ਬਿਰਧ ਆਸ਼ਰਮ ਪੁੱਜੇ ਡੇਰਾ ਪ੍ਰੇਮੀਆਂ ਨੂੰ ਵੇਖ ਬਜ਼ੁਰਗਾਂ ਦੀਆਂ ਅੱਖਾਂ ਹੋਈਆਂ ਨਮ

Old Age Home

ਪੂਜਨੀਕ ਗੁਰੂ ਜੀ ਨੇ ਆਰੰਭ ਕਰਵਾਇਆ ਸੀ 165ਵਾਂ ਮਾਨਵਤਾ ਭਲਾਈ ਕਾਰਜ

Old Age Home: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੰਗਰੂਰ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅੱਜ ਵਿਸ਼ਵ ਬਜ਼ੁਰਗ ਦਿਵਸ ਮੌਕੇ ਬਜ਼ੁਰਗਾਂ ਨੂੰ ਮਿਲਣ ਲਈ ਜਿਉਂ ਹੀ ਨੇੜਲੇ ਬਜ਼ੁਰਗ ਆਸ਼ਰਮ ਪੁੱਜੇ ਤਾਂ ਇਕੱਲਤਾ ਦਾ ਸੰਤਾਪ ਭੋਗ ਰਹੇ ਬਜ਼ੁਰਗਾਂ ਨੂੰ ਲੱਗਿਆ ਕਿ ਜਿਵੇਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਜੀਅ ਉਨ੍ਹਾਂ ਨੂੰ ਮਿਲਣ ਲਈ ਪੁੱਜਿਆ ਹੋਵੇ। ਡੇਰਾ ਸ਼ਰਧਾਲੂਆਂ ਨੂੰ ਵੇਖ ਕੇ ਉੱਥੇ ਰਹਿ ਰਹੇ ਬਜ਼ੁਰਗਾਂ ਦੀਆਂ ਅੱਖਾਂ ਨਮ ਹੋ ਗਈਆਂ ਤਾਂ ਉੱਥੇ ਇੱਕ ਵੱਖਰਾ ਹੀ ਮਾਹੌਲ ਬਣ ਗਿਆ।

ਇਸ ਆਸ਼ਰਮ ’ਚ 40 ਤੋਂ ਜ਼ਿਆਦਾ ਬਜ਼ੁਰਗ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਹਨ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਰੰਭ ਕੀਤੇ ਗਏ 165ਵੇਂ ਮਾਨਵਤਾ ਭਲਾਈ ਦੇ ਕਾਰਜ ’ਤੇ ਅਮਲ ਕਰਦਿਆਂ ਜਦੋਂ ਸੰਗਰੂਰ ਦੇ ਡੇਰਾ ਪ੍ਰੇਮੀ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਪੁੱਜੇ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲੇਫਅਰ ਸੰਗਠਨ ਦੇ ਮੈਂਬਰਾਂ ਦੀਆਂ ਪਾਈਆਂ ਵਰਦੀਆਂ ਵੇਖ ਬਜ਼ੁਰਗਾਂ ਨੇ ਪ੍ਰੇਮੀਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਬਜ਼ੁਰਗਾਂ ਦਾ ਪਤਾ ਲੈਣ ਆਏ ਹਨ ਤਾਂ ਲੰਮੇ ਸਮੇਂ ਤੋਂ ਇਕੱਲਤਾ ਦਾ ਸੰਤਾਪ ਭੋਗ ਰਹੇ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਆ ਗਈ। ਇਸ ਦੌਰਾਨ ਡੇਰਾ ਪ੍ਰੇਮੀ ਸਤਿਗੁਰ ਸਿੰਘ ਬਲੌਰੀ ਘਰਾਚੋਂ ਨੇ ਆਪਣਾ ਜਨਮ ਦਿਨ ਵੀ ਬਜ਼ੁਰਗਾਂ ਨਾਲ ਮਨਾ ਕੇ ਉਨ੍ਹਾਂ ਨੂੰ ਫਲ ਤੇ ਹੋਰ ਸਾਮਾਨ ਵੰਡਿਆ। Old Age Home

Old Age Home

ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੇ ਮੈਂਬਰ ਹਰਵਿੰਦਰ ਸਿੰਘ ਬੱਬੀ ਇੰਸਾਂ, ਵਿਵੇਕ ਸ਼ੰਟੀ ਇੰਸਾਂ ਤੇ ਨਾਹਰ ਸਿੰਘ ਕਾਲਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਅੱਜ ਵਿਸ਼ਵ ਬਜ਼ੁਰਗ ਦਿਵਸ ਮਨਾਉਣ ਲਈ ਇਨ੍ਹਾਂ ਬਜ਼ੁਰਗਾਂ ਕੋਲ ਆਏ ਹਾਂ। ਇੱਥੇ ਆ ਕੇ ਜ਼ਿੰਦਗੀ ਦੀ ਕੌੜੀ ਸੱਚਾਈ ਬਾਰੇ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਬਜ਼ੁਰਗ ਘਰਾਂ ਦੇ ਜਿੰਦਰੇ ਹੁੰਦੇ ਹਨ ਜਿਨ੍ਹਾਂ ਤੋਂ ਬਗੈਰ ਘਰ ਸੁੰਨੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਜ ਫੈਸਲਾ ਲਿਆ ਹੈ ਕਿ ਸਮੇਂ ਸਮੇਂ ’ਤੇ ਅਸੀਂ ਬਜ਼ੁਰਗਾਂ ਦੀ ਦੇਖ ਭਾਲ ਤੇ ਹਾਲ ਚਾਲ ਪੁੱਛਣ ਲਈ ਆਉਂਦੇ ਜਾਂਦੇ ਰਿਹਾ ਕਰਾਂਗੇ। ਸਾਨੂੰ ਆਪਣੇ ਬਜ਼ੁਰਗਾਂ ਦੀ ਸੰਭਾਲ ਕਰਕੇ ਉਨ੍ਹਾਂ ਦੀ ਦੇਖ ਭਾਲ ਕਰਨੀ ਚਾਹੀਦੀ ਹੈ। ਇਸ ਦੌਰਾਨ ਵੱਡੀ ਗਿਣਤੀ ਬਜ਼ੁਰਗਾਂ ਨੇ ਡੇਰਾ ਪ੍ਰੇਮੀਆਂ ਕੋਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਉਨ੍ਹਾਂ ਦੇ ਦੁੱਖ ਦਰਦਾਂ ਨੂੰ ਮਹਿਸੂਸ ਕੀਤਾ।

Old Age Home
ਸੰਗਰੂਰ : ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹੋਏ ਅਤੇ ਖਾਣ-ਪੀਣ ਦਾ ਸਮਾਨ ਦਿੰਦੇ ਹੋਏ ਡੇਰਾ ਸ਼ਰਧਾਲੂ।

ਇਸ ਸਬੰਧੀ ਗੱਲਬਾਤ ਕਰਦਿਆਂ ਬਿਰਧ ਆਸ਼ਰਮ ਦੇ ਪ੍ਰਧਾਨ ਬਲਵੀਰ ਸਿੰਘ ਔਲਖ ਨੇ ਕਿਹਾ ਕਿ ਸਾਡੇ ਇਸ ਬਿਰਧ ਆਸ਼ਰਮ ’ਚ 40 ਦੇ ਕਰੀਬ ਬਜ਼ੁਰਗ ਹਨ ਜਿਹੜੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਆਏ ਹੋਏ ਹਨ। ਅੱਜ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਬਜ਼ੁਰਗਾਂ ਨੂੰ ਮਿਲੇ ਹਨ, ਇਹ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਅੱਜ ਕੋਈ ਆਪਣੇ ਪਰਿਵਾਰ ਦਾ ਮੈਂਬਰ ਵੀ ਦੂਜੇ ਕੋਲ ਆ ਕੇ ਨਹੀਂ ਖੜ੍ਹਦਾ ਜਦੋਂ ਕਿ ਰਿਸ਼ਤੇ ’ਚ ਨਾ ਹੋਣ ਦੇ ਬਾਵਜ਼ੂਦ ਵੀ ਡੇਰਾ ਪ੍ਰੇਮੀ ਇਨ੍ਹਾਂ ਨੂੰ ਮੋਹ ਪਿਆਰ ਦੇ ਰਹੇ ਹਨ।

Read Also : ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ

ਇਸ ਮੌਕੇ ਬਿਰਧ ਆਸ਼ਰਮ ਦੇ ਖਜ਼ਾਨਚੀ ਹੇਮ ਰਾਜ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ’ਚ ਕਾਲਾ ਸਿੰਘ ਘਰਾਚੋਂ, ਸਤਿਗੁਰ ਸਿੰਘ ਗਲੌਰੀ ਘਰਾਚੋਂ, ਰਾਜਦੀਪ ਇੰਸਾਂ ਬਡਰੁੱਖਾਂ, ਕੇਵਲ ਸਿੰਘ ਇੰਸਾਂ ਬਡਰੁੱਖਾਂ, ਮੇਜਰ ਸਿੰਘ ਇੰਸਾਂ ਬਡਰੁੱਖਾਂ, ਜੱਗੂ ਇੰਸਾਂ ਤੋਂ ਇਲਾਵਾ ਹੋਰ ਵੀ ਡੇਰਾ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

LEAVE A REPLY

Please enter your comment!
Please enter your name here