ਸਾਧ-ਸੰਗਤ ਨੇ 18 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਸਾਧ-ਸੰਗਤ ਨੇ 18 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਗੁਰਮੇਲ ਗੋਗੀ ਨਿਹਾਲ ਸਿੰਘ ਵਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਅੱਜ ਕਰੋੜਾਂ ਦੀ ਗਿਣਤੀ ਵਿੱਚ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੀ ਹੋਈ ਹੈ, ਜਿਸ ਦਾ ਮਕਸਦ ਸਿਰਫ ਤੇ ਸਿਰਫ ਲੋੜਵੰਦਾਂ ਦੀ ਮੱਦਦ ਕਰਨਾ ਹੀ ਹੈ ਇਸੇ ਕੜੀੇ ਤਹਿਤ ਬਲਾਕ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਧਿਆਨ ’ਚ ਹੋਏ ਰਾਸ਼ਨ ਵੰਡਣ ਸਬੰਧੀ ਹੋਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਫੂਡ ਬੈਂਕ ’ਚੋਂ 18 ਲੋੜਵੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ, ਜਿਸ ’ਚ ਆਟਾ, ਦਾਲਾਂ, ਖੰਡ, ਚਾਹ ਪੱਤੀ, ਘਿਓ, ਮਸਾਲੇ, ਸਾਬਣਅਤੇ ਹੋਰ ਜ਼ਰੂੁਰਤ ਦੀਆਂ ਵਸਤੂਆਂ ਸ਼ਾਮਲ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਸ਼ਰਧਾਲੂ ਸੁਖਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਹਫਤੇ ’ਚ ਇੱਕ ਦਿਨ ਵਰਤ ਰੱਖਿਆ ਜਾਂਦਾ ਹੈ ਤੇ ਉਸ ਦਿਨ ਦਾ ਰਾਸ਼ਨ ਸਾਧ-ਸੰਗਤ ਇੱਕ ਥਾਂ ’ਤੇ ਇਕੱਠਾ ਕਰਦੀ ਹੈ ਤੇ ਲੋੜਵੰਦਾਂ ’ਚ ਵੰਡਿਆ ਜਾਂਦਾ ਹੈ । ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਇਹ ਮਾਨਵਤਾ ਭਲਾਈ ਕਾਰਜ ਲਗਾਤਾਰ ਹਰ ਮਹੀਨੇ ਕਰ ਰਹੀ ਹੈ। ਇਸ ਮੌਕੇ 15 ਮੈਂਬਰ ਗੁਰਮੇਲ ਸਿੰਘ ਇੰਸਾਂ, ਭੰਗੀਦਾਸ ਜੀਵਨਦੀਪ ਸ਼ਰਮਾ, ਗੁਰਮੇਲ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ, ਨਰਿੰਦਰ ਸਿੰਘ ਤੇ ਹਰਦਿੰਰ ਪਾਲ ਸਿੰਘ ਇੰਸਾਂ ਪਾਲ ਬੱਸ ਵਾਲੇ, ਬਨਵਾਰੀ ਲਾਲ, ਨਿਸ਼ਾਨ ਸਿੰਘ ਇੰਸਾਂ ,ਜਗਸੀਰ ਸਿੰਘ ਬੱਬੂ , ਸੁਖਵੰਸ਼ ਇੰਸਾਂ , ਗੋਗਾ ਸ਼ਰਮਾ, ਮੈਡਮ ਜਰਨੈਲ ਕੌਰ ਇੰਸਾਂ ਤੇ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।