England News: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੀ ਸਾਧ ਸੰਗਤ ਨੇ ਚਲਾਇਆ ਸਫਾਈ ਅਭਿਆਨ ਤੇ ਲਾਏ ਬੂਟੇ

England News
ਬਰਮਿੰਘਮ : ਬਰਮਿੰਘਮ ਦੇ ਸੇਵਾਦਾਰ ਮੂਲ ਨਾਗਰਿਕਾਂ ਨਾਲ ਮਿਲ ਕੇ ਸਫਾਈ ਅਭਿਆਨ ਵਿਚ ਹਿੱਸਾ ਲੈਂਦੇ ਹੋਏ ਅਤੇ ਮੈਨਚੈਸਟਰ ਦੇ ਸੇਵਾਦਾਰ ਮੂਲ ਨਾਗਰਿਕਾਂ ਨਾਲ ਮਿਲ ਕੇ ਪੌਦਾਪੋਰਪਣ ਕਰਦੇ ਹੋਏ ਤਸਵੀਰਾਂ : ਸੱਚ ਕਹੂੰ ਨਿਊਜ਼

England News: (ਸੱਚ ਕਹੂੰ ਨਿੳਜ਼) ਬਰਮਿੰਘਮ/ਮੈਨਚੈਸਟਰ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਵਿਚ ਸਾਧ ਸੰਗਤ ਬਰਮਿੰਘਮ ਅਤੇ ਮੈਨਚੈਸਟਰ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮ.ਐੱਸ.ਜੀ ਅਵਤਾਰ ਮਹੀਨੇ ਦੀ ਖੁਸ਼ੀ ਵਿਚ ਬਰਮਿੰਘਮ ਵਿਖੇ ਸਫਾਈ ਅਭਿਆਨ ਚਲਾਇਆ ਗਿਆ।

ਇਹ ਵੀ ਪੜ੍ਹੋ: ਪਹਿਲੀ ਫਰਵਰੀ ਦਾ ਦਿਨ ਹੋਣ ਵਾਲਾ ਹੈ ਖਾਸ, ਦੇਸ਼ ਵਾਸੀਆਂ ਨੂੰ ਕਈ ਉਮੀਦਾਂ

ਇਸ ਮੌਕੇ ਵਾਲਸਲ ਕੌਂਸਲ ਦੇ ਵਲੰਟੀਅਰਾਂ ਨਾਲ ਮਿਲ ਕੇ ਸੇਵਾਦਾਰਾਂ ਨੇ ਹਿੱਸਾ ਲੈਂਦਿਆਂ 66 ਵੱਡੇ ਬੈਗ ਕੂੜਾ ਕਰਕਟ ਇਕੱਠਾ ਕੀਤਾ ਗਿਆ ਇਸੇ ਤਰ੍ਹਾਂ ਮੈਨਚੈਸਟਰ ਦੇ ਸੇਵਾਦਾਰਾਂ ਵੱਲੋਂ ਮੂਲ ਨਾਗਰਿਕਾਂ ਨਾਲ ਮਿਲ ਕੇ ਬਰਾਊਨ ਰਾਇਡ ਐਵਨਿਊ ਹਡਸਰਫੀਲਡ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ 180 ਪੌਦੇ ਲਾਏ ਗਏੇ। ਇਸ ਮੌਕੇ ਕੌਂਸਿਲ ਅਧਿਕਾਰੀਆਂ ਨੇ ਸੇਵਾਦਾਰਾਂ ਦੀ ਇਨ੍ਹਾਂ ਨੇਕ ਕਾਰਜਾਂ ਲਈ ਪ੍ਰਸੰਸ਼ਾ ਕਰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਵੀ ਵੱਧ ਚੜ੍ਹ ਕੇ ਸਹਿਯੋਗ ਦੀ ਅਪੀਲ ਕੀਤੀ। England News

England News