ਅਟਲ ਰੈਕਿੰਗ ’ਚ ਚਿਕਤਾਰਾ ਯੂਨੀਵਰਸਟੀ ਦੀ ਝੰਡੀ, ਕੌਮੀ ਪੱਧਰ ’ਤੇ ਮਿਲਿਆ ਦੂਜਾ ਸਥਾਨ

Chiktara University Sachkahoon

ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚੋਂ ਰਹੀ ਮੋਹਰੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚਿਕਤਾਰਾ ਯੂਨੀਵਰਸਿਟੀ ਪੰਜਾਬ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਵਕਾਰੀ ਅਟਲ ਰੈਕਿੰਗ ਆਫ਼ ਇੰਸਟੀਚਿਊਸ਼ਨਜ਼ ਆਨ ਇਨੋਵੇਸ਼ਨ ਅਚੀਵਮੈਂਟਸ 2021 ਵਿੱਚ ਦੇਸ਼ ਭਰ ਵਿੱਚੋਂ ਦੂਜਾ ਰੈਂਕ ਹਾਸਿਲ ਕੀਤਾ ਹੈ। ਚਿਤਕਾਰਾ ਯੂਨੀਵਰਸਿਟੀ ਪੰਜਾਬ ਦੀਆਂ ਸਮੁੱਚੀਆਂ ਯੂਨੀਵਰਸਿਟੀਆਂ ਵਿੱਚੋਂ ਮੋਹਰੀ ਰਹੀ ਹੈ।

ਚਿਤਕਾਰਾ ਯੂਨੀਵਰਸਿਟੀ ਨੂੰ ਇਹ ਸਨਮਾਨ ਯੂਨੀਵਰਸਿਟੀ ਅਤੇ ਡੀਂਮਡ ਯੂਨੀਵਰਸਿਟੀ (ਸਵੈ ਵਿੱਤੀ ਅਤੇ ਪ੍ਰਾਈਵੇਟ) ਕੈਟਾਗਰੀ ਵਿੱਚ ਕੌਮੀ ਪੱਧਰ ਉੱਤੇ ਹਾਸਿਲ ਹੋਇਆ ਹੈ। ਅਟਲ ਰੈਕਿੰਗ ਆਫ਼ ਇੰਸਟੀਚਿਊਸ਼ਨਜ਼ ਆਨ ਇਨੋਵੇਸ਼ਨ ਅਚੀਵਮੈਂਟਸ, ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ(ਏਆਈਸੀਟੀਈ) ਅਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਕੀਤੀ ਗਈ ਸਾਂਝੀ ਪਹਿਲ ਹੈ। ਇਸ ਦਾ ਉਦੇਸ਼ ਦੇਸ਼ ਭਰ ਦੇ ਪ੍ਰਮੁੱਖ ਉਚੇਰੀ ਸਿੱਖਿਆ ਸੰਸਥਾਵਾਂ ਦੀ ਫੈਕਲਟੀ ਅਤੇ ਵਿਦਿਆਰਥੀਆਂ ਵਿੱਚ ਯੋਜਨਾਬੱਧ ਢੰਗ ਨਾਲ ਰੈਂਕ ਦੇਣ ਲਈ ਇਨੋਵੇਸ਼ਨ ਸਟਾਰਟ ਅੱਪ ਅਤੇ ਉੱਦਮਤਾ ਨਾਲ ਸਬੰਧਿਤ ਮਾਪਦੰਡਾਂ ਨੂੰ ਪਰਖਕੇ ਰੈਂਕ ਦੇਣਾ ਹੈ।

ਇਸ ਪ੍ਰਤੀਯੋਗਤਾ ਵਿੱਚ ਆਈਆਈਟੀ, ਐੱਨਆਈਟੀ, ਆਈਆੲਐੱਸ ਨੂੰ ਮਿਲਾਕੇ 1438 ਵਿੱਦਿਅਕ ਸੰਸਥਾਵਾਂ ਨੇ ਭਾਗ ਲਿਆ, ਜਦੋਂ ਕਿ ਪਿਛਲੇ ਵਰੇ ਇਹ ਗਿਣਤੀ ਸਿਰਫ਼ 674 ਸੀ। ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਮਾਪਦੰਡਾਂ ਤੇ ਸੰਸਥਾਵਾਂ ਦਾ ਮੁਲਾਂਕਣ ਕੀਤਾ ਗਿਆ, ਜਿਵੇਂ ਕਿ ਇੰਸਟੀਚਿਊਟ ਦੁਆਰਾ ਪੇਸ਼ ਕੀਤੇ ਗਏ ਅਕਾਦਮਿਕ ਕੋਰਸ, ਨਵੀਨਤਾ, ਆਈਪੀਆਰ ਅਤੇ ਸਟਾਰਟ ਅੱਪ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਲਈ ਗਤੀਵਿਧੀਆਂ, ਬੁਨਿਆਦੀ ਢਾਂਚਾ ਅਤੇ ਕੈਂਪਸ ਵਿੱਚ ਉਪਲਬੱਧ ਸਹੂਲਤਾਂ, ਨਿਵੇਸ਼ ਸਹਿਯੋਗ, ਈਕੋ ਸਿਸਟਮ ਸਮਰਥਕਾਂ ਨਾਲ ਭਾਈਵਾਲੀ, ਖੋਜ ਨਤੀਜੇ, ਪ੍ਰਕਾਸ਼ਨ ਅਤੇ ਬੌਧਿਕ ਵਿਸ਼ੇਸ਼ਤਾਵਾਂ, ਤਕਨਾਲੋਜੀ ਦੇ ਤਬਾਦਲੇ ਅਤੇ ਵਪਾਰੀਕਰਨ ਦੇ ਯਤਨ ਸ਼ਾਮਿਲ ਹਨ।

ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ ਨੇ ਇਸ ਉਪਲਬੱਧੀ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਵਿਦਿਆਰਥੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਦੀ ਸਾਂਝੀ ਅਤੇ ਸਖਤ ਮਿਹਨਤ ਹੈ, ਜਿਸ ਦੇ ਫਲਸਰੂਪ ਯੂਨੀਵਰਸਿਟੀ ਨੇ ਵੱਡੀ ਮੱਲ ਮਾਰੀ ਹੈ। ਉਨਾਂ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਦਾ ਰਿਸਰਚ ਐਂਡ ਇਨੋਵੇਸ਼ਨ ਨੈੱਟਵਰਕ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਆਗੂ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਸਵਦੇਸ਼ੀ ਹੱਲ ਵਿਕਸਿਤ ਕਰਕੇ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਯੂਨੀਵਰਸਿਟੀ ਦੀ ਨੀਤੀ ਪਰਿਭਾਸ਼ਿਤ ਖੋਜ ਤੇ ਆਧਾਰਿਤ ਹੈ।

ਚਿਤਕਾਰਾ ਦੀ ਵਾਈਸ ਚਾਂਸਲਰ ਡਾ ਅਰਚਨਾ ਚੌਧਰੀ ਨੇ ਦੇਸ਼ ਭਰ ਵਿੱਚੋਂ ਦੂਜਾ ਰੈਂਕ ਹਾਸਿਲ ਕਰਨ ਨੂੰ ਚਿਤਕਾਰਾ ਲਈ ਮਾਣ ਦੀ ਗੱਲ ਦੱਸਦਿਆਂ ਆਖਿਆ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਡੀਐਸਟੀ, ਡੀਆਰਡੀਓ ਦੁਆਰਾ ਕਰੀਬ 37.24 ਕਰੋੜ ਦੀ ਖੋਜ ਫੰਡਿਗ ਹੋ ਚੁੱਕੀ ਹੈ। ਉਨਾਂ ਕਿਹਾ ਕਿ ਰਿਸਰਸ ਸਕਾਲਰਾਂ ਅਤੇ ਫੈਕਲਟੀ ਨੂੰ ਪੇਟੈਂਟ ਫਾਇਲ ਕਰਨ ਲਈ ਯੂਨੀਵਰਸਿਟੀ ਖੁਦ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ