30 ਜੁਲਾਈ ਨੂੰ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਟਰੈਕਟਰ ਮਾਰਚ
- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਦੀ ਹੋਈ ਮੀਟਿੰਗ
Farmers Big Announcement: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਖਦੇਵ ਸਿੰਘ ਫੋਜੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਕਿਸਾਨਾਂ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੁਲਿੰਗ ਨੀਤੀ ਅਨੁਸਾਰ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਕੋਝੀ ਚਾਲ ਹੈ ਜਿਸ ਨਾਲ ਪੰਜਾਬ ਦੀ ਉਪਜਾਊ ਜ਼ਮੀਨਾਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਥੱਲੇ ਲਿਉਣ ਦੀ ਸ਼ਰਾਰਤ ਕੀਤੀ ਜਾ ਰਹੀ ਜਿਸ ਨਾਲ ਖੇਤੀ ਸੈਕਟਰ ਨੂੰ ਜਿੱਥੇ ਘਾਟਾ ਪਵੇਗਾ ਉਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਕਿਸਾਨ ਪਰਿਵਾਰ ਦਾ ਉਜਾੜਾ ਹੋਵੇਗਾ। ਇਸ ਨਾਲ ਛੋਟੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਵੀ ਵੱਡਾ ਘਾਟਾ ਪਵੇਗਾ।
ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਇਸ ਨੀਤੀ ਖ਼ਿਲਾਫ਼ ਵੱਡਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੀਆਂ ਚਾਰ ਮੰਗਾਂ ’ਤੇ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਗਿਆ ਹੈ। ਉਸ ਕੜੀ ਤਹਿਤ ਜਿੰਨਾ ਜ਼ਿਲ੍ਹਿਆਂ ਵਿਚ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਹਨਾਂ ਜ਼ਿਲ੍ਹਿਆਂ ਵਿਚ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ ਅਤੇ 24 ਅਗਸਤ ਨੂੰ ਮੁੱਲਾਂਪੁਰ ਵਿਖੇ ਵੱਡੀ ਕਿਸਾਨ ਪੰਚਾਇਤ ਕਰਕੇ ਚਾਰੇ ਮੰਗਾਂ ਉੱਪਰ ਸੰਘਰਸ਼ ਸ਼ੁਰੂ ਹੋ ਜਾਵੇ। Farmers Big Announcement
ਇਹ ਵੀ ਪੜ੍ਹੋ: Rishabh Pant: ਹੁਣੇ-ਹੁਣੇ ਰਿਸ਼ਭ ਪੰਤ ਦੀ ਸੱਟ ’ਤੇ ਆਇਆ ਵੱਡਾ ਅਪਡੇਟ, ਕੱਲ੍ਹ ਮੈਚ ਦੌਰਾਨ ਹੋਏ ਸਨ ਜ਼ਖਮੀ
ਇਸ ਮੌਕੇ ਪਹੁੰਚੇ ਕਿਸਾਨ ਆਗੂਆਂ ’ਚ ਸ਼ਮਸ਼ੇਰ ਸਿੰਘ ਕਿੰਗਰਾ ਜਰਨਲ ਸਕੱਤਰ ਪੰਜਾਬ ਕੌਮੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਔਲਖ ਜਰਨਲ ਸਕੱਤਰ ਪੰਜਾਬ ਬੀਕੇਯੂ ਪੰਜਾਬ, ਬਖਤੋਰ ਸਿੰਘ ਸਾਦਿਕ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਏਕਤਾ ਮਾਲਵਾ, ਗੁਰਮੀਤ ਸਿੰਘ ਕਿਲ੍ਹਾ ਨੌਂ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਰਾਜਬੀਰ ਸਿੰਘ ਗਿੱਲ ਸੰਧਵਾਂ ਜ਼ਿਲ੍ਹਾ ਪ੍ਰਧਾਨ ਬੀਕੇਯੂ ਪੰਜਾਬ, ਜਗਸੀਰ ਸਿੰਘ ਸਾਧੂਵਾਲਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਏਕਤਾ ਮਾਲਵਾ, ਸੁਰਜੀਤ ਸਿੰਘ ਹਰੀਏਵਾਲਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਲੱਖੋਵਾਲ, ਜਸਕਰਨ ਸਿੰਘ ਮੋਰਾਂਵਾਲੀ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ ਧਨੇਰ, ਸੁਖਜਿੰਦਰ ਸਿੰਘ ਤੁੰਬੜਭੰਨ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਨਛੱਤਰ ਸਿੰਘ ਕਿਲ੍ਹਾ ਨੌਂ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਕਾਦੀਆਂ, ਮਾਸਟਰ ਮੱਖਣ ਸਿੰਘ ਜ਼ਿਲ੍ਹਾ ਆਗੂ ਬੀਕੇਯੂ ਰਾਜੇਵਾਲ, ਅਮਰਜੀਤ ਸਿੰਘ ਪੰਨੂ ਜ਼ਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ ਤੇ ਪਰਮਜੀਤ ਸਿੰਘ ਚੈਨਾ ਜ਼ਿਲ੍ਹਾ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਦਿ ਨੇ ਵੀ ਸੰਬੋਧਨ ਕੀਤਾ।