ਉੱਤਰ ਪ੍ਰਦੇਸ਼ ਹੱਜ ਹਾਊਸ ਦੀਆਂ ਕੰਧਾਂ ‘ਤੇ ਚੜ੍ਹਿਆ ਭਗਵਾਂ ਰੰਗ

Uttar Pradesh, Hajj House, Climbs,  Saffron, Colour

ਕੇਸਰੀਆ ਰੰਗ ਊਰਜਾ ਦਾ ਪ੍ਰਤੀਕ, ਬੇਵਜ੍ਹਾ ਵਿਵਾਦ ਪੈਦਾ ਨਾ ਕਰੋ : ਮੰਤਰੀ ਮੋਹਸਿਨ ਰਜ਼ਾ

ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀਆਂ ਸਰਕਾਰੀਆਂ ਇਮਾਰਤਾਂ ਤੇ ਬੱਸਾਂ ਦੇ ਭਗਵਾਂਕਰਨ ਤੋਂ ਬਾਅਦ ਲਖਨਊ ਦਾ ਹਜ ਹਾਊਸ ਵੀ ਭਗਵੇਂ ਰੰਗ ‘ਚ ਰੰਗ ਗਿਆ ਵਿਧਾਨ ਭਵਨ ਸਾਹਮਣੇ ਸਥਿੱਤ ਉੱਤਰ ਪ੍ਰਦੇਸ਼ ਹਜ ਕਮੇਟੀ ਦੀਆਂ ਬਾਹਰੀ ਦੀਵਾਰਾਂ ਹੁਣ ਭਗਵੇਂ ਰੰਗ ‘ਚ ਰੰਗੀ ਨਜ਼ਰ ਆਈਆਂ  ਘੱਟ ਗਿਣਤੀ ਕਲਿਆਣ ਬੋਰਡ ਵੱਲੋਂ ਹਜ ਹਾਊਸ ‘ਚ ਭਗਵਾਂ ਰੰਗ ਕਰਵਾਇਆ ਗਿਆ ਹੈ।

ਇਸ ਤੋਂ ਪਹਿਲਾਂ ਹਜ ਹਾਊਸ ਦੀਆਂ ਦੀਵਾਰਾਂ ‘ਤੇ ਸਫੈਦ ਤੇ ਹਰਾ ਰੰਗ ਸੀ ਪ੍ਰਦੇਸ਼ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੋਹਸਿਨ ਰਜ਼ਾ ਦੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵਿਵਾਦ ਪੈਦਾ ਕਰਨ ਦੀ ਲੋੜ ਨਹੀਂ ਹੈ ਕੇਸਰੀਆ ਰੰਗ ਊਰਜਾ ਦਾ ਪ੍ਰਤੀਕ ਹੈ ਤੇ ਚਮਕਦਾਰ ਹੋਣ ਦੀ ਵਜ੍ਹਾ ਨਾਲ ਇਮਾਰਤਾਂ ‘ਤੇ ਚੰਗਾ ਲੱਗਦਾ ਹੈ ਇਮਾਰਤਾਂ ਦਾ ਗੇਰੂਆ ਰੰਗ ਨਾਲ ਪੇਂਟ ਹੋਣ ਦਾ ਸਿਲਸਿਲਾ ਸਿਰਫ਼ ਰਾਜਧਾਨੀ ਲਖਨਊ ‘ਚ ਨਹੀਂ ਸਗੋਂ ਹੋਰਨਾਂ ਖੇਤਰਾਂ ‘ਚ ਦੇਖਣ ਨੂੰ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦਸੰਬਰ ਮਹੀਨੇ ‘ਚ ਪੀਲੀਭੀਤ ਦੇ 100 ਤੋਂ ਵੀ ਵੱਧ ਪ੍ਰਾਇਮਰੀ ਸਕੂਲ ਭਗਵਾਂ ਰੰਗ ‘ਚ ਰੰਗੇ ਦਿੱਤੇ ਗਏ ਸਨ ਅਧਿਆਪਕਾਂ ਦੇ ਵਿਰੋਧ ਦੇ ਬਾਵਜ਼ੂਦ ਪਿੰਡ ਦੇ ਸਰਪੰਚ ਨੇ ਸਕੂਲਾਂ ਦੀਆਂ ਦੀਵਾਰਾਂ ਨੂੰ ਰੰਗ ਕਰਵਾ ਦਿੱਤਾ ਸੀ ਇਮਾਰਤਾਂ ਦੇ ਭਗਵਾਂਕਰਨ ਦਾ ਸਿਲਸਿਲਾ ਅਕਤੂਬਰ ਮਹੀਨੇ ਤੋਂ ਜਾਰੀ ਹੈ, ਜਦੋਂ ਮੁੱਖ ਮੰਤਰੀ ਦੇ ਦਫ਼ਤਰ ਏਨੇਕਸੀ ਨੂੰ ਕੇਸਰੀਆ ਰੰਗ ਕੀਤਾ ਗਿਆ ਸੀ

ਯੋਗੀ ਸਰਕਾਰ ਦੇ ਕਦਮ ‘ਤੇ ਸਿਆਸਤ ਸ਼ੁਰੂ

ਯੋਗੀ ਸਰਕਾਰ ਦੇ ਇਸ ਕਦਮ ‘ਤੇ ਸਿਆਸਤ ਸ਼ੁਰੂ ਹੋ ਗਈ ਹੈ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਕਦਮ ਦਾ ਧੁਰ ਵਿਰੋਧ ਕੀਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ‘ਚ ਵੀ ਮਜ਼੍ਹਬੀ ਜਜ਼ਬਾਤ ਕੁਰੇਦਨੇ ‘ਚ ਜੁਟੀ ਹੈ ਜ਼ਿਕਰਯੋਗ ਹੈ ਕਿ ਯੋਗੀ ਸਰਕਾਰ ‘ਚ ਭਗਵਾਂਕਰਨ ਦੀ ਇਹ ਮੁਹਿੰਮ ਸਰਕਾਰੀ ਬੱਸਾਂ ਨੂੰ ਕੇਸਰੀਆ ਰੰਗ ‘ਚ ਰੰਗਣ ਤੋਂ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਸਫੈਦ ਰੰਗ ‘ਚ ਨਜ਼ਰ ਆਉਣ ਵਾਲਾ ਮੁੱਖ ਮੰਤਰੀ ਦਫ਼ਤਰ ਬੀਤੀ ਅਕਤੂਬਰ ‘ਚ ਕੇਸਰੀਆ ਰੰਗ ‘ਚ ਰੰਗ ਦਿੱਤਾ ਗਿਆ ਸੀ ਸਰਕਾਰੀ ਪ੍ਰੋਗਰਾਮਾਂ ਦੇ ਪੰਡਾਲ ਵੀ ਕੇਸਰੀਆ ਹੀ ਲੱਗ ਰਹੇ ਹਨ ਸਰਕਾਰਾਂ ਦਾ ਆਪਣੇ ਰੰਗ ਨਾਲ ਪ੍ਰਦੇਸ਼ ਨੂੰ ਰੰਗਣ ਦੀ ਪਰੰਪਰਾ ਨਵੀਂ ਨਹੀ ਂ ਹੈ ਇਸ ਤੋਂ ਪਹਿਲਾਂ ਦੀ ਸਮਾਜਵਾਦੀ ਪਾਰਟੀ (ਸਪਾ) ਤੇ ਬਹੁਜਨ ਸਮਾਜ ਪਾਰਟੀ (ਬਸਪਾ) ਸਰਕਾਰਾਂ ਨੇ ਵੀ ਆਪਣੇ ਪਸੰਦੀਦਾ ਰੰਗ ਨਾਲ ਸੂਬੇ ‘ਚ ਆਪਣੀ ਛਾਪ ਛੱਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।