Welfare Work: ਵਾਹ! ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰੋ, ਕਰ ਦਿੱਤੀ ਕਮਾਲ, ਇਲਾਕੇ ’ਚ ਹੋ ਰਹੀ ਐ ਚਰਚਾ

Welfare Work
Welfare Work: ਵਾਹ! ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰੋ, ਕਰ ਦਿੱਤੀ ਕਮਾਲ, ਇਲਾਕੇ ’ਚ ਹੋ ਰਹੀ ਐ ਚਰਚਾ

Welfare Work: ਸੰਗਰੀਆ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ‘ਇਨਸਾਨੀਅਤ’ ਮੁਹਿੰਮ ਤਹਿਤ ਪਿੰਡ ਸੰਘਰੀਆ ਦੇ ਸੇਵਾਦਾਰਾਂ ਨੇ ਲਾਪਤਾ, ਮਾਨਸਿਕ ਅਤੇ ਸਰੀਰਕ ਤੌਰ ’ਤੇ ਬਿਮਾਰ ਵਿਅਕਤੀ ਦੀ ਸਾਰ ਲੈਂਦੇ ਹੋਏ ਉਸ ਦੀ ਸੰਭਾਲ ਕੀਤੀ। ਕਿਸੇ ਕਾਰਨ ਜਖਮੀ ਹੋਣ ਕਾਰਨ ਉਸ ਦਾ ਇਲਾਜ ਵੀ ਕਰਵਾਇਆ। 15 ਦਿਨਾਂ ਵਿਚ ਉਸ ਦੇ ਪਰਿਵਾਰ ਦਾ ਪਤਾ ਕਰ ਕੇ ਉਸ ਨੂੰ ਘਰ ਪਹੁੰਚਾਉਣ ਦਾ ਨੇਕ ਕਾਰਜ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 27 ਨਵੰਬਰ ਨੂੰ ਪਿੰਡ ਸੰਗਰੀਆ ਦੇ ਸੇਵਾਦਾਰ ਵੀਰਾਂ ਨੇ ਪਿੰਡ ਸਾਲੀਵਾਲਾ ਰੋਡ ’ਤੇ ਰਤਨਪੁਰਾ ਕੈਂਚੀਆਂ ਨੇੜੇ ਕਰੀਬ 40 ਸਾਲ ਦੇ ਇੱਕ ਨੌਜਵਾਨ ਨੂੰ ਦੇਖਿਆ, ਜੋ ਕਿ ਅਰਧ ਨਗਨ ਸੀ ਅਤੇ ਉਸ ਦੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਸਨ। ਉਸ ਦੀ ਤਰਸਯੋਗ ਹਾਲਤ ਦੇਖ ਕੇ ਸੇਵਾਦਾਰ ਵੀਰ ਉਸ ਕੋਲ ਗਏ ਅਤੇ ਉਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਕੁਝ ਵੀ ਦੱਸਣ ਦੀ ਹਾਲਤ ਵਿਚ ਨਹੀਂ ਸੀ। Welfare Work

Read Also : Malout News: ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ’ਤੇ ਠੱਲ੍ਹ ਪਾਉਣ ਦਾ ਉਪਰਲਾ ਕਰ ਰਹੀ ਹੈ ਬਲਾਕ ਮਲੋਟ ਦੀ ਸਾਧ-ਸੰਗਤ

ਅਜਿਹੇ ਵਿੱਚ ਸੇਵਾਦਾਰਾਂ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਜਿੰਮੇਵਾਰ ਲਾਲਚੰਦ ਇੰਸਾਂ ਨਾਲ ਸੰਪਰਕ ਕੀਤਾ। ਉਸ ਨੌਜਵਾਨ ਦੀ ਸੂਚਨਾ ਥਾਣਾ ਸੰਗਰੀਆ ਨੂੰ ਦਿੱਤੀ ਗਈ। ਸੇਵਾਦਾਰਾਂ ਵੱਲੋਂ ਉਕਤ ਵਿਅਕਤੀ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਰਤਨਪੁਰਾ ਵਿਖੇ ਲਿਆਂਦਾ ਗਿਆ। ਗਰਮ ਪਾਣੀ ਨਾਲ ਇਸ਼ਨਾਨ ਕਰਵਾਇਟਾ ਅਤੇ ਨਵੇਂ ਕੱਪੜੇ ਪਹਿਨਾਏ ਗਏ। ਉਸ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਉਸ ਨੂੰ ਸੰਗਰੀਆ ਦੇ ਸਰਕਾਰੀ ਹਸਪਤਾਲ ਲੈ ਕੇ ਜਾ ਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੇ ਸਰੀਰ ’ਚ ਸਿਰਫ 4 ਗ੍ਰਾਮ ਖੂਨ ਬਚਿਆ ਹੈ, ਅਜਿਹੀ ਹਾਲਤ ’ਚ ਡਾਕਟਰਾਂ ਨੇ ਉਸ ਨੂੰ ਤੁਰੰਤ ਖੂਨ ਚੜ੍ਹਾਉਣ ਲਈ ਕਿਹਾ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਮਹੇਸ਼ ਗੋਇਲ ਇੰਸਾਂ ਅਤੇ ਮਨਪ੍ਰੀਤ ਇੰਸਾਂ ਲੀਲਾਵਾਲੀ ਨੇ ਹਨੂੰਮਾਨਗੜ੍ਹ ਵਿਖੇ ਜਾ ਕੇ ਆਪਣਾ ਇੱਕ ਯੂਨਿਟ ਖੂਨਦਾਨ ਕੀਤਾ।

Welfare Work

ਸੰਗਰੀਆ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਮਰੀਜ਼ ਨੂੰ ਖੂਨ ਦਿਵਾਇਆ। ਸੇਵਾਦਾਰਾਂ ਨੇ ਆਪਣਿਆਂ ਤੋਂ ਵੀ ਵਧ ਕੇ ਉਸ ਦੀ ਬਿਹਤਰ ਦੇਖਭਾਲ ਕੀਤੀ। ਜਲਦੀ ਹੀ ਉਸ ਦੀ ਹਾਲਤ ਵਿਚ ਸੁਧਾਰ ਹੋਣ ਲੱਗਾ ਅਤੇ ਉਹ ਹੌਲੀ-ਹੌਲੀ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦੇਣ ਲੱਗਾ ਤਾਂ ਸੇਵਾਦਾਰਾਂ ਨੇ ਸੋਸ਼ਲ ਮੀਡੀਆ ਦੀ ਮੱਦਦ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਲਗਭਗ 15 ਦਿਨਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਜੈਪੁਰ ਦੇ ਕ੍ਰਿਸ਼ਨਾ ਨਗਰ ਦੀ ਰਹਿਣ ਵਾਲੀ ਸਤੀਸ਼ ਦੀ ਭੈਣ ਵਿਮਲਾ ਨਾਲ ਸੰਪਰਕ ਕੀਤਾ ਗਿਆ।

Welfare Work

ਜਦੋਂ ਵਿਮਲਾ ਨੂੰ ਉਸ ਦੇ ਭਰਾ ਸਤੀਸ਼ ਬਾਰੇ ਫੋਨ ’ਤੇ ਗੱਲ ਕੀਤੀ ਗਈ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। 20 ਸਾਲਾਂ ਬਾਅਦ ਆਪਣੇ ਭਰਾ ਦੀ ਆਵਾਜ਼ ਸੁਣ ਕੇ ਉਸ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਵਹਿਣ ਲੱਗੇ। ਵਿਮਲਾ ਨੇ ਦੱਸਿਆ ਕਿ ਉਸ ਦਾ ਭਰਾ ਸਤੀਸ਼ ਕਰੀਬ 20 ਸਾਲ ਪਹਿਲਾਂ ਉਸ ਨੂੰ ਬਿਨਾ ਦੱਸੇ ਘਰੋਂ ਚਲਾ ਗਿਆ ਸੀ ਅਤੇ ਕਈ ਥਾਵਾਂ ’ਤੇ ਭਾਲ ਕੀਤੀ ਪਰ ਕਿਤੇ ਵੀ ਕੋਈ ਪਤਾ ਨਹੀਂ ਲੱਗਾ। ਜਦੋਂ ਸਤੀਸ਼ ਦੀ ਭੈਣ ਨੇ ਸੰਗਰੀਆ ਪਹੁੰਚਣ ਤੋਂ ਅਸਮਰੱਥਾ ਜ਼ਾਹਰ ਕੀਤੀ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਲਾਲ ਚੰਦ ਇੰਸਾਂ, ਮਹੇਸ਼ ਗੋਇਲ ਇੰਸਾਂ, ਰਵਿੰਦਰ ਖੋਸਾ ਇੰਸਾਂ ਅਤੇ ਅਨਮੋਲ ਖੋਸਾ ਨੇ ਸਤੀਸ਼ ਨੂੰ ਆਪਣੇ ਘਰ ਲੈ ਜਾਣ ਦਾ ਫੈਸਲਾ ਕੀਤਾ।

ਆਪਣੀ ਕਾਰ ਵਿੱਚ ਜੈਪੁਰ ਲਈ ਰਵਾਨਾ ਹੋਏ। ਜੈਪੁਰ ਦੇ ਸੇਵਾਦਾਰਾਂ ਦੀ ਮੱਦਦ ਨਾਲ ਉਹ ਸਤੀਸ਼ ਦੇ ਘਰ ਪਹੁੰਚੇ। ਜਦੋਂ ਵਿਮਲਾ, ਜੋ ਆਪਣੇ ਭਰਾ ਨੂੰ ਮਿਲਣ ਦੀ ਉਮੀਦ ਗੁਆ ਚੁੱਕੀ ਸੀ, ਨੇ ਉਸ ਨੂੰ ਆਪਣੇ ਸਾਹਮਣੇ ਸੁਰੱਖਿਅਤ ਵੇਖਿਆ, ਉਸ ਨੇ ਆਪਣੇ ਭਰਾ ਨੂੰ ਗਲੇ ਲਗਾ ਲਿਆ। ਵਿਮਲਾ ਵਾਰ-ਵਾਰ ਸੇਵਾਦਾਰ ਵੀਰਾਂ ਦਾ ਧੰਨਵਾਦ ਕਰਨ ਲੱਗੀ। ਵਿਮਲਾ ਦੇ ਪਤੀ ਹੰਸਰਾਜ ਅਤੇ ਹੋਰ ਪਰਿਵਾਰਕ ਮੈਂਬਰ ਵੀ ਸਤੀਸ਼ ਨੂੰ ਮਿਲ ਕੇ ਬਹੁਤ ਖੁਸ਼ ਸਨ।

ਸਮੂਹ ਪਰਿਵਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰ ਰਿਹਾ ਸੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੁੱਖ ਤੌਰ ’ਤੇ ਜਿੰਮੇਵਾਰ ਵੀਰਾਂ ਲਾਲ ਚੰਦ ਇੰਸਾਂ, ਮਹੇਸ਼ ਗੋਇਲ ਇੰਸਾਂ, ਰਵਿੰਦਰ ਖੋਸਾ, ਅਨਮੋਲ ਖੋਸਾ ਇੰਸਾਂ, ਅਮਰ ਗਰੋਵਰ ਇੰਸਾਂ, ਧਰਮਿੰਦਰ ਇੰਸਾਂ, ਗੋਵਿੰਦ ਇੰਸਾਂ, ਜੈਪੁਰ 15 ਮੈਂਬਰੀ ਕਮੇਟੀ ਸੇਵਾਦਾਰ, ਪ੍ਰਬਲ ਗੋਇਲ ਇੰਸਾਂ, ਗੁਰਚਰਨ ਖੋਸਾ ਇੰਸਾਂ, 85 ਮੈਂਬਰੀ ਕਮੇਟੀ ਸੇਵਾਦਾਰ ਰਾਮਫਲ ਇੰਸਾਂ, ਬਲਾਕ ਪ੍ਰੇਮੀ ਸੇਵਾਦਾਰ ਓਮ ਪ੍ਰਕਾਸ਼ ਇੰਸਾਂ, ਪ੍ਰਵੀਨ ਗੋਇਲ ਇੰਸਾਂ, ਜਗਜੀਤ ਸਿੰਘ ਇੰਸਾਂ, ਅਮਰਾ ਰਾਮ ਇੰਸਾਂ, ਸਾਜਨ ਇੰਸਾਂ, ਪਵਨ ਇੰਸਾਂ, ਸੁਰਿੰਦਰ ਜੱਗਾ ਇੰਸਾਂ ਆਦਿ ਦਾ ਸਹਿਯੋਗ ਰਿਹਾ।