ਸਨੌਰ ਪੁਲਿਸ ਵੱਲੋਂ ਚੋਰ ਨੂੰ ਮੋਟਰਸਾਈਕਲ, ਲੋਹੇ ਦੀ ਰਾਡ ਤੇ ਹੋਰ ਸਮਾਨ ਸਮੇਤ ਕੀਤਾ ਕਾਬੂ

Sanur Police

(ਰਾਮ ਸਰੂਪ ਪੰਜੋਲਾ) ਸਨੌਰ। ਸਨੌਰ ਪੁਲਿਸ (Sanur Police) ਵੱਲੋਂ ਚਾਰ ਵੱਖ-ਵੱਖ ਥਾਈ ਦੁਕਾਨਾਂ ਦੇ ਜੰਦਰੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਾਜ਼ਮ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸਨੌਰ ਪੁਲਿਸ ਨੇ 11 ਤੇ 12 ਸਤੰਬਰ 23 ਦੀ ਦਰਮਿਆਨੀ ਰਾਤ ਨੂੰ ਕਸਬਾ ਸਨੌਰ ਵਿਖੇ ਨਾ ਮਾਲੂਮ ਵਿਅਕਤੀ ਵੱਲੋਂ 3/4 ਕਰਿਆਨੇ ਅਤੇ ਡਾਇਰੀ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਪੈਸੇ ਚੋਰੀ ਕਰ ਲਏ ਸੀ ਜਿਸ ਸਬੰਧੀ ਮੁੱਕਦਮਾ ਥਾਣਾ ਸਨੌਰ ਵਿਖੇ ਦਰਜ ਕੀਤਾ ਗਿਆ ਸੀ।

ਫਿਰ 20 ਤੇ 21 ਸਤੰਬਰ 23 ਦੀ ਦਰਮਿਆਨੀ ਰਾਤ ਨੂੰ ਕਸਬਾ ਸਨੌਰ ਵਿਖੇ ਅਨੁਜ ਕੁਮਾਰ ਪੁੱਤਰ ਸਤਪਾਲ ਵਾਸੀ ਆਹਲੂਵਾਲੀਆ ਮੁਹੱਲਾ ਸਨੌਰ ਦੀ ਦੁਕਾਨ ਵਿੱਚੋ ਤਾਲੇ ਤੋੜ ਕੇ 15/16 ਹਜ਼ਾਰ ਰੁਪਏ, ਰਮੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਪਠਾਣਾ ਵਾਲਾ ਮੁਹੱਲਾ ਸਨੌਰ ਅਤੇ ਪਿ੍ਰਥੀ ਸਿੰਘ ਪੁੱਤਰ ਸਾਦੀ ਰਾਮ ਵਾਸੀ ਗਰਿੱਡ ਕਲੋਨੀ ਸਨੌਰ ਦੀਆਂ ਦੁਕਾਨਾਂ ਵਿੱਚੋ ਤਾਲੇ ਤੋੜ ਕੇ 15/16 ਹਜ਼ਾਰ ਰੁਪਏ ਚੋਰੀ ਕਰ ਲਏ ਸੀ। ਜਿਸ ਸਬੰਧੀ ਮੁੱਕਦਮਾ ਥਾਣਾ ਸਨੌਰ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਜੋ ਦੌਰਾਨੇ ਤਫਤੀਸ ਚੋਰੀਸ਼ੁਦਾ ਦੁਕਾਨਾਂ ਦੇ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਇਨ੍ਹਾਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਵਿਅਕਤੀ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਰੇਸ਼ਮ ਸਿੰਘ ਵਾਸੀ ਅਜਰਾਵਰ ਥਾਣਾ ਖੇੜੀ ਗੰਡਿਆਂ ਜਿਲ੍ਹਾ ਪਟਿਆਲਾ ਨੂੰ ਟਰੇਸ ਕਰਕੇ ਗਿ੍ਰਫਤਾਰ ਕਰ ਲਿਆ ਹੈ।

ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਪਿੱਛਲੇ ਦਿਨੀ ਕਸਬਾ ਸਨੌਰ ਵਿਖੇ ਸਾਰੀਆਂ ਚੋਰੀਆਂ ਉਸ ਨੇ ਹੀ ਕੀਤੀਆਂ ਹਨ ਅਤੇ ਇਹ ਵੀ ਮੰਨਿਆ ਹੈ ਕਿ 22/23 ਸਤੰਬਰ ਦੀ ਦਰਮਿਆਨੀ ਰਾਤ ਵੀ ਨੂੰ ਸ਼ਹਿਰ ਪਟਿਆਲਾ ਵਿੱਚ ਥਾਣਾ ਕੋਤਵਾਲੀ ਪਟਿਆਲਾ ਦੇ ਏਰੀਆ ਵਿੱਚ ਉਸਨੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਉਸਨੇ ਬਾਰਨ ਅਤੇ ਰਾਜਪੁਰਾ ਸਾਇਡ ਤੋਂ ਵੀ ਰਾਤ ਨੂੰ ਦੁਕਾਨਾਂ ਦੇ ਤਾਲੇ ਤੋੜਕੇ ਚੋਰੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : Raw Turmeric Health Benefits : ਕੱਚੀ ਹਲਦੀ ਦੀ ਵਰਤੋਂ ਇੰਜ ਕਰੇਗੀ ਵੱਡੇ ਤੋਂ ਵੱਡੇ ਰੋਗਾਂ ਨੂੰ ਖ਼ਤਮ

ਜਿਸ ਪਾਸੋਂ ਇੱਕ ਚੋਰੀ ਦਾ ਸਪਲੈਂਡਰ ਮੋਟਰਸਾਇਕਲ ਰੰਗ ਸਿਲਵਰ ਜੋ ਉਸਨੇ ਕਰੀਬ 12/13 ਦਿਨ ਪਹਿਲਾਂ ਪੁਰਾਣੇ ਬੱਸ ਸਟੈਂਡ ਪਟਿਆਲਾ ਦੇ ਕੋਲੋਂ ਚੋਰੀ ਕੀਤਾ ਸੀ, ਬ੍ਰਾਮਦ ਕੀਤਾ ਹੈ ਅਤੇ ਕਸਬਾ ਸਨੌਰ ਵਿੱਚੋਂ ਚੋਰੀ ਕੀਤੀ ਐਲ.ਈ.ਡੀ. ਅਤੇ ਪੈਸਿਆ ਦੀ ਭਾਨ ਕੁੱਲ 3618 ਰੁਪਏ, ਵਾਰਦਾਤ ਸਮੇ ਦੁਕਾਨਾਂ ਦੇ ਸਟਰ ਤੋੜਨ ਲਈ ਵਰਤਿਆ ਗਿਆ ਰਾਡ ਲੋਹਾ ਵੀ ਬ੍ਰਾਮਦ ਕੀਤਾ ਹੈ। ਥਾਣਾ ਸਨੌਰ ਮੁੱਖੀ ਪਿਆਸ਼ੂ ਸਿੰਘ ਨੇ ਦੱਸਿਆ ਕਿ ਮੁਲਜਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕਰਕੇ ਚੋਰੀ ਕੀਤਾ ਹੋਇਆ ਸਮਾਨ ਅਤੇ ਹੋਰ ਕੀਤੀਆਂ ਚੋਰੀਆਂ ਬਾਰੇ ਪਤਾ ਲਗਾਇਆ ਜਾਵੇਗਾ।

ਫੋਟੋ ਕੈਪਸ਼ਨ-ਰਾਮ ਸਰੂਪ ਫੋਟੋ-01
ਸਨੌਰ ਥਾਣਾ ਮੁੱਖੀ ਪਿਆਸ਼ੂ ਸਿੰਘ ਤੇ ਹੋਰ ਸਟਾਫ ਫੜੇ ਗਏ ਮੁਲਜ਼ਮ ਨਾਲ।