਦ੍ਰਿਡ਼ ​​ਵਿਸ਼ਵਾਸ ਨਾਲ ਮਨੁੱਖ ਹਰ ਮੰਜ਼ਿਲ ਨੂੰ ਫਤਿਹ ਕਰ ਸਕਦਾ ਹੈ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਦੇ ਡਾਕਟਰ ਸਾਹਿਬਾਨ ਹਨ੍ਹੇਰੀ ਜ਼ਿੰਦਗੀਆਂ ਵਿੱਚ ਰੌਸ਼ਨੀ ਦੇ ਰੰਗ ਭਰ ਕੇ ਅਜਿਹਾ ਹੀ ਕਰ ਰਹੇ ਹਨ। ਇਸੇ ਲੜੀ ਤਹਿਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ (Shah Satnam Ji Specialty Hospital) ਦੇ ਅੱਖਾਂ ਦੇ ਮਾਹਿਰ ਡਾਕਟਰ ਮੋਨਿਕਾ ਗਰਗ ਨੇ ਪਿੰਡ ਹਾਕੂਵਾਲਾਕ, ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਮਨਜੀਤ ਸਿੰਘ ਪੁੱਤਰ ਦੀਵਾਨ ਸਿੰਘ (60 ਸਾਲ) ਦੀਆਂ ਅੱਖਂ ਦੀ ਰੋਸ਼ਨੀ ਲਿਆ ਕੇ ਉਸਦਾ ਜੀਵਨ ਖੁਸ਼ੀਆਂ ਨਾਲ ਭਰ ਦਿੱਤਾ। ਦਰਅਸਲ, ਕਈ ਮਹੀਨੇ ਪਹਿਲਾਂ ਇਸ ਮਰੀਜ਼ ਦੀ ਖੱਬੀ ਅੱਖ ਦੀ ਰੌਸ਼ਨੀ ਚਲੀ ਗਈ ਸੀ।

ਮਨਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਦੇ ਕਈ ਵੱਡੇ ਹਸਪਤਾਲਾਂ ਤੋਂ ਆਪਣੀ ਅੱਖ ਦਾ ਇਲਾਜ ਕਰਵਾਇਆ, ਪਰੁੰਤੂ ਉਸ ਨੂੰ ਕਿਤੋਂ ਰੱਤੀ ਭਰ ਵੀ ਫਰਕ ਨਹੀਂ ਪਿਆ। ਡੱਬਵਾਲੀ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੋਂ ਇਲਾਵਾ ਕਈ ਵੱਡੇ-ਵੱਡੇ ਹਸਪਤਾਲਾਂ ’ਚ ਉਸਨ ਨੇ ਅੱਖਾਂ ਦਾ ਜਾਂਚ ਕਰਵਾਈ ਤਾਂ ਸਾਰੇ ਕਿਤੋਂ ਉਸਨੂੰ ਅੱਖ ਕੱਢਵਾਉਣ ਦੀ ਸਲਾਹ ਦਿੱਤੀ ਗਈ। ਡਾਕਟਰਾਂ ਨੇ ਉਸ ਨੂੁੰ ਪੱਥਰ ਦੀ ਅੱਖ ਲਗਵਾਉਣ ਦੀ ਸਲਾਹ ਦਿੱਤੀ ਸੀ। ਮਨਜੀਤ ਸਿੰਘ ਆਪਣੀ ਖੱਬੀ ਅੱਖ ਦਾ ਇਲਾਜ ਕਰਵਾ ਕੇ ਥੱਕ ਚੁੱਕਿਆ ਸੀ। ਉਦੋਂ ਇੱਕ ਦਿਨ ਉਨ੍ਹਾਂ ਨੂੰ ਆਪਣੇ ਪੁੱਤਰ ਭੁਪਿੰਦਰ ਸਿੰਘ ਨੂੰ ਕਿਹਾ ਕਿ ਮੈਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ’ਚ ਲੈ ਚੱਲੋ

ਮਨਜੀਤ ਸਿੰਘ ਨੇ ਆਪਣੀ ਭਤੀਜੀ ਕਰਮਜੀਤ ਕੌਰ ਵਾਸੀ ਪਿੰਡ ਸ਼ਾਹਪੁਰ ਰਾਹੀਂ ਹਸਪਤਾਲ ’ਚ ਸੰਪਰਕ ਕੀਤਾ। ਹਸਪਤਾਲ ਵਿੱਚ ਕੰਮ ਕਰਦੇ ਅੱਖਾਂ ਦੇ ਡਾਕਟਰ ਸੰਦੀਪ ਕੰਬੋਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇਤਰ ਰੋਗਾਂ ਦੇ ਮਾਹਿਰ ਡਾਕਟਰ ਮੋਨਿਕਾ ਨੂੰ ਮਨਜੀਤ ਸਿੰਘ ਦੀ ਅੱਖ ਦਿਖਾਉਣ ਦਾ ਸੁਝਾਅ ਦਿੱਤਾ। ਮਨਜੀਤ ਸਿੰਘ ਨੇ ਅਗਲੇ ਦਿਨ ਡਾ: ਮੋਨਿਕਾ ਦੀਆਂ ਅੱਖਾਂ ਦੀ ਜਾਂਚ ਕਰਵਾਈ ਤਾਂ ਉਨ੍ਹਾਂ ਕਿਹਾ ਕਿ ਰੱਬ ‘ਤੇ ਭਰੋਸਾ ਰੱਖੋ, ਕੋਸ਼ਿਸ਼ ਕਰੋ, ਤੁਹਾਡੀ ਅੱਖ ਠੀਕ ਹੋ ਜਾਵੇਗੀ ਅਤੇ ਪੁਤਲੀ ਪੁਆਉਣ ਦਾ ਸੁਝਾਅ ਦਿੱਤਾ |

ਡਾਕਟਰਾਂ ਦੀ ਸਲਾਹ ਤੋਂ ਬਾਅਦ ਮਨਜੀਤ ਸਿੰਘ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ (Shah Satnam Ji Specialty Hospital) ਵਿੱਚ ਦਾਖਲ ਕਰਵਾਇਆ ਗਿਆ ਅਤੇ ਅਗਲੇ ਦਿਨ ਉਸ ਦੀ ਖੱਬੀ ਅੱਖ ਵਿੱਚ ਅਪਰੇਸ਼ਨ ਰਾਹੀਂ ਪੁਤਲੀ ਪਾਈ ਗਈ। ਇਸ ਤੋਂ ਬਾਅਦ ਮਨਜੀਤ ਸਿੰਘ ਨੂੰ 2-3 ਦਿਨਾਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਆਰਾਮ ਦੀ ਸਲਾਹ ਦਿੱਤੀ ਗਈ। 20 ਦਿਨਾਂ ਬਾਅਦ ਜਦੋਂ ਮਨਜੀਤ ਸਿੰਘ ਦਾ ਪਰਿਵਾਰ ਉਸ ਨੂੰ ਦੁਬਾਰਾ ਡਾਕਟਰ ਕੋਲ ਦਿਖਾਉਣ ਲਈ ਆਇਆ ਤਾਂ ਉਸ ਦੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰੇ ‘ਤੇ ਰੌਣਕ ਆ ਗਈ। ਹੁਣ ਮਨਜੀਤ ਸਿੰਘ ਦੀਆਂ ਅੱਖਾਂ ਪੂਰੀ ਤਰ੍ਹਾਂ ਠੀਕ ਹੋ ਗਈਆਂ ਹਨ ਅਤੇ ਉਹ ਕੰਮ ਵੀ ਕਰਨ ਲੱਗਿਆ ਹੈ।

ਰੋਜ਼ਾਨਾ ਹੁੰਦੇ ਹਨ ਅੱਖਾਂ ਦੀਆਂ ਪੁਤਲੀਆਂ ਦੇ ਆਪਰੇਸ਼ਨ

ਗੱਲਬਾਤ ਦੌਰਾਨ ਡਾ. ਸੰਦੀਪ ਕੰਬੋਜ ਨੇ ਦੱਸਿਆ ਕਿ ਡਾ: ਮੋਨਿਕਾ ਗਰਗ ਇੱਕ ਦਿਨ ਵਿੱਚ ਲਗਭਗ 8 ਤੋਂ 10 ਪੁਤਲੀਆਂ ਅਤੇ ਅੱਖਾਂ ਦੇ ਹੋਰ ਅਪਰੇਸ਼ਨ ਕਰਦੇ ਹਨ। ਹਰ ਰੋਜ਼ ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਤੋਂ ਅੱਖਾਂ ਦੇ ਸੈਂਕੜੇ ਮਰੀਜ਼ ਇੱਥੇ ਆਉਂਦੇ ਹਨ। ਡਾ: ਗਰਗ ਦੀ ਅਗਵਾਈ ਹੇਠ ਅੱਖਾਂ ਦੇ ਹਜ਼ਾਰਾਂ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ 12 ਤੋਂ 15 ਦਸੰਬਰ ਤੱਕ ‘ਯਾਦ-ਏ-ਮੁਰਸ਼ਿਦ ਕੈਂਪ’ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਲਗਾਇਆ ਜਾਂਦਾ ਹੈ। ਉਸ ਵਿੱਚ ਵੀ ਫੇਕੋ ਵਿਧੀ ਨਾਲ ਆਪਰੇਸ਼ਨ ਕੀਤੇ ਜਾਂਦੇ ਹਨ। ਜਿਸ ਵਿੱਚ ਟਾਂਕਿਆਂ ਦੀ ਵੀ ਲੋੜ ਨਹੀਂ ਪੈਂਦੀ।

ਡੇਰਾ ਸੱਚਾ ਸੌਦਾ ਦੇ ਹਸਪਤਾਲ ਤੋਂ ਮੈਨੂੰ ਨਵੀਂ ਰੋਸ਼ਨੀ ਮਿਲੀ : ਮਨਜੀਤ ਸਿੰਘ

ਪੇਸ਼ੇ ਤੋਂ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਮੈਂ ਡੇਰਾ ਸੱਚਾ ਸੌਦਾ ਦਾ ਨਾਂਅ ਤਾਂ ਬਹੁਤ ਸੁਣਿਆ ਸੀ ਪਰੁੂੰਤ ਇੱਥੇ ਆਇਆ ਕਦੇ ਨਹੀਂ ਸੀ। ਮੈਂ ਪਹਿਲੀ ਵਾਰ ਸ਼ਾਹ ਸਤਿਨਾਮ ਜੀ ਸ਼ਪੈਸ਼ਲਿਟੀ ਹਸਪਤਾਲ (Shah Satnam Ji Specialty Hospital) ’ਚ ਅੱਖ ਦਾ ਇਲਾਜੀ ਕਰਵਾਉਣ ਲਈ ਆਇਆ। ਮੇਰੀ ਅੱਖ ਹੁਣ ਬਿਲਕੁਲ ਠੀਕ ਹੈ। ਜਿਸ ਅੱਖ ਨੂੰ ਕਈ ਡਾਕਟਰਾਂ ਨੇ ਪੱਥਰ ਦੀ ਲਗਵਾਉਣ ਦੀ ਸਲਾਹ ਦਿੱਤੀ ਸੀ। ਉਸ ਨੂੰ ਡਾਕਟਰ ਮੋਨਿਕਾ ਗਰਗ ਨੇ ਬਿਲਕੁਲ ਠੀਕ ਕਰ ਦਿੱਤਾ। ਮੈਂ ਅੱਖ ਦੀ ਵਜ੍ਹਾ ਕਾਰਨ ਕਾਫੀ ਪ੍ਰੇਸ਼ਾਨਸੀ ਤੇ ਸਾਰਾ ਦਿਨ ਘਰ ’ਚ ਚਾਰਪਾਈ ’ਤੇ ਪਿਆ ਰਹਿੰਦਾ ਸੀ। ਵੀਹ ਦਿਨਾਂ ਬਾਅਦ ਦਿਖਾਉਣ ਆਇਆ ਹਾਂ। ਹੁਣ ਮੇਰੀ ਅੱਖ ਬਿਲਕੁਲ ਠੀਕ ਹੈ।

ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਕਮਾਲ ਹੈ : ਡਾ. ਮੋਨਿਕਾ ਗਰਗ

ਸ਼ਾਹ ਸਤਿਨਾਮ ਜੀ ਸ਼ਪੈਸ਼ਲਿਟੀ ਹਸਪਤਾਲ ਦੀ ਅੱਖਾਂ ਰੋਗਾਂ ਦੀ ਮਾਹਿਰ ਡਾ. ਮੋਨਿਕਾ ਗਰਗ ਨੇ ਦੱਸਿਆ ਕਿ ਇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮਤ ਦਾ ਕਮਾਲ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮਰੀਜ਼ ਪੁਤਲੀ ਲਈ ਆਉ੍ਂਦੇ ਹਨ ਉਨ੍ਹਾਂ ਦੀ ਇੱਕ ਵੇਟਿੰਗ ਲਿਸਟ ਹੁੰਦੀ ਹੈ।

Dr.-Monika-Garg

ਪਰ ਪੂਜਨੀਕ ਗੁਰੂ ਜੀ ਦੀ ਕਿਰਪਾ ਸਦਕਾ ਇੱਥੇ ਪੁਤਲੀਆਂ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਇੱਥੇ ਲੰਮੀ ਉਡੀਕ ਨਹੀਂ ਕਰਨੀ ਪੈਂਦੀ। ਜਿਵੇਂ ਹੀ ਇਸ ਮਰੀਜ਼ ਹਸਪਤਾਲ ’ਚ ਵਿਖਾ ਕੇ ਗਿਆ ਤਾਂ ਕੁਝ ਦਿਨਾਂ ਬਾਅਦ ਪੁਤਲੀ ਆ ਗਈ ਅਤੇ ਮਰੀਜ਼ ਨੂੰ ਸੱਦ ਕੇ ਆਪ੍ਰੇਸ਼ਨ ਕੀਤਾ ਗਿਆ। ਡਾ. ਗਰਗ ਨੇ ਅੱਗੇ ਦੱਸਿਆ ਕਿ ਉਸ ਦੀ ਅੱਖ ਇਸ ਹੱਦ ਤੱਕ ਖ਼ਰਾਬ ਹੋ ਗਈ ਸੀ ਕਿ ਜੇਕਰ ਅਪ੍ਰੇਸ਼ਨ ਨਾ ਹੁੰਦਾ ਤਾਂ ਇਹ ਅੱਖ ਕੱਢਣੀ ਪੈਂਦੀ ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂ ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਦੇਹਾਂਤ ਉਪਰੰਤ ਅੱਖਾਂ ਦਾਨ ਕਰਦੇ ਹਨ। ਇਸ ਲਈ ਸਾਡੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ (Shah Satnam Ji Specialty Hospital) ਵਿੱਚ ਪੁਤਲੀ ਮਿਲ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।