ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਪਵਿੱਤਰ ਅਨਮੋਲ ਬਚਨਾਂ ਦੀ ਵਰਖਾ ਕਰਦੇ ਹੋਏ ਜੀਵਨ ਵਿੱਚ ਸੰਜਮ, ਸੰਤੋਖ ਨੂੰ ਅਪਣਾਉਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਪੂਰੇ ਸੰਸਾਰ ਵਿੱਚ ਇਨਸਾਨ ਪ੍ਰੇਸ਼ਾਨ ਹੈ, ਦੁਖੀ ਹੈ, ਮੁਸ਼ਕਲਾਂ ਵਿੱਚ ਹੈ ਅਤੇ ਇਸ ਦੇ ਕਾਰਨ ਇੱਕ-ਦੋ ਨਹੀਂ ਬਹੁਤ ਸਾਰੇ ਹਨ ਇੱਕ ਕਾਰਨ ਅਬਾਦੀ ਦਾ ਵਧਣਾ ਹੈ ਦੂਸਰਾ ਕਾਰਨ ਖਾਣ-ਪੀਣ ਵਿੱਚ ਜ਼ਹਿਰ ਹੈ, ਤੀਸਰਾ ਕਾਰਨ ਸੁਣਨ-ਵੇਖਣ ਵਿੱਚ ਜ਼ਹਿਰ ਹੈ।
ਅਗਲਾ ਕਾਰਨ ਅਗਿਆਨਤਾ ਹੈ ਇਸ ਤੋਂ ਅੱਗੇ ਧਰਮ ਦੀ ਅਗਿਆਨਤਾ ਹੈ ਤੇ ਇਹ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਧਰਮ ਇਨਸਾਨ ਨੂੰ ਇੰਨਾ ਕੁਝ ਸਿਖਾਉਂਦਾ ਹੈ ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਧਰਮ ਦਾ ਪਹਿਰਾਵਾ ਪਹਿਨਣ ਵਾਲੇ ਜ਼ਿਆਦਾ ਹਨ, ਧਰਮ ’ਤੇ ਅਮਲ ਕਰਨ ਵਾਲੇ ਬਹੁਤ ਘੱਟ ਹੁੰਦੇ ਜਾ ਰਹੇ ਹਨ। ਧਰਮਾਂ ਵਿੱਚ ਸੰਜਮ, ਸੰਤੋਖ ਸ਼ਬਦ ਦਾ ਇਸਤੇਮਾਲ ਬਹੁਤ ਆਉਂਦਾ ਹੈ, ਇਹ ਗਹਿਣਾ ਹੋਣਾ ਚਾਹੀਦਾ ਹਰ ਇਨਸਾਨ ਦਾ ਪਰ ਅੱਜ ਸੰਜਮ ਗੁਆ ਰਿਹਾ ਹੈ ਤੇ ਅਬਾਦੀ ਵਧ ਰਹੀ ਹੈ। ਸੰਜਮ ਗੁਆ ਰਿਹਾ ਹੈ ਤਾਂ ਲੜਾਈ-ਝਗੜੇ ਵਧ ਰਹੇ ਹਨ। ਸੰਜਮ ਗੁਆ ਰਿਹਾ ਹੈ ਦਿਮਾਗੀ ਪਰੇਸ਼ਾਨੀਆਂ, ਟੈਨਸ਼ਨ, ਮੁਸ਼ਕਲਾਂ ਵਧ ਰਹੀਆਂ ਹਨ ਅਤੇ ਜਦੋਂ-ਜਦੋਂ ਇਨਸਾਨ ਸੰਯਮ ਗੁਆਉਦਾ ਹੈ ਤਾਂ ਭਿਆਨਕ ਤੋਂ ਭਿਆਨਕ ਜੰਗ ਵੀ ਸ਼ੁਰੂ ਹੋ ਜਾਂਦੇ ਹਨ।
ਹੰਕਾਰ ਬੁਰੀ ਬਲਾ ਹੈ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਧਰਮ ਕਹਿੰਦੇ ਹਨ ਕਿ ਹੰਕਾਰ ਨੂੰ ਮਾਰ ਹੈ ਪਰ ਕੌਣ ਅਜਿਹਾ ਹੈ ਜੋ ਆਪਣੇ ਹੰਕਾਰ ਨੂੰ ਛੱਡ ਦਿੰਦਾ ਹੈ ਬਹੁਤ ਮੁਸ਼ਕਲ ਹੈ ਆਪਣੀ ਈਗੋ ਨੂੰ ਰੋਕਣਾ, ਕੰਟਰੋਲ ਕਰਨਾ ਛੋਟੀਆਂ-ਛੋਟੀਆਂ ਗੱਲਾਂ ਤੂਫਾਨ ਖੜ੍ਹਾ ਕਰ ਦਿੰਦੀਆਂ ਹਨ। ਪਰਿਵਾਰ ਵਿੱਚ ਮੈਂ, ਘਰ ਵਿੱਚ ਈਗੋ ਹੀ ਹੈ ਜੋ ਭਰਾ ਨੂੰ ਭਰਾ ਨਾਲ ਲੜਾਉਂਦੀ ਹੈ, ਈਗੋ ਹੀ ਹੈ ਜੋ ਮਾਂ-ਬਾਪ ਤੇ ਬੱਚਿਆਂ ਵਿੱਚ ਝਗੜਾ ਪੈਦਾ ਕਰ ਦਿੰਦੀ ਹੈ ਈਗੋ ਹੀ ਹੈ ਜੋ ਪਤੀ-ਪਤਨੀ ਵਿੱਚ ਝਗੜੇ ਕਰਵਾ ਦਿੰਦੀ ਹੈ ਤਾਂ ਧਰਮ ਕਹਿੰਦੇ ਹਨ ਕਿ ਹੰਕਾਰ ਨਾ ਕਰੋ ‘‘ਮੈਂ-ਮੈਂ ਬੜੀ ਬਲਾਇ ਹੈ, ਸਕੈ ਤੋ ਨਿਕਸੀ ਭਾਗਿ’’, ਕਿ ਜੋ ਮੈਂ-ਮੈਂ ਹੈ ਇਹ ਬੁਰੀ ਬਲਾ ਹੈ ਛੋਟੀ-ਛੋਟੀ ਗੱਲ ਨੂੰ ਲੈ ਕੇ ਹੰਕਾਰ ਹੁੰਦਾ ਹੈ ਜੋ ਬਹੁਤ ਵੱਡਾ ਰੂਪ ਧਾਰਨ ਕਰ ਲੈਂਦਾ ਹੈ।
ਕਿਸੇ ਨੂੰ ਆਪਣੀ ਸੁੰਦਰਤਾ ਦਾ ਹੰਕਾਰ, ਕਿਸੇ ਨੂੰ ਧਨ-ਦੌਲਤ, ਜ਼ਮੀਨ-ਜਾਇਦਾਦ ਦਾ ਹੰਕਾਰ, ਕਿਸੇ ਨੂੰ ਆਪਣੇ ਰੁਤਬੇ ਦਾ ਹੰਕਾਰ, ਕਿਸੇ ਨੂੰ ਰਾਜ-ਪਹੁੰਚ ਦਾ ਹੰਕਾਰ, ਕਿਸੇ ਨੂੰ ਦਿਮਾਗ ਭਾਵ ਸੂਖਮ ਹੰਕਾਰ, ਕਿ ਮੈਂ ਜਿੰਨਾ ਸਮਝਦਾਰ ਹਾਂ ਹੋਰ ਦੁਨੀਆਂ ਵਿੱਚ ਅਜਿਹਾ ਪੈਦਾ ਹੀ ਨਹੀਂ ਹੋਇਆ ਇਹ ਭੁੱਲ ਜਾਂਦਾ ਹੈ ਕਿ ਭਗਵਾਨ ਨੇ ਸਭ ਨੂੰ ਦਿਮਾਗ ਦਿੱਤਾ ਹੈ ਕੌਣ ਕਿੰਨਾ ਇਸਤੇਮਾਲ ਕਰਦਾ ਹੈ ਉਹ ਇੱਕ ਵੱਖ ਗੱਲ ਹੈ, ਪਰ ਜੇਕਰ ਮੈਂ-ਮੈਂ ਕਰਕੇ ਤੁਸੀਂ ਇਹੀ ਕਹਿੰਦੇ ਰਹੋ ਕਿ ਮੈਂ ਹੀ ਸਭ ਕੁਝ ਜਾਣਦਾ ਹਾਂ, ਮੈਨੂੰ ਹੀ ਸਭ ਪਤਾ ਹੈ ਤਾਂ ਇਹ ਹੰਕਾਰ ਦਾ ਰੂਪ ਧਾਰਨ ਕਰ ਲੈਂਦਾ ਹੈ।
ਧਰਮਾਂ ਅਨੁਸਾਰ ਚੱਲਣਾ ਹੀ ਗੈਰਤ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੈਰਤ ਅਤੇ ਹੰਕਾਰ ’ਚ ਬਹੁਤ ਫਰਕ ਹੁੰਦਾ ਹੈ ਗੈਰਤ, ਕਿ ਅਸੂਲ ਜੋ ਹਨ ਧਰਮਾਂ ਦੇ ਉਨ੍ਹਾਂ ’ਤੇ ਚੱਲਣਾ, ਕਿ ਭਾਈ ਅਸੀਂ ਬਹੁਤ ਚੰਗੇ ਕਰਮ ਕਰਨੇ ਹਨ ਅਤੇ ਚੰਗੇ ਕਰਮ ਕਰਦੇ ਚਲੇ ਜਾਣਾ ਹੈ ਇਹ ਗੈਰਤ ਨਾਲ ਹੀ ਕਰ ਸਕਦਾ ਹੈ। ਬੰਦਾ ਚੰਗੇ ਕਰਮ ਕਰਨ ਵਾਲੇ ਨੂੰ ਰੋਕਣ, ਟੋਕਣ ਵਾਲੇ ਦਿਨ-ਰਾਤ ਸੋਚਦੇ ਹਨ, ਦਾਅ ਚਲਾਉਂਦੇ ਰਹਿੰਦੇ ਹਨ, ਪਰ ਜੋ ਰਾਮ-ਨਾਮ ’ਤੇ ਚੱਲਦੇ ਹਨ, ਜੋ ਨੇਕੀ-ਭਲਾਈ ’ਤੇ ਚੱਲਦੇ ਹਨ, ਉਹ ਉਸ ਪਾਸੇ ਧਿਆਨ ਨਾ ਦੇ ਕੇ ਆਪਣੇ ਰਾਹ ’ਤੇ ਵਧਦੇ ਚਲੇ ਜਾਂਦੇ ਹਨ।
ਕਦੇ ਵੀ ਇੱਕਦਮ ਨਾ ਭੜਕੋ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਪੂਰੀ ਦੁਨੀਆਂ ਨੂੰ ਖੁਸ਼ ਕਰ ਸਕਦੇ ਹੋ? ਅਰੇ ਛੱਡੋ, ਘਰ ਦੇ ਪੰਜ-ਚਾਰ ਮੈਂਬਰ ਹੁੰਦੇ ਹਨ ਉਹ ਨਹੀਂ ਖੁਸ਼ ਹੋ ਸਕਦੇ, ਦੁਨੀਆਂ ਤਾਂ ਬਾਅਦ ਦੀ ਗੱਲ ਹੈ ਬੜਾ ਮੁਸ਼ਕਲ ਹੈ। ਸਭ ਨੂੰ ਖੁਸ਼ ਕਰ ਸਕਣਾ ਸਭ ਦੀ ਸੋਚ ਵੱਖ-ਵੱਖ, ਵਿਚਾਰ ਵੱਖ-ਵੱਖ, ਈਗੋ ਵੱਖ-ਵੱਖ ਕੀ ਪਤਾ ਕਿਸ ਦੀ ਈਗੋ ਕਦੋਂ ਹਰਟ ਹੋ ਜਾਵੇ? ਅਤੇ ਲੈਣੇ ਦੇ ਦੇਣੇ ਪੈ ਜਾਣ। ਇਸ ਲਈ ਧਰਮਾਂ ’ਚ ਲਿਖਿਆ ਹੈ ਕਿ ਪਹਿਲਾਂ ਤੋਲੋ, ਫੇਰ ਬੋਲੋ, ਸੰਜਮ, ਇੱਥੇ ਵੀ ਸੰਜਮ ਆ ਗਿਆ ਫਟਾਕ ਨਾਲ ਕੋਈ ਗੱਲ ਨਾ ਕਹੋ ਕਿਸੇ ਨੂੰ ਗਲਤ, ਕੋਈ ਤੁਹਾਨੂੰ ਆ ਕੇ ਕਹਿੰਦਾ ਹੈ ਕਿ ਫਲਾਂ ਬੰਦੇ ਨੇ ਤੁਹਾਡੇ ਬਾਰੇ ਗਲਤ ਬੋਲਿਆ ਤੇ ਤੁਸੀਂ ਚੜ੍ਹ ਭੱਜਦੇ ਹੋ ਰਾਸ਼ਨ-ਪਾਣੀ ਲੈ ਕੇ, ਇਹ ਗਲਤ ਹੈ।
ਹੋ ਸਕਦਾ ਹੈ ਕਿ ਦੱਸਣ ਵਾਲਾ ਤੁਹਾਨੂੰ ਲੜਾਉਣਾ ਚਾਹੁੰਦਾ ਹੋਵੇ, ਹੋ ਸਕਦਾ ਹੈ ਦੱਸਣ ਵਾਲੇ ਦਾ ਤੁਹਾਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰਨ ਦਾ ਕੋਈ ਤਰੀਕਾ ਹੋਵੇ, ਇਸ ਲਈ ਸੰਜਮ ਨਾਲ ਸੁਣੋ, ਸੰਜਮ ਧਾਰਨ ਕਰੋ, ਉਸ ਦਿਨ ਨਾ ਪੁੱਛੋ, ਅਗਲੇ ਦਿਨ ਜਾ ਕੇ ਪੁੱਛੋ ਉਸ ਨੂੰ ਕਿ ਕੀ ਤੁਸੀਂ ਮੈਨੂੰ ਅਜਿਹਾ ਕਿਹਾ? ਜੇਕਰ ਕਿਹਾ ਤਾਂ ਕਿਉਂ? ਪਿਆਰ ਨਾਲ, ਮੁਹੱਬਤ ਨਾਲ ਗੱਲ ਨੂੰ ਨਿਪਟਾ ਲਵੋ, ਇੱਕ ਦਿਨ ਦੇ ਦੇਵੋਗੇ ਆਪਣੇ-ਆਪ ਨੂੰ ਤਾਂ ਤੁਹਾਡਾ ਪਾਰਾ ਜੋ ਉੱਪਰ ਚੜ੍ਹ ਰਿਹਾ ਸੀ, ਨੈਚੁਰਲੀ ਕਾਫੀ ਹੱਦ ਤੱਕ ਕਾਫੀ ਹੇਠਾਂ ਆ ਜਾਵੇਗਾ, ਜਦੋਂ ਗੱਲ ਕਰਨ ਜਾਓਗੇ ਜਦੋਂ ਤਾਜ਼ਾ-ਤਾਜ਼ਾ ਦੱਸਦਾ ਹੈ ਤੁਹਾਡੇ ਬਾਰੇ, ਕਿ ਫਲਾਂ ਬੰਦੇ ਨੇ ਤੁਹਾਨੂੰ ਗੱਲਤ ਕਿਹਾ, ਤਾਂ ਪਾਰਾ ਇੱਕਦਮ, ਉਹ ਪਰਿੰਦੇ ਜਿਹਾ ਹੁੰਦਾ ਹੈ ਨਾ ਇੱਦਾਂ ਕਿ ਚੁੰਝ ਮਾਰਨ ਵਾਲਾ, ਉਸ ਦੇ ਉੱਪਰ ਪਾਰਾ ਚੜ੍ਹ ਜਾਂਦਾ ਹੈ, ਅਜਿਹਾ ਹੋ ਜਾਂਦਾ ਹੈ।
ਸੰਜਮ ਰੱਖਿਆ ਕਰੋ
ਤੁਹਾਡੇ ਨਾਲ ਵੀ ਇਸ ਲਈ ਸੰਜਮ ਜਿੰਦਗੀ ’ਚ ਅਪਣਾਉਣਾ ਬਹੁਤ ਜ਼ਰੂਰੀ ਹੈ ਇਹ ਹੀ ਸਾਡੇ ਧਰਮਾਂ ’ਚ ਗਹਿਣਾ ਦੱਸਿਆ ਹੈ ਇਹ ਬਹੁਤ ਵੱਡਾ ਗਹਿਣਾ ਹੈ ਅਤੇ ਹਰ ਭਗਤ ਨੂੰ ਇਸ ਨੂੰ ਪਾ ਕੇ ਰੱਖਣਾ ਚਾਹੀਦੈ ਇੱਕਦਮ ਸੂਈ ਨਾ ਚੁੱਕਿਆ ਕਰੋ, ਸੰਜਮ ਰੱਖਿਆ ਕਰੋ, ਜੇਕਰ ਤੁਸੀਂ ਭਗਤ ਕਹਾਉਂਦੇ ਹੋ, ਸਾਰੇ ਧਰਮਾਂ ਦੇ ਭਗਤ ਜਨਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਜੇਕਰ ਤੁਸੀਂ ਅਸਲ ਵਿਚ ਭਗਤੀ ਕਰਨ ਵਾਲੇ ਹੋ ਤਾਂ ਸੰਜਮ ਤੁਹਾਡਾ ਸਭ ਤੋਂ ਵੱਡਾ ਗਹਿਣਾ ਹੋਣਾ ਚਾਹੀਦਾ ਹੈ ਅਤੇ ਸਾਡੇ ਸਾਰੇ ਧਰਮਾਂ ’ਚ ਇਹ ਲਿਖਿਆ ਮਿਲਦਾ ਹੈ।
ਸਾਰੇ ਧਰਮਾਂ ਦੇ ਪਾਕ-ਪਵਿੱਤਰ ਗ੍ਰੰਥਾਂ ’ਚ, ਪੀਰ-ਪੈਗੰਬਰ, ਰਿਸ਼ੀ-ਮੁਨੀ, ਗੁਰੂ ਸਾਹਿਬਾਨ, ਸੰਤ ਸਾਰਿਆਂ ਨੇ ਇਹ ਸਾਰ ਲਿਖਿਆ ਹੈ, ਕਿ ਆਉਣ ਵਾਲੀ ਜ਼ਿੰਦਗੀ ਮਨੁੱਖ ਸੁਖਮਈ ਤਰੀਕੇ ਨਾਲ ਜਿਉਂ ਸਕੇ, ਇਸ ਲਈ ਸੰਜਮ ਰੱਖਣਾ ਬੇਹੱਦ ਜ਼ਰੂਰੀ ਹੈ ਜੋ ਸੰਜਮ ਰੱਖਦੇ ਹਨ, ਉਨ੍ਹਾਂ ਦੇ ਘਰਾਂ ’ਚ ਵੀ ਖੁਸ਼ੀ ਰਹਿੰਦੀ ਹੈ। ਇੱਕ ਹੁੰਦੇ ਹਨ ਕਿ ਸੁਣਦੇ ਹੀ ਭੜਕ ਜਾਂਦੇ ਹਨ, ਨਹੀਂ ਇਹ ਥੋੜ੍ਹਾ ਜਿਹਾ ਆਤਮਬਲ ਦੀ ਕਮੀ ਨੂੰ ਦਰਸਾਉਂਦਾ ਹੈ ਪਹਿਲਾਂ?ਪੂਰੀ ਗੱਲ ਸੁਣੋ, ਥੋੜ੍ਹਾ ਜਿਹਾ ਪਾਜ ਲਵੋ, ਕਹਿਣ ਦਾ ਮਤਲਬ ਵਿਚਾਰ ਕਰੋ, ਯਾਰ ਇਸ ਦਾ ਮਤਲਬ ਕੀ ਹੈ? ਕੋਈ ਨਹੀਂ ਕਹੇਗਾ ਕਿ ਤੁਸੀਂ ਚੁੱਪ ਕਿਉਂ ਰਹੇ ਬਲਕਿ ਲੋਕ ਖੁਸ਼ ਹੋਣਗੇ ਕਿ ਯਾਰ ਇਹ ਧਿਆਨ ਨਾਲ ਸੁਣਦਾ ਹੈ, ਫੇਰ ਵਿਚਾਰਦਾ ਹੈ, ਫੇਰ ਰਿਜ਼ਲਟ ਦਿੰਦਾ ਹੈ।
ਬੱਚਿਆਂ ਦੀ ਗਲਤ ਗੱਲ ਕਦੇ ਨਾ ਪੂਰੀ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਲੱਗ-ਅਲੱਗ ਆਦਤਾਂ ਹੁੰਦੀਆਂ ਹਨ, ਜੋ ਬਚਪਨ ਤੋਂ ਬਣ ਜਾਂਦੀਆਂ ਹਨ ਮਾਂ-ਬਾਪ ਦੀ ਅਣਦੇਖੀ ਕਾਰਨ, ਮਾਂ-ਬਾਪ ਦੇ ਜ਼ਿਆਦਾ ਲਾਡ-ਦੁਲਾਰ ਕਾਰਨ, ਇਸ ਦੇ ਕਾਰਨ ਹਨ, ਬੱਚੇ ਦੀ ਨੀਂਹ ਜਿਹੋ-ਜਿਹੀ ਰੱਖੀ ਜਾਂਦੀ ਹੈ ਵੱਡੇ ਹੋ ਕੇ ਬਿਲਡਿੰਗ ਵੀ ਉਹੋ-ਜਿਹੀ ਬਣਦੀ ਹੈ। ਸ਼ੁਰੂਆਤ ਵਿੱਚ ਚੰਗੇ ਸੰਸਕਾਰ ਦੇਣਾ ਵੀ ਮਾਂ-ਬਾਪ ਦਾ ਫਰਜ਼ ਹੈ। ਇਹ ਗਿ੍ਰਹਸਥ ਆਸ਼ਰਮ ਜੋ ਤੁਹਾਨੂੰ ਬੋਲਿਆ, ਸਾਡੇ ਪਵਿੱਤਰ ਵੇਦਾਂ ਵਿੱਚ ਦੱਸਿਆ ਹੋਇਆ ਹੈ, ਉਸੇ ਦਾ ਇੱਕ ਅੰਸ਼ ਹੈ ਮਾਂ-ਬਾਪ ਦਾ ਫ਼ਰਜ ਹੈ ਬੱਚਿਆਂ ਲਈ ਸਮਾਂ ਦੇਣਾ, ਉਨ੍ਹਾਂ ਨੂੰ ਵੇਖਣਾ, ਅਬਜ਼ਰਵ ਕਰਨਾ ਕਿ ਇਹ ਬੱਚਾ ਕਿਸ ਮਿਜਾਜ਼ ਦਾ ਹੈ ਤੁਸੀਂ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਵਧੀਆ ਕੀਤਾ, ਸਹੀ ਕੀਤਾ, ਚੰਗਾ ਖਵਾਇਆ, ਚੰਗਾ ਪਿਆਇਆ, ਚੰਗੇ ਸਕੂਲ ਵਿੱਚ ਲਾ ਦਿੱਤਾ, ਚੰਗੇ ਕੱਪੜੇ, ਕੀ ਇੱਥੇ ਹੀ ਗੱਲ ਖਤਮ ਹੋ ਗਈ? ਜੀ ਨਹੀਂ, ਕੀ ਤੁਸੀਂ ਉਸ ਨੂੰ ਜਾਇਜ਼ ਤੇ ਨਜਾਇਜ਼ , ਸਹੀ ਤੇ ਗਲਤ ਬਾਰੇ ਦੱਸਿਆ?
ਤੁਹਾਨੂੰ ਲਾਡਲਾ ਹੋ ਜਾਂਦਾ ਹੈ, ਬਹੁਤ ਦੇਰ ਬਾਅਦ ਹੋ ਜਾਵੇ ਤਾਂ ਲਾਡਲਾ ਹੋ ਜਾਂਦਾ ਹੈ, ਸਾਡੀ ਰੀਤ ਹੈ ਜਲਦੀ ਹੋ ਗਿਆ ਤਾਂ ਠੀਕ-ਠਾਕ ਲਾਡ, ਕਈ ਸਾਲਾਂ ਬਾਅਦ ਹੋ ਗਿਆ ਤਾਂ ਜ਼ਿਆਦਾ ਲਾਡਲਾ ਤੇ ਜੋ ਲਾਡਲਾ ਬੱਚਾ ਹੁੰਦਾ ਹੈ ਉਸ ਨੂੰ ਤੁਸੀਂ ਹੱਦ ਤੋਂ ਜ਼ਿਆਦਾ ਪਿਆਰ ਕਰਨ ਲੱਗ ਜਾਂਦੇ ਹੋ, ਉਸ ਦੀਆਂ ਗਲਤ ਗੱਲਾਂ ਨੂੰ ਵੀ ਤੁਸੀਂ ਮੰਨਣ ਲੱਗ ਜਾਂਦੇ ਹੋ, ਇੱਥੋਂ ਹੀ ਸ਼ੁਰੂਆਤ ਹੁੰਦੀ ਹੈ, ਗਲਤ ਨੀਂਹ ਦੀ, ਗਲਤ ਆਧਾਰ ਦੀ, ਬੇਸ ਤੁਸੀਂ ਗਲਤ ਬਣਾ ਦਿੱਤਾ ਕਿੰਨਾ ਵੀ ਪਿਆਰਾ ਹੋਵੇ, ਤੁਹਾਨੂੰ ਤੁਹਾਡਾ ਬੱਚਾ, ਉਸ ਦੀਆਂ ਗਲਤ ਗੱਲਾਂ ਨੂੰ ਕਦੇ ਵੀ ਮੰਨੋ ਨਾ ਤੇ ਸਹੀ ਗੱਲਾਂ ਨੂੰ ਜਿੱਥੋਂ ਤੱਕ ਸੰਭਵ ਹੋਵੇ ਜ਼ਰੂਰ ਮੰਨੋ ਤਾਂ ਹੀ ਸਟਰੌਂਗ ਨੀਂਹ ਹੋਵੇਗੀ, ਤਾਂ ਹੀ ਸਟਰੌਂਗ ਬੇਸ ਹੋਵੇਗਾ ਮਜ਼ਬੂਤ ਨੀਂਹ ਜਦੋਂ ਹੁੰਦੀ ਹੈ ਤਾਂ ਇਮਾਰਤ ਵੀ ਮਜ਼ਬੂਤ ਬਣਿਆ ਕਰਦੀ ਹੈ ਉਸ ਨੂੰ ਸ਼ੁਰੂਆਤ ਵਿੱਚ ਪਤਾ ਲੱਗ ਜਾਵੇ ਕਿ ਹਾਂ ਗਲਤ ਤਾਂ ਗਲਤ ਹੈ, ਉਹ ਜਿੱਦ ਨਹੀਂ ਮੰਨੀ ਜਾਵੇਗੀ, ਸਹੀ ਮੰਨੀ ਜਾਵੇਗੀ, ਥੋੜ੍ਹਾ ਬੱਚਾ ਰੋ ਪਿਆ, ਕਈ ਮਾਂ-ਬਾਪ ਨਾਲ ਹੀ ਸ਼ੁਰੂ ਹੋ ਜਾਂਦੇ ਹਨ।
ਗੁਰੂ ਨੂੰ ਵੀ ਮੰਨੋ ਤੇ ਗੁਰੂ ਦੀ ਵੀ ਮੰਨੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੁਰਾਣੇ ਸਮੇਂ ’ਚ, ਮੰਨ ਲਵੋ 70 ਦੀ ਗੱਲ, ਬੱਚਾ ਰੋਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਚੰਗਾ ਹੈ ਗਲ਼ਾ ਖੁੱਲ੍ਹ ਜਾਵੇਗਾ। ਮਤਲਬ ਅਸਲੀਅਤ ’ਚ ਹੁੰਦਾ ਸੀ ਕਿ ਉਸ ਦੀ ਗਲਤ ਜਿੱਦ ਨਹੀਂ ਮੰਨਣੀ ਤਾਂ ਉਹ ਥੋੜ੍ਹਾ ਸਮਾਂ ਰੋ ਕੇ ਠੀਕ ਹੋ ਜਾਂਦਾ ਸੀ ਉਸ ਨੂੰ ਪਤਾ ਹੈ ਕਿ ਰੋਣ ਨਾਲ ਗੱਲ ਨਹੀਂ ਬਣੀ ਇਹ ਬੱਚਾ ਵੀ ਸਮਝ ਲੈਂਦਾ ਹੈ ਕਿ ਇਹ ਹਥਿਆਰ ਹੈ ਕਈ ਮਾਂ-ਬਾਪ ਨਾਲ ਹੀ ਡੁਸਕਣ ਲੱਗ ਜਾਂਦੇ ਹਨ, ਓਹੋ ਬੇਬੀ, ਓਹੋ… ਬੇਬੀ ਕੀ, ਬੇਬੀ ਦੇ ਮਾਂ-ਬਾਪ ਵੀ ਬੇਬੀ ਬਣ ਜਾਂਦੇ ਹਨ। ਉਹ ਵੀ ਸੁਰੜ-ਸੁਰੜ, ਉਹ ਵੀ ਸੁਰੜ-ਸੁਰੜ ਤਾਂ ਗਲਤ ਗੱਲ ਮੰਨੋਗੇ ਤੁਸੀਂ ਅਤੇ ਗਲਤ ਮੰਨ ਲਈ ਤਾਂ ਯਕੀਨ ਮੰਨੋ ਤੁਸੀਂ ਆਪਣੇ ਬੱਚੇ ਨੂੰ ਗਲਤ ਆਦਤਾਂ ਪਾ ਰਹੇ ਹੋ ਸਟ੍ਰੌਂਗਲੀ ਥੋੜ੍ਹਾ ਜਿਹਾ ਵਿਹਾਰ ਰੱਖਣਾ ਪਵੇਗਾ।
ਨਿਰਦਈ ਨਾ ਬਣੋ, ਮਾਰ-ਕੁਟਾਈ ਕਰਨਾ ਬਿਲਕੁਲ ਗਲਤ ਹੈ ਪਰ ਗਲਤ ਆਦਤ ਮੰਨਣਾ ਇਹ ਉਸ ਤੋਂ ਵੀ ਜ਼ਿਆਦਾ ਗਲਤ ਹੈ ਤਾਂ ਇਸ ਲਈ ਬੱਚੇ ਦੀ ਜਾਇਜ਼ ਮੰਗ ਨੂੰ, ਸਹੀ ਜੋ ਮੰਗ ਹੈ, ਉਸ ਨੂੰ ਮੰਨੋ ਤਾਂ ਇਹ ਧਰਮਾਂ ’ਚ ਸੰਜਮ ਦੀ ਗੱਲ ਹੈ ਕਿਉਂਕਿ ਸੰਜਮ ਹੈ ਤਾਂ ਤੁਸੀਂ ਉਸ ਨੂੰ ਗਲਤ ਚੀਜ਼ ਲਈ ਰੋਂਦਾ ਦੇਖ ਪਿਘਲੋਗੇ ਨਹੀਂ, ਹਾਲਾਂਕਿ ਮਾਂ ਦਾ ਦਿਲ ਥੋੜ੍ਹਾ ਪਿਘਲਦਾ ਹੈ, ਪਰ ਇਸ ਦਾ ਮਤਲਬ ਇਹ ਥੋੜ੍ਹਾ ਹੈ ਕਿ ਤੁਸੀਂ ਵੀ ਨਾਲ ਰੋਣ ਲੱਗ ਜਾਓ ਫੇਰ ਤਾਂ ਬੱਚੇ ਨੇ ਹਥਿਆਰ ਬਣਾ ਲਿਆ, ਕਿ ਗਲਤ ਗੱਲ ਜਦੋਂ ਵੀ ਪੂਰੀ ਕਰਵਾਉਣੀ ਹੈ ਰੋਵੋ, ਕਿਉਂਕਿ ਛੋਟੇ ਨਾਜ਼ੁਕ ਹੁੰਦੇ ਹਨ, ਉੱਪਰ ਹੀ ਪਿਆ ਹੁੰਦਾ ਹੈ ਝੱਟ ਰੋਏ ਅਤੇ ਅੱਥਰੂ ਧੜਾਧੜ ਮੋਟੇ-ਮੋਟੇ ਆਏ, ਬੱਸ ਇੰਜਰ-ਪਿੰਜਰ ਮਾਂ-ਬਾਪ ਦਾ ਹਿੱਲ ਗਿਆ ਅਤੇ ਯਕੀਨ ਮੰਨੋ ਬੱਚਾ ਰੋਵੇਗਾ ਹੀ ਨਹੀਂ ਜਦੋਂ ਉਸ ਨੂੰ ਸ਼ੁਰੂਆਤ ’ਚ ਪਤਾ ਲੱਗ ਗਿਆ ਕਿ ਗਲਤ ਮੰਗ ਗਲਤ ਹੁੰਦੀ ਹੈ, ਕਿ ਬੇਟਾ ਇਹ ਗਲਤ ਹੈ, ਇਹ ਨਹੀਂ ਹੋਵੇਗਾ, ਰੋ ਚਾਹੇ ਹੱਸ ਦੋ-ਚਾਰ ਵਾਰ ਰੋਵੇਗਾ, ਫੇਰ ਕਹੇਗਾ ਦੂਜਾ ਕਰ ਲੈਂਦੇ ਹਾਂ ਮੋਲਡ ਹੋ ਜਾਵੇਗਾ, ਸਮਝ ਜਾਵੇਗਾ, ਤਾਂ ਤੁਸੀਂ ਯਕੀਨ ਮੰਨੋ, ਧਰਮਾਂ ਦੀ ਗੱਲ ਨੂੰ ਮੰਨ ਕੇ ਤਾਂ ਦੇਖੋ ਗੁਰੂ ਨੂੰ ਮੰਨਦਾ ਹਾਂ, ਗੁਰੂ ਦੀ ਨਹੀਂ ਮੰਨਦਾ ਹਾਂ ਇਹ ਚੱਲ ਰਿਹਾ ਹੈ ਜ਼ਿਆਦਾ ਗੁਰੂ ਨੂੰ ਵੀ ਮੰਨੋ ਪਰ ਉਸ ਤੋਂ ਜ਼ਿਆਦਾ ਗੁਰੂ ਦੀ ਮੰਨੋ, ਯਕੀਨ ਮੰਨੋ ਜ਼ਿੰਦਗੀ ’ਚ ਬਹਾਰਾਂ, ਖੁਸ਼ੀਆਂ ਛਾ ਜਾਣਗੀਆਂ।
ਵਿਖਾਵਾ ਨਾ ਕਰੋ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦਿਖਾਵਾ ਨਾ ਕਰੋ, ਦਿਖਾਵਾ, ਢੋਂਗ-ਢਕੋਸਲੇ ਨਾ ਤਾਂ ਕਦੇ ਪਰਮਾਨੈਂਟ ਰਹਿੰਦੇ ਹਨ ਅਤੇ ਨਾ ਹੀ ਤੁਹਾਨੂੰ ਯਾਦ ਰਹਿੰਦੇ ਹਨ, ਤੁਹਾਨੂੰ ਪਹਿਲਾਂ ਵੀ ਬੋਲਿਆ ਸੀ ਇੱਕ ਦਿਨ ਕਿ ਝੂਠ ਬੋਲੋਗੇ ਤਾਂ ਤੁਹਾਨੂੰ ਵਾਰ-ਵਾਰ ਯਾਦ ਰੱਖਣਾ ਪਵੇਗਾ ਅਤੇ ਸੱਚ ਬੋਲੋਗੇ ਤਾਂ ਭੁੱਲ ਜਾਓ, ਉਹ ਹਮੇਸ਼ਾ ਹੀ ਸੱਚ ਰਹੇਗਾ ਤਾਂ ਸੰਜਮ ਬੇਹੱਦ ਜ਼ਰੂਰੀ ਹੈ ਅਤੇ ਜੋ ਸੰਜਮ ਨਾਲ ਜਿੰਦਗੀ ਜਿਉਂਦੇ ਹਨ, ਸ਼ਾਂਤਮਈ ਜ਼ਿੰਦਗੀ ਜਿਉਂਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਦੀਆਂ ਤਮਾਮ ਖੁਸ਼ੀਆਂ ਜ਼ਰੂਰ ਮਿਲਿਆ ਕਰਦੀਆਂ ਹਨ।