‘ਆਂਗਣਵਾੜੀ’ ਵਰਕਰਾਂ ਬਣੀਆਂ ਸਰਪੰਚ, ਸਰਕਾਰ ਨੂੰ ਨਹੀਂ ਆਇਆ ਪਸੰਦ, 155 ਨੂੰ ਨੋਟਿਸ ਜਾਰੀ

Anganwadi Workers

ਸਰਪੰਚ ਜਾਂ ਫਿਰ ਆਂਗਣਵਾੜੀ, ਰੱਖਣਾ ਪਵੇਗਾ ਇੱਕ ਹੀ ਅਹੁਦਾ | Anganwadi Workers

  • 155 ਆਂਗਣਵਾੜੀ ਵਰਕਰਾਂ ਵੱਲੋਂ ਜੁਆਬ ਵੀ ਤਿਆਰ, ਪਹਿਲੀ ਵਾਰ ਨਹੀਂ ਹੋਇਆ ਪੰਜਾਬ ’ਚ | Anganwadi Workers

ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਂਗਣਵਾੜੀ ਕੇਂਦਰਾਂ ਵਿੱਚ ਛੋਟੇ ਬੱਚਿਅ: ਦੀ ਦੇਖਭਾਲ ਕਰਦੇ ਹੋਏ ਕਦੋਂ 155 ਆਂਗਣਵਾੜੀ ਵਰਕਰਾਂ ਆਪਣੇ ਹੀ ਪਿੰਡ ਦੀਆਂ ਸਰਪੰਚ ਬਣ ਗਈਆਂ, ਇਸ ਬਾਰੇ ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਲੱਗਾ। ਹੁਣ ਪੰਜਾਬ ਸਰਕਾਰ ਦੇ ਨੋਟਿਸ ਵਿੱਚ ਇਹ ਗੱਲ ਆਈ ਤਾਂ 155 ਆਂਗਣਵਾੜੀ ਵਰਕਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਤੁਰੰਤ ਸਰਪੰਚੀ ਤੋਂ ਅਸਤੀਫ਼ਾ ਦੇਣ ਤੱਕ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। (Anganwadi Workers)

ਇਹ ਵੀ ਪੜ੍ਹੋ : ਬਰਨਾਲਾ ਦੀ ਕੁੜੀ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਜੇਕਰ ਉਹ ਸਰਪੰਚੀ ਨਹੀਂ ਛੱਡਣਗੀਆਂ ਤਾਂ ਉਨ੍ਹਾਂ ਨੂੰ ਆਂਗਣਵਾੜੀ ਵਰਕਰ ਦੀ ਨੌਕਰੀ ਤੋਂ ਹੱਥ ਧੋਣਾ ਪਵੇਗਾ। ਪੰਜਾਬ ਸਰਕਾਰ ਨੇ ਇਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਇੱਕ ਅਹੁਦਾ ਹੀ ਰੱਖਣ ਦੀ ਸਲਾਹ ਦਿੰਦੇ ਹੋਏ ਨੋਟਿਸ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਨੋਟਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਆਂਗਣਵਾੜੀ ਵਰਕਰਾਂ ਵੀ ਪਿੱਛੇ ਹਟਣ ਦੀ ਥਾਂ ’ਤੇ ਸਰਕਾਰ ਨੂੰ ਵਾਪਸੀ ਜੁਆਬ ਦੇਣ ਜਾ ਰਹੀਆਂ ਹਨ ਕਿ ਉਹ ਨਾ ਤਾਂ ਸਰਪੰਚੀ ਛੱਡਣਗੀਆਂ ਅਤੇ ਨਾ ਹੀ ਆਂਗਣਵਾੜੀ ਵਰਕਰ ਦੇ ਤੌਰ ’ਤੇ ਉਨ੍ਹਾਂ ਨੂੰ ਸਰਕਾਰ ਹਟਾਉਣ ਦੀ ਕੋਸ਼ਿਸ਼ ਕਰੇ। ਇਸ ਮਾਮਲੇ ਵਿੱਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਬਲਜੀਤ ਕੌਰ ਵੀ ਸਖ਼ਤ ਕਾਰਵਾਈ ਕਰਨ ਦੇ ਮੂਡ ’ਚ ਨਜ਼ਰ ਆ ਰਹੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰ ਅਤੇ ਹੈਲਪਰ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਆਂਗਣਵਾੜੀ ਵਰਕਰਾਂ ਵੱਲੋਂ ਆਪਣੀ ਡਿਊਟੀ ਕਰਨ ਦੇ ਨਾਲ ਹੀ ਸਿਆਸੀ ਪਾਰਟੀਆਂ ਵਿੱਚ ਭਾਗ ਲਿਆ ਜਾ ਰਿਹਾ ਹੈ ਪਰ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਨਾ ਤਾਂ ਕਦੇ ਪਰੇਸ਼ਾਨੀ ਜ਼ਾਹਰ ਕੀਤੀ ਗਈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਇਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਪਰ ਬੀਤੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਧਿਆਨ ਵਿੱਚ ਆਇਆ ਕਿ ਪੰਜਾਬ ਵਿੱਚ ਇਸ ਸਮੇਂ 155 ਇਹੋ ਜਿਹੀਆਂ ਆਂਗਣਵਾੜੀ ਵਰਕਰਾਂ ਹਨ। (Anganwadi Workers)

ਜਿਹੜੀਆਂ ਕਿ ਪਿਛਲੇ 2-4 ਮਹੀਨਿਆਂ ਤੋਂ ਨਹੀਂ , ਸਗੋਂ ਪਿਛਲੇ 5 ਸਾਲਾਂ ਤੋਂ ਸਰਪੰਚ ਬਣੀਆਂ ਹੋਈਆਂ ਹਨ ਅਤੇ ਇਸ ਸਬੰਧੀ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੂੰ ਜਾਣਕਾਰੀ ਤੱਕ ਨਹੀਂ ਸੀ। ਜਾਣਕਾਰੀ ਮਿਲਣ ਤੋਂ ਬਾਅਦ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇਨ੍ਹਾਂ 155 ਆਂਗਣਵਾੜੀ ਵਰਕਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਕਈ ਸੁਆਲ ਪੁੱਛ ਲਏ ਹਨ ਅਤੇ ਇਨ੍ਹਾਂ ਨੂੰ ਚਿਤਾਵਨੀ ਵੀ ਦੇ ਦਿੱਤੀ ਗਈ ਹੈ ਕਿ ਉਹ ਤੁਰੰਤ ਸਰਪੰਚੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਜਾਂ ਫਿਰ ਆਂਗਣਵਾੜੀ ਵਰਕਰ ਦੀ ਨੌਕਰੀ ਨੂੰ ਛੱਡ ਦੇਣ।

2 ਮਹੀਨੇ ਰਹਿ ’ਗੇ ਸਰਪੰਚੀ ਦੀ ਚੋਣ ਨੂੰ, ਹੁਣ ਕਿਉਂ ਜਾਰੀ ਕੀਤਾ ਨੋਟਿਸ

ਆਂਗਣਵਾੜੀ ਵਰਕਰਾਂ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨੋਟਿਸ ਦੇ ਜੁਆਬ ਵਿੱਚ ਸਰਕਾਰ ਨੂੰ ਹੀ ਸੁਆਲ ਕੀਤਾ ਜਾ ਰਿਹਾ ਹੈ ਕਿ ਜਦੋਂ ਸਰਪੰਚੀ ਦੀਆਂ ਚੋਣਾਂ ਨੂੰ ਸਿਰਫ਼ 2-3 ਮਹੀਨਿਆਂ ਦਾ ਹੀ ਸਮਾਂ ਰਹਿ ਗਿਆ ਹੈ ਤਾਂ ਉਨ੍ਹਾਂ ਨੂੰ ਹੁਣ ਨੋਟਿਸ ਜਾਰੀ ਕਰਨ ਦਾ ਕੀ ਮਕਸਦ ਹੈ ? ਉਹ ਹੁਣ ਤੋਂ ਨਹੀਂ ਸਗੋਂ ਪਿਛਲੇ 4-5 ਸਾਲਾਂ ਤੋਂ ਸਰਪੰਚ ਬਣੀਆਂ ਹੋਈਆਂ ਹਨ ਤੇ ਪਹਿਲਾਂ ਕਿਸੇ ਵੀ ਸਰਕਾਰ ਨੇ ਇਤਰਾਜ਼ ਜਾਹਰ ਨਹੀਂ ਕੀਤਾ ਅਤੇ ਇਸ ਸਰਕਾਰ ਨੂੰ ਵੀ ਆਏ ਡੇਢ ਸਾਲ ਬੀਤ ਗਿਆ ਹੈ ਪਰ ਹੁਣ ਚੋਣਾਂ ਤੋਂ 2 ਮਹੀਨੇ ਪਹਿਲਾਂ ਹੀ ਇਹ ਨੋਟਿਸ ਕਿਉਂ ਜਾਰੀ ਕੀਤਾ ਗਿਆ ਹੈ। (Anganwadi Workers)

ਸਰਪੰਚ ਸੇਵਾ ਦਾ ਕੰਮ, ਨਹੀਂ ਮਿਲਦੀ ਕੋਈ ਤਨਖ਼ਾਹ ਜਾਂ ਮਾਣ ਭੱਤਾ : ਹਰਗੋਬਿੰਦ ਕੌਰ

ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਨੋਟਿਸ ਬੇਤੁਕਾ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਦੌਰਾਨ ਵੀ ਆਂਗਣਵਾੜੀ ਵਰਕਰਾਂ ਚੋਣ ਲੜਦੇ ਹੋਏ ਸਰਪੰਚ ਬਣਦੀਆਂ ਆਈਆਂ ਹਨ। ਪਿਛਲੀਆਂ 2-3 ਚੋਣਾਂ ਤੋਂ ਇਹ ਚੱਲ ਰਹੀ ਹੈ। ਇਸ ਦੇ ਨਾਲ ਹੀ ਸਰਪੰਚ ਨੂੰ ਕਿਸੇ ਵੀ ਤਰ੍ਹਾਂ ਦੀ ਤਨਖ਼ਾਹ ਅਤੇ ਮਾਣ ਭੱਤਾ ਨਹੀਂ ਮਿਲਦਾ ਹੈ, ਜਿਸ ਕਾਰਨ ਇਹ ਸੇਵਾ ਦਾ ਕੰਮ ਹੋਣ ਕਰਕੇ ਸਰਕਾਰ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਸਕਦੀ ਹੈ। ਜੇਕਰ ਦੋਵੇਂ ਬੰਨਿਓਂ ਤਨਖ਼ਾਹ ਜਾਂ ਫਿਰ ਮਾਣ-ਭੱਤਾ ਲਿਆ ਜਾਂਦਾ ਤਾਂ ਪੰਜਾਬ ਸਰਕਾਰ ਨੋਟਿਸ ਭੇਜ ਸਕਦੀ ਸੀ।

ਇੱਕ ਅਹੁਦਾ ਹੀ ਰੱਖ ਸਕਣਗੀਆਂ ਆਂਗਣਵਾੜੀ ਵਰਕਰ, ਦੇਣਾ ਪਵੇਗਾ ਅਸਤੀਫ਼ਾ : ਡਾ. ਬਲਜੀਤ ਕੌਰ | Anganwadi Workers

ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰੀ ਆਂਗਣਵਾੜੀ ਕੇਂਦਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਵਰਕਰ ਕਿਸੇ ਵੀ ਹਾਲਤ ਵਿੱਚ ਦੂਜੇ ਅਹੁਦੇ ’ਤੇ ਕੰਮ ਨਹੀਂ ਕਰ ਸਕਦੀਆਂ। ਭਾਵੇਂ ਇਨ੍ਹਾਂ ਨੂੰ ਮਾਣ-ਭੱਤਾ ਹੀ ਦਿੱਤਾ ਜਾਂਦਾ ਹੈ, ਫਿਰ ਵੀ ਸਰਕਾਰੀ ਨਿਯਮ ਇਸ ਗੱਲ ਦੀ ਇਜ਼ਾਜਤ ਨਹੀਂ ਦਿੰਦੇ ਹਨ। ਜਿਸ ਕਾਰਨ 155 ਵਰਕਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਸਰਪੰਚ ਰਹਿਣ ਜਾਂ ਫਿਰ ਆਂਗਣਵਾੜੀ ਵਰਕਰ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਨਾਲ ਜੁੜੀ ਵੱਡੀ ਖਬਰ