ਸਕੂਲ ਪ੍ਰਬੰਧਕ ਜ਼ਿੰਮੇਵਾਰੀ ਨਿਭਾਉਣ

School Administrators

ਹਰਿਆਣਾ ਦੇ ਮਹਿੰਦਰਗੜ੍ਹ ’ਚ ਵਾਪਰੇ ਸੜਕੀ ਹਾਦਸੇ ਨੇ ਨਿੱਜੀ ਸਕੂਲਾਂ ਦੀਆਂ ਲਾਪਰਵਾਹੀਆਂ ਨੂੰ ਸਾਹਮਣੇ ਲਿਆਂਦਾ ਹੈ। ਇਸ ਦਰਦਨਾਕ ਹਾਦਸੇ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ। ਸਕੂਲੀ ਬੱਸ ਡਰਾਇਵਰ ਦੇ ਸ਼ਰਾਬੀ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਬਣ ਗਈ। ਇਸ ਘਟਨਾ ’ਚ ਸਕੂਲ ਪ੍ਰਬੰਧਨ ਦੀ ਬੱਜਰ ਗਲਤੀ ਹੈ। (School Administrators)

ਇਹ ਗੱਲ ਤਾਂ ਸਕੂਲ ਨੇ ਹੀ ਵੇਖਣੀ ਸੀ ਕਿ ਡਰਾਇਵਰ ਅਜਿਹਾ ਨਾ ਰੱਖਿਆ ਜਾਵੇ ਜੋ ਸ਼ਰਾਬ ਦਾ ਆਦੀ ਹੋਵੇ। ਹੋਰ ਹੈਰਤਅੰਗੇਜ਼ ਤੇ ਦੁਖਦਾਈ ਗੱਲ ਹੈ ਕਿ ਡਰਾਇਵਰ ਦੀ ਸ਼ਰਾਬ ਪੀਤੀ ਹੋਣ ਦੇ ਬਾਵਜ਼ੂਦ ਸਕੂਲ ਪ੍ਰਿੰਸੀਪਲ ਨੇ ਡਰਾਇਵਰ ਨੂੰ ਬੱਸ ਚਲਾਉਣ ਦੀ ਆਗਿਆ ਦੇ ਦਿੱਤੀ। ਕਹਿਰ ਵਾਲੀ ਗੱਲ ਹੈ ਕਿ ਪਿੰਡ ਵਾਲਿਆਂ ਨੂੰ ਡਰਾਇਵਰ ਦੀ ਪੀਤੀ ਹੋਣ ਦਾ ਪਤਾ ਲੱਗ ਗਿਆ ਤੇ ਉਹਨਾਂ ਬਕਾਇਦਾ ਡਰਾਇਵਰ ਤੋਂ ਬੱਸ ਦੀ ਚਾਬੀ ਖੋਹ ਕੇ ਪ੍ਰਿੰਸੀਪਲ ਨੂੰ ਸੂਚਿਤ ਵੀ ਕੀਤਾ। (School Administrators)

Also Read : ਹਰਿਆਣਾ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ’ਚ, ਸਕੂਲੀ ਬੱਸਾਂ ਦੀ ਚੈਕਿੰਗ ਸਬੰਧੀ ਚਾੜ੍ਹੇ ਆਦੇਸ਼

ਇਸ ਦੇ ਬਾਵਜ਼ੂਦ ਪ੍ਰਿੰਸੀਪਲ ਦੀ ਸੰਵੇਦਨਹੀਣਤਾ ਸੀ ਕਿ ਉਸ ਨੇ ਡਰਾਇਵਰ ਨੂੰ ਬੱਸ ਚਲਾਉਣ ਤੋਂ ਨਹੀਂ ਰੋਕਿਆ ਤੇ ਆਖਰ 6 ਮਾਸੂਮ, ਪ੍ਰਿੰਸੀਪਲ ਦੀ ਇਸ ਲਾਪਰਵਾਹੀ ਦੀ ਭੇਂਟ ਚੜ੍ਹ ਗਏ। ਮੁਨਾਫੇਖੋਰ ਸੰਸਕ੍ਰਿਤੀ ਦਾ ਖਾਮਿਆਜ਼ਾ ਸਮਾਜ ਨੂੰ ਭੁਗਤਣਾ ਪਿਆ ਹੈ। ਬੱਚਿਆਂ ਦੀ ਪੜ੍ਹਾਈ ਜਾਂ ਉਹਨਾਂ ਦੇ ਸਕੂਲ ’ਚ ਸਮੇਂ ਸਿਰ ਆਉਣ ਨਾਲੋਂ ਜ਼ਿਆਦਾ ਜ਼ਰੂਰੀ ਬੱਚਿਆਂ ਦੀ ਜਾਨ ਸੀ। ਕੋਈ ਹੋਰ ਡਰਾਇਵਰ ਭੇਜ ਕੇ ਜਿੱਥੇ ਸ਼ਰਾਬੀ ਡਰਾਇਵਰ ਨੂੰ ਨਸੀਹਤ ਦਿੱਤੀ ਜਾ ਸਕਦੀ ਸੀ, ਉੱਥੇ ਬੱਚੇ ਵੀ ਸਲਾਮਤ ਰਹਿੰਦੇ। ਸਕੂਲ ਪ੍ਰਬੰਧਕਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here