ਦਰਦਨਾਕ ਹਾਦਸਾ! ਬੱਸ ਅਤੇ ਸਿਲੰਡਰ ਨਾਲ ਭਰੇ ਟਰੱਕ ਵਿੱਚ ਟੱਕਰ, 8 ਦੀ ਮੌਤ, 12 ਜ਼ਖਮੀ

Accident Sachkahoon

ਦਰਦਨਾਕ ਹਾਦਸਾ! ਬੱਸ ਅਤੇ ਸਿਲੰਡਰ ਨਾਲ ਭਰੇ ਟਰੱਕ ਵਿੱਚ ਟੱਕਰ, 8 ਦੀ ਮੌਤ, 12 ਜ਼ਖਮੀ

ਸਵੇਰੇ ਵੇਲੇ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਨ ਦਾ ਖ਼ਦਸਾ

ਰਾਂਚੀ। ਝਾਰਖੰਡ ਵਿੱਚ ਪਾਕੁਰ ਜ਼ਿਲੇ ਦੇ ਅਮਦਾਪਾਰਾ ਥਾਣਾ ਖੇਤਰ ਦੇ ਅਧੀਨ ਸਲਪਾਤਰਾ ਪਿੰਡ ਨੇੜੇ ਬੁੱਧਵਾਰ ਸਵੇਰੇ ਇੱਕ ਯਾਤਰੀ ਬੱਸ ਅਤੇ ਸਿਲੰਡਰ ਨਾਲ ਭਰੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਡਿਪਟੀ ਕਮਿਸ਼ਨਰ ਬਰੁਣ ਰੰਜਨ ਨੇ ਦੱਸਿਆ ਕਿ ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਹੋਰ ਜਖ਼ਮੀ ਹੋ ਗਏ ਹਨ। ਸਾਰੇ ਜਖ਼ਮੀਆਂ ਨੂੰ ਮੁੱਢਲੀ ਸਹਾਇਤਾ ਲਈ ਕਮਿਊਨਿਟੀ ਹੈਲਥ ਸੈਂਟਰ ਅਮਦਾਪਾਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਕੁਝ ਜਖ਼ਮੀਆ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਗਿਆ ਹੈ ਕਿ ਬਰਹਰਵਾ ਤੋਂ ਪਾਗਲ ਬਾਬਾ ਨਾਮ ਦੀ ਯਾਤਰੀ ਬੱਸ ਦੁਮਕਾ ਵੱਲ ਜਾ ਰਹੀ ਸੀ। ਇਸੇ ਦੌਰਾਨ ਸਲਪਾਤਰਾ ਨੇੜੇ ਇੱਕ ਟੈਂਕਰ ਅਤੇ ਯਾਤਰੀ ਬੱਸ ਵਿਚਾਲੇ ਟੱਕਰ ਹੋ ਗਈ।

ਜਾਣੋ, ਕਿਵੇ ਵਾਪਰੀ ਘਟਨਾ

ਚਸ਼ਮਦੀਦਾਂ ਮੁਤਾਬਕ ਇਸ ਘਟਨਾ ਦਾ ਮੁੱਖ ਕਾਰਨ ਸੰਘਦੀ ਧੁੰਦ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਥਾਣਾ ਅਮਦਾਪਾਰਾ ਦੀ ਪੁਲਿਸ ਮੌਤੇ ’ਤੇ ਪਹੁੰਚੀ ਅਤੇ ਜਖ਼ਮੀਆ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਵਿਖੇ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਕੁਝ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਦੀ ਹਸਪਤਾਲ ਲਿਜਾਂਦੇ ਸਮੇਂ ਅਤੇ ਇਲਾਜ ਦੌਰਾਨ ਮੌਤ ਹੋ ਗਈ। ਗੰਭੀਰ ਜ਼ਖਮੀਆਂ ਨੂੰ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਖ਼ਮੀਆ ਵਿੱਚੋਂ ਕੁਝ ਦੀ ਹਾਲਤ ਅਜੇ ਵੀ ਗੰਭੀਰ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ