‘ਮੇਰੇ ਦੇਸ਼ ਕੀ ਜਵਾਨੀ’ ਗੀਤ 1 ਕਰੋੜ ਤੋਂ ਜ਼ਿਆਦਾ ਵਾਰ ਦੇਖੇ ਤੇ ਸੁਣੇ ਜਾਣ ਦੀ ਖੁਸ਼ੀ ਅਨੋਖੇ ਤਰੀਕੇ ਨਾਲ ਮਨਾਈ

Mere Desh Ki Jawani

ਬਲਾਕ ਮਲੋਟ ਦੀ ਸਾਧ-ਸੰਗਤ ਨੇ 30 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

  • ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਰਹਿੰਦੀ ਹੈ : ਜ਼ਿੰਮੇਵਾਰ

ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਸ਼ੇ ਖ਼ਿਲਾਫ਼ ਅਤੇ ਦੇਸ਼ ਭਗਤੀ ਦਾ ਗੀਤ (New Hindi Song) ‘ਮੇਰੇ ਦੇਸ਼ ਕੀ ਜਵਾਨੀ’ (Mere Desh Ki Jawani) ਲੋਕਾਂ ਦੇ ਦਿਲਾਂ ਤੇ ਛਾ ਗਿਆ ਹੈ ਅਤੇ ਇਸ ਗੀਤ ਦੇ 1 ਕਰੋੜ ਤੋਂ ਜਿਆਦਾ ਵਿਊਜ਼ ਹੋਣ ਦੀ ਖੁਸ਼ੀ ‘ਚ ਬਲਾਕ ਮਲੋਟ ਦੀ ਸਾਧ-ਸੰਗਤ ਨੇ 30 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ।

ਆਉਣ ਵਾਲੇ ਦਿਨਾਂ ‘ਚ ਮਾਨਵਤਾ ਭਲਾਈ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ

ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), 15 ਮੈਂਬਰ ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਜਸਵਿੰਦਰ ਸਿੰਘ ਇੰਸਾਂ (ਜੱਸਾ), ਸੁਜਾਨ ਭੈਣਾਂ ਨਗਮਾ ਇੰਸਾਂ, ਸਰੋਜ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਜ਼ਿੰਮੇਵਾਰ ਭੈਣ ਰੀਟਾ ਗਾਬਾ ਇੰਸਾਂ ਤੋਂ ਇਲਾਵਾ ਸੇਵਾਦਾਰ ਭੈਣਾਂ ਆਗਿਆ ਕੌਰ ਇੰਸਾਂ ਅਤੇ ਊਸ਼ਾ ਇੰਸਾਂ ਅਤੇ ਪਾਣੀ ਸੰਮਤੀ ਦੀਆਂ ਭੈਣਾਂ ਨੇ ਦੱਸਿਆ ਕਿ ਡੇਰਾ ਸੱਚਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਵਚਨਾਂ ਅਨੁਸਾਰ ਹਮੇਸ਼ਾਂ ਹੀ ਆਪਣੀ ਹਰ ਖੁਸ਼ੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ ।

Mere Desh Ki Jawani

ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਸ਼ੇ ਖ਼ਿਲਾਫ਼ ਅਤੇ ਦੇਸ਼ ਭਗਤੀ ਦਾ ਗੀਤ ਲੋਕਾਂ ਦੇ ਦਿਲਾਂ ਤੇ ਛਾ ਗਿਆ ਹੈ ਅਤੇ ਪੂਰੀਆਂ ਧੂੰਮਾਂ ਪਾ ਰਿਹਾ ਹੈ ਅਤੇ ਇਸ ਗੀਤ ਦੇ ਵਿਊਜ਼ ਇੱਕ ਕਰੋੜ ਤੋਂ ਵੀ ਜਿਆਦਾ ਹੋਣ ਦੀ ਖੁਸ਼ੀ ‘ਚ ਸਾਧ-ਸੰਗਤ ਦੇ ਸਹਿਯੋਗ ਨਾਲ ਐਤਵਾਰ ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ 30 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਮਾਨਵਤਾ ਭਲਾਈ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੇਵਾਦਾਰ ਸ਼ੰਕਰ ਇੰਸਾਂ, ਜੋਨ ਦੇ ਪ੍ਰੇਮੀ ਸੇਵਕ ਡਾ.ਇਕਬਾਲ ਇੰਸਾਂ, ਸੁਨੀਲ ਇੰਸਾਂ, ਅਨਿਲ ਇੰਸਾਂ ਤੋਂ ਇਲਾਵਾ ਪਾਣੀ ਸੰਮਤੀ ਦੀਆਂ ਭੈਣਾਂ ਅਤੇ ਹੋਰ ਵੀ ਸੇਵਾਦਾਰ ਮੌਜੂਦ ਸਨ।

Mere Desh Ki Jawani

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ