ਪੂਜਨੀਕ ਗੁਰੂ ਜੀ ਨੇ ਬੋਰਡ ਦੇ ਪੇਪਰ ਦੇ ਰਹੇ ਬੱਚਿਆਂ ਨੂੰ ਦਿੱਤੇ ਜ਼ਰੂਰੀ ਟਿੱਪਸ, ਜ਼ਰੂਰ ਪਡ਼੍ਹੋ

Saint Dr MSG

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਨੂੰ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਯੂਟਿਊਬ ਚੈੱਨਲ ’ਤੇ ਕਰੋੜਾਂ ਸਾਧ-ਸੰਗਤ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।

ਸਵਾਲ : ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਂ ਹਨ ਪਿਤਾ ਜੀ ਅਸ਼ੀਰਵਾਦ ਦਿਓ।


ਜਵਾਬ : ਜਿਨ੍ਹਾਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਤਾਂ ਤੁਸੀਂ ਟੈਨਸ਼ਨ ਬਿਲਕੁਲ ਨਾ ਲਓ। ਤੁਸੀਂ ਪੂਰੀ ਲਗਨ ਨਾਲ ਪਡ਼੍ਹੋ , ਲਿਖ ਕੇ ਪਡ਼੍ਹੋ, ਬੋਲ ਕੇ ਪਡ਼੍ਹੋ ਅਤੇ ਇੱਕ ਇਮੇਜ ਬਣਾ ਕੇ ਮਾਈਂਡ ’ਚ ਫਿੱਟ ਕਰੋ। ਜਦੋਂ ਤੁਸੀਂ ਪ੍ਰਸ਼ਨ ਹੱਲ ਕਰਨ ਜਾ ਰਹੋ ਹੋ ਤਾਂ ਪਹਿਲਾਂ ਤੁਸੀਂ ਉਹ ਸਵਾਲ ਹੱਲ ਕਰੋ ਜੋ ਤੁਹਾਨੂੰ ਆ ਰਹੇ ਹਨ ਉਹ ਪਹਿਲਾਂ ਹੱਲ ਕਰੋ ਤੇ ਜੋ ਘੱਟ ਆ ਰਹੇ ਹਨ ਉਹਨਾਂ ਨੂੰ ਬਾਅਦ ’ਚ ਹੱਲ ਕਰੋ ਤਾਂ ਜ਼ਰੂਰ ਸਫਲਤਾ ਮਿਲੇਗੀ ਅਤੇ ਗੇਮ ਲਈ ਤਾਂ ਲਗਾਤਾਰ ਅਭਿਆਸ ਕਰੋ ਅਤੇ ਚੰਗੀ ਖੁਰਾਕ ਖਾਓ ਅਤੇ ਯੋਗਾ ’ਤੇ ਧਿਆਨ ਦਿਓ।

ਸਵਾਲ: ਪਾਪਾ ਜੀ, ਕਈ ਬੱਚੇ ਬੋਲ ਰਹੇ ਹਨ ਕਿ ਮੇਰਾ ਪੇਪਰ ਹੈ, ਮੇਰਾ ਇਮਤਿਹਾਨ ਹੈ, ਕਿਸੇ ਦਾ ਸਿਵਲ ਹੈ, ਕਿਸੇ ਦਾ 12ਵੀਂ ਦਾ ਹੈ ਗਾਈਡ ਕਰੋ ਜੀ।
ਜਵਾਬ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਫੋਕਸ ਕਰਕੇ ਤੁਸੀਂ ਪਡ਼੍ਹਾਈ ਕਰੋ, ਸਾਡੇ ਅਨੁਸਾਰ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਅਸੀਂ ਵੀ ਕਰਦੇ ਰਹੇ ਕਿ ਰਾਤ ਨੂੰ ਸੌਂ ਜਾਓ ਅਤੇ ਸਵੇਰੇ ਜਲਦੀ ਉੱਠ ਕੇ ਪਡ਼੍ਹਾਈ ਕਰੋ ਕਿਉਂਕਿ ਉਦੋਂ ਬਿਲਕੁਲ ਥਕਾਵਟ ਨਹੀਂ ਹੋਵੇਗੀ, ਮਾਈਂਡ ਫਰੈਸ਼ ਹੋਵੇਗਾ ਤਾਂ ਤੁਸੀਂ ਪਡ਼੍ਹਾਈ ਕਰੋ, ਭਾਵ ਉਠੋ, ਪਾਣੀ ਪੀਓ, ਚਾਹੋ ਤਾਂ ਇਸ਼ਨਾਨ ਕਰ ਲਓ, ਨਹੀਂ ਤਾਂ ਮੂੰਹ ਧੋ ਲਓ, ਫਿਰ ਜੋ ਤੁਸੀਂ ਪੜ੍ਹੋਗੇ, ਤੁਹਾਡੀ ਮੈਮੋਰੀ ’ਚ ਵਧਿਆ ਫਿਟ ਬੈਠੇਗਾ। ਪੂਰੀ ਨੀਂਦ ਲੈ ਲਓ, ਤੁਸੀਂ ਇਸ ਅਨੁਸਾਰ ਸੈਟਿੰਗ ਕਰ ਸਕਦੇ ਹੋ, ਅਤੇ ਦੂਜਾ ਬੋਲ ਕੇ ਯਾਦ ਕਰੋ, ਲਿਖ ਕੇ ਯਾਦ ਕਰੋ ਤੇ ਇਸ ਨੂੰ ਇੱਕ ਇਮੇਜ ਬਣਾ ਕੇ ਮਾਈਂਡ ’ਚ ਫਿੱਟ ਕਰੋ ਤਾਂ ਇਨ੍ਹਾਂ ਤਿੰਨੇ ਤਰੀਕਿਆਂ ਨਾਲ ਜੇਕਰ ਤੁਸੀਂ ਕਰੋਗੇ ਤਾਂ ਯਕੀਨਨ ਚੰਗੀ ਤਰ੍ਹਾਂ ਨਾਲ ਤੁਹਾਡੇ ਦਿਮਾਗ ’ਚ ਸਵਾਲ ਬੈਠ ਜਾਣਗੇ ਇਨ੍ਹਾਂ ਦੇ ਜਵਾਬ ਬੈਠ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।