Saint Dr. MSG ਨੇ ਕੀਤੇ ਸ਼ਰਧਾਲੂਆਂ ਲਈ ਖਾਸ ਬਚਨ, ਯਕੀਨ ਦੇ ਲਾਇਕ ਕੋਈ-ਕੋਈ ਬਚਿਆ ਹੈ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਸਾਡਾ ਯੂਥ, ਸਾਡੇ ਨੌਜਵਾਨ ਜੋ ਰਾਮ-ਨਾਮ ਨਾਲ ਜੁੜੇ ਹੋਏ ਹਨ ਉਹ ਬਹੁਤ ਭਾਗਾਂ ਵਾਲੇ ਹਨ ਜਿੰਨੇ ਵੀ ਪੂਰੀ ਦੁਨੀਆਂ ’ਚ ਰਾਮ-ਨਾਮ ਨਾਲ ਜੁੜੇ ਹਨ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨਾਲ ਜੁੜੇ ਹਨ, ਬਹੁਤ ਹੀ ਭਾਗਾਂ ਵਾਲੇ ਹਨ ਉਹ ਬੱਚੇ ਜੋ ਨਸ਼ੇ ਨਾਲ ਜੁੜੇ ਹੋਏ ਹਨ, ਪੁੱਛੋ ਉਸ ਦੀ ਮਾਂ ਤੋਂ, ਪਰਿਵਾਰ ਤੋਂ, ਕਿਵੇਂ ਨਰਕ ਬਣਿਆ ਹੋਇਆ ਹੈ, ਉਹ ਘਰ ਕਿੰਨੀ ਬਰਬਾਦੀ ਹੋ ਰਹੀ ਹੈ, ਉੱਥੇ ਇਹ ਸਭ ਟੈਨਸ਼ਨਾਂ, ਇਹ ਸਾਰੀਆਂ ਪ੍ਰੇਰਸ਼ਾਨੀਆਂ ਇਨਸਾਨ ਦੀਆਂ ਆਪਣੀਆਂ ਬਣਾਈਆਂ ਹੋਈਆਂ ਹਨ, ਕਿਉਂਕਿ ਉਹ ਅੰਦਰ ਵਾਲੇ ਪਰਮਾਨੰਦਰ ਨੂੰ ਭੁੱਲ ਕੇ ਜਗ੍ਹਾ-ਜਗ੍ਹਾ ਆਨੰਦ ਦੀ ਭਾਲ ਕਰਦਾ ਹੈ, ਜਗ੍ਹਾ-ਜਗ੍ਹਾ ਤੋਂ ਖੁਸ਼ੀਆਂ ਚੁਣਨਾ ਚਾਹੁੰਦਾ ਹੈ ਇੱਕ ਖੁਸ਼ੀ ਹੱਥ ’ਚ ਆਉਂਦੀ ਹੈ, ਫਿਸਲਣ ਦਾ ਜ਼ਿਆਦਾ ਡਰ ਰਹਿੰਦਾ ਹੈ।

ਫਿਰ ਯਕੀਨ ਨਹੀਂ ਰਿਹਾ ਕਿਸੇ ਨੂੰ ਕਿਸੇ ’ਤੇ ਵਾਕਿਆ ਹੀ ਯਕੀਨ ਦੇ ਲਾਇਕ ਕੋਈ-ਕੋਈ ਬਚਿਆ ਹੈ ਹੁਣ ਦੋਸਤੀ ਹੈ, ਘਰ ਤੋਂ ਨਿੱਕਲਿਆ ਦਿਮਾਗ ’ਚ ਟੈਨਸ਼ਨ ਇਸ ਗੱਲ ਦੀ ਰਹਿੰਦੀ ਹੈ ਕਿ ਜੋ ਘਰ ’ਚ ਬੈਠਾ ਹੈ ਕਿ ਇਹ ਬਾਹਰ ਗਿਆ ਹੈ ਕਿਤੇ ਕਿਸੇ ਹੋਰ ਨਾਲ ਨਾ ਦੋਸਤੀ ਕਰ ਲਵੇ ਉਸ ਦੀ ਟੈਨਸ਼ਨ ਜ਼ਿਆਦਾ ਹੈ ਹੋਰ ਬਾਹਰ ਵਾਲੇ ਨੂੰ ਹੁੰਦਾ ਹੈ ਕਿ ਮੇਰੇ ਘਰ ’ਚ ਆ ਕੇ ਕੋਈ ਦੋਸਤੀ ਨਾ ਪਾ ਲਵੇ ਹਰ ਪਾਸੇ ਟੈਨਸ਼ਨ ਹੀ ਟੈਨਸ਼ਨ, ਇਸ ਦੀ ਵਜ੍ਹਾ ਬਹੁਤ ਖਾਣ-ਪਾਣ ਵੀ ਹੈ।

ਗੁਰੂ ਜੀ ਨੇ ਫ਼ਰਮਾਇਆ ਕਿ ਬਾਹਰੀ ਮਸਾਲੇਦਾਰ ਖਾਣਾ ਜ਼ਿਆਦਾ ਖਾਂਦੇ ਹਨ ਬੱਚੇ, ਉਸ ’ਚ ਕੀ ਤਾਕਤ ਹੈ? ਕਿਹੜਾ ਪ੍ਰੋਟੀਨ ਹੈ ਇਹ ਨਹੀਂ ਦੇਖਦੇ, ਜੀਭ ਦਾ ਸੁਆਦ ਆਉਣਾ ਚਾਹੀਦਾ ਇਹ ਦੇਖਦੇ ਹਨ ਹੁਣ ਉਸ ’ਚ ਮਸਾਲੇ ਹਨ ਤਰ੍ਹਾਂ-ਤਰ੍ਹਾਂ ਦੇ, ਤਰ੍ਹਾਂ-ਤਰ੍ਹਾਂ ਦੀਆਂ ਭਾਵਨਾਵਾਂ ਹਨ, ਉਸ ’ਚ ਅਸੀਂ ਤੁਹਾਨੂੰ ਕਹਿੰਦੇ ਰਹਿੰਦੇ ਹਾਂ ‘ਜੈਸਾ ਖਾਓ ਅੰਨ, ਵੈਸੇ ਹੋਏ ਮਨ’’, ਇਹ ਸੰਤ ਪੈਗੰਬਰਾਂ ਦੀ ਬਾਣੀ ’ਚ ਲਿਖਿਆ ਹੈ ਤੁਸੀਂ ਬਾਹਰ ਜਾ ਕੇ ਖਾਣਾ ਖਾ ਰਹੇ ਹੋ ਮੰਨ ਲਓ ਉਹ ਸੈਫ਼ ਹੈ, ਖਾਣਾ ਬਣਾ ਰਿਹਾ ਹੈ, ਉਸ ਦੇ ਮਾਲਕ ਨੇ ਉਸ ਨੂੰ ਝਿੜਕ ਦਿੱਤਾ ਤਾਂ ਉਹ ਬਣਾ ਰਿਹਾ ਹੈ ਤੁਹਾਡੇ ਲਈ ਕੁਲਚਾ, ਜਾਂ ਛੋਲੇ ਬਣਾ ਰਿਹਾ ਹੈ ਜਾਂ ਜੋ ਵੀ ਤੁਸੀਂ ਖਾਂਦੇ ਹੋ ਡੋਸਾ ਬਣਾ ਰਿਹਾ ਹੈ ਜਾਂ ਜੋ ਵੀ ਤੁਸੀਂ ਖਾਂਦੇ ਹੋ ਬਹੁਤ ਸਾਰੇ ਨਾਂਅ ਹਨ ਉਹ ਬਣਾ ਰਿਹਾ ਹੈ, ਪਰ ਉਹ ਗਾਲਾਂ ਦੇ ਰਿਹਾ ਹੈ, ਤੁਸੀਂ ਸਭ ਜਾਣਦੇ ਹੋ, ਕਿਉਂਕਿ ਉਹ ਲੜਿਆ ਹੋਇਆ ਹੈ, ਪਰ ਤੁਸੀਂ ਬੜਾ ਮੂਡ ਬਣਾ ਕੇ ਗਏ ਹੋ ਯਾਰ ਬਾਹਰ ਦਾ ਖਾਣਾ ਖਾਣ ਜਾ ਰਹੇ ਹਾਂ, ਅੱਜ ਤਾਂ ਸੈਚਰਡੇ ਹੈ, ਸੰਡੇ ਹੈ, ਬੱਚਿਆਂ ਨੂੰ ਅੱਜ-ਕੱਲ੍ਹ ਨੌਜਵਾਨਾਂ ਨੂੰ ਹੁੰਦਾ ਹੈ, ਤਾਂ ਉਹ ਤੁਹਾਡੀ ‘‘ਪੰਜਾਬੀ ’ਚ ਕਹੀਏ ਤਾ’’ ‘ਮੰਜੀ ਠੋਕ ਦਿੰਦਾ ਹੈ ਕਿ ਸਾਰਾ ਮੂਡ ਬਣਿਆ ਬਣਾਇਆ, ਜਦੋਂ ਉਹ ਖਾਣਾ ਖਾਓਗੇ, ਉਸਦੀਆਂ ਭਾਵਨਾਵਾਂ ਮਿਕਸ ਹੋ ਗਈਆਂ, ਕੁਝ ਹੋ ਸਕਦਾ ਹੈ ਗੁੱਸੇ ’ਚ ਪਸੀਨਾ ਆਇਆ ਹੋਵੇ, ਉਸ ਦਾ ਵੀ ਤੜਕਾ ਲੱਗਿਆ ਹੋਵੇ ਨਾਲ ਲੱਗਦਾ ਦੇਖਿਆ ਹੈ।

ਅਸੀਂ ਭਾਈ, ਸਾਰਿਆਂ ਨੂੰ ਨਹੀਂ ਅਸੀਂ ਕਹਿ ਰਹੇ ਪਰ ਜੋ ਦੇਖਿਆ ਹੈ ਤਾਂ ਉਹ ਤੜਕਾ ਵੀ ਲੱਗ ਗਿਆ ਨਾਲ ਸਪੈਸ਼ਲ ਵਾਲਾ ਤੇ ਨਾਲ ਹੀ ਉਸ ਦੀਆਂ ਭਾਵਾਨਾਵਾਂ ਉਸ ’ਚ ਆ ਗਈਆਂ, ਉਹ ਬੋਲਦਾ ਰਿਹਾ, ਗਾਲਾਂ ਦਿੰਦਾ ਰਿਹਾ, ਤੁਸੀਂ ਖਾਂਦੇ ਹੋ, ਸੋਚ ਦੇ ਹੋ ਯਾਰ ਮੂਡ ਚੰਗਾ ਭਲਾ ਲੈ ਕੇ ਆਏ ਸੀ, ਇਹ ਕੀ ਹੋ ਗਿਆ? ਤੁਸੀਂ ਮਹਿਸੂਸ ਕਰਨਾ, ਕਦੇ ਨਾ ਕਦੇ ਅਜਿਹਾ ਹੋਇਆ ਹੋਵੇਗਾ ਸਾਰਿਆਂ ਨਾਲ ਜ਼ਰੂਰ ਹੋਇਆ ਹੋਵੇਗਾ, ਜੋ ਬਾਹਰ ਜਾ ਕੇ ਖਾਂਦੇ ਹੋ ਕਦੇ ਨਾ ਕਦੇ ਜੀ, ਬਿਲਕੁਲ ਹੋਇਆ ਹੈ ਬੱਚੇ ਹੱਥ ਖੜ੍ਹਾ ਕਰ ਰਹੇ ਹਨ, ਹੁੰਦਾ ਹੈ ਬੜੇ ਚੰਗੇ ਮੂਡ ’ਚ ਜਾਂਦੇ ਹੋ, ਬੜੇ ਖੁਸ਼ੀ ’ਚ, ਪਤਾ ਹੀ ਨਹੀਂ ਲੱਗਦਾ ਪਲ ’ਚ ਲੜਾਈ ਹੋਈ ਨਹੀਂ ਕਿ ਮੂਡ ਤਾਰ-ਤਾਰ ਹੋ ਜਾਂਦਾ ਹੈ, ਤਾਂ ਇਸ ਦੀ ਵਜ੍ਹਾ ਇਹ ਵੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ