ਪੂਜਨੀਕ ਗੁਰੂ ਜੀ ਦੇ ਆਗਮਨ ਪੁਰਬ ’ਤੇ ਝੂੰਮੀ ਸ਼ਾਹ ਸਤਿਨਾਮ ਪੁਰਾ ਦੀ ਸਾਧ-ਸੰਗਤ

ਸਰਸਾ : ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਬਲਾਕ ਸ਼ਾਹ ਸਤਿਨਾਮ ਜੀ ਪੁਰਾ ਦੀ ਸਾਧ-ਸੰਗਤ ਘਿਓ ਦੇ ਦੀਵੇ ਜਗਾ ਕੇ ਖੁਸ਼ੀ ਮਨਾਉਂਦੀ ਹੋਈ। ਤਸਵੀਰਾਂ : ਸੁਸ਼ੀਲ ਕੁਮਾਰ

ਪੂਜਨੀਕ ਗੁਰੂ ਜੀ ਦੇ ਆਗਮਨ ਪੁਰਬ ’ਤੇ ਝੂੰਮੀ ਸ਼ਾਹ ਸਤਿਨਾਮ ਪੁਰਾ ਦੀ ਸਾਧ-ਸੰਗਤ

(ਸੱਚ ਕਹੂੰ ਨਿਊਜ਼)
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਗਮਨ ਪੁਰਬ ਦੀ ਖੁਸ਼ੀ ’ਚ ਬਲਾਕ ਸ਼ਾਹ ਸਤਿਨਾਮ ਪੁਰੀ ਦੀ ਸਾਧ-ਸੰਗਤ ਨੇ ਮਠਿਆਈਆਂ ਵੰਡ ਕੇ ਅਤੇ ਘਿਓ ਦੇ ਦੀਵੇ ਜਗਾ ਕੇ ਮਨਾਈ । ਬਲਾਕ ਦੀ ਸਾਧ-ਸੰਗਤ ਨੇ ਪੂਰੇ ਬਲਾਕ ਨੂੰ ਘਿਓ ਦੇ ਦੀਵੇ ਅਤੇ ਰੰਗ ਬਿਰੰਗੀਆਂ ਤਾਰਾਂ ਨਾਲ ਸਜਾਇਆ। ਉਥੇ ਉਨ੍ਹਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਦੇਰ ਸ਼ਾਮ ਸਾਧ-ਸੰਗਤ ਨੇ ਜਾਗੋ ਕੱਢੀ ਅਤੇ ਨੱਚਦੇ-ਗਾਉਂਦੇ ਸ਼ਾਹ ਸਤਿਨਾਮ ਜੀ ਧਾਮ ਪਹੁੰਚੇ ਅਤੇ ਘਿਓ ਦੇ ਦੀਵੇ ਜਗਾਏ। ਜਿੰਮੇਵਾਰਾਂ ਨੇ ਕਿਹਾ ਕਿ ਅੱਜ ਜੋ ਖੁਸ਼ੀ ਹੋ ਰਹੀ ਹੈ ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਨੇ ਪਿਤਾ ਦਿਵਸ ’ਤੇ ਅਜਿਹੀ ਦਾਤ ਬਖਸ਼ੀ ਹੈ, ਜੋ ਅਨਮੋਲ ਹੈ। ਸਤਿਗੁਰੂ ਜੀ ਦੇ ਚਰਨਾਂ ’ਚ ਅਰਦਾਸ ਹੈ ਕਿ ਸਾਨੂੰ ਮਾਨਵਤਾ ਭਲਾਈ ਦੇ ਕਾਰਜ਼ਾਂ ਨੂੰ ਵੱਧ-ਚੜ੍ਹ ਕੇ ਕਰਨ ਦਾ ਬਲ ਬਖਸ਼ਣ।

ਸਰਸਾ : ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਬਲਾਕ ਸ਼ਾਹ ਸਤਿਨਾਮ ਜੀ ਪੁਰਾ ਦੀ ਸਾਧ-ਸੰਗਤ ਘਿਓ ਦੇ ਦੀਵੇ ਜਗਾ ਕੇ ਖੁਸ਼ੀ ਮਨਾਉਂਦੀ ਹੋਈ। ਤਸਵੀਰਾਂ : ਸੁਸ਼ੀਲ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here