ਸੰਜੀਵ ਬਿੱਟੂ ਨੇ ਆਲ ਇੰਡੀਆ ਮੇਅਰਜ਼ ਕਾਨਫਰੰਸ ’ਚ ਲਿਆ ਹਿੱਸਾ, ਸਾਂਝੇ ਕੀਤੇ ਤਜ਼ਰਬੇ

All India Mayors Conference Sachkahoon

ਸਫ਼ਾਈ ਵਿਵਸਥਾ ਰੱਖਣ ਸਬੰਧੀ ਦਿੱਤੀ ਜਾਣਕਾਰੀ, ਕਿਸ ਤਰ੍ਹਾਂ ਰਿਹੈ ਪਟਿਆਲਾ ਪਹਿਲੇ ਸਥਾਨ ’ਤੇ

ਨਿਊ ਅਰਬਨ ਇੰਡੀਆ ਵਿਸ਼ੇ ’ਤੇ ਹੋਈ ਆਲ ਇੰਡੀਆ ਮੇਅਰਜ਼ ਕਾਨਫਰੰਸ ਨੇ ਦਿਖਾਏ ਨਵੇਂ ਰਾਹ: ਸੰਜੀਵ ਬਿੱਟੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਯੁੱਗ ਦੇ ਉਭਰਦੇ ਭਾਰਤ ਵਿੱਚ ਸ਼ਹਿਰੀ ਖੇਤਰਾਂ ਦੇ ਵਿਕਾਸ ਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਹੋਈ ਆਲ ਇੰਡੀਆ ਮੇਅਰਜ਼ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਕਾਨਫਰੰਸ ਦਾ ਹਿੱਸਾ ਬਣਨ ਲਈ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੀ ਪੁੱਜੇ। ਇਸ ਦੋ-ਰੋਜ਼ਾ ਕਾਨਫਰੰਸ ’ਚ ਦੇਸ਼ ਦੇ ਸਾਰੇ ਸ਼ਹਿਰਾਂ ਦੇ ਮੇਅਰਾਂ ਨੇ ਸ਼ਹਿਰੀ ਭਾਰਤ ਦੇ ਨਵੇਂ ਰੂਪ ਦੀ ਭਵਿੱਖੀ ਰੂਪਰੇਖਾ ਤੇ ਵਿਚਾਰ-ਵਟਾਂਦਰਾ ਕੀਤਾ। ਨਿਊ ਅਰਬਨ ਇੰਡੀਆ ਵਿਸ਼ੇ ’ਤੇ ਕਰਵਾਈ ਇਸ ਆਲ ਇੰਡੀਆ ਮੇਅਰਜ ਕਾਨਫਰੰਸ ’ਚ ਉੱਤਰ ਪ੍ਰਦੇਸ ਦੇ ਮੁੱਖ ਮੰਤਰੀ ਆਦਿਤਿਆ ਨਾਥ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਮੇਅਰ ਸੰਜੀਵ ਸਰਮਾ ਬਿੱਟੂ ਨੇ ਇਸ ਕਾਨਫਰੰਸ ਸਬੰਧੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਹਰ ਨਵੀਂ ਇਮਾਰਤ, ਨਵੀਂ ਸੜਕ ਜਾਂ ਹੋਰ ਨਿਰਮਾਣ ਕਾਰਜ ਸ਼ਹਿਰਾਂ ਵਿੱਚ ਵੱਖ-ਵੱਖ ਤੌਰ ’ਤੇ ਅਪਾਹਜ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਬੰਧਾਂ ਦੀ ਪਾਲਣਾ ਕਰਨ। ਆਪਣੀਆਂ ਯੋਜਨਾਵਾਂ ਬਣਾਉਂਦੇ ਸਮੇਂ ਅੰਗਹੀਣਾਂ ਦੀ ਸਹੁੂਲਤ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੇਸ਼ ਦੇ ਸਾਰੇ ਮੇਅਰਾਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਸਫਾਈ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ, ਜਿਸ ਦੇ ਨਤੀਜੇ ਵਿੱਚ ਉਹ ਬੀਤੇ ਦਿਨੀਂ ਸਵੱਛਤਾ ਸਰਵੇਖਣ 2021 ਵਿੱਚ ਦੇਸ਼ ਭਰ ਵਿੱਚ 58ਵੇਂ ਅਤੇ ਪੰਜਾਬ ਵਿੱਚ ਪਹਿਲੇ ਨੰਬਰ ਤੇ ਰਹੇ ਹਨ।

ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਸਵੱਛਤਾ ਦੇ ਮਾਮਲੇ ਵਿੱਚ ਪਟਿਆਲਾ ਨੂੰ ਪੰਜਾਬ ਵਿੱਚ ਪਹਿਲੇ ਨੰਬਰ ’ਤੇ ਲਿਆਉਣਾ ਸੰਭਵ ਨਹੀਂ ਸੀ, ਪਰ ਉਨ੍ਹਾਂ ਨੇ ਖੁਦ ਹੀ ਸ਼ਹਿਰੀਆਂ ਨੂੰ ਜਾਗਰੂਕ ਕਰਨ ਲਈ ਕਮਾਨ ਆਪਣੇ ਹੱਥਾਂ ਵਿੱਚ ਰੱਖੀ ਹੋਈ ਹੈ। ਗਿੱਲੇ ਅਤੇ ਸੁੱਕੇ ਕੂੜੇ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਨੇ ਮੇਰਾ ਕੁੂੜਾ ਮੇਰੀ ਜਿੰਮੇਵਾਰੀ ਦਾ ਸੁਨੇਹਾ ਸ਼ਹਿਰ ਦੇ ਹਰੇਕ ਘਰ ਤੱਕ ਪਹੁੰਚਾਇਆ ਅਤੇ ਇਸ ਦਾ ਸਹੀ ਨਤੀਜਾ ਨਿਕਲਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਹਾਈਟੈੱਕ ਬਣਾਉਣ ਲਈ ਉਨ੍ਹਾਂ ਨੇ ਨਿਗਮ ਦੇ ਮੁੱਖ ਡੰਪ ਨੂੰ ਮਿਟਾਉਣ ਲਈ ਰੇਮੀਡੀਏਸ਼ਨ ਪਲਾਂਟ ਲਗਾਇਆ, ਕੂੜੇ ਨੂੰ ਸੰਭਾਲਣ ਲਈ 6 ਮਟੀਰੀਅਲ ਰਿਕਵਰੀ ਸੈਂਟਰ ਬਣਾਏ, ਵੱਖ-ਵੱਖ ਹਿੱਸਿਆਂ ਵਿੱਚ 6 ਕੰਪੈਕਟਰ ਲਗਾਏ।

ਸ਼ਹਿਰ ਦੇ 106 ਸੈਮੀ ਅੰਡਰ ਗਰਾਉਂਡ ਬਿਨ ਲਗਾਉਣ ਦੇ ਨਾਲ-ਨਾਲ 400 ਕੰਪੋਸਟ ਪਿਟਸ ਤਿਆਰ ਕੀਤੀਆਂ ਗਈਆਂ। ਹਰੇਕ ਘਰ ਤੋਂ ਕੂੜਾ ਇਕੱਠਾ ਕਰਨ ਦੇ ਨਾਲ-ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਟਵਿਨ ਬਿਨ ਵੀ ਲਗਾਏ। ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਸਫਾਈ ਨੂੰ ਬਿਹਤਰ ਬਣਾਉਣ ਲਈ 42 ਨਵੇਂ ਸਿਟੀ ਟਾਇਲਟ ਤਿਆਰ ਕੀਤੇ ਗਏ। ਕਾਨਫਰੰਸ ਖਤਮ ਹੋਣ ਮਗਰੋਂ ਮੇਅਰ ਸੰਜੀਵ ਸਰਮਾ ਬਿੱਟੂ ਨੇ ਕਾਸੀ ਦੇ ਗੰਗਾ ਘਾਟ ਵਿਖੇ ਪਹੁੰਚ ਕੇ ਪਟਿਆਲਾ ਦੀ ਤਰੱਕੀ, ਸ਼ਹਿਰ ਵਾਸੀਆਂ ਦੀ ਚੰਗੀ ਸਿਹਤ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜੰਮੂ ਸਮੇਤ ਕਈ ਹੋਰ ਵੱਡੇ ਸਹਿਰਾਂ ਦੇ ਮੇਅਰ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ