ਵਿਚਾਰਾਂ ਦਾ ਸ਼ੁੱਧੀਕਰਨ ਕਰੋ : ਪੂਜਨੀਕ ਗੁਰੂ ਜੀ

anmol bachan

ਵਿਚਾਰਾਂ ਦਾ ਸ਼ੁੱਧੀਕਰਨ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਆਪਣੇ ਹਿਰਦੇ ਨੂੰ ਪਾਕ-ਪਵਿੱਤਰ ਨਹੀਂ ਕਰਦਾ, ਉਦੋਂ ਤੱਕ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਉਸ ਦੇ ਅੰਦਰ ਨਹੀਂ ਵੱਸਦੀਆਂ ਆਪਣੇ ਅੰਦਰ ਦੇ ਵਿਚਾਰਾਂ ਦਾ ਸ਼ੁੱਧੀਕਰਨ ਕਰੋ ਵਿਚਾਰਾਂ ਨੂੰ ਸ਼ੁੱਧ ਕਰਨ ਲਈ ਇੱਕੋ-ਇੱਕ ਤਰੀਕਾ ਹੈ ਸੇਵਾ ਅਤੇ ਸਿਮਰਨ ਸੇਵਾ ਕਰੋ, ਸਿਮਰਨ ਕਰੋ ਤਾਂ ਬੁਰੇ ਵਿਚਾਰ, ਨੈਗੇਟਿਵ ਵਿਚਾਰ ਰੁਕ ਜਾਣਗੇ ਸੇਵਾ, ਸਿਮਰਨ ਨਾਲ ਅਜਿਹਾ ਆਤਮਵਿਸ਼ਵਾਸ ਆਵੇਗਾ ਕਿ ਤੁਹਾਡਾ ਧਿਆਨ ਮਾਲਕ ਦੀ ਯਾਦ ‘ਚ ਲੱਗਣ ਲੱਗੇਗਾ, ਤੁਸੀਂ ਆਤਮ ਵਿਸ਼ਵਾਸ ਨਾਲ ਪੂਰਨ ਹੋਵੋਗੇ ਅਤੇ ਕੋਈ ਵੀ ਚੰਗਾ ਨੇਕ ਕਾਰਜ ਕਰਦੇ ਹੋਏ ਝਿਜਕ ਨਹੀਂ ਆਵੇਗੀ

ਤੁਸੀਂ ਹਿੰਮਤ ਨਾਲ ਅੱਗੇ ਵਧਦੇ ਜਾਵੋਗੇ ਨੈਗੇਟਿਵ ਥਿੰਕਿੰਗ ਖਤਮ ਹੋਵੇਗੀ ਅਤੇ ਪੌਜੇਟਿਵ ਥਿੰਕਿੰਗ ਵਧਦੀ ਜਾਵੇਗੀ ਆਪ ਜੀ ਨੇ ਫ਼ਰਮਾਇਆ ਕਿ ਬਚਨ ਸੁਣ ਕੇ ਅਮਲ ਕਰਨ ਨਾਲ ਜਨਮਾਂ-ਜਨਮਾਂ ਦੇ ਪਾਪ-ਕਰਮ ਕਟ ਜਾਂਦੇ ਹਨ ਅਤੇ ਇਸ ਜਨਮ ਦੇ ਗ਼ਮ, ਦੁੱਖ-ਦਰਦ ਚਿੰਤਾਵਾਂ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਸੰਤਾਂ ਦੇ ਬਚਨ ਸੁਣੋ ਅਤੇ ਅਮਲ ਕਰੋ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਕੀ ਕਹਿੰਦੇ ਹਨ?

ਪਰਮਾਤਮਾ ਦੇ ਨਾਮ ਦਾ ਜਾਪ ਕਰੋ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਵੀ ਕਿਸੇ ਵੀ ਜੀਵ ਦਾ ਦਿਲ ਨਾ ਦੁਖਾਓ, ਕਿਸੇ ‘ਤੇ ਟੋਂਟ ਨਾ ਕਸੋ, ਜਾਤ-ਪਾਤ ਦਾ ਭੇਦਭਾਵ ਨਾ ਕਰੋ, ਕੌੜਾ ਨਾ ਬੋਲੋ ਆਪ ਜੀ ਨੇ ਫ਼ਰਮਾਇਆ ਕਿ ਸਾਰੇ ਆਪਣੇ-ਆਪਣੇ ਕਰਮਾਂ ਦੀ ਖਾਂਦੇ ਹਨ ਜੈਸੇ ਕਰਮ ਤੁਸੀਂ ਕਰੋਗੇ, ਵੈਸਾ ਫ਼ਲ ਤੁਹਾਨੂੰ ਭੋਗਣਾ ਪਵੇਗਾ ਬੁਰੇ ਕਰਮ ਕਰਦੇ ਹੋ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬੁਰਾ ਹੋਵੇਗਾ ਕਿੱਕਰ ਦਾ ਪੌਦਾ ਬੀਜਣ ਨਾਲ ਉਸ ‘ਤੇ ਅੰਬ ਨਹੀਂ ਲੱਗਦੇ ਕਹਿਣ ਦਾ ਮਤਲਬ ਜੈਸੇ ਕਰਮ ਕਰੋਗੇ ਉਹ ਇਸੇ ਜਨਮ ‘ਚ ਤੁਹਾਨੂੰ ਭੋਗਣੇ ਪੈਣਗੇ ਅਤੇ ਅੱਗੇ ਆਤਮਾ ਨੂੰ ਦਰਗਾਹ ‘ਚ ਹਿਸਾਬ-ਕਿਤਾਬ ਚੁਕਾਉਣਾ ਪਵੇਗਾ ਇਸ ਲਈ ਹਮੇਸ਼ਾ ਚੰਗੇ ਕਰਮ ਕਰੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜ਼ਿੰਦਗੀ ਮਿਲੀ ਹੈ ਕਿਤੇ ਇੰਝ ਹੀ ਨਾ ਗੁਜ਼ਰ ਜਾਵੇ, ਇਸ ‘ਚ ਅਜਿਹਾ ਕੁਝ ਕਰ ਜਾਓ ਕਿ ਤੁਹਾਡੀ ਜ਼ਿੰਦਗੀ ਇੱਕ ਮਿਸਾਲ ਬਣ ਜਾਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਰੌਸ਼ਨੀ ‘ਚ ਰਾਹ ਦੇਖ ਕੇ ਚੱਲਣ ਵਰਨਾ ਪਸ਼ੂਆਂ ਵਾਂਗ ਆਏ, ਖਾਧਾ-ਪੀਤਾ, ਬੱਚੇ ਪੈਦਾ ਕੀਤੇ, ਐਸ਼ੋ-ਅਰਾਮ ਕੀਤਾ ਅਤੇ ਚਲਦੇ ਬਣੇ ਲੱਖਾਂ-ਕਰੋੜਾਂ ਆ ਰਹੇ ਹਨ ਇਸ ਦੁਨੀਆਂ ‘ਚ ਅਤੇ ਜਾ ਰਹੇ ਹਨ ਆਪ ਜੀ ਨੇ ਅੱਗੇ ਫ਼ਰਮਾਇਆ ਕਿ ਭਗਤੀ ਕਰੋ, ਭਲੇ ਕਰਮ ਕਰੋ, ਅੱਜ ਸਮਾਜ ‘ਚ ਮੰਨਿਆ ਹੈ ਕਿ ਲੋਕ ਸਵਾਰਥੀ ਹਨ, ਗਰਜ ਨੂੰ ਹੀ ਸਲਾਮ ਹੈ ਗਰਜ਼ ਹੈ ਤਾਂ ਆਪਣੇ-ਆਪਣੇ ਰਹਿੰੰਦੇ ਹਨ, ਗਰਜ਼ ਨਹੀਂ ਤਾਂ ਆਪਣੇ ਪਰਾਏ ਹੋ ਜਾਂਦੇ ਹਨ

ਇਹ ਸੰਸਾਰ ਮਤਲਬ ਦਾ ਹੈ ਇਹ ਦੇਸ਼ ਕਾਲ ਦਾ ਦੇਸ਼ ਹੈ, ਕਾਲ ਦੀ ਨਗਰੀ, ਸਵਾਰਥੀ ਯੁੱਗ, ਗਰਜ਼ ਦਾ ਯੁੱਗ ਹੈ ਇੱਥੇ ਪਿਆਰ ਹੀ ਉਦੋਂ ਕਰਦੇ ਹਨ ਜਦੋਂ ਕੁਝ ਲੈਣਾ ਹੁੰਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਅਜਿਹੇ ‘ਚ ਵੀ ਇੱਕ ਐਸਾ ਹੈ ਜੋ ਕਦੇ ਤੁਹਾਨੂੰ ਨਹੀਂ ਛੱਡੇਗਾ, ਦੁਤਕਾਰੇਗਾ ਨਹੀਂ ਅਤੇ ਉਹ ਹੈ ਅੱਲ੍ਹਾ, ਵਾਹਿਗੁਰੂ, ਸਤਿਗੁਰੂ ਮੌਲ਼ਾ ਰਾਮ, ਉਸ ਨਾਲ ਤੁਸੀਂ ਪਿਆਰ ਕਰੋਗੇ, ਬੇਗਰਜ਼ ਮੁਹੱਬਤ, ਚਾਹੇ ਤੁਸੀਂ ਕੁਝ ਮੰਗਦੇ ਵੀ ਰਹੋਗੇ ਤਾਂ ਵੀ ਉਹ ਤੁਹਾਥੋਂ ਮੂੰਹ ਨਹੀਂ ਚੁਰਾਵੇਗਾ ਮਾਂ ਤਾਂ ਜਦੋਂ ਬੱਚਾ ਵੱਡਾ ਹੋ ਜਾਵੇ ਤਾਂ ਛੱਡ ਦਿੰਦੀ ਹੈ ਕਿ ਵੱਡਾ ਹੋ ਗਿਆ ਹੈ ਆਪਣੇ ਆਪ ਕੰਮ ਕਰੋ ਪਰ ਇੱਕ ਗੁਰੂ, ਮਾਲਕ ਲਈ ਬੱਚਾ ਕਦੇ ਵੱਡਾ ਹੁੰਦਾ ਹੀ ਨਹੀਂ, ਪਤਾ ਨਹੀਂ ਦੁਨੀਆਂ ਦੀ ਦਲਦਲ ‘ਚ ਉਹ ਕਦੋਂ ਫਸ ਜਾਵੇ, ਪਤਾ ਨਹੀਂ ਕਦੋਂ ਤਿਲ਼ਕ ਜਾਵੇ

ਇਸ ਲਈ ਉਹ ਹਮੇਸ਼ਾ ਉਸ ਨੂੰ ਆਪਣੀ ਉਂਗਲੀ ਫੜ੍ਹਾ ਕੇ ਰੱਖਦਾ ਹੈ ਅਤੇ ਦਇਆ, ਮਿਹਰ, ਰਹਿਮਤ ਨਾਲ ਨਿਵਾਜ਼ਦਾ ਰਹਿੰਦਾ ਹੈ ਇਸ ਲਈ ਉਸ ਸੱਚੇ ਪਰਮਾਤਮਾ ਨਾਲ, ਅੱਲ੍ਹਾ, ਵਾਹਿਗੁਰੂ ਰਾਮ ਨਾਲ ਆਪਣੀ ਪ੍ਰੀਤ ਜੋੜ ਕੇ ਰੱਖੋ, ਜੋ ਕਦੇ ਵੀ ਹੱਥ ਨਹੀਂ ਛੱਡਦਾ ਅਤੇ ਦੋਨਾਂ ਜਹਾਨਾਂ ‘ਚ ਖੁਸ਼ੀਆਂ ਨਾਲ ਮਾਲਾਮਾਲ ਕਰਦਾ ਰਹਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।