ਮਨ ਦੀ ਨਾ ਸੁਣੋ : ਪੂਜਨੀਕ ਗੁਰੂ ਜੀ

Saint Dr MSG

ਮਨ ਦੀ ਨਾ ਸੁਣੋ : ਪੂਜਨੀਕ ਗੁਰੂ ਜੀ

ਸਰਸਾ,(ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ, ਸਤਿਗੁਰੂ, ਪਰਮ ਪਿਤਾ ਪਰਮਾਤਮਾ ਜਿਸ ’ਤੇ ਦਇਆ-ਮਿਹਰ, ਰਹਿਮਤ ਕਰਦਾ ਹੈ ਅਤੇ ਸੰਭਾਲਣ ਵਾਲਾ ਉਸ ਨੂੰ ਸੰਭਾਲ ਲੈਂਦਾ ਹੈ ਤਾਂ ਉਸ ਦੇ ਮੁਕਾਬਲੇ ’ਚ ਦੁਨੀਆਂ ’ਚ ਕੋਈ ਵੀ ਇਨਸਾਨ ਸੁਖੀ ਨਹੀਂ ਹੁੰਦਾ ਮਾਲਕ ਆਪਣੀ ਦਇਆ-ਮਿਹਰ, ਰਹਿਮਤ ਵਰਸਾਉਂਦਾ ਹੈ ਪਰ ਆਦਮੀ ਦਾ ਮਨ ਜ਼ਾਲਮ ਹਰ ਚੀਜ਼ ਤੋਂ ਖਾਸ ਕਰਕੇ ਮਾਲਕ ਦੇ ਪਿਆਰ, ਮੁਹੱਬਤ ਤੋਂ ਅੱਕ ਜਾਂਦਾ ਹੈ ਮਨ ਖੁਸ਼ੀਆਂ ਤੋਂ ਗੁੰਮਰਾਹ ਕਰ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਸਮਾਂ ਸੀ, ਜਦੋਂ ਲੋਕ ਸੈਂਕੜੇ ਸਾਲ ਭਗਤੀ-ਇਬਾਦਤ ਕਰਦੇ ਸਨ ਫਿਰ ਜਾ ਕੇ ਪਰਮਾਤਮਾ ਦੇ ਦਰਸ਼-ਦੀਦਾਰ ਹੁੰਦੇ ਸਨ ਅੱਜ ਘੋਰ ਕਲਿਯੁਗ ਹੈ

ਇੰਨੇ ਸਾਲ ਭਗਤੀ-ਇਬਾਦਤ ਕਰਨ ਦੀ ਜ਼ਰੂਰਤ ਨਹੀਂ ਹੈ ਦ੍ਰਿੜ੍ਹ-ਵਿਸ਼ਵਾਸ ਹੋਵੇ, ਥੋੜ੍ਹਾ ਸਿਮਰਨ ਕਰੋ, ਸੇਵਾ ਕਰੋ ਤਾਂ ਸਤਿਗੁਰੂ ਮੌਲਾ, ਅੱਲ੍ਹਾ, ਰਾਮ, ਵਾਹਿਗੁਰੂ ਦਰਸ਼-ਦੀਦਾਰ ਨਾਲ ਨਿਵਾਜ਼ ਦਿੰਦਾ ਹੈ ਪਰ ਜਿਸ ਤਰ੍ਹਾਂ ਦੁਨੀਆਂ ’ਚ ਕੋਈ ਸਾਮਾਨ ਮਹਿੰਗੇ ਭਾਅ ਵਿਕਦਾ ਹੈ ਤਾਂ ਲੋਕ ਉਸ ਦੀ ਕਦਰ ਕਰਦੇ ਹਨ, ਉਸੇ ਤਰ੍ਹਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਕਿਸੇ ਨੂੰ ਸਸਤੇ ’ਚ ਬਿਨਾਂ ਕੁਝ ਦੁੱਖ-ਤਕਲੀਫ਼ ਤੋਂ ਮਿਲ ਜਾਂਦੀ ਹੈ ਤਾਂ ਉਸ ਨੂੰ ਉਹ ਦਇਆ-ਮਿਹਰ, ਰਹਿਮਤ ਸਸਤੀ ਲੱਗਣ ਲੱਗਦੀ ਹੈ ਉਸ ਦਾ ਮਨ ਉਸ ਨੂੰ ਹਵਾ ਦੇਣ ਲੱਗਦਾ ਹੈ, ਤਰ੍ਹਾਂ-ਤਰ੍ਹਾਂ ਦੇ ਵਿਚਾਰ ਦਿੰਦਾ ਹੈ, ਤਰ੍ਹਾਂ-ਤਰ੍ਹਾਂ ਦੇ ਖਿਆਲ ਦਿੰਦਾ ਹੈ, ਗੁੰਮਰਾਹ ਕਰਦਾ ਹੈ, ਪਰੇਸ਼ਾਨ ਕਰਦਾ ਹੈ

ਫਿਰ ਕਾਲ ਮਨਮਤੇ ਲੋਕਾਂ ਰਾਹੀਂ ਆਪਣਾ ਦਾਅ ਚਲਾਉਂਦਾ ਹੈ, ਉਸ ਦੀ ਭਗਤੀ ਭੰਗ ਕਰਨਾ ਚਾਹੁੰਦਾ ਹੈ ਕੋਈ ਉਸ ਦੇ ਕੋਲ ਆ ਕੇ ਬੈਠਦਾ ਹੈ ਅਤੇ ਉਹ ਨਿੰਦਿਆ, ਚੁਗਲੀ ਕਰਦਾ ਹੈ, ਬੁਰਾ ਬੋਲਦਾ ਹੈ ਪਹਿਲਾਂ ਤਾਂ ਇਨਸਾਨ ਉਸ ਦੀ ਗੱਲ ਨਹੀਂ ਸੁਣਦਾ, ਪਰ ਉਨ੍ਹਾਂ ਦੀ ਲਗਾਤਾਰ ਸੋਹਬਤ ਉਸ ਨੂੰ ਗੁੰਮਰਾਹ ਕਰ ਦਿੰਦੀ ਹੈ ਫਿਰ ਉਹ ਪੂਰਾ ਧਿਆਨ ਲਾ ਕੇ ਸੁਣਦਾ ਹੈ ਸੁਣਦੇ-ਸੁਣਦੇ ਉਹ ਗੁੰਮਰਾਹ ਹੋ ਜਾਂਦਾ ਹੈ ਅਤੇ ਮਨ ਦੇ ਹੱਥੇ ਚੜ੍ਹ ਕੇ ਅਜਿਹੀਆਂ ਗੱਲਾਂ ਕਰਨ ਲੱਗਦਾ ਹੈ ਜੋ ਅੱਲ੍ਹਾ, ਮਾਲਕ ਲਈ ਸਹੀ ਨਹੀਂ ਹੁੰਦੀਆਂ ਫਿਰ ਖੁਸ਼ੀਆਂ ਚਲੀਆਂ ਜਾਂਦੀਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.