ਸਲਾਬਤਪੁਰਾ Live ! : ਸਲਾਬਤਪੁਰਾ ’ਚ ਰੂਹਾਨੀ ਸਥਾਪਨਾ ਮਹੀਨੇ ਦੇ ਭੰਡਾਰੇ ’ਤੇ ਲੱਗੀਆਂ ਰੌਣਕਾਂ

Salabtpura Bhndara live

ਰੂਹਾਨੀ ਸਥਾਪਨਾ ਮਹੀਨਾ : ਸਲਾਬਤਪੁਰਾ ਨੂੰ ਆਉਂਦੀਆਂ ਸੜਕਾਂ ’ਤੇ ਸੰਗਤ ਹੀ ਸੰਗਤ

(ਸੱਚ ਕਹੂੰ ਨਿਊਜ਼) ਸਲਾਬਤਪੁਰਾ।  ਡੇਰਾ ਸੱਚਾ ਸੌਦਾ ਦੇ ਪਵਿੱਤਰ ਸਥਾਪਨਾ ਮਹੀਨੇ ਦੇ ਸਬੰਧ ’ਚ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਮਨਾਏ ਜਾ ਰਹੇ ਪਵਿੱਤਰ ਭੰਡਾਰੇ ਲਈ ਸਾਧ ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਹੈ। ਭਾਵੇਂ ਪੰਜਾਬ ’ਚ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਇਸਦੇ ਬਾਵਜ਼ੂਦ ਸਾਧ ਸੰਗਤ ਵੱਡੀ ਗਿਣਤੀ ’ਚ ਸਲਾਬਤਪੁਰਾ ’ਚ ਸਵੇਰ ਤੋਂ ਹੀ ਆ ਰਹੀ ਹੈ।

ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ 11 ਵਜੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਜਾਵੇਗੀ । ਅੱਜ ਦਿਨ ਚੜ੍ਹਦੇ ਤੋਂ ਹੀ ਸਲਾਬਤਪੁਰਾ ਨੂੰ ਆਉਂਦੀਆਂ ਸਾਰੀਆਂ ਸੜਕਾਂ ’ਤੇ ਸਾਧ ਸੰਗਤ ਦੇ ਵਹੀਕਲਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਟਰੈਫਿਕ ਪੰਡਾਲ ਤੋਂ ਮੁੱਖ ਪੰਡਾਲ ਤੱਕ ਸਾਧ ਸੰਗਤ ਨੱਚਦੀ-ਗਾਉਂਦੀ ਆ ਰਹੀ ਹੈ।

ਸਾਧ ਸੰਗਤ ਦੀ ਸਹੂਲਤ ਲਈ ਜਿੰਮੇਵਾਰ ਸੇਵਾਦਾਰਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੰਡਾਲ ਨੂੰ ਸੁੰਦਰ ਲੜੀਆਂ, ਰੰਗੋਲੀ ਅਤੇ ਫੁੱਲਾਂ ਨਾਲ ਸਜ਼ਾਇਆ ਗਿਆ ਹੈ। ਸਾਧ ਸੰਗਤ ਵੱਲੋਂ ਇਸ ਪਵਿੱਤਰ ਮਹੀਨੇ ਦੀ ਇੱਕ ਦੂਜੇ ਨੂੰ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਵਧਾਈ ਦਿੱਤੀ ਜਾ ਰਹੀ ਹੈ। ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਨਾਲ ਸਬੰਧਿਤ ਹਰ ਪਵਿੱਤਰ ਮਹੀਨੇ ਦੀ ਖੁਸ਼ੀ ਲੋੜਵੰਦਾਂ ਦੀ ਮੱਦਦ ਕਰਕੇ ਮਨਾਈ ਜਾਂਦੀ ਹੈ ਤੇ ਅੱਜ ਵੀ ਭਲਾਈ ਕਾਰਜਾਂ ਤਹਿਤ ਲੋੜਵੰਦਾਂ ਦੀ ਮੱਦਦ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ। ਸਾਧ ਸੰਗਤ ਅਪ੍ਰੈਲ ਮਹੀਨੇ ਨੂੰ ਰੂਹਾਨੀ ਸਥਾਪਨਾ ਮਹੀਨੇ ਦੇ ਰੂਪ ’ਚ ਭਲਾਈ ਕਾਰਜ ਕਰਕੇ ਮਨਾਉਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ