ਸੰਜੂ ਸੈਮਸਨ ਦੀ ਤੂਫਾਨੀ ਪਾਰੀ, ਰਾਜਸਥਾਨ ਨੇ ਲਖਨਓ ਨੂੰ ਦਿੱਤਾ ਵਿਸ਼ਾਲ ਟੀਚਾ

IPL 2024

ਸੰਜੂ ਸੈਮਸਨ ਦੀ ਨਾਬਾਦ (82) ਦੌੜਾਂ ਦੀ ਪਾਰੀ  |IPL 2024

  • ਆਖਿਰੀ ਓਵਰਾਂ ’ਚ ਧਰੁਵ ਜੁਰੇਲ ਦੀ ਤੂਫਾਨੀ ਪਾਰੀ

ਜੈਪੁਰ (ਏਜੰਸੀ)। ਅੱਜ ਆਈਪੀਐੱਲ 2024 ਦੇ ਚੌਥੇ ਮੈਚ ’ਚ ਰਾਜਸਥਾਨ ਰਾਇਲਜ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੈ। ਇਹ ਮੈਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਦਾ ਇਸ ਸੈਸ਼ਨ ਦਾ ਇਹ ਪਹਿਲਾ ਮੈਚ ਹੈ ਤੇ ਦੋਵੇਂ ਟੀਮਾਂ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੁਣਗੀਆਂ। ਰਾਜਸਥਾਨ ਦੇ ਕਪਤਾਨ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਹੁਣ ਇਸ ਸਮੇਂ ਲਖਨਓ ਜਾਇੰਟਸ ਨੇ ਆਪਣੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਦੂਜੀ ਪਾਰੀ ‘ਚ ਲਖਨਓ ਨੇ ਰਾਜਸਥਾਨ ਦੇ 194 ਦੌੜਾਂ ਦੇ ਟੀਚੇ ਦੇ ਜਵਾਬ ‘ਚ 2 ਓਵਰਾਂ ਦੀ ਸਮਾਪਤੀ ਤੱਕ ਆਪਣੀ 1 ਵਿਕਟ ਗੁਆ ਕੇ 10 ਦੌੜਾਂ ਬਣਾ ਲਈਆਂ ਹਨ। (IPL 2024)

ਰਾਜਸਥਾਨ ਨੇ ਬਣਾਇਆਂ 193 ਦੌੜਾਂ | IPL 2024

ਰਾਜਸਥਾਨ ਰਾਇਲਜ ਨੇ ਲਖਨਊ ਸੁਪਰ ਜਾਇੰਟਸ ਨੂੰ 194 ਦੌੜਾਂ ਦਾ ਟੀਚਾ ਦਿੱਤਾ ਹੈ। ਰਾਜਸਥਾਨ ਦੀ ਟੀਮ ਨੇ 20 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ ਕਪਤਾਨੀ ਦੀ ਪਾਰੀ ਖੇਡੀ। ਉਹ 52 ਗੇਂਦਾਂ ’ਚ 82 ਦੌੜਾਂ ਬਣਾ ਕੇ ਨਾਬਾਦ ਹਹੇ। ਉਨ੍ਹਾਂ ਤੋਂ ਇਲਾਵਾ ਧਰੁਵ ਜੁਰੇਲ 12 ਗੇਂਦਾਂ ’ਚ 20 ਦੌੜਾਂ ਬਣਾ ਕੇ ਨਾਬਾਦ ਰਹੇ। (IPL 2024)

ਰਾਜਸਥਾਨ ਦੀ ਪਾਰੀ | IPL 2024

ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਰਾਜਸਥਾਨ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਜੋਸ ਬਟਲਰ 11 ਦੌੜਾਂ ਬਣਾ ਕੇ ਆਊਟ ਹੋਏ ਤੇ ਯਸ਼ਸਵੀ ਜੈਸਵਾਲ 24 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਸੈਮਸਨ ਨੇ ਰਿਆਨ ਪਰਾਗ ਨਾਲ ਮਿਲ ਕੇ ਤੀਜੇ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਜਸਥਾਨ ਨੂੰ ਤੀਜਾ ਝਟਕਾ 142 ਦੇ ਸਕੋਰ ’ਤੇ ਲੱਗਾ। ਪਰਾਗ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਤੇ 29 ਗੇਂਦਾਂ ’ਚ 43 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਆਪਣੀ ਪਾਰੀ ਵਿੱਚ ਇੱਕ ਚੌਕਾ ਅਤੇ ਤਿੰਨ ਛੱਕੇ ਜੜੇ। (IPL 2024)

ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ I.N.D.I.A ਗਠਜੋੜ ਰਾਮਲੀਲਾ ਮੈਦਾਨ ‘ਚ ਕਰੇਗਾ ਰੈਲੀ

ਸ਼ਿਮਰਨ ਹੇਟਮਾਇਰ ਕੁਝ ਖਾਸ ਨਹੀਂ ਕਰ ਸਕੇ ਅਤੇ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਸੈਮਸਨ ਨੇ ਆਪਣੇ ਆਈਪੀਐਲ ਕਰੀਅਰ ਦਾ 21ਵਾਂ ਅਰਧ ਸੈਂਕੜਾ 33 ਗੇਂਦਾਂ ’ਚ ਪੂਰਾ ਕੀਤਾ। ਉਨ੍ਹਾਂ ਨੇ ਜੁਰੇਲ ਨਾਲ ਪੰਜਵੀਂ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਆਖਰੀ ਪੰਜ ਓਵਰਾਂ ’ਚ ਰਾਜਸਥਾਨ ਨੇ ਇੱਕ ਵਿਕਟ ਗੁਆ ਕੇ 50 ਦੌੜਾਂ ਬਣਾਈਆਂ। ਸੈਮਸਨ ਨੇ 82 ਦੌੜਾਂ ਦੀ ਆਪਣੀ ਪਾਰੀ ’ਚ ਤਿੰਨ ਚੌਕੇ ਤੇ ਛੇ ਛੱਕੇ ਲਾਏ। ਇਸ ਦੇ ਨਾਲ ਹੀ ਜੁਰੇਲ ਨੇ 20 ਦੌੜਾਂ ਦੀ ਆਪਣੀ ਪਾਰੀ ’ਚ ਇੱਕ ਚੌਕਾ ਅਤੇ ਇੱਕ ਛੱਕਾ ਜੜਿਆ। ਲਖਨਊ ਵੱਲੋਂ ਨਵੀਨ ਉਲ ਹੱਕ ਨੇ ਦੋ ਵਿਕਟਾਂ ਲਈਆਂ। ਜਦਕਿ ਮੋਹਸਿਨ ਖਾਨ ਤੇ ਰਵੀ ਬਿਸ਼ਨੋਈ ਨੂੰ ਇੱਕ-ਇੱਕ ਵਿਕਟ ਮਿਲੀ। (IPL 2024)