ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਬੇਟੀ ਦੀ ਸ਼ਾਦੀ ’ਚ ਦਿੱਤਾ ਆਰਥਿਕ ਸਹਿਯੋਗ

Financial Assistance Sachkahoon

ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਬੇਟੀ ਦੀ ਸ਼ਾਦੀ ’ਚ ਦਿੱਤਾ ਆਰਥਿਕ ਸਹਿਯੋਗ

(ਐਮਕੇ ਸ਼ਾਇਨਾ), ਮੁੰਬਈ /ਪੂੁਨੇ। ਮਹਾਂਰਾਸ਼ਟਰ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ 135 ਮਾਨਵਤਾ ਭਲਾਈ ਦੇ ਕਾਰਜ ਲਾਗਤਾਰ ਕਰ ਰਹੀ ਹੈ। ਇਸ ਤਰ੍ਹਾਂ ਇੱਕ ਬੇਟੀ ਦੀ ਸ਼ਾਦੀ ’ਚ ਸਾਧ-ਸੰਗਤ ਨੇ ਘਰੇਲੂ ਜ਼ਰੂਰਤ ਦਾ ਸਮਾਨ ਦੇ ਕੇ ਉਸ ਦੀ ਆਰਥਿਕ ਤੌਰ ’ਤੇ ਮੱਦਦ ਕੀਤੀ। ਗੁਰਦਿਆਲ ਇੰਸਾਂ ਨੇ ਦੱਸਿਆ ਕਿ ਜਨਾਰਦਨ ਦੀ ਬੇਟੀ ਦੀ ਸ਼ਾਦੀ ’ਚ ਉਨ੍ਹਾਂ ਨੇ ਕੁਝ ਜਰੂਰੀ ਸਮਾਨ ਦੀ ਜ਼ਰੂਰਤ ਸੀ ਤਾਂ ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਉਨ੍ਹਾਂ ਨੂੰ ਉਹ ਸਮਾਨ ਦੇ ਕੇ ਉਨ੍ਹਾਂ ਦੀ ਆਰਥਿਕ ਤੌਰ ‘ਤੇ ਮੱਦਦ ਕੀਤੀ ਅਤੇ ਨਵ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਇਸ ਸੇਵਾ ’ਚ ਕ੍ਰਿਸ਼ਨ ਕੁਮਾਰ ਕੁੰਡੂ, ਵਜੀਰ ਇੰਸਾਂ, ਰਾਕੇਸ਼ ਇੰਸਾਂ, ਨਿਹਾਲ ਇੰਸਾਂ, ਸੁਰੀਜਤ ਇੰਸਾਂ, ਰਾਜਵੀਰ ਇੰਸਾਂ, ਠੰਡੂ ਰਾਮ, ਅਜੈ ਸ਼ਰਮਾ, ਸੁਨੀਤਾ ਇੰਸਾਂ, ਇਸ਼ਵਰਚੰਦ, ਸਚਿਨ ਇੰਸਾਂ, ਮੋਨਿਕਾ ਇੰਸਾਂ, ਜਸਵੰਤ ਇੰਸਾਂ, ਜੋਤੀ ਇੰਸਾਂ ਆਦਿ ਨੇ ਸਹਿਯੋਗ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ