ਆਨਲਾਈਨ ਸਤਿਸੰਗ ਦੌਰਾਨ ਨਾਮ ਦੀ ਅਨਮੋਲ ਦਾਤ ਲੈਣ ਨਾਲ ਹੋਇਆ ਚਮਤਕਾਰ

Saint Dr. MSG

ਸ਼ਿਓਪੁਰ (ਮੱਧ ਪ੍ਰਦੇਸ਼)। ਕਦੇ ਵੀ ਨਾ ਸੋਚਿਓ ਕਿ ਸਤਿਗੁਰੂ ਸਾਡੀ ਨਹੀਂ ਸੁਣਦਾ। ਜਦੋਂ ਵੀ ਇਹ ਖਿਆਲ ਆਵੇ ਤਾਂ ਇੱਕ ਵਾਰ ਦਿਲ ਦੀ ਜ਼ਰੂਰ ਸੁਣਿਓ। ਜੋ ਛੋਟੀ ਜਿਹੀ ਚਿੜੀ ਦੀ ਸੁਣਦਾ ਹਨ, ਜੋ ਇੱਕ ਜਾਨਵਰ ਦੀ ਗੱਲ ਸੁਣਦਾ ਹੈ, ਜੋ ਇੱਕ ਰੁੱਖ ਦੀ, ਨੰਨ੍ਹੇ-ਨੰਨ੍ਹੇ ਫੁੱਲਾਂ ਦੀ, ਹੋਰ ਤਾਂ ਹੋਰ ਜੋ ਦਿਲ ’ਚੋਂ ਨਿੱਕਲੀ ਹੋਈ ਆਵਾਜ਼ ਨੂੰ ਵੀ ਸੁਣ ਲੈਂਦਾ ਹੈ ਤਾਂ ਕੀ ਉਹ ਤੁਹਾਡੇ ਸ਼ਬਦਾਂ ਨੂੰ ਨਹੀਂ ਸੁਣੇਗਾ? ਜ਼ਰੂਰ ਸੁਣਦਾ ਹੈ ਪਰ ਕਦੇ ਕੁਝ ਕਹਿੰਦਾ ਨਹੀਂ, ਬਿਨਾ ਬੋਲੇ ਸਭ ਕਰ ਜਾਂਦਾ ਹੈ ਅਤੇ ਸਾਨੂੰ ਅਹਿਸਾਸ ਤੱਕ ਨਹੀਂ ਹੋਣ ਦਿੰਦਾ।

Saint Dr. MSG

ਇਸੇ ਦਰਮਿਆਨ ਤੁਹਾਨੂੰ ਅਸੀਂ ਇੱਕ ਕਰਿਸ਼ਮਾ ਸੁਣਾਉਣ ਜਾ ਰਹੇ ਹਾਂ। ਜਿਸ ਨੂੰ ਸੁਣ ਕੇ ਤੁਹਾਡੀਆਂ ਵੈਰਾਗ ਨਾਲ ਅੱਖਾਂ ਭਰ ਆਉਣਗੀਆਂ। ਜੀ ਹਾਂ, ਕੁਝ ਜਿਹਾ ਹੀ ਦੇਖਣ ਨੂੰ ਮਿਲਿਆ ਮੱਧ ਪ੍ਰਦੇਸ਼ ਦੇ ਸ਼ਿਓਪੁਰ ਵਿਖੇ। ਗੱਲ ਇੱਕ ਛੋਟੇ ਜਿਹੀ ਬੱਚੇ ਦੀ ਹੈ ਜਿਸ ਦੇ ਦਿਲ ’ਚ ਛੇਕ ਹੋਣ ਕਾਰਨ ਡਾਕਟਰਾਂ ਨੇ ਜਦਲ ਤੋਂ ਜਲਦ ਆਪ੍ਰੇਸ਼ਨ ਕਰਨ ਦੀ ਸਲਾਹ ਦਿੱਤੀ ਸੀ।

Saint Dr. MSG ਦੀਆਂ ਸਾਰੀਆਂ ਚਿੱਠੀਆਂ ਪੜ੍ਹੋ…

ਇਸੇ ਦਰਮਿਆਨ 10 ਜੁਲਾਈ 2022 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦੁਆਰਾ ਦਿੱਤੇ ਗਏ ਆਨਲਾਈਨ ਸਤਿਸੰਗ ਦੌਰਾਨ ਉਸ ਬੱਚੇ ਨੇ ਪੂਜਨੀਕ ਗੁਰੂ ਜੀ ਤੋਂ ਨਾਮ ਦੀ ਅਨਮੋਲ ਦਾ ਪ੍ਰਾਪਤ ਕਰ ਕੇ ਪ੍ਰਸ਼ਾਦ ਖਾਧਾ। ਇਸ ਤੋਂ ਬਾਅਦ ਜਦੋਂ ਦੱਸੇ ਗਏ ਆਪ੍ਰੇਸ਼ਨ ਲਈ ਬੱਚੇ ਦਾ ਇਲਾਜ਼ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਬੱਚਾ ਬਿਲਕੁਲ ਠੀਕ ਅਤੇ ਸਿਹਮੰਦ ਹੈ। ਉਸ ਦੇ ਦਿਲ ਦਾ ਛੇਕ ਆਪਣੇ-ਆਪ ਹੀ ਭਰ ਗਿਆ ਹੈ। ਸਤਿਗੁਰੂ ਦੀ ਇਸ ਅਪਾਰ ਰਹਿਮਤ ਦੇ ਕਰਿਸ਼ਮੇ ਨੂੰ ਦੇਖ ਕੇ ਬੱਚੇ ਦੇ ਮਾਤਾ-ਪਿਤਾ ਤੇ ਸਾਰੇ ਪਰਿਵਾਰ ਵਾਲਿਆਂ ਨੇ ਤਹਿਦਿਲੋਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।

ਕੀ ਹੈ ਮਾਮਲਾ

ਸੱਚ ਕਹੂੰ ਨਾਲ ਗੱਲਬਾਤ ਕਰਦੇ ਹੋਏ ਬੱਚੇ ਦੇ ਪਿਤਾ ਸਰਦਾਰੀ ਰਾਜਪੂਤ ਨੇ ਦੱਸਿਆ ਕਿ ਉਹ ਧੀਰੋਲੀ, ਬਲਾਕ ਢੋਡਰ, ਜ਼ਿਲ੍ਹਾ ਸ਼ਿਓਪੁਰ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਪੰਕਜ ਰਾਜਪੂਤ (ਉਮਰ 5 ਸਾਲ) ਦੇ ਦਿਲ ’ਚ ਛੇਕ ਸੀ। ਜਿਸ ਦਾ ਇਲਾਜ਼ ਰਾਜਸਥਾਨ ਕੋਟਾ ਤੋਂ ਚੱਲ ਰਿਹਾ ਸੀ। ਇਲਾਜ਼ ਦੌਰਾਨ ਡਾਕਟਰਾਂ ਨੇ ਜਲਦੀ ਤੋਂ ਜਲਦੀ ਆਪ੍ਰੇਸ਼ਨ ਕਰਨ ਲਈ ਕਿਹਾ ਸੀ। ਪਰ 10 ਜੁਲਾਈ 2022 ਨੂੰ ਪੂਜਨੀਕ ਗੁਰੂ ਜੀ (Saint Dr. MSG) ਤੋਂ ਆਨਲਾਈਨ ਰੂਹਾਨੀ ਸਤਿਸੰਗ ਦੌਰਾਨ ਨਾਮ ਦੀ ਅਨਮੋਲ ਦਾਤ ਲੈਣ ਤੇ ਪ੍ਰਸ਼ਾਦ ਖਾਣ ਤੋਂ ਬਾਅਦ ਜਦੋਂ ਅਸੀਂ ਬੱਚੇ ਨੂੰ ਹਸਪਤਾਲ ’ਚ ਦਿਖਾਇਆ ਤਾਂ ਸਭ ਕੁਝ ਨਾਰਮਲ ਅਾਿੲਆ। ਸਾਰੀ ਜਾਂਚ ’ਚ ਬੱਚਾ ਠੀਕ ਪਾਇਆ ਗਿਆ। ਇਹ ਸਭ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੋਇਆ ਹੈ ਅਤੇ ਸਾਡਾ ਸਾਰਾ ਪਰਿਵਾਰ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ