ਸਾਧ-ਸੰਗਤ ਨੇ ਆਸੀਆਨਾ ਮੁਹਿੰਮ ਤਹਿਤ ਵਿਧਵਾ ਭੈਣ ਨੂੰ ਮਕਾਨ ਬਣਾ ਕੇ ਦਿੱਤਾ 

Welfare Work Sachkahoon

ਸਾਧ-ਸੰਗਤ ਨੇ ਆਸੀਆਨਾ ਮੁਹਿੰਮ ਤਹਿਤ ਵਿਧਵਾ ਭੈਣ ਨੂੰ ਮਕਾਨ ਬਣਾ ਕੇ ਦਿੱਤਾ

ਅਜੇ ਵਰਮਾ, ਲੁਧਿਆਣਾ। ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 135 ਮਾਨਵਤਾ ਭਲਾਈ ਦੇ ਕੰਮਾ ਦੀ ਲੜੀ ਤਹਿਤ ਬਲਾਕ ਲੁਧਿਆਣਾ ਦੀ ਸਾਧ-ਸੰਗਤ ਵੱਲੋਂ ਪਿੰਡ ਲੋਹਾਰਾ ਵਾਰਡ ਨੰਬਰ 33 ਵਿਖੇ ਵਿਧਵਾ ਭੈਣ ਨੂੰ ਮਕਾਨ ਬਣਾ ਕੇ ਦਿੱਤਾ। 25 ਮੈਂਬਰ ਲੁਧਿਆਣਾ ਸੋਨੂ ਸ਼ਰਮਾ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਆਰਥਿਕ ਪੱਖੋਂ ਕਮਜ਼ੋਰ ਵਿਧਵਾ ਭੈਣ ਬਲਵਿੰਦਰ ਕੌਰ ਦੇ ਮਕਾਨ ਦੀ ਛੱਤ ਗਿਰ ਗਈ ਸੀ ਤੇ ਬਾਕੀ ਮਕਾਨ ਵੀ ਖਸਤਾ ਹਾਲ ਵਿੱਚ ਸੀ।

ਭੈਣ ਦੇ ਛੋਟੇ-Welfare Work Sachkahoonਛੋਟੇ ਬੱਚੇ ਹਨ ਤੇ ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਹੈ। ਨਾ ਹੀ ਉਸ ਵਿੱਚ ਹਿੰਮਤ ਸੀ ਕਿ ਉਹ ਆਪਣਾ ਮਕਾਨ ਬਣਾ ਸਕੇ । ਭੈਣ ਨੇ ਪਿੰਡ ਦੀ ਸਾਰੀ ਸੰਗਤ ਕੋਲੋਂ ਅਰਜ਼ੀ ਦੇ ਕੇ ਅਪੀਲ ਕੀਤੀ ਕਿ ਮੇਰੇ ਮਕਾਨ ਦੀ ਛੱਤ ਬਣਾ ਕੇ ਦਿੱਤੀ ਜਾਵੇ । ਇਸ ਅਰਜ਼ੀ ’ਤੇ ਤੁਰੰਤ ਗੌਰ ਕਰਦਿਆਂ ਲੁਧਿਆਣਾ ਬਲਾਕ ਦੀ ਸਾਧ-ਸੰਗਤ ਵੱਲੋਂ ਵਿਧਵਾ ਭੈਣ ਬਲਵਿੰਦਰ ਕੌਰ ਨੂੰ ਇੱਕ ਕਮਰਾ ਰਸੋਈ ਲੈਟਰੀਨ ਬਾਥਰੂਮ ਤੇ ਚਾਰਦੀਵਾਰੀ ਸਮੇਤ ਪੂਰਾ ਮਕਾਨ ਬਣਾਉਣ ਦੀ ਸੇਵਾ ਕਾਰਜ ਸ਼ੁਰੂ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ 45 ਮੈਂਬਰ ਜਸਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸਾਧ ਸੰਗਤ ਆਪਣੇ-ਆਪਣੇ ਬਲਾਕਾਂ ’ਚ ਅਨੇਕਾਂ ਹੀ ਕਾਰਜ ਕਰਦੀ ਹੈ ਤੇ ਆਸ਼ਿਆਣਾ ਮੁਹਿੰਮ ਤਹਿਤ ਸਾਧ-ਸੰਗਤ ਨੇ ਵਿਧਵਾ ਭੈਣ ਨੂੰ ਮਕਾਨ ਬਣਾ ਕੇ ਦਿੱਤਾ ਹੈ । ਇਸ ਮੌਕੇ 45 ਮੈਂਬਰ ਜਸਵੀਰ ਇੰਸਾ , 25 ਮੈਂਬਰ ਹਰੀਸ ਕੁਮਾਰ ਸੈਂਟਾ , 25 ਮੈਂਬਰ ਸੋਨੂੰ ਸਰਮਾ ਇੰਸਾਂ, 15 ਮੈਂਬਰ ਗੁਰਦੀਪ ਸਿੰਘ , ਅਜੇ ਵਰਮਾ , ਆਸ਼ੂ ਇੰਸਾਂ, ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭਾਈ ਅਤੇ ਭੈਣਾਂ , ਪਿੰਡ ਲੋਹਾਰਾ ਅਤੇ ਲੁਧਿਆਣਾ ਦੀ ਸਮੂਹ ਸਾਧ-ਸੰਗਤ ਹਾਜ਼ਰ ਸੀ ।

ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦਾ ਉਪਰਾਲਾ ਸਲਾਘਾਯੋਗ : ਸਤਪਾਲ ਸਿੰਘ ਲੋਹਾਰਾ

ਵਾਰਡ ਨੰਬਰ 33 ਪਿੰਡ ਲਾਹੌਰਾ ਦੇ ਕੌਂਸਲਰ ਸਤਪਾਲ ਸਿੰਘ ਲੁਹਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦੁਆਰਾ ਲੋੜਵੰਦ ਪਰਿਵਾਰ ਨੂੰ ਕਮਰਾ ਰਸੋਈ ਬਾਥਰੂਮ ਪੂਰਾ ਮਕਾਨ ਬਣਾ ਕੇ ਦਿੱਤਾ ਗਿਆ ਹੈ ਉਹ ਸਲਾਘਾਯੋਗ ਹੈ । ਉਨਾਂ ਕਿਹਾ ਕਿ ਸਾਧ ਸੰਗਤ ਪਹਿਲਾਂ ਵੀ ਸਾਡੇ ਪਿੰਡ ਵਿੱਚ ਬੂਟੇ ਲਗਾਏ ਬੂਟਿਆਂ ਦੀ ਸੰਭਾਲ ਅਤੇ ਹੋਰ ਮਾਨਵਤਾ ਭਲਾਈ ਕਾਰਜ ਕਰਦੀ ਰਹਿੰਦੀ ਹੈ । ਮੈਂ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅਤੇ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ।

ਪੁੂਜਨੀਕ ਗੁਰੂ ਜੀ ਦਾ ਕੋਟਿਨ -ਕੋਟਿ ਧੰਨਵਾਦ : ਬਲਵਿੰਦਰ ਕੌਰ

ਬਲਵਿੰਦਰ ਕੌਰ ਨੇ ਕਿਹਾ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ-ਕੋਟਿ ਧੰਨਵਾਦ ਕਰਦੀ ਹੈ ਜਿਨਾਂ ਦੀ ਪ੍ਰੇਰਨਾ ਨਾਲ ਬਲਾਕ ਲੁਧਿਆਣਾ ਦੀ ਸਾਧ ਸੰਗਤ ਨੇ ਉਸ ਨੂੰ ਮਕਾਨ ਬਣਾ ਕੇ ਦਿੱਤਾ ਉਸ ਨੇ ਦੱਸਿਆ ਕਿ ਉਸ ਦੇ ਮਕਾਨ ਦੀ ਛੱਤ ਡਿੱਗ ਗਈ ਸੀ ਕੰਧਾਂ ਦੀ ਹਾਲਤ ਵੀ ਖਸਤਾ ਸੀ ਜਿਸ ਵਿੱਚ ਰਹਿਣਾ ਬਹੁਤ ਹੀ ਜਿਆਦਾ ਮੁਸਕਿਲ ਹੋ ਗਿਆ ਸੀ ਪਰ ਜਦੋਂ ਉਸ ਨੇ ਸਾਧ-ਸੰਗਤ ਨੂੰ ਮਕਾਨ ਬਣਾਉਣ ਲਈ ਅਪੀਲ ਕੀਤੀ ਤਾਂ ਉਨਾਂ ਨੇ ਕੁਝ ਦਿਨਾਂ ਵਿੱਚ ਹੀ ਮਕਾਨ ਬਣਾ ਕੇ ਦੇ ਦਿੱਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ