ਸਾਧ-ਸੰਗਤ 138 ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਵੱਧ ਚੜ੍ਹ ਕੇ
(ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸਾਧ-ਸੰਗਤ 138 ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੀ ਹੈ। ਇਸੇ ਕੜੀ ਦੇ ਤਹਿਤ ਬਲਾਕ ਸੰਗਰੂਰ ਦੀ ਸਾਧ-ਸੰਗਤ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਵੰਡੀ।
ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮਹੀਨੇ ਅਤੇ ਜਾਮ-ਏ-ਇੰਸਾਂ ਮਹੀਨੇ ਦੀ ਖੁਸ਼ੀ ਵਿੱਚ ਅੱਜ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਸੰਗਰੂਰ ਵੱਲੋਂ ਲੋੜਵੰਦ 50 ਵਿਦਿਆਰਥੀਆਂ ਨੂੰ ਸਕੂਲ ਬੈਗ, ਨੋਟ ਬੁੱਕ, ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਬਲਾਕ ਸੰਗਰੂਰ ਦੇ 15 ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ, ਭਾਈ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ