ਸੰਤ ਡਾ. ਐਮਐਸਜੀ ਨੇ ਬਦਲੀ ਨਸ਼ੇੜੀ ਦੀ ਜ਼ਿੰਦਗੀ, ਹਮੇਸ਼ਾ ਰਹਿੰਦਾ ਸੀ ਨਸ਼ੇ ’ਚ ਧੁੱਤ, ਪਿੰਡ ਵਾਲੇ ਕਹਿਣ ਲੱਗ ਪਏ ਸਨ ਸ਼ਰਾਬ ਦਾ ਠੇਕੇਦਾਰ

ਨਾਮ ਸ਼ਬਦ ਨੇ ਬਦਲ ਦਿੱਤੀ ਦਰਸ਼ਨ ਸਿੰਘ ਦੀ ਜ਼ਿੰਦਗੀ

  • ਨਸ਼ਾ ਕਰਨ ਲਈ ਜ਼ਮੀਨ ਤੱਕ ਰੱਖ ਦਿੱਤੀ ਸੀ ਗਹਿਣੇ
  •  ਪਹਿਲਾਂ ਕਰਦਾ ਸੀ ਖੁਦ ਨਸ਼ਾ, ਹੁਣ ਦੂਜਿਆਂ ਲਈ ਬਣ ਰਿਹਾ ਹੈ ਪ੍ਰੇਰਨਾ ਸਰੋਤ
  •  ਪਹਿਲਾਂ ਨਸ਼ੇ ਨਾਲ ਹੁੰਦੀ ਸੀ ਸਵੇਰ ਦੀ ਸ਼ੁਰੂਆਤ ਤੇ ਹੁੰਦੀ ਹੁੰਦੀ ਹੈ ਰਾਮ-ਨਾਮ ਨਾਲ

(ਰਾਜੂ) ਔਢਾਂ/ਸਰਸਾ। ਜਿਸ ਵਿਅਕਤੀ ਦਾ ਸਵੇਰੇ-ਸ਼ਾਮ ਨਸ਼ੇ ਨਾਲ ਤੇ ਘਰ ’ਚ ਲੜਾਈ, ਝਗੜੇ ਤੇ ਕਲੇਸ਼ ਨਾਲ ਸਾਰਾ ਦਿਨ ਬੀਤਦਾ ਸੀ ਉਸ ਦੀ ਜ਼ਿੰਦਗੀ ’ਚ ਇੱਕ ਅਜਿਹਾ ਦੌਰ ਆਇਆ, ਜਿਸ ਦੇ ਬਾਅਦ ਨਸ਼ੇ ਤੋਂ ਅਜਿਹੀ ਨਫ਼ਰਤ ਹੋਈ ਕਿ ਉਹ ਹੁਣ ਨਾ ਸਿਰਫ਼ ਘਰ ’ਚ ਸਵਰਗ ਜਿਹੀ ਜ਼ਿੰਦਗੀ ਜੀਅ ਰਿਹਾ, ਸਗੋਂ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਕੇ ਰਾਮ-ਨਾਮ ਨਾਲ ਜੋੜਕੇ ਉਨ੍ਹਾਂ ਦਾ ਨਸ਼ਾ ਛੁਡਵਾ ਚੁੱਕਿਆ ਹੈ ਉਕਤ ਵਿਅਕਤੀ ਨੇ ਜਦੋਂ ‘ਸੱਚ ਕਹੂੰ’ ਦੇ ਪੱਤਰਕਾਰ ਰਾਜੂ ਔਢਾਂ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਆਪਣੀ ਸਾਰੀ ਕਹਾਣੀ ਸੁਣਾਈ ਪਿੰਡ ਲੱਕੜਾਂਵਾਲੀ ਨਿਵਾਸੀ ਦਰਸ਼ਨ ਸਿੰਘ ਸੰਧੂ ਜਵਾਨੀ ’ਚ ਹੀ ਨਸ਼ੇ ਤੇ ਗਲਤ ਆਦਤਾਂ ਦਾ ਸ਼ਿਕਾਰ ਹੋ ਗਿਆ ਸੀ ਉਹ ਘਰ ’ਚ ਕੱਢੀ ਸ਼ਰਾਬ ਤੇ ਪੋਸਤ ਦਾ ਆਦਿ ਬਣ ਗਿਆ ਤੇ ਨਾਲ ਹੀ ਨਸ਼ਾ ਵੇਚਣ ਦਾ ਧੰਦਾ ਕਰਨ ਲੱਗਾ ਸੀ।

ਇਸ ਤੋਂ ਇਲਾਵਾ ਉਸ ਨੂੰ ਸੱਟੇ ਜੂਏ ਜਿਹੀਆਂ ਭੈੜੀਆਂ ਆਦਤਾਂ ਲੱਗੀਆਂ ਹੋਈਆਂ ਸਨ ਦਰਸ਼ਨ ਦੀਆਂ ਇਨ੍ਹਾਂ ਆਦਤਾਂ ਦੇ ਚਲਦੇ ਉਸ ਦੀ ਪਤਨੀ ਅਮਰਜੀਤ ਕੌਰ ਕਾਫ਼ੀ ਪ੍ਰੇਸ਼ਾਨ ਰਹਿਣ ਲੱਗ ਗਈ ਸੀ ਖੁਦ ਦੀ ਕਰੀਬ ਛੇ ਏਕੜ ਜ਼ਮੀਨ ਸੀ, ਪਰ ਹਰ ਸਮੇਂ ਸ਼ਰਾਬ ਤੇ ਪੋਸਤ ਦੇ ਨਸ਼ੇ ’ਚ ਬੇਸੁੱਧ ਰਹਿਣ ਕਰਕੇ ਦਰਸ਼ਨ ਸਿੰਘ ਦੀ ਖੇਤ ’ਚ ਕੋਈ ਦਲਚਸਪੀ ਨਹੀਂ ਸੀ ਨਸ਼ੇ ਤੇ ਉਸ ਦੀਆਂ ਭੈੜੀਆਂ ਆਦਤਾਂ ਨੇ ਘਰ?ਨੂੰ ਆਰਥਿਕ ਤੰਗੀ ਵਿੱਚ ਇਸ ਤਰ੍ਹਾ ਧੱਕ ਦਿੱਤਾ ਕਿ ਉਸ ਦੀ ਜ਼ਮੀਨ ਵੀ ਗਹਿਣੇ ਹੋ ਗਈ । ਉਸ ਦੀ ਪਤਨੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਦੂਜਿਆਂ ਦੇ ਖੇਤਾਂ ’ਚ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਗਈ ਦਰਸ਼ਨ ਸਿੰਘ ਨੂੰ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਕਾਫ਼ੀ ਸਮਝਾਇਆ ਪਰ ਉਸ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਪੁਲਿਸ ਨਸ਼ੇੜੀ ਹੋਣ ਕਰਕੇ ਉਸ ਦੇ ਘਰ ਚੱਕਰ ਅਕਸਰ ਮਾਰਿਆ ਕਰਦੀ ਸੀ ਦਰਸ਼ਨ ਨੂੰ ਲੋਕ ਸ਼ਰਾਬ ਵੇਚਣ ਕਰਕੇ ਠੇਕੇਦਾਰ ਦੇ ਨਾਂਅ ਨਾਲ ਬੁਲਾਉਣ ਲੱਗੇ ਸਨ।

ਔਢਾਂ: ਪ੍ਰੇਮੀ ਦਰਸ਼ਨ ਸਿੰਘ ਇੰਸਾਂ, ਲੱਕੜਾਂ ਵਾਲੀ ਆਪਣੇ ਪਰਿਵਾਰ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆ

ਸਾਰਾ ਪਿੰਡ ਹੋਇਆ ਹੈਰਾਨ

ਦਰਸ਼ਨ ਸਿੰਘ ਨੂੰ ਨਸ਼ਾ ਤੇ ਗਲਤ ਆਦਤਾਂ ਛੱਡ ਕੇ ਭਗਤੀ ਮਾਰਗ ’ਤੇ ਚਲਦੇ ਦੇਖ ਸਾਰਾ ਪਿੰਡ ਹੈਰਾਨ ਹੋ ਗਿਆ ਜੋ ਲੋਕ ਉਸ ਦਰਸ਼ਨ ਸਿੰਘ ਨੂੰ ਠੇਕੇਦਾਰ ਕਹਿ ਕੇ ਬੁਲਾਉਂਦੇ ਸਨ ਉਹ ਉਸ ਨੂੰ?ਹੁਣ ਦਰਸ਼ਨ ਪ੍ਰੇਮੀ ਦੇ ਨਾਂਅ ਨਾਲ ਬੁਲਾਉਣ ਲੱਗੇ ਦਰਸ਼ਨ ਸਿੰਘ ਇੰਸਾਂ ਹੁਣ ਸਾਰੇ ਪਿੰਡ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ ਉਸ ਨੇ ਕਈ ਵਿਅਕਤੀਆਂ ਨੂੰ ਰਾਮ-ਨਾਮ ਨਾਲ ਜੋੜ ਕੇ ਉਨ੍ਹਾਂ ਦਾ ਨਸ਼ਾ ਤੇ ਬੁਰੀਆਂ ਆਦਤਾਂ ਛੁਡਵਾ ਦਿੱਤੀਆਂ ਜੋ ਦਰਸ਼ਨ ਸਿੰਘ ਕਦੇ ਨਾਦਾਨੀ ’ਚ ਡੇਰਾ ਸੱਚਾ ਸੌਦਾ ਲਈ ਭੱਦੇ ਸ਼ਬਦ ਬੋਲਦਾ ਸੀ ਉਹ ਹੁਣ ਜਿੱਥੇ ਬੈਠਦਾ ਸਿਰਫ਼ ਰਾਮ-ਨਾਮ ਦੀ ਹੀ ਗੱਲ ਕਰਦਾ ਹੈ

ਰਾਮ-ਨਾਮ ਨੇ ਕਰ ਦਿੱਤੇ ਵਾਰੇ ਨਿਆਰੇ

ਪੂਜਨੀਕ ਗੁਰੂ?ਜੀ ਤੋਂ ਨਾਮ ਸ਼ਬਦ ਲੈਣ ਤੋਂ ਬਾਅਦ ਦਰਸ਼ਨ ਸਿੰਘ ਦੇ ਵਾਅਰੇ ਨਿਆਰੇ ਹੋ ਗਏ ਉਸ ਨੇ ਨਾ ਸਿਰਫ਼ ਨਸ਼ਾ ਤੇ ਬੁਰੀਆਂ ਆਦਤਾਂ ਛੱਡੀਆਂ, ਸਗੋਂ ਮਾਨਵਤਾ ਭਲਾਈ ਕਾਰਜਾਂ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ ਨਾਮ ਸ਼ਬਦ ਨਾਲ ਜੁੜਨ ਤੋਂ ਬਾਅਦ ਉਸ ਦੀ ਆਰਥਿਕ ਸਥਿਤੀ ’ਚ ਤੇਜ਼ੀ ਨਾਲ ਸੁਧਾਰ ਹੋਇਆ ਦਰਸ਼ਨ ਸਿੰਘ ਨੇ ਗਹਿਣੇ ਪਈ ਜ਼ਮੀਨ ਛੁਡਵਾ ਕੇ ਹੋਰ ਵੀ ਖਰੀਦ ਲਈ ਤੇ ਆਪਣੇ ਘਰ ਨੂੰ ਸਵਰਗ ਜਿਹਾ ਬਣਾ ਲਿਆ

ਰੰਗ ਲਿਆਇਆ ਪਤਨੀ ਦਾ ਸਬਰ

ਦਰਸ਼ਨ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਸਬਰ ਨਹੀਂ ਛੱਡਿਆ ਉਸ ਨੇ ਡੇਰਾ ਸੱਚਾ ਸੌਦਾ ’ਚ ਜਾ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਮਰਜੀਤ ਕੌਰ ਪੂਜਨੀਕ ਗੁਰੂ ਜੀ ਦੇ ਦੱਸੇ ਮਾਰਗ ’ਤੇ ਚਲਦਿਆਂ ਘਰ ’ਚ ਖਾਣਾ ਨਾਮ ਜਪਕੇ ਬਣਾਉਣ ਲੱਗੀ ਕੁਝ ਦਿਨਾਂ ਬਾਅਦ ਉਸ ਨੇ ਦਰਸ਼ਨ ਸਿੰਘ ਨੂੰ ਇਹ ਕਹਿੰਦੇ ਹੋਏ ਸਤਿਸੰਗ ਸੁਣ ਲਈ ਭੇਜ ਦਿੱਤਾ ਕਿ ਜੇਕਰ ਉਸ ਨੂੰ ਚੰਗਾ ਲੱਗਾ ਤਾਂ ਨਾਮ ਸ਼ਬਦ ਲੈ ਲੈਣਾ ਅਮਰਜੀਤ ਕੌਰ ਨੇ ਅੰਦਰ ਹੀ ਅੰਦਰ ਪੂਜਨੀਕ ਗੁਰੂ ਜੀ ਨੂੰ ਬੇਨਤੀ ਕਰਦੇ ਹੋਏ ਦਰਸ਼ਨ ਸਿੰਘ ਨੂੰ ਨਾਮ ਸ਼ਬਦ ਦੇਣ ਲਈ ਅਰਦਾਸ ਕੀਤੀ ਤੇ ਦਰਸ਼ਨ ਸਿੰਘ ਸਤਿਸੰਗ ਸੁਣਨ ਤੋਂ ਬਾਅਦ ਨਾਮ ਸ਼ਬਦ ਲੈ ਕੇ ਹੀ ਘਰ ਪਰਤਿਆ ਇਸ ਤੋਂ ਬਾਅਦ ਉਸ ਨੇ ਘਰ ’ਚ ਸ਼ਰਾਬ ਬਣਾਉਣੀ ਛੱਡੀ ਦਿੱਤੀ ਤੇ ਸਾਰੀਆਂ ਭੈੜੀਆਂ ਆਦਤਾਂ ਨਾ ਕਰਨ ਦਾ ਪ੍ਰਣ ਲੈ ਕੇ ਖੁਦ ਨੂੰ ਨਾਮ ਸਿਮਰਨ ਦਾ ਅਭਿਆਸੀ ਬਣਾ ਲਿਆ

ਪੂਜਨੀਕ ਗੁਰੂ ਜੀ ਦਾ ਕਰਜ਼ ਨਹੀਂ ਉਤਾਰ ਸਕਦੇ

ਇਨ੍ਹਾਂ ਦੀ ਨਸ਼ੇ ਦੀ ਲਤ ਤੇ ਗਲਤ ਆਦਤਾਂ ਤੋਂ ਮੈਂ ਤੇ ਮੇਰੇ ਬੱਚੇ ਬਹੁਤ ਪ੍ਰੇਸ਼ਾਨ ਰਹਿੰਦੇ ਸਾਂ ਘਰ ’ਚ ਅਕਸਰ ਕਲੇਸ਼ ਤੇ ਅਸ਼ਾਂਤੀ ਰਹਿੰਦੀ ਸੀ, ਹਾਲਾਤ ਅਜਿਹੇ ਪੈਦਾ ਹੋ ਗਏ ਕਿ ਕਈ ਵਾਰ ਤਾਂ ਮੈਂ ਆਪਣੇ ਬੱਚਿਆਂ ਸਮੇਤ ਭੁੱਖੇ ਢਿੱਡ ਹੀ ਸੌਂ ਜਾਂਦੀ ਸੀ ਜ਼ਮੀਨ ਦੀ ਦੇਖ-ਰੇਖ ਨਾ ਹੋਣ ਨਾਲ ਫ਼ਸਲ ਨਹੀਂ ਹੁੰਦੀ ਸੀ ਇਹ ਹਰ ਸਮੇਂ ਨਸ਼ੇ ’ਚ ਧੁੱਤ ਰਹਿੰਦੇ ਸਨ। ਜੇਕਰ ਪੂਜਨੀਕ ਗੁਰੂ ਜੀ ਨਾ ਮਿਲਦੇ ਤਾਂ ਪਤਾ ਨਹੀਂ ਕੀ ਹਾਲ ਹੁੰਦਾ ਪੂਜਨੀਕ ਗੁਰੂ ਜੀ ਨੇ ਸਾਡੇ ਪਰਿਵਾਰ ’ਤੇ ਅਜਿਹੀ ਰਹਿਮਤ ਕੀਤੀ ਕਿ ਅਸੀਂ ਉਨ੍ਹਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ ਮੈਂ ਦੂਜਿਆਂ ਨੂੰ ਵੀ ਬੇਨਤੀ ਕਰਦੀ ਹਾਂ ਕੇ ਜੇਕਰ ਤੁਹਾਡੇ ਘਰ ’ਚ ਕੋਈ ਨਸ਼ਾ ਕਰਦਾ ਹੈ ਤਾਂ ਤੁਸੀਂ ਨਾਮ ਸ਼ਬਦ ਲਓ ਤੇ ਸਿਮਰਨ ਕਰਕੇ ਖਾਣਾ ਬਣਾਓ ਜਿਵੇਂ ਮੇਰੇ ਘਰ ’ਚੋਂ ਨਸ਼ੇ ਦੀ ਜੜ੍ਹ ਪੁੱਟੀ ਗਈ ਤਾਂ ਤੁਹਾਡੇ ਘਰ ’ਚੋਂ ਵੀ ਨਸ਼ੇ ਦਾ ਦੈਂਤ ਮਰ ਸਕਦਾ ਹੈ ਅਸੀਂ ਅੱਜ ਵਧੀਆ ਜਿੰਦਗੀ ਬਤੀਤ ਕਰਦੇ ਹੋਏ ਮਾਨਵਤਾ ਭਲਾਈ ਕਾਰਜ਼ਾਂ ’ਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਾਂ ਜਿਸ ਦਾ ਅਸੀਂ ਪ੍ਰਣ ਵੀ ਕੀਤਾ ਹੋਇਆ ਹੈ।
ਅਮਰਜੀਤ ਕੌਰ ਇੰਸਾਂ

ਇਹ ਨਸ਼ਾ ਦੁਨਿਆਵੀ ਨਸ਼ਿਆਂ ’ਤੇ ਭਾਰੀ

ਨਾਮ ਸ਼ਬਦ ਨਾਲ ਜੁੜਨ ਤੋਂ ਬਾਅਦ ਜ਼ਿੰਦਗੀ ਦੇ ਮਇਨੇ ਹੀ ਬਦਲ ਗਏ ਹਨ ਪਹਿਲਾਂ ਪਤਾ ਹੀ ਨਹੀਂ ਸੀ ਕਿ ਜ਼ਿੰਦਗੀ ਐਨੀ ਸੌਖੀ ਹੋ ਜਾਵੇਗੀ ਪੂਜਨੀਕ ਗੁਰੂ?ਜੀ ਨੇ ਮੇਰੇ ’ਤੇ ਬਹੁਤ ਵੱਡਾ ਉਪਕਾਰ ਕੀਤਾ ਹੈ ਮੈਂ ਉਨ੍ਹਾਂ ਦਾ ਹਮੇਸ਼ਾ ਰਿਣੀ ਰਹਾਂਗਾ, ਜੋ ਕਦੇ ਨਹੀਂ ਉਤਾਰ ਸਕਦਾ ਮੈਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੋ ਨਸ਼ੇ ਦੀ ਜਕੜ ’ਚ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਰਹੇ ਹਨ ਕਿ ਉਹ ਨਾਮ ਸ਼ਬਦ ਲੈ ਕੇ ਰਾਮ-ਨਾਮ ਦਾ ਨਸ਼ਾ ਕਰਕੇ ਦੇਖਣ ਰਾਮ-ਨਾਮ ਦੇ ਨਸ਼ੇ ਸਾਹਮਣੇ ਦੁਨਿਆਵੀ ਨਸ਼ਾ ਤੁਸ਼ ਹੈ
ਪ੍ਰੇਮੀ ਦਰਸ਼ਨ ਸਿੰਘ ਇੰਸਾਂ, ਪਿੰਡ ਲੱਕੜਾਂਵਾਲੀ (ਸਰਸਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ